ਸਿਰਸਾ ਮੁਖੀ ਨੂੰ ਜੇਲ੍ਹ ਮਗਰੋਂ ਬਲ ਉੱਠੇ ਪੰਜਾਬ-ਹਰਿਆਣਾ

ਚੰਡੀਗੜ੍ਹ: ਸ਼ੁੱਕਰਵਾਰ ਨੂੰ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਹਿੰਸਾ ਫੁੱਟਣ ਲੱਗ ਪਈ ਹੈ। ਡੇਰਾ ਪ੍ਰਮੁੱਖ ਦੇ ਪੈਰੋਕਾਰਾਂ ਨੇ ਮੀਡੀਆ ਨੂੰ ਨਿਸ਼ਾਨਾ ਬਣਾਇਆ ਹੈ। ਪੰਚਕੂਲਾ ਵਿੱਚ ਚੈਨਲਾਂ ਦੀਆਂ ਓਬੀ ਵੈਨਾਂ ਅੱਗ ਲਗਾ ਦਿੱਤੀ ਗਈ ਹੈ। ਇਕ ਪ੍ਰਿੰਟ ਮੀਡੀਆ ਦੇ ਕੈਮਰਮਨ ਨੂੰ ਨੁਕਸਾਨ ਹੋਇਆ ਤੇ ਉਸ ਦੇ ਕੈਮਰੇ ਨੂੰ ਨੁਕਸਾਨ ਹੋਇਆ ਹੈ। ਸੁਰੱਖਿਆ ਦਸਤਿਆਂ ਨੇ ਪੰਚਕੂਲਾ ਦੇ ਸੇਕਟਰ 3 ‘ਚ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੰਜਾਬ ਦੇ ਮਾਨਸਾ ਵਿਚ ਆਮਦਨ ਕਰ ਵਿਭਾਗ ਦੇ ਦੋ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।
ਲੁਧਿਆਣਾ ਵਿੱਚ ਪੁਲਿਸ ਨੇ ਦੁਕਾਨਦਾਰਾਂ ਨੂੰ ਰੇਲਵੇ ਸਟੇਸ਼ਨ ਤੇ ਫਿਰੋਜ਼ਪੁਰ ਰੋਡ ਤੇ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਹੈ।
ਲਹਰਾਗਾਗਾ ‘ਚ ਤਹਿਸੀਲ ਦਫਤਰ ਨੂੰ ਅੱਗ ਲਾ ਦਿੱਤੀ।
ਪੰਜਾਬ ‘ਚ ਬਠਿੰਡਾ ਤੇ ਮਲੋਟ ਦੇ ਰੇਲਵੇ ਸਟੇਸ਼ਨਾਂ ਅੱਗ ਲਗਾ ਦਿੱਤੀ ਗਈ ਹੈ।
ਬਠਿੰਡਾ,ਫਿਰੋਜ਼ਪੁਰ ਅਤੇ ਮਾਨਸਾ ਜ਼ਿਲ੍ਹਿਆਂ ‘ਚ ਕਰਫਿਊ ਲਗਾ ਦਿੱਤਾ ਹੈ।