ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਤੇ ਡੇਰਾ ਮੁਖੀ ਰਾਮ ਰਹੀਮ ਨੂੰ ਜੱਜ ਜਗਦੀਪ ਸਿੰਘ ਦੀ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਰਾਮ ਰਹੀਮ ਦੀ ਸਜ਼ਾ ‘ਤੇ ਫੈਸਲਾ 28 ਅਗਸਤ ਲਿਆ ਜਾਵੇਗਾ। ਕੋਰਟ ਤੋਂ ਪੁਲਿਸ ਨੇ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕਰਨ ਤੋਂ ਬਾਅਦ ਰਾਮ ਰਹੀਮ ਨੂੰ ਫੌਜ ਦੀ ਪੱਛਮੀ ਕਮਾਂਡ ਦੀ ਹਿਰਾਸਤ ‘ਚ ਰੱਖਿਆ ਜਾਵੇਗਾ।
ਦਸਦਈਏ ਕਿ ਅਦਾਲਤ ਨੇ ਰਾਮ ਰਹੀਮ ਨੂੰ 2002 ਦੇ ਬਲਾਤਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ 17 ਅਗਸਤ ਨੂੰ ਕੇਸਾਂ ਦੀ ਦਲੀਲਾਂ ਦੇ ਨਿਬੇੜੇ ਤੋਂ ਬਾਅਦ 25 ਅਗਸਤ ਨੂੰ ਫੈਸਲਾ ਸੁਣਾਉਣ ਦਾ ਐਲਾਨ ਕੀਤਾ ਸੀ। ਰਾਮ ਰਹੀਮ ਖਿਲਾਫ ਇਲਜ਼ਾਮ ਇਹ ਸੀ ਕਿ ਉਸ ਨੇ ਸਿਰਸਾ ਵਿਚ ਡੇਰਾ ਸੱਚਾ ਸੌਦਾ ਦੇ ਸਥਾਨ ‘ਤੇ ਸਥਿਤ ਇਕ ਕਮਰੇ ‘ਚ ਸਾਧਵੀ ਨਾਲ ਬਲਾਤਕਾਰ ਕੀਤਾ ਸੀ।