ਆਖ਼ਰ ਕਿਸ ਨੇ ਉਡਾਈ ਪ੍ਰਿਅੰਕਾ ਦੀ ਨੀਂਦ

ਪ੍ਰਿਅੰਕਾ ਚੋਪੜਾ ਨੇ ਆਪਣੀਆਂ ਅਦਾਵਾਂ ਅਤੇ ਬਿਹਤਰੀਨ ਅਦਾਕਾਰੀ ਨਾਲ ਕਰੋੜਾਂ ਦਰਸ਼ਕਾਂ ਦੀ ਨੀਂਦ ਉਡਾ ਰੱਖੀ ਹੈ। ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਦੀਵਾਨੇ ਰਹਿੰਦੇ ਹਨ ਪਰ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਤਮਾਮ ਦਰਸ਼ਕਾਂ ਦੀ ਨੀਂਦ ਉਡਾਉਣ ਵਾਲੀ ਪ੍ਰਿਅੰਕਾ ਦੀ ਆਪਣੀ ਨੀਂਦ ਵੀ ਉਡ ਚੁੱਕੀ ਹੈ। ਅਸਲ ਵਿੱਚ ਮਾਮਲਾ ਇਹ ਹੈ ਕਿ ਅੱਜਕੱਲ੍ਹ ਪ੍ਰਿਅੰਕਾ ਨੀਂਦ ਨਾ ਆਉਣ ਦੀ ਸਮੱਸਿਆ ਕਰਕੇ ਕਾਫ਼ੀ ਪਰੇਸ਼ਾਨ ਹੈ। ਉਸ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਉਂ ਉਸ ਨੂੰ ਨੀਂਦ ਨਹੀਂ ਆ ਰਹੀ। ਪਤਾ ਨਹੀਂ ਇਸਦਾ ਕਾਰਨ ਬਹੁਤ ਜ਼ਿਆਦਾ ਥਕਾਵਟ ਹੈ ਜਾਂ ਜੈਟਲੈਗ (ਜਹਾਜ਼ ਦੇ ਸਫ਼ਰ ਕਾਰਨ ਹੋਣ ਵਾਲੀ ਥਕਾਵਟ)।’ ਪ੍ਰਿਅੰਕਾ ਪਿਛਲੇ ਕੁਝ ਸਮੇਂ ਤੋਂ ਆਪਣੀ ਹਾਲੀਵੁੱਡ ਕਰੀਅਰ ਕਾਰਨ ਕਾਫ਼ੀ ਬਿਜ਼ੀ ਚੱਲ ਰਹੀ ਹੈ। ਇਸੇ ਕਰਕੇ ਉਹ ਅਮਰੀਕਾ ਅਤੇ ਭਾਰਤ ਵਿੱਚਾਲੇ ਕੰਮ ਵਿੱਚ ਤਾਲਮੇਲ ਬਿਠਾਉਣ ਵਿੱਚ ਲੱਗੀ ਹੋਈ ਹੈ। ਅੱਜਕੱਲ੍ਹ ਉਹ ਮੁੰਬਈ ਵਾਪਸ ਆਈ ਹੋਈ ਹੈ। ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਭਾਰਤ ਫ਼ਿਲਮਾਂ ਕਰਕੇ ਪਰਤੀ ਹੈ ਜਾਂ ਕਿਸੇ ਹੋਰ ਕਾਰਨ ਕਰਕੇ। ਪ੍ਰਿਅੰਕਾ ਨੇ ਹਾਲ ਹੀ ਵਿੱਚ ਟਵਿੱਟਰ ‘ਤੇ ਘਰ ਪਰਤਣ ਦੀ ਖ਼ੁਸ਼ੀ ਜ਼ਾਹਿਰ ਕਰਦਿਆਂ ਲਿਖਿਆ, ‘ਆਈ ਤੇ ਗਈ। ਮੁੰਬਈ ਮੇਰੀ ਜਾਨ। ਪਿਆਰਾ ਘਰ!’ ਬਾਲੀਵੁੱਡ ਦੀ ‘ਦੇਸੀ ਗਰਲ’ ਰਿਬੇਲ ਵਿਲਸਨ, ਲਿਆਮ ਹੈਮਸਵਰਥ, ਐਡਮ ਡਿਵਾਈਨ ਨਾਲ ‘ਇਜ਼ਨਾਟ ਇਟ ਰੋਮਾਂਟਿਕ?’ ਅਤੇ ‘ਏ ਕਿਡ ਲਾਈਕ ਜੈਕ’ ਵਰਗੀਆਂ ਫ਼ਿਲਮਾਂ ਕਰ ਕਰ ਰਹੀ ਹੈ ਜਿਨ੍ਹਾਂ ਵਿੱਚ ਉਸ ਦੇ ਨਾਲ ਜਿਮ ਪਾਰਸਨਸ, ਕਲੇਅਰ ਡੇਨਸ, ਓਕਟਾਵਿਆ ਸਪੇਂਸਰ, ਏਨ ਡੋਡ ਅਤੇ ਮਾਈਕੇਲਾ ਵਾਟਰਕਿਨਸ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ ਵਿੱਚ ਹਨ।