ਰਾਮ ਰਹੀਮ ਮਾਮਲਾ: ਰੇਲਵੇ ਨੇ ਰੱਦ ਕੀਤੀਆਂ ਗਈਆਂ ਇਨ੍ਹਾਂ ਟ੍ਰੇਨਾਂ ਨੂੰ ਕੀਤਾ ਬਹਾਲ

ਜਲੰਧਰ/ਹਰਿਆਣਾ — ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਯੌਣ ਸ਼ੋਸ਼ਣ ਦੇ ਮਾਮਲੇ ‘ਚ ਸੀ. ਬੀ. ਆਈ. ਅਦਾਲਤ ਵੱਲੋਂ ਲਏ ਫੈਸਲੇ ਦੇ ਮੱਦੇ ਨਜ਼ਰ ਪੰਜਾਬ-ਹਰਿਆਣਾ ‘ਚ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਸਨ। ਹੁਣ ਰੇਲਵੇ ਨੇ ਹਰਿਆਣਾ ਅਤੇ ਪੰਜਾਬ ‘ਚ ਕਾਨੂੰਨ ਵਿਵਸਥਾ ਦੇ ਕਾਰਨ ਪ੍ਰਭਾਵਿਤ ਰੇਲਗੱਡੀਆਂ ਦੀ ਬਹਾਲੀ ਦਾ ਐਲਾਨ ਕਰ ਦਿੱਤਾ ਹੈ। ਰੇਲਵੇ ਨੇ ਜਾਰੀ ਬਿਆਨ ‘ਚ ਕਿਹਾ ਕਿ ਪੰਜਾਬ ਅਤੇ ਹਰਿਆਣਾ ਸੂਬੇ ਦੇ ਸੁਰੱਖਿਆ ਅਧਿਕਾਰੀਆਂ ਤੋਂ ਪ੍ਰਾਪਤ ਕਲੀਅਰੈਂਸ ਤੋਂ ਬਾਅਦ ਹੇਠ ਲਿਖੇ ਸੈਕਸ਼ਨ ‘ਤੇ ਰੇਲਗੱਡੀਆਂ ਨੂੰ ਬਹਾਲ ਕਰਨ ਦਾ ਫੈਸਾਲ ਕਰ ਲਿਆ ਗਿਆ ਹੈ।
ਰੇਲਵੇ ਨੇ ਦਿੱਲੀ-ਜੰਮੂ, ਦਿੱਲੀ-ਅੰਮ੍ਰਿਤਸਰ, ਦਿੱਲੀ-ਚੰਡੀਗੜ੍ਹ, ਮੁਰਾਦਾਬਾਦ-ਸਹਾਰਨਪੁਰ-ਅੰਬਾਲਾ ਸੈਕਸ਼ਨ ‘ਤੇ ਰੇਲਗੱਡੀਆਂ ਨੂੰ ਤੁਰੰਤ ਪ੍ਰਭਾਵ ਤੋਂ ਬਹਾਲ ਕਰ ਦਿੱਤਾ ਗਿਆ ਹੈ। ਉਥੇ ਹੀ 25 ਗੱਡੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਅਜੇ ਅਸਥਾਈ ਤੌਰ ‘ਤੇ ਰੱਖਿਆ ਗਿਆ ਹੈ। ਦਿੱਲੀ-ਰੋਹਤਕ-ਬਠਿੰਡਾ ਸੈਕਸ਼ਨ ‘ਤੇ ਸਕਿਓਰਿਟੀ ਕਲੀਅਰੈਂਸ ਅਜੇ ਪੈਂਡਿੰਗ ਹਨ। ਇਸ ਦੇ ਚਲਦਿਆਂ ਇਸ ਰੂਟ ‘ਤੇ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ। ਰੇਲਵੇ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਰੇਲਗੱਡੀਆਂ ਸੰਬੰਧੀ ਸੂਚਨਾ ਲਈ ਫੋਨਕਾਲ 131 ਜਾਂ ਰੇਲਵੇ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਸਥਿਤੀ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।