ਮਲੋਟ ‘ਚ ਪੁਲਿਸ ਨੇ 14 ਪੈਟਰੋਲ ਬੰਬਾਂ ਸਮੇਤ 5 ਡੇਰਾ ਸਮਰਥਕਾਂ ਨੂੰ ਕੀਤਾ ਗ੍ਰਿਫਤਾਰ

ਮਲੋਟ/ਚੰਡੀਗੜ੍ਹ – ਮਲੋਟ ਵਿਚ ਪੁਲਿਸ ਨੇ ਅੱਜ 14 ਪੈਟਰੋਲ ਬੰਬਾਂ ਸਮੇਤ 5 ਡੇਰਾ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ| ਜਦੋਂ ਕਿ ਇਕ ਦੋਸ਼ੀ ਫਰਾਰ ਹੈ| ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਇਹ ਲੋਕ ਡੇਰਾ ਮੁਖੀ ਦੇ ਵਿਰੋਧ ਵਿਚ ਅਦਾਲਤ ਵੱਲੋਂ ਫੈਸਲਾ ਆਉਣ ਤੋਂ ਬਾਅਦ ਮਲੋਟ ਵਿਚ ਹਿੰਸਾ ਫੈਲਾਉਣਾ ਚਾਹੁੰਦੇ ਸਨ|
ਦੂਸਰੇ ਪਾਸੇ ਦੋਸ਼ੀਆਂ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੂੰ ਡੇਰੇ ਵਲੋਂ ਹਦਾਇਤ ਹੋਈ ਸੀ ਕਿ ਜੇਕਰ ਉਨ੍ਹਾਂ ਦੇ ਵਿਰੋਧ ਵਿਚ ਫੈਸਲਾ ਆਉਂਦਾ ਹੈ ਤਾਂ ਉਹ ਇਲਾਕੇ ਵਿਚ ਹਿੰਸਾ ਫੈਲਾਉਣਗੇ|