ਪੰਜਾਬ ਸਰਕਾਰ ਨੋ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ 22ਵੀਂ ਬਰਸੀ ਮੌਕੇ ਕਰਵਾਇਆ ‘ਸਰਬ ਧਰਮ ਕਾ ਸੰਮੇਲਨ’

ਚੰਡੀਗੜ੍ਹ -ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ 22ਵੀਂ ਬਰਸੀ ਮੌਕੇ ਅੱਜ ਪੰਜਾਬ ਸਰਕਾਰ ਵੱਲੋਂ ‘ਸਰਬ ਧਰਮ ਕਾ ਸੰਮੇਲਨ’ ਰਾਹੀਂ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਜ ਪੱਧਰੀ ਸਮਾਗਮ ਸੈਕਟਰ 42 ਸਥਿਤ ਸ. ਬੇਅੰਤ ਸਿੰਘ ਯਾਦਗਾਰ ਵਿਖੇ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀਆਂ ਸਣੇ ਅਨੇਕਾਂ ਰਾਜਸੀ ਸਖਸ਼ੀਅਤਾਂ ਨੇ ਸ. ਬੇਅੰਤ ਸਿੰਘ ਦੀ ਸਮਾਧੀ ‘ਤੇ ਫੁੱਲਮਾਲਾ ਚੜ੍ਹਾ ਕੇ ਸੂਬੇ ਦੇ 12ਵੇਂ ਮੁੱਖ ਮੰਤਰੀ ਜਿਨ੍ਹਾਂ ਨੇ ਸੂਬੇ ਵਿੱਚ ਅਮਨ, ਸ਼ਾਂਤੀ ਦੀ ਬਹਾਲੀ ਲਈ ਆਪਣੀ ਜਾਨ ਕੁਰਬਾਨ ਕੀਤੀ, ਨੂੰ ਯਾਦ ਕੀਤਾ।
ਇਸ ਮੌਕੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਵੱਲੋਂ ਧਾਰਮਿਕ ਪ੍ਰਵਚਨਾਂ ਅਤੇ ਕੀਰਤਨ ਰਾਹੀਂ ਸਾਬਕਾ ਮੁੱਖ ਮੰਤਰੀ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਰਾਥਨਾ ਕੀਤੀ ਗਈ। ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੋਤਰੇ ਅਤੇ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ ਨੇ ਸ. ਬੇਅੰਤ ਸਿੰਘ ਦੇ ਨਕਸ਼ੇ ਕਦਮਾਂ ‘ਚੇ ਚੱਲਣ ਦਾ ਅਹਿਦ ਲੈਂਦਿਆਂ ਉਨ੍ਹਾਂ ਵੱਲੋਂ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਵੀ ਲਿਆ। ਉਨ੍ਹਾਂ ਅੱਜ ਰਾਜ ਪੱਧਰੀ ਸਮਾਗਮ ਦੌਰਾਨ ਸ਼ਰਧਾਂਜਲੀ ਦੇਣ ਪੁੱਜੀਆਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ।
ਰਾਜ ਪੱਧਰੀ ‘ਸਰਬ ਧਰਮ ਕਾ ਸੰਮੇਲਨ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸ੍ਰੀ ਬ੍ਰਹਮ ਮਹਿੰਦਰਾ, ਸ. ਨਵਜੋਤ ਸਿੰਘ ਸਿੱਧੂ, ਸ. ਮਨਪ੍ਰੀਤ ਸਿੰਘ ਬਾਦਲ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸ. ਸਾਧੂ ਸਿੰਘ ਧਰਮਸੋਤ (ਸਾਰੇ ਕੈਬਨਿਟ ਮੰਤਰੀ), ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ, ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ, ਸ. ਬੇਅੰਤ ਸਿੰਘ ਦੇ ਪੁੱਤਰ ਸ. ਤੇਜਪ੍ਰਕਾਸ਼ ਸਿੰਘ ਤੇ ਪੁੱਤਰੀ ਸ੍ਰੀਮਤੀ ਗੁਰਕੰਵਲ ਕੌਰ (ਦੋਵੇਂ ਸਾਬਕਾ ਮੰਤਰੀ), ਪੋਤਰਾ ਸ. ਗੁਰਕੀਰਤ ਸਿੰਘ ਕੋਟਲੀ (ਵਿਧਾਇਕ) ਤੇ ਗੁਰਇਕਬਾਲ ਸਿੰਘ ਹਨੀ (ਡੀ.ਐਸ.ਪੀ.) ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ।
ਇਸ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ, ਡਾ.ਰਾਜ ਕੁਮਾਰ ਵੇਰਕਾ, ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ. ਅਮਰੀਕ ਸਿੰਘ ਢਿੱਲੋਂ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੁਰਿੰਦਰ ਕੁਮਾਰ ਡਾਬਰ, ਸ. ਲਖਵੀਰ ਸਿੰਘ ਲੱਖਾ, ਸ. ਗੁਰਪ੍ਰੀਤ ਸਿੰਘ ਜੀਪੀ, ਸ. ਭਾਰਤ ਭੂਸ਼ਣ ਆਸ਼ੂ, ਸ.ਕੁਲਜੀਤ ਸਿੰਘ ਨਾਗਰਾ, ਸ. ਸੁਰਜੀਤ ਸਿੰਘ ਧੀਮਾਨ, ਸ੍ਰੀ ਨੱਥੂ ਰਾਮ, ਸ. ਨਵਤੇਜ ਸਿੰਘ ਚੀਮਾ, ਸ. ਕੁਲਦੀਪ ਸਿੰਘ ਵੈਦ, ਸ੍ਰੀ ਸੰਜੀਵ ਤਲਵਾੜ, ਸ. ਸੁਖਪਾਲ ਸਿੰਘ ਭੁੱਲਰ ਤੇ ਸ੍ਰੀ ਅੰਗਦ ਸਿੰਘ ਸੈਣੀ (ਸਾਰੇ ਵਿਧਾਇਕ) ਵੀ ਹਾਜ਼ਰ ਸਨ।
ਹੋਰਨਾਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਸ.ਮਹਿੰਦਰ ਸਿੰਘ ਕੇ.ਪੀ., ਸ.ਮਲਕੀਤ ਸਿੰਘ ਦਾਖਾ, ਸ. ਜਗਮੋਹਨ ਸਿੰਘ ਕੰਗ, ਸ. ਮਨਿੰਦਰਜੀਤ ਸਿੰਘ ਬਿੱਟਾ ਤੇ ਸ੍ਰੀ ਹੰਸ ਰਾਜ ਜੋਸ਼ਨ (ਸਾਰੇ ਸਾਬਕਾ ਮੰਤਰੀ), ਸ. ਅਜੀਤਇੰਦਰ ਸਿੰਘ ਮੋਫਰ, ਸ੍ਰੀ ਜੁਗਲ ਕਿਸ਼ੋਰ, ਸ੍ਰੀ ਸ਼ਮਸ਼ੇਰ ਸਿੰਘ ਰਾਏ (ਸਾਰੇ ਸਾਬਕਾ ਵਿਧਾਇਕ), ਡਾ.ਅਮਰ ਸਿੰਘ, ਸ. ਪਰਮਜੀਤ ਸਿੰਘ ਕੜਵਲ, ਸ. ਸੁਖਜਿੰਦਰ ਸਿੰਘ ਲਾਲੀ ਮਜੀਠੀਆ, ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਸ. ਮੇਜਰ ਸਿੰਘ ਭੈਣੀ, ਸ. ਬਿਕਰਮ ਸਿੰਘ ਮੋਫਰ, ਸ. ਗੁਰਦੀਪ ਸਿੰਘ ਚੱਕ ਸਰਵਣ ਨਾਥ ਤੇ ਸਾਬਕਾ ਡੀ.ਪੀ.ਆਰ.ਓ. ਸ. ਉਜਾਗਰ ਸਿੰਘ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਅਤੇ ਜ਼ਿਲਾ ਯੂਨਿਟਾਂ ਦੇ ਅਹੁਦੇਦਾਰ, ਸਮਾਜਿਕ, ਧਾਰਮਿਕ ਸਖਸ਼ੀਅਤਾਂ ਅਤੇ ਸਾਬਕਾ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।