ਰਾਸ਼ਟਰਪਤੀ ਡੋਰਿਸ ਲਿਉਥਰਡ ਦਾ ਕੀਤਾ ਗਿਆ ਦਿੱਲੀ ‘ ਚ ਸਵਾਗਤ

ਦਿੱਲੀ — ਸਵਿਟਰਜ਼ਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਉਥਰਡ ਦਾ ਵੀਰਵਾਰ ਨੂੰ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਸਵਿਸ ਰਾਸ਼ਟਰਪਤੀ ਲਿਉਥਰਡ ਬੁੱਧਵਾਰ ਨੂੰ ਤਿੰੰਨ ਦਿਨੀਂ ਯਾਤਰਾ ਦੇ ਤਹਿਤ ਭਾਰਤ ਪਹੁੰਚੀ। ਜਿਕਰਯੋਗ ਹੈ ਕਿ ਇਹ ਸਵਿਟਰਜ਼ਲੈਂਡ ਦੇ ਕਿਸੇ ਰਾਸ਼ਟਰਪਤੀ ਦੀ ਇਹ ਚੌਥੀ ਯਾਤਰਾ ਹੋਵੇਗੀ। ਸਵਿਸ ਰਾਸ਼ਟਰਪਤੀਆਂ ਨੇ ਇਸ ਤੋਂ ਪਹਿਲਾਂ ਸਾਲ 1998, 2003 ਅਤੇ 2007 ਵਿਚ ਭਾਰਤ ਦੀ ਯਾਤਰਾ ਕੀਤੀ ਹੈ।
ਰਾਸ਼ਟਰਪਤੀ ਭਵਨ ਵਿਚ ਸਵਾਗਤ ਸਮਾਰੋਹ ਦੌਰਾਨ ਸਵਿਸ ਰਾਸ਼ਟਰਪਤੀ ਡੋਰਿਸ ਲਿਉਥਰਡ ਨੇ ਕਿਹਾ ਕਿ ਭਾਰਤ ਅਤੇ ਸਵਿਟਰਜ਼ਲੈਂਡ ਬੀਤੇ 70 ਸਾਲਾਂ ਤੋਂ ਦੋਸਤ ਹਨ। ਇਸ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਕਾਫੀ ਮਜ਼ਬੂਤੀ ਮਿਲੇਗੀ।