ਹਰਿਆਣਾ ‘ਚ ਕਈ ਪੈਟਰੋਲ ਪੰਪ ਕੀਤੇ ਬੰਦ

ਚੰਡੀਗੜ੍ਹ – ਸੀ.ਬੀ.ਆਈ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਰਿਆਣਾ ਵਿਚ ਕਈ ਥਾਈਂ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਹਨ| ਪ੍ਰਸ਼ਾਸਨ ਵੱਲੋਂ ਇਹ ਪੈਟਰੋਲ ਪੰਪ ਕਿਸੇ ਅਣਸੁਖਾਵੀਂ ਘਟਨਾ ਦੇ ਨਾ ਵਾਪਰਨ ਕਰਕੇ ਬੰਦ ਕੀਤੇ ਹਨ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੇਰਾ ਪ੍ਰਮੁੱਖ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਝ ਡੇਰਾ ਸਮਰਥਕਾਂ ਨੇ ਪੈਟਰੋਲ ਬੰਬ ਤਿਆਰ ਕਰਕੇ ਕਈ ਥਾਈਂ ਹਿੰਸਾ ਫੈਲਾਈ ਸੀ| ਹੁਣ ਪ੍ਰਸ਼ਾਸਨ ਉਸ ਘਟਨਾ ਤੋਂ ਸਬਕ ਲੈਂਦਿਆਂ ਸਖਤ ਕਦਮ ਚੁੱਕ ਰਿਹਾ ਹੈ|