ਬੌਲੀਵੁੱਡ ‘ਚ ਸਿਰਫ਼ ਖ਼ਾਨ ਹੀ ਸਟਾਰ ਨਹੀ: ਆਮਿਰ

ਬਾਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮਿਰ ਖ਼ਾਨ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਸਿਰਫ਼ ਖ਼ਾਨ ਦਾ ਸਟਾਰਡਮ ਹੀ ਨਹੀਂ ਹੈ। ਬਾਲੀਵੁੱਡ ਦੀ ਖ਼ਾਨ ਤ੍ਰਿਮੂਰਤੀ ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ ਅਤੇ ਆਮਿਰ ਖ਼ਾਨ ਦਾ ਸਟਾਰਡਮ ਅੱਜ ਵੀ ਹਿੰਦੀ ਸਿਨੇਮਾ ‘ਤੇ ਰਾਜ ਕਰ ਰਹੀ ਹੈ। ਹਾਲ ਹੀ ਵਿੱਚ ਸ਼ਾਹਰੁਖ਼ ਅਤੇ ਸਲਮਾਨ ਦੀ ਪਿਛਲੀ ਫ਼ਿਲਮ ‘ਜਬ ਹੈਰੀ ਮੈਟ ਸੇਜਲ’ ਅਤੇ ‘ਟਿਊਬਲਾਈਟ’ ਬਾਕਸ ਆਫ਼ਿਸ ‘ਤੇ ਜ਼ਿਆਦਾ ਸਫ਼ਲ ਨਹੀਂ ਹੋ ਸਕੀਆਂ। ਆਮਿਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਖ਼ਾਨਾਂ ਦਾ ਸਟਾਰਡਮ ਹੁਣ ਘੱਟ ਰਿਹਾ ਹੈ? ਤਾਂ ਆਮਿਰ ਨੇ ਕਿਹਾ ਕਿ ਅਜਿਹਾ ਕਹਿਣਾ ਸਰਾਰਸਰ ਗ਼ਲਤ ਹੈ ਕਿ ਬਾਲੀਵੁੱਡ ਵਿੱਚ ਸਿਰਫ਼ ਅਸੀਂ ਤਿੰਨ ਖ਼ਾਨ ਹੀ ਸੁਪਰ ਸਟਾਰ ਹਨ। ਆਮਿਰ ਨੇ ਕਿਹਾ ਕਿ ਉਹ ਤਾਂ ਮੰਨਦੇ ਹਨ ਕਿ ਅਜੈ, ਅਕਸ਼ੈ ਸਮੇਤ ਕਈ ਸੁਪਰ ਸਟਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਅਕਸ਼ੈ ਦੀ ਫ਼ਿਲਮ ‘ਟਾਇਲਟ ਏਕ ਪ੍ਰੇਮ ਕਥਾ’ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਕਸ਼ੈ ਦੀ ਫ਼ਿਲਮ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਲਈ ਇਹ ਕਹਿਣਾ ਗ਼ਲਤ ਹੈ ਕਿ ਦਰਸ਼ਕ ਸਿਰਫ਼ ਖ਼ਾਨ ਸੁਪਰ ਸਟਾਰਾਂ ਦੀਆਂ ਫ਼ਿਲਮਾਂ ਹੀ ਦੇਖਦੇ ਹਨ।’ ਆਪਣੀ ਗੱਲ ‘ਤੇ ਹੋਰ ਜ਼ੋਰ ਦਿੰਦਿਆਂ ਆਮਿਰ ਨੇ ਕਿਹਾ ਕਿ ‘ਮੈਂ ਫ਼ਿਰ ਤੋਂ ਦੁਹਰਾਉਣਾ ਚਾਹੁੰਦਾ ਹਾਂ ਕਿ ਬਾਕਸ ਆਫ਼ਿਸ ‘ਤੇ ਕਿਸੇ ਦੀ ਇੱਕ ਫ਼ਿਲਮ ਸਫ਼ਲ ਨਾ ਹੋਵੇ ਤਾਂ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਾਮਯਾਬ ਨਹੀਂ ਰਹੀ। ਇਸ ਲਈ ਕਿਸੇ ‘ਤੇ ਉਂਗਲ ਚੁੱਕਣਾ ਸਹੀ ਨਹੀਂ ਹੈ।’