ਭਾਰਤ ਤੇ ਚੀਨ ਵੱਲੋਂ ਡੋਕਲਾਮ ਤੋਂ ਆਪਣੀ ਸੈਨਾ ਵਾਪਸ ਬੁਲਾਉਣ ਦਾ ਫੈਸਲਾ

ਨਵੀਂ ਦਿੱਲੀ – ਡੋਕਲਾਮ ਮੁੱਦੇ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਪੈਦਾ ਹੋਈ ਤਣਾਅ ਦੀ ਸਥਿਤੀ ਆਖਿਰਕਾਰ ਅੱਜ ਉਸ ਸਮੇਂ ਸ਼ਾਂਤ ਹੋ ਗਈ, ਜਦੋਂ ਦੋਨਾਂ ਦੇਸ਼ਾਂ ਨੇ ਆਪਣੀਆਂ ਸੈਨਾਵਾਂ ਨੂੰ ਡੋਕਲਾਮ ਤੋਂ ਵਾਪਸ ਬੁਲਾਉਣ ਦਾ ਫੈਸਲਾ ਕਰ ਲਿਆ| ਇਸ ਤੋਂ ਪਹਿਲਾਂ ਇਹ ਸਥਿਤੀ ਬਣ ਗਈ ਸੀ ਕਿ ਇਨ੍ਹਾਂ ਦੋਨਾਂ ਦੇਸ਼ਾਂ ਵਿਚਾਲੇ ਕਿਸੇ ਵੀ ਸਮੇਂ ਜੰਗ ਹੋ ਸਕਦੀ ਹੈ|
ਇਸ ਤੋਂ ਪਹਿਲਾਂ ਚੀਨ ਵੱਲੋਂ ਵਾਰ-ਵਾਰ ਭਾਰਤ ਨੂੰ ਜੰਗ ਦੀ ਚੇਤਾਵਨੀ ਦਿੱਤੀ ਜਾਂਦੀ ਰਹੀ ਹੈ ਅਤੇ ਉਸ ਵੱਲੋਂ ਸਰਹੱਦ ਉਤੇ ਇਸ ਸਬੰਧੀ ਤਿਆਰੀ ਵੀ ਕੀਤੀ ਜਾ ਚੁੱਕੀ ਸੀ|
ਪਰ ਦੂਸਰੇ ਪਾਸੇ ਭਾਰਤ ਵੱਲੋਂ ਲਗਾਤਾਰ ਚੀਨ ਨਾਲ ਹਮੇਸ਼ਾ ਗੱਲਬਾਤ ਦੀ ਗੱਲ ਕਹੀ ਗਈ| ਇਸ ਦੌਰਾਨ ਇਸ ਫੈਸਲੇ ਤੋਂ ਬਾਅਦ ਮੋਦੀ ਸਰਕਾਰ ਦੀ ਵੱਡੀ ਜਿੱਤ ਹੋਈ ਹੈ|