ਆਦਮੀ ਵਿਹਲਾ ਹੋਵੇ ਅਤੇ ਫ਼ੋਨ ਕੋਲ ਹੋਵੇ ਤਾਂ ਘੰਟੀ ਵੱਜਦੇ ਹੀ ਉਹ ਕਾਲ ਅਟੈਂਡ ਕਰ ਲੈਂਦਾ ਹੈ। ਮੀਨਾ ਨੇ ਇਹ ਤਾਂ ਦੇਖਿਆ ਕਿ ਕਿਸੇ ਅਣਜਾਣ ਨੰਬਰ ਤੋਂ ਫ਼ੋਨ ਕੀਤਾ ਗਿਆ ਹੈ, ਇਸਦੇ ਬਾਵਜੂਦ ਉਸਨੇ ਕਾਲ ਅਟੈਂਡ ਕਰ ਲਈ, ਹੈਲੋ।
ਦੂਜੇ ਪਾਸਿਉਂ ਆਵਾਜ਼ ਆਈ। ਕੀ ਮੈਂ ਮਿਸੇਜ ਮੀਨਾ ਬੱਬਰ ਨਾਲ ਗੱਲ ਕਰ ਰਹੀ ਹਾਂ?
ਜੀ ਹਾਂ ਮੈਂ ਮੀਨਾ ਬੱਬਰ ਬੋਲ ਰਹੀ ਹਾਂ। ਮੀਨਾ ਨੇ ਅਨੁਸ਼ਾਸਨ ਨਾਲ ਕਿਹਾ। ਮੁਆਫ਼ ਕਰਨਾ, ਮੈਂ ਤੁਹਾਨੂੰ ਪਛਾਣ ਨਹੀਂ ਪਾ ਰਹੀ ਹਾਂ।
ਮੈਡਮ ਨਾ ਅਸੀਂ ਕਦੀ ਮਿਲੇ ਹਾਂ, ਨਾ ਫ਼ੋਨ ਤੇ ਸਾਡੀ ਗੱਲਬਾਤ ਹੋੲ. ਹੈ। ਇਯ ਕਰਕੇ ਪਛਾਣ ਕਿਵੇਂ ਹੋਵੇ। ਫ਼ੋਨ ਕਰਨ ਵਾਲੀ ਨੇ ਹੱਸ ਕੇ ਆਪਣੀ ਵਾਕਫ਼ੀਅਤ ਦਿੱਤੀ। ਮੇਰਾ ਨਾਂ ਜੈਨੀਫ਼ਰ ਹੈ, ਮੈਂ ਕਾਰਗੋ ਕੋਰੀਅਰ ਤੋਂ ਬੋਲ ਰਹੀ ਹਾਂ।
ਮੀਨਾ ਨੂੰ ਪਤਾ ਸੀ ਕਿ ਇਹ ਕੰਪਨੀ ਵਿਦੇਸ਼ ਤੋਂ ਪਾਰਸਲ ਡਿਲੀਵਰ ਕਰਾਉਂਦੀ ਹੈ। ਇਸ ਕਰਕੇ ਕਾਰਗੋ ਕੋਰੀਅਰ ਦਾ ਨਾਂ ਸੁਣਦੇ ਹੀ ਮੀਨਾ ਉਤਸ਼ਾਹ ਵਿੱਚ ਆ ਗਈ। ਜਾਨ ਮੀਨਾ ਦਾ ਬ੍ਰਿਟਿਸ਼ ਦੋਸਤ ਸੀ। ਕੁਝ ਦਿਨ ਪਹਿਲਾਂ ਹੀ ਜਾਨ ਨੇ ਫ਼ੋਨ ਤੇ ਉਸਨੂੰ ਕਿਹਾ ਸੀ ਕਿ ਮੈਂ ਤੁਹਾਡੇ ਲਈ ਕੁਝ ਗਿਫ਼ਟ ਭੇਜਾਂਗਾ ਅਤੇ ਕੁਝ ਕਰੰਸੀ ਵੀ ਭੇਜਾਂਗਾ।
ਜੈਨੀਫ਼ਰ ਬੋਲੀ ਤੁਹਾਡਾ ਪਾਰਸਲ ਹੈ, ਮੀਨਾ ਮੈਡਮ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਪਾਰਸਲ ਭੇਜਿਆ ਜਾਂਦਾ ਹੈ ਤਾਂ ਭੇਜਣ ਵਾਲੇ ਨੂੰ ਦੱਸਣਾ ਪੈਂਦਾ ਹੈ ਕਿ ਉਹ ਕੀ ਭੇਜ ਰਿਹਾ ਹੈ।
ਅਜਿਹਾ ਕੋਈ ਕਾਨੂੰਨ ਹੈ, ਮੀਨਾ ਨੂੰ ਪਤਾ ਨਹੀਂ ਸੀ। ਇਸਦੇ ਬਾਵਜੂਦ ਉਸਨੇ ਹਾਂ ਕਹਿ ਦਿੱਤਾ। ਇਸ ਪਾਰਸਲ ਵਿੱਚ ਇੱਕ ਸੈਲ ਫ਼ੋਨ, ਇੱਕ ਲੈਪਟਾਪ ਅਤੇ ਤੀਹ ਹਜ਼ਾਰ ਪੌਂਡ ਹਨ। ਮੀਨਾ ਦਾ ਦਿਮਾਗ ਘੁੰਮ ਗਿਆ। ਇੰਨੀ ਵੱਡੀ ਰਕਮ। ਮੈਡਮ ਹਾਲੇ ਤਾਂ ਪਾਰਸਲ ਕਸਟਮ ਵਿਭਾਗ ਚੈਕ ਕਰੇਗਾ। ਡਿਕਲੈਰੇਸ਼ਨ ਤੋਂ ਜ਼ਿਆਦਾ ਪੌਂਡ ਜਾਂ ਗਿਫ਼ਟ ਪਾਏ ਗਏ ਤਾਂ ਨਿਯਮ ਮੁਤਾਬਕ ਪਨੈਲਟੀ ਲੱਗੇਗੀ। ਕਿੰਨੀ ਕਸਟਮ ਡਿਊਟੀ ਲਗਾਈ ਹੈ, ਮੈਂ ਕਸਟਮ ਵਿਭਾਗ ਤੋਂ ਪਤਾ ਕਰਕੇ ਦੱਸ ਦਿਆਂਗੀ। ਪੈਸੇ ਕਸਟਮ ਵਿਭਾਗ ਦੇ ਖਾਤੇ ਵਿੱਚ ਜਮ੍ਹਾ ਹੋਣ ਤੋਂ ਬਾਅਦ ਤੁਹਾਨੂੰ ਪਾਰਸਲ ਮਿਲ ਜਾਵੇਗਾ। ਦੋ ਦਿਨ ਲੱਗ ਜਾਣਗੇ।
ਕੁਦਰਤੀ ਮੀਨਾ ਦਾ ਪਤੀ ਸਤੀਸ਼ ਬੱਬਰ ਵੀ ਘਰ ਹੀ ਸੀ। ਜੈਸਮੀਨ ਨਾਲ ਗੱਲ ਕਰਕੇ ਉਹ ਦੌੜੀ ਆਈ ਅਤੇ ਸਾਰੀ ਗੱਲ ਦੱਸੀ। ਸਤੀਸ਼ ਨੂੰ ਵੀ ਮੀਨਾ ਦੇ ਦੋਸਤ ਦੀ ਦਰਿਆ ਦਿਲੀ ਤੇ ਫ਼ਖਰ ਹੋਇਆ। ਮੀਨਾ ਨੇ ਦੱਸਿਆ ਕਿ ਪਾਰਸਲ ਤੇ ਕਸਟਮ ਡਿਊਟੀ ਲੱਗੇਗੀ। ਕਸਟਮ ਵਿਭਾਗ ਦੀ ਪਨੈਲਟੀ ਦੇਣੀ ਪੈਂਦੀ ਹੈ, ਫ਼ਿਰ ਪਾਰਸਲ ਮਿਲੇਗਾ।
28 ਸਾਲਾ ਮੀਨਾ ਉਤਰ-ਪੱਛਮੀ ਦਿੱਲੀ ਸਥਿਤ ਪੀਤਮਪੁਰਾ ਵਿੱਚ ਰਹਿੰਦੀ ਸੀ। ਗ੍ਰੈਜੂਏਸ਼ਨ ਕਰਕੇ ਕੁਝ ਅਰਸੇ ਬਾਅਦ ਉਸਦਾ ਵਿਆਹ ਸਤੀਸ਼ ਨਾਲ ਹੋ ਗਿਆ ਸੀ। ਸਤੀਸ਼ ਈਵੈਂਟ ਮੈਨੇਜਮੈਂਟ ਨਾਲ ਜੁੜਿਆ ਸੀ। ਮੀਨਾ ਵਿਹਲੇ ਸਮੇਂ ਵਕਤ ਪਾਸ ਕਰਨ ਲਈ ਫ਼ੇਸਬੁੱਕ ਤੇ ਦੇਸ਼-ਵਿਦੇਸ਼ ਵਿੱਚ ਨਵੇਂ ਦੋਸਤ ਬਣਾਉਂਦੀ ਸੀ।
ਮਈ 2016 ਦੇ ਪਹਿਲੇ ਹਫ਼ਤੇ ਦੀ ਗੱਲ ਹੈ। ਮੈਸੇਂਜਰ ਦੇ ਜ਼ਰੀਏ ਮੀਨਾ ਦੇ ਫ਼ੇਸਬੁੱਕ ਅਕਾਊਂਟ ‘ਤੇ ਰਿਕੁਐਸਟ ਆਈ, ਮੇਰਾ ਨਾ ਜਾਨ ਹੈ। ਇੰਗਲੈਂਡ ਵਿੱਚ ਰਹਿੰਦਾ ਹਾਂ। ਮਲਟੀਨੈਸ਼ਨਲ ਕੰਪਨੀ ਦਾ ਸੀ. ਈ. ਓ. ਅਤੇ ਮਾਲਕ ਹਾਂ। ਕੀ ਤੁਸੀਂ ਮੇਰੇ ਨਾਲ ਦੋਸਤੀ ਕਰੋਗੀ?
ਜਾਨ ਦੀ ਰਿਕੁਐਸਟ ਅਕਸੈਪਟ ਕਰਨ ਤੋਂ ਪਹਿਲਾਂ ਮੀਨਾ ਉਸ ਨਾਲ ਚੈਟਿੰਗ ਕਰਨਾ ਚਾਹੁੰਦੀ ਸੀ। ਉਸਨੇ ਪੁੱਛਿਆ, ਮਿਸਟਰ ਜਾਨ, ਤੁਸੀਂ ਮੇਰੇ ਤੋਂ ਕਿਵੇਂ ਵਾਕਫ਼ ਹੋ ਅਤੇ ਕਿਉਂ ਦੋਸਤੀ ਕਰਨਾ ਚਾਹੁੰਦੇ ਹੋ।
ਜਾਨ ਆਨਲਾਈਨ ਸੀ। ਉਸਨੇ ਫ਼ੌਰਨ ਕਿਹਾ, ਦੇਸ਼-ਵਿਦੇਸ਼ ਵਿੱਚ ਨਵੇਂ ਦੋਸਤ ਬਣਾਉਣ ਦਾ ਸ਼ੌਂਕ ਹੈ। ਮੀਨਾ ਵੀ ਉਸ ਦੀਆਂ ਗੱਲਾਂ ਵਿੱਚ ਆ ਗਈ। ਦੋਹਾਂ ਵਿਚਕਾਰ ਕਈ ਦਿਨ ਗੱਲਬਾਤ ਚਲਦੀ ਰਹੀ ਤਾਂ ਆਖਿਰ ਮੀਨਾ ਨੇ ਰਿਕੁਐਸਟ ਸਵੀਕਾਰ ਕਰ ਲਈ। ਇੱਕ ਦਿਨ ਗੱਲਾਂ-ਗੱਲਾਂ ਵਿੱਚ ਜਾਨ ਬੋਲਿਆ, ਮੀਨਾ ਤੁਸੀਂ ਪੜ੍ਹੀ ਲਿਖੀ ਹੋ, ਫ਼ਰਾਟੇਦਾਰ ਇੰਗਲਿਸ਼ ਬੋਲਦੀ ਹੋ। ਪਰ ਕੰਮ ਗ੍ਰਹਿਸਥੀ ਦਾ ਕਰਦੀ ਹੋ। ਤੁਸੀਂ ਕੋਈ ਨੌਕਰੀ ਕਿਉਂ ਨਹੀਂ ਕਰ ਲੈਂਦੀ।
ਮੀਨਾ ਨੇ ਕਿਹਾ ਕਿ ਕਈ ਵਾਰ ਮੇਰਾ ਵੀ ਵਿਚਾਰ ਬਣਿਆ ਪਰ ਮੈਨੂੰ ਨੌਕਰੀ ਦੀ ਇੰਨੀ ਲੋੜ ਨਹੀਂ ਹੈ। ਉਸਨੇ ਕਿਹਾ ਮੀਨਾ ਨੌਕਰੀ ਪੈਸੇ ਕਮਾਉਣ ਦਾ ਜ਼ਰੀਆ ਨਹੀਂ, ਬਲਕਿ ਇਸ ਨਾਲ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ। ਇਨਸਾਨ ਨੂੰ ਆਪਣੀਆਂ ਸਮਰੱਥਾਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਜੇਕਰ ਤੁਸੀਂ ਵਿਦੇਸ਼ ਵਿੱਚ ਕੰਮ ਕਰਨਾ ਚਾਹੁੰਦੀ ਹੋ ਤਾਂ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ। ਮੀਨਾ ਦੇ ਮਨ ਵਿੱਚ ਹੁਣ ਇੰਗਲੈਂਡ ਦੇ ਸੁਪਨੇ ਆ ਗਏ। ਉਸਨੇ ਕਿਹਾ ਕਿ ਪਤੀ ਨਾਲ ਸਲਾਹ ਕਰਕੇ ਦੱਸਣਾ ਤਾਂ ਮੈਂ ਕੁਝ ਕਰ ਸਕਦਾ ਹਾਂ।
ਮੀਨਾ ਨੇ ਆਪਦੇ ਪਤੀ ਨਾਲ ਗੱਲ ਕੀਤੀ। ਉਸ ਤੋਂ ਬਾਅਦ ਚਹਿਕ ਕੇ ਬੋਲੀ, ਪਹਿਲਾਂ ਮੈਂ ਇੰਗਲੈਂੜ ਜਾਨ ਦੇ ਸਹਿਯੋਗ ਨਾਲ ਸਾਨੂੰ ਗ੍ਰੀਨ ਕਾਰਡ ਮਿਲ ਜਾਵੇਗਾ। ਸਤੀਸ਼ ਨੇ ਕਿਹਾ, ਅਸੀਂ ਦਿੱਲੀ ਵਿੱਚ ਹੀ ਚੰਗੇ ਹਾਂ। ਮੈਨੂੰ ਇਹ ਆਦਮੀ ਫ਼ਰਾਡ ਲੱਗਦਾ ਹੈ। ਪਰ ਮੀਨਾ ਨਾ ਮੰਨੀ।
ਕੁਝ ਦਿਨ ਬਾਅਦ ਫ਼ੋਨ ਆਇਆ ਤਾਂ ਜਾਨ ਨੇ ਕਿਹਾ, ਮੀਨਾ ਕੀ ਤੁਹਾਡਾ ਪਾਸਪੋਰਟ ਰੈਡੀ ਹੈ?
ਵਿਦੇਸ਼ ਜਾਣ ਬਾਰੇ ਕਦੀ ਸੋਚਿਆ ਨਹੀਂ, ਇਸ ਕਰਕੇ ਪਾਸਪੋਰਟ ਨਹੀਂ ਬਣਵਾਇਆ, ਹੁਣ ਬਣਵਾ ਲਵਾਂਗੀ।
ਮੀਨਾ ਸੋਚਣ ਲੱਗੀ ਤਰੱਕੀ ਦੇ ਮੌਕੇ ਵਾਰ ਵਾਰ ਨਹੀਂ ਮਿਲਦੇ। ਪ੍ਰਵਾਸੀ ਭਾਰਤੀ ਬਣ ਜਾਵਾਂਗੇ। ਇਸ ਕਰਕੇ ਪਰ ਉਡਾਉਣ ਲੱਗੀ। ਜਾਨ ਨੇ ਕਿਹਾ ਕਿ ਮੈਂ ਤੁਹਾਡੇ ਲਈ ਪੈਸੇ ਅਤੇ ਟਿਕਟ ਦਾ ਇੰਤਜ਼ਾਮ ਕਰ ਦਿਆਂਗਾ। ਤੁਸੀਂ ਬੱਸ ਆਉਣਾ ਹੀ ਹੈ।
ਮੀਨਾ ਨੇ ਪਾਸਪੋਰਟ ਬਣਵਾ ਲਿਆ ਤਾਂ ਜਾਨ ਨੇ ਕਿਹਾ ਕਿ ਉਹ ਕੋਰੀਅਰ ਰਾਹੀਂ ਕੁਝ ਪੈਸੇ ਅਤੇ ਗਿਫ਼ਟ ਭੇਜ ਰਿਹਾ ਹੈ। ਕੀ ਤੋਹਫ਼ਾ ਹੈ ਅਤੇ ਰਕਮ ਕਿੰਨੀ ਹੈ, ਇਸ ਬਾਰੇ ਕੁਝ ਨਹੀਂ ਦੱਸਿਆ।
ਮਈ 2016 ਦੇ ਆਖਰੀ ਹਫ਼ਤੇ ਕਾਰਗੋ ਕੋਰੀਅਰ ਤੋਂ ਜੈਨੀਸਨ ਦਾ ਫ਼ੋਨ ਆਇਆ, ਤਾਂ ਮੀਨਾਂ ਨੂੰ ਪਤਾ ਲੱਗਿਆ ਕਿ ਜਾਨ ਨੇ ਉਸਦੇ ਲਈ ਸੈਲਫ਼ੋਨ, ਲੈਪਟਾਪ ਅਤੇ ਤੀਹ ਹਜ਼ਾਰ ਪੌਂਡ ਭੇਜੇ ਸਨ। ਭਾਰਤੀ ਕਰੰਸੀ ਵਿੱਚ ਇਸਦੀ ਕੀਮਤ ਤੀਹ ਲੱਖ ਬਣਦੀ ਸੀ।
ਮੀਨਾ ਨੇ ਇਹ ਗੱਲ ਸਤੀਸ਼ ਨੂੰ ਦੱਸੀ ਤਾਂ ਉਹ ਹੈਰਾਨ ਰਹਿ ਗਿਆ। ਜਾਨ ਦੇ ਪ੍ਰਤੀ ਉਸਦੀ ਸੋਚ ਬਦਲਣ ਲੱਗੀ। ਇਸ ਦੇ ਨਾਲ ਹੀ ਮਨ ਵਿੱਚ ਨਵੀਂ ਧਾਰਨਾ ਬਣਨੀ ਆਰੰਭ ਹੋ ਗਈ ਕਿ ਦੁਨੀਆਂ ਚੰਗੇ, ਸ਼ਰੀਫ਼ ਅਤੇ ਨੇਕ ਦਿਲ ਇਨਸਾਨਾਂ ਤੋਂ ਖਾਲੀ ਨਹੀਂ ਹੈ। ਵੈਸੇ ਵੀ ਪੈਸੇ ਕਿਸਨੂੰ ਮਾੜੇ ਲੱਗਦੇ ਹਨ। ਜਾਨ ਨੇ ਮੋਟੀਰਕਮ ਭੇਜੀਸੀ ਇਸ ਕਰਕੇ ਉਸਨੂੰ ਅਸਵੀਕਾਰ ਕਰਨ ਦਾ ਸਵਾਲ ਹੀ ਨਹੀਂ ਸੀ। ਅਜਿਹਾ ਕਰਨਾ ਲਕਸ਼ਮੀ ਦਾ ਅਪਮਾਨ ਸੀ।
ਦੋ ਦਿਨ ਬਾਅਦ ਜੈਨੀਸਨ ਦਾ ਫ਼ੋਨ ਆਇਆ। ਮੀਨਾ ਮੈਡਮ, ਕਸਟਮ ਡਿਊਟੀ ਡਿਟੇਲ ਮਿਲ ਗਈ ਹੈ। ਤੁਸੀਂ 98 ਹਜ਼ਾਰ 900 ਰੁਪਏ ਵਿਭਾਗ ਦੇ ਖਾਤੇ ਵਿੱਚ ਜਮ੍ਹਾ ਕਰਵਾ ਦਿਓ ਅਤੇ ਫ਼ਿਰ ਤੁਹਾਡੀ ਕਰੰਸੀ ਨੂੰ ਬਦਲਵਾਉਣ ਲਈ 2 ਲੱਖ 17 ਹਜ਼ਾਰ ਰੁਪਏ ਟੈਕਸ ਦੇਣਾ ਹੋਵੇਗਾ। ਉਕਤ ਰਾਸ਼ੀ ਕਸਟਮ ਦੇ ਬੈਂਕ ਅਕਾਊਂਟ ਵਿੱਚ ਜਮ੍ਹਾ ਕਰਵਾਉਣ ਤੋਂ ਤੁਹਾਨੂੰ ਪਾਰਸਲ ਡਿਲੀਵਰ ਕਰ ਦਿੱਤਾ ਜਾਵੇਗਾ। ਜੇਕਰ ਤੁਸੀਂ ਤਿੰਨ ਦਿਨ ਵਿੱਚ ਪੂਰਾ ਪੈਸਾ ਬੈਂਕ ਖਾਤੇ ਵਿੱਚ ਜਮ੍ਹਾ ਨਹੀਂ ਕਰਵਾਉਂਦੀ ਤਾਂ ਪਾਰਸਲ ਜਬਤ ਕਰ ਲਿਆ ਜਾਵੇਗਾ।
ਮੀਨਾ ਜਲਦੀ ਵਿੱਚ ਬੋਲੀ, ਤੁਸੀਂ ਬੈਂਕ ਅਕਾਊਂਟ ਨੰਬਰ ਦੱਸੋ, ਮੈਂ ਪੈਸੇ ਜਮ੍ਹਾ ਕਰਵਾ ਦਿਆਂਗੀ। 31 ਮਈ ਨੂੰ ਉਕਤ ਰਾਸ਼ੀ ਬੈਂਕ ਵਿੱਚ ਜਮ੍ਹਾ ਕਰਨ ਤੋਂ ਬਾਅਦ ਮੀਨਾ ਨੇ ਜੈਸਮੀਨ ਨੂੰ ਫ਼ੋਨ ਕੀਤਾ, ਮੈਡਮ ਮੈਂ ਪੂਰੇ ਪੈਸੇ ਜਮ੍ਹਾ ਕਰਵਾ ਦਿੱਤੇ ਹਨ।
ਬੈਂਕ ਅਤੇ ਕਸਟਮ ਦੀ ਇਨਵਾਇਸ ਆਉਣ ਦਿਓ, ਮੈਂ ਪਾਰਸਲ ਡਿਲੀਵਰ ਕਰ ਦਿਆਂਗੀ। ਹਾਂ ਤੁਸੀਂ ਵਿਦੇਸ਼ੀ ਕਰੰਸੀ ਐਕਸਚੇਂਜ ਟੈਕਸ ਜਮ੍ਹਾ ਕਰ ਚੁੱਕੀ ਹੋ, ਇਸ ਕਰਕੇ ਤੁਹਾਨੂੰ ਆਪਣੇ ਬੈਂਕ ਦਾ ਨਾਂ, ਸ਼ਾਖਾ ਅਤੇ ਅਕਾਊਂਟ ਨੰਬਰ ਨੋਟ ਕਰਵਾਉਣਾ ਹੋਵੇਗਾ। ਰਕਮ ਵੱਡੀ ਹੈ, ਇਸ ਕਰਕੇ ਭਾਰਤ ਸਰਕਾਰ ਦੇ ਨਿਯਮ ਮੁਤਾਬਕ ਅਸੀਂ ਸਿੱਧਾ ਨਕਦ ਭੋਗਤਾਨ ਨਾ ਕਰਕੇ ਬੈਂਥ ਦੇ ਜ਼ਰੀਏ ਤੁਹਾਨੂੰ ਪੇਮੈਂਟ ਕਰਾਂਗੇ।
ਉਕਤ ਰਾਸ਼ੀ ਜਮ੍ਹਾ ਕਰਵਾਉਣ ਲਈ ਮੀਨਾ ਨੇ ਆਪਣਾ ਅਕਾਊਂਟ ਖਾਲੀ ਕਰ ਦਿੱਤਾ ਸੀ। ਇਸ ਕਰਕੇ ਉਸਨੇ ਆਪਣੇ ਬੈਂਕ ਦਾ ਨਾਂ, ਬਰਾਂਚ ਅਤੇ ਖਾਤਾ ਨੰਬਰ ਜੈਸਮੀਨ ਨੂੰ ਦੇ ਦਿੱਤਾ। ਇਸ ਤੋਂ ਬਾਅਦ ਉਹ ਜਲਦੀ ਹੀ ਸੈਲਫ਼ੋਨ ਅਤੇ ਲੈਪਟਾਪ ਦੇ ਸੁਪਨੇ ਲੈਣ ਲੱਗੀ।
ਮੀਨਾ ਦਾ ਇਹ ਸੁਪਨਾ ਸੁਪਨਾ ਹੀ ਰਹਿ ਗਿਆ।
ਪਹਿਲੀ ਜੂਨ 2016 ਨੂੰ ਮੀਨਾ ਦੇ ਮੋਬਾਇਲ ਤੇ ਇੱਕ ਵਾਰ ਫ਼ਿਰ ਜੈਸਮੀਨ ਦਾ ਫ਼ੋਨਆਇਆ, ਮੈਡਮ ਬਾਕੀ ਸਾਰੀਆਂ ਫ਼ਾਰਮੈਲਟੀਆਂ ਤੁਸੀਂ ਪੂਰੀਆਂ ਕੀਤੀਆਂ ਹਨ ਪਰ ਇਨਕਮ ਟੈਕਸ ਵਿਭਾਗ ਨੇ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਤੁਹਾਨੂੰ ਜੋ ਲੱਗਭੱਗ ਤੀਹ ਲੱਖ ਰੁਪਏ ਮਿਲਣ ਵਾਲੇ ਹਨ, ਉਸ ਤੇ ਚਾਰ ਲੱਖ ਰੁਪਏ ਦਾ ਇਨਕਮ ਟੈਕਸ ਲੱਗਿਆ ਹੈ। ਟੈਕਸ ਦੇ ਤੌਰ ਤੇ ਚਾਰ ਲੱਖ ਜਮ੍ਹਾ ਕਰੋਗੇ ਤਾਂ ਹੀ ਪੈਸਾ ਤੁਹਾਡੇ ਅਕਾਊਂਟ ਵਿੱਚ ਟ੍ਰਾਂਸਫ਼ਰ ਹੋਵੇਗਾ।
ਮੀਨਾ ਨੂੰ ਸ਼ੱਕ ਪਿਆ ਕਿ ਕਿਤੇ ਗੜਬੜ ਹੈ। ਮੀਨਾ ਨੇ ਆਪਣਾ ਇਹ ਸ਼ੱਕ ਜੈਸਮੀਨ ਮੂਹਰੇ ਜਾਹਿਰ ਕਰ ਦਿੱਤਾ। ਪੈਸਾ ਇੱਕੱਠਾ ਕਰਨ ਲਈ ਉਸ ਨੇ ਤਿੰਨ ਦਿਨ ਦੀ ਮੋਹਲਤ ਮੰਗ ਲਈ। ਸ਼ਾਮ ਨੂੰ ਮੀਨਾ ਨੇ ਸਾਰੀ ਗੱਲ ਸਤੀਸ਼ ਨੂੰ ਦੱਸੀ। ਉਸਨੇ ਕਿਹਾ ਕਿ ਕਾਰਗੋ ਕੰਪਨੀ ਦੇ ਦਫ਼ਤਰ ਜਾ ਕੇ ਪਤਾ ਕਰੋ ਕਿ ਵਾਕਿਆ ਹੀ ਸਹੀ ਗੱਲ ਹੈ ਕਿ ਨਹੀਂ।
ਪਤੀ ਦੀ ਸਲਾਹ ਮੰਨ ਦੇ ਮੀਨਾ ਅਗਲੇ ਦਿਨ ਕਾਰਗੋ ਕੋਰੀਅਰ ਦੇ ਦਫ਼ਤਰ ਪਹੁੰਚੀ ਅਤੇ ਆਪਣੇ ਪਾਰਸਲ ਬਾਰੇ ਪੁੱਛਿਆ। ਕਾਰਗੋ ਕੋਰੀਅਰ ਦੇ ਦਫ਼ਤਰ ਤੋਂ ਜੋ ਜਾਣਕਾਰੀ ਮਿਲੀ, ਉਸ ਕਾਰਨ ਮੀਨਾ ਦੇ ਹੋਸ਼ ਉਡ ਗਏ। ਉਹਨਾਂ ਦੱਸਿਆ ਕਿ ਅਸੀਂ ਨਾ ਪੈਸੇ ਜਮ੍ਹਾ ਕਰਵਾਏ ਹਨ ਅਤੇ ਨਾ ਹੀ ਤੁਹਾਡਾ ਕੋਈ ਪਾਰਸਲ ਹੈ। ਇਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਥਾਣੇ ਗਈ ਅਤੇ ਕੰਪਲੇਂਟ ਲਿਖਵਾ ਦਿੱਤੀ।
ਪੁਲਿਸ ਨੇ ਤੁਰੰਤ ਇੱਕ ਜਾਂਚ ਟੀਮ ਕਾਇਮ ਕੀਤੀ। ਬੈਂਕ ਖਾਤਿਆਂ ਦੀ ਚੈਕਿੰਗ ਆਰੰਭ ਕੀਤੀ ਤਾਂ ਪਤਾ ਲੱਗਿਆ ਕਿ ਜਿਸ ਖਾਤੇ ਵਿੱਚ ਪੈਸਾ ਜਮ੍ਹਾ ਕੀਤਾ ਗਿਆ ਸੀ, ਉਹ ਦਿੱਲੀ ਸਥਿਤ ਤਿਲਕਨਗਰ ਬ੍ਰਾਂਚ ਵਿੱਚ ਸੀ। ਉਹ ਖਾਤਾ ਐਸ. ਸੁਨੀਤਾ ਦਾ ਸੀ ਅਤੇ ਬੈਂਕ ਖਾਤੇ ਤੋਂ ਉਸਦਾ ਐਡਰੈਸ ਵੀ ਪਤਾ ਲੱਗ ਗਿਆ। ਉਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਇਸ ਨੰਬਰ ਦਾ ਕੋਈ ਮਕਾਨ ਹੀ ਨਹੀਂ ਹੈ। ਦੂਜਾ ਬੈਂਕ ਖਾਤਾ ਐਸ. ਬੀ. ਆਈ. ਦਾ ਸੀ। ਮੀਨੇ ਨੇ ਪੁਲਿਸ ਨੂੰ ਜਾਨ ਦੇ ਸੈਲ ਨੰਬਰ ਦੇਣ ਦੇ ਨਾਲ ਹੀ ਸਾਰੀ ਜਾਣਕਾਰੀ ਦੇ ਦਿੱਤੀ। ਫ਼ੋਨ ਲਗਾਤਾਰ ਆਫ਼ ਚੱਲ ਰਿਹਾ ਸੀ। ਜਾਨ ਦਾ ਨੰਬਰ ਅੰਤਰ ਰਾਸ਼ਟਰੀ ਸੀ। ਜੈਸਮੀਨ ਦੇ ਸੈਲ ਨੰਬਰ ਚਾਲੂ ਸਨ। ਜਾਂਚ ਦੀ ਨੇ ਉਸ ਨਾਲ ਗੱਲ ਕਰਨ ਦੀ ਬਜਾਏ ਨਿਗਰਾਨੀ ਆਰੰਭ ਕਰ ਦਿੱਤੀ।
ਪਤਾ ਲੱਗਿਆ ਕਿ ਇਹ ਸਿਮ ਕਾਰਡ ਵੀ ਨਕਲੀ ਐਡਰੈਸ ਤੇ ਲਿਖਿਆ ਗਿਆ ਸੀ। ਉਕਤ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਕਢਵਾਈ ਗਈ ਅਤੇ ਹੋਰ ਲੋਕਾਂ ਨਾਲ ਸੰਪਰਕ ਕੀਤਾ, ਜਿਹਨਾਂ ਨੂੰ ਫ਼ੋਨ ਕੀਤੇ ਗਏ ਸਨ। ਆਖਿਰ ਜੈਸਮੀਨ ਦਾ ਪਤਾ-ਠਿਕਾਣਾ ਮਿਲ ਗਿਆ। ਪਤਾ ਲੱਗਿਆ ਕਿ 24 ਸਾਲਾ ਜੈਸਮੀਨ ਹਬਲਾਗ ਅਸਮ ਵਿੱਚ ਰਹਿੰਦੀ ਹੈ। ਮਾਤਾ ਪਿਤਾ ਦਾ ਦੇਹਾਂਤ ਹੋਣ ਕਾਰਨ ਉਹ ਰੋਜ਼ਗਾਰ ਦੀ ਭਾਲ ਵਿੱਚ ਦਿੱਲੀ ਆ ਗਈ ਸੀ।
ਆਖਿਰ ਪੁਲਿਸ ਨੇ ਜੈਸਮੀਨ ਨੂੰ ਤਾਂ ਪਕੜ ਲਿਆ। ਪੁੱਛਗਿੱਛ ਵਿੱਚ ਜੈਸਮੀਨ ਤੋਂ ਸਨਡੇ ਦਾ ਪਤਾ ਲੱਗਿਆ ਤਾਂ ਉਹ ਵੀ ਪਕੜ ਲਈ। ਉਹਨਾਂ ਤੋਂ ਖੁਲਾਸਾ ਹੋਇਆ ਕਿ ਉਹ ਠੱਗੀ ਮਾਰਨ ਲਈ ਫ਼ੇਸਬੁੱਕ ਅਤੇ ਫ਼ੋਨ ਤੇ ਗੱਲ ਕਰਕੇ ਸ਼ਿਕਾਰ ਫ਼ਸਾਉਂਦੀਆਂ ਸਨ। ਉਹਨਾਂ ਨੇ ਦੱਸਿਆ ਕਿ ਠੱਗੀ ਦੇ ਇਸ ਧੰਦੇ ਵਿੱਚ ਉਹਨਾਂ ਦੇ ਨਾਲ ਵੇਨਸ਼ਿਮ ਚਿਥੰਗ ਨਾਮੀ ਲੜਕੀ ਅਤੇ ਡੇਸਮੰਡ ਨਾਮੀ ਲੜਕਾ ਵੀ ਸ਼ਾਮਲ ਸੀ।