ਸੰਗਰੂਰ ‘ਚ ਹਿੰਸਾ ਫੈਲਾਉਣ ਵਾਲੇ 23 ਡੇਰਾ ਸਮਰਥਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸੰਗਰੂਰ – ਸੰਗਰੂਰ ਪੁਲਿਸ ਨੇ 23 ਡੇਰਾ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਹੈ| ਇਨ੍ਹਾਂ ਸਮਰਥਕਾਂ ਉਤੇ ਬੀਤੇ ਦਿਨੀਂ ਇਲਾਕੇ ਵਿਚ ਕਈ ਥਾਈਂ ਅੱਗ ਲਾਉਣ ਤੇ ਭੰਨ-ਤੋੜ ਦਾ ਇਲਜ਼ਾਮ ਹੈ| ਇਸ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ|