ਨਿਊ ਜ਼ੀਲੈਂਡ ਦੇ ਖਿਡਾਰੀ ਨੇ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ‘ਚ ਛੱਡੀ ਨੈਸ਼ਨਲ ਕ੍ਰਿਕਟ ਟੀਮ!

ਨਵੀਂ ਦਿੱਲੀ: ਨਿਊ ਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਨੇਘਨ ਨੇ ਨਿਊਜ਼ੀਲੈਂਡ ਕ੍ਰਿਕਟ ਨਾਲ ਕਰਾਰ ਖਤਮ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਡਸੀਜ਼ਨ ਹੋਰ ਦੇਸ਼ਾਂ ਵਿੱਚ ਚੱਲ ਰਹੇ ਟੀ-20 ਟੂਰਨਾਮੇਂਟਾਂ ਵਿੱਚ ਹਿੱਸਾ ਲੈਣ ਲਈ ਲਿਆ ਹੈ। 28 ਟੀ-20 ਅੰਤਰਾਸ਼ਟਰੀ ਮੈਚਾਂ ਵਿੱਚ 30 ਵਿਕਟ ਲੈਣ ਵਾਲੇ ਇਸ ਧਮਾਕੇਦਾਰ ਗੇਂਦਬਾਜ਼ ਨੇ ਬੋਰਡ ਵਲੋਂ ਖੁਦ ਦਾ ਕਰਾਰ ਖਤਮ ਕਰਨ ਦਾ ਅਨੁਰੋਧ ਕੀਤਾ ਹੈ। ਉਨ੍ਹਾਂ ਨੂੰ ਇਸ ਸਾਲ ਦੱਖਣ ਅਫ਼ਰੀਕਾ ਵਿੱਚ ਹੋਣ ਵਾਲੀ ਟੀ-20 ਗਲੋਬਲ ਲੀਗ ਅਤੇ ਆਸਟਰੇਲੀਆ ਦੇ ਟੀ-20 ਟੂਰਨਾਮੈਂਟ ਬਿਗ ਬੈਸ਼ ਵਿੱਚ ਸ਼ਿਰਕਤ ਕਰਨੀ ਹੈ। 1 ਲੱਖ ਡਾਲਰ ਦੇ ਕਰਾਰ ਨੂੰ ਖ਼ਤਮ ਕਰਨ ਲਈ ਨਿਊਜ਼ੀਲੈਂਡ ਕ੍ਰਿਕਟ ਵਲੋਂ ਬੇਨਤੀ ਕਰਨ ਵਾਲੇ ਮੈਕਲੇਨੇਘਨ ਨੂੰ ਟੀ-20 ਗਲੋਬਲ ਲਈ ਡਰਬਨ ਕਲੰਦਰਸ ਨੇ ਖਰੀਦਿਆ ਹੈ।
ਮੈਕਲੇਨੇਘਨ ਵਰਤਮਾਨ ਵਿੱਚ ਵੈਸਟਇੰਡੀਜ਼ ਦੇ ਟੀ-20 ਟੂਰਨਾਮੈਂਟ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਸੇਂਟ ਲੂਸੀਆ ਸਟਾਰਸ ਵੱਲੋਂ ਖੇਡ ਰਹੇ ਹਨ। ਇਸ ਗੇਂਦਬਾਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਸ ਦੀ ਤਰਜਮਾਨੀ ਕੀਤੀ ਹੈ। ਇਸ ਦੇ ਇਲਾਵਾ ਮਿਡਲਸੇਕਸ, ਆਕਲੈਂਡ ਏਸੇਜ਼ ਅਤੇ ਲੰਕਾਸ਼ਾਇਰ ਲਈ ਵੀ ਉਹ ਖੇਡ ਚੁੱਕੇ ਹਨ। ਇਹ ਵੀ ਗੱਲਾਂ ਸਾਹਮਣੇ ਆਈਆਂ ਹਨ ਕਿ ਬਿਗ ਬੈਸ਼ ਲੀਗ ਵਿੱਚ ਵੀ ਇੱਕ ਟੀਮ ਵਲੋਂ ਉਨ੍ਹਾਂ ਦੀ ਗੱਲ ਚੱਲ ਰਹੀ ਹੈ ਅਤੇ ਇਸ ਉੱਤੇ ਸਭ ਕੁਝ ਫ਼ਾਈਨਲ ਹੋਣ ਵਾਲਾ ਹੈ। ਨਿਊਜ਼ੀਲੈਂਡ ਕ੍ਰਿਕਟ ਵਲੋਂ ਮੈਕਲੇਨੇਘਨ ਦੇ ਹਵਾਲੇ ਤੋਂ ਕਿਹਾ ਗਿਆ ਕਿ ਖੇਡਣ ਦੇ ਕੁਝ ਨਵੇਂ ਮੌਕੇ ਆਏ ਹਨ, ਜਿਸ ਨਾਲ ਮੇਰੀ ਹਾਲਤ ਵਿੱਚ ਬਦਲਾਅ ਆਇਆ ਹੈ।
ਜ਼ਿਕਰਯੋਗ ਹੈ ਕਿ ਹੋਰ ਦੇਸ਼ਾਂ ਦੇ ਟੀ-20 ਟੂਰਨਾਮੈਂਟਾਂ ਵਿੱਚ ਖੇਡਣ ਲਈ ਇਸ ਖਿਡਾਰੀ ਨੂੰ ਆਪਣੇ ਘਰੇਲੂ ਬੋਰਡ ਵਲੋਂ ਪ੍ਰਮਾਣ ਪੱਤਰ ਲੈਣ ਜਾਂ ਫ਼ਿਰ ਕਰਾਰ ਖਤਮ ਕਰਨ ਦੀ ਜ਼ਰੂਰਤ ਸੀ। ਉਨ੍ਹਾਂ ਨੇ ਕਰਾਰ ਖਤਮ ਕਰਨ ਦੇ ਵਿਕਲਪ ਉੱਤੇ ਗੌਰ ਕਰਦੇ ਹੋਏ ਇਹ ਰਸਤਾ ਅਪਣਾਇਆ ਹੈ। ਅੱਗੇ ਦੱਖਣ ਅਫ਼ਰੀਕਾ ਵਿੱਚ ਉਨ੍ਹਾਂ ਨੂੰ ਖੇਡਦੇ ਹੋਏ ਵੇਖਣਾ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ।