ਅਮਰੀਕਾ ‘ਚ ਭਿਆਨਕ ਤੂਫਾਨ ਦੀ ਲਪੇਟ ‘ਚ ਫਸੇ 200 ਭਾਰਤੀ ਵਿਦਿਆਰਥੀ

ਵਾਸ਼ਿੰਗਟਨ– ਅਮਰੀਕਾ ਵਿਚ ਆਏ ਭਿਆਨਕ ਤੂਫਾਨ ਤੋਂ ਬਾਅਦ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਇਸ ਦੌਰਾਨ ਖਬਰ ਹੈ ਕਿ ਹਿਊਸਟ ਯੂਨੀਵਰਸਿਟੀ ਵਿਚ ਲਗਪਗ 200 ਭਾਰਤੀ ਵਿਦਿਆਰਥੀ ਫਸ ਗਏ ਹਨ| ਇਨ੍ਹਾਂ ਵਿਚੋਂ ਕੁਝ ਸੁਰੱਖਿਅਤ ਥਾਵਾਂ ਉਤੇ ਪਹੁੰਚ ਗਏ ਹਨ|
ਦੂਸਰੇ ਪਾਸੇ ਇਸ ਤੂਫਾਨ ਕਾਰਨ ਸਰਕਾਰੀ ਸੰਪੰਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ| ਹਾਲਾਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਸੂਚੇਤ ਕਰ ਦਿੱਤਾ ਗਿਆ ਸੀ, ਜਿਸ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫਾਨ ਹਾਲੇ ਆਪਣਾ ਹੋਰ ਅਸਰ ਦਿਖਾਏਗਾ|