ਡੇਰਾ ਮੁਖੀ ਰਾਮ ਰਹੀਮ ਕੋਰਟ ‘ਚ ਪੇਸ਼ੀ ਲਈ 800 ਗੱਡੀਆਂ ਦੇ ਕਾਫਲੇ ਨਾਲ ਹੋਏ ਰਵਾਨਾ

ਚੰਡੀਗੜ੍ਹ —ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ‘ਤੇ ਲਗੇ ਸਾਧਵੀ ਯੌਨ ਸ਼ੋਸ਼ਣ ਮਾਮਲੇ ਦੇ ਦੋਸ਼ਾਂ ‘ਚ ਪੰਚਕੂਲਾ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਤੋਂ ਅੱਜ ਫੈਸਲਾ ਸੁਣਾਇਆ ਜਾ ਰਿਹਾ ਹੈ। ਫੈਸਲੇ ਤੋਂ ਇਕ ਦਿਨ ਪਹਿਲਾਂ ਪੰਜਾਬ, ਹਰਿਆਣਾ ਅਤੇ ਸੰਘੀ ਖੇਤਰ ਚੰਡੀਗੜ੍ਹ ‘ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਜਿਹੜੇ ਕਦਮ ਚੁੱਕੇ ਗਏ ਉਸ ਨਾਲ ਕਰਫਿਊ ਵਰਗੀ ਸਥਿਤੀ ਪੈਦਾ ਹੋ ਗਈ।
ਲਾਈਵ ਅਪਡੇਟਸ
ਬਾਬਾ ਰਾਮ ਰਹੀਮ ਕੋਰਟ ‘ਚ 800 ਗੱਡੀਆਂ ਦੇ ਕਾਫਲੇ ਨਾਲ ਪਹੁੰਚਣਗੇ।
ਹਾਈਵੇਅ ਤੱਕ ਹਾਈ ਸਿਕਊਰਟੀ
ਕੋਰਟ ਪਰੀਸਰ ਨੂੰ ਆਉਣ-ਜਾਣ ਦੇ ਸਾਰੇ ਰਸਤਿਆਂ ਨੂੰ ਵੀਰਵਾਰ ਸਵੇਰ ਤੋਂ ਹੀ ਸੀਲ ਕਰ ਦਿੱਤਾ ਗਿਆ ਹੈ। ਕੋਰਟ ਦੇ ਕੋਲ ਨਾਕਿਆਂ ‘ਤੇ ਪੁਲਸ ਦੇ ਨਾਲ ਨੀਮ ਫੌਜੀ ਦਸਤੇ ਦੀਆਂ ਟੁਕੜੀਆਂ, ਘੋੜਾ ਪੁਲਸ ਦਲ, ਅੱਗ ਬੁਝਾਊ ਗੱਡੀਆਂ ਅਤੇ ਹੋਰ ਸੰਕਟਕਾਲੀਨ ਸੇਵਾਵਾਂ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਅਦਾਲਤੀ ਇਮਾਰਤ ਤੋਂ 500 ਮੀਟਰ ਤੱਕ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਪੁਲਸ ਨੇ ਅਦਾਲਤੀ ਇਮਾਰਤ ਨੂੰ ਜਾਣ ਵਾਲੇ ਸੈਕਟਰ-2 ਸਥਿਤ ਬੈਲਾਵਿਸਟਾ ਚੌਕ, ਮਾਜਰੀ ਚੌਕ, ਸੂਰਜ ਥੀਏਟਰ ਡੀ.ਸੀ. ਆਵਾਸ ਵੱਲ ਦੇ ਰਸਤਿਆਂ ‘ਤੇ ਸੁਰੱਖਿਆ ਸਖਤ ਕੀਤੀ ਹੋਈ ਹੈ। ਉੱਥੇ ਵੀਰਵਾਰ ਨੂੰ ਪੁਲਸ ਦੇ ਉੱਚ ਅਧਿਕਾਰੀ ਸਮੇਂ-ਸਮੇਂ ‘ਤੇ ਸੁਰੱਖਿਆ ਦੇ ਇੰਤਜਾਮਾਂ ਦੀ ਜਾਂਚ ਕਰਦੇ ਰਹੇ।
ਡੇਰਾ ਸਮਰਥਕਾਂ ਦੀ ਕੋਰਟ ਨੂੰ ਘੇਰਨ ਦੀ ‘ਯੋਜਨਾ’
ਡੇਰਾ ਸਮਰਥਕਾਂ ਨੇ ਬੈਰੀਕੇਟਸ ਤੋੜ ਕੇ ਪੰਚਕੂਲਾ ‘ਚ ਧਾਰਾ-144 ਦੀਆਂ ਧੱਜੀਆਂ ਉਡਾਈਆਂ। ਲੱਖਾਂ ਸਮਰਥਕ ਪੰਚਕੂਲਾ ‘ਚ ਕੋਰਟ ਤੱਕ ਪਹੁੰਚਣ ਦੀ ਕੋਸ਼ਿਸ਼ ‘ਚ ਹਨ। ਸੀ.ਬੀ.ਆਈ. ਕੋਰਟ ਦੇ ਚਾਰੇ ਪਾਸੇ, ਸੈਕਟਰ-3,4 ਅਤੇ ਪੰਚਕੂਲਾ ਤੋਂ ਜ਼ੀਰਕਪੁਰ ਦੇ ਵੱਲੋਂ ਸੜਕਾਂ, ਪਾਰਕ ਅਤੇ ਘਰਾਂ ਦੇ ਬਾਹਰ ‘ਤੇ ਲੱਖਾਂ ਸਮਰਥਕ ਸੜਕਾਂ ‘ਤੇ ਡੇਰਾ ਲਗਾਏ ਹੋਏ ਹਨ। ਡੇਰਾ ਸਮਰਥਕਾਂ ਨੇ ਕੋਰਟ ਨੂੰ ਘੇਰਨ ਦੀ ਤਿਆਰੀ ਕੀਤੀ ਹੋਈ ਹੈ, ਤਾਂਕਿ ਉਹ ਜਿਨਸੀ ਸ਼ੋਸ਼ਣ ਮਾਮਲੇ ‘ਚ ਫੈਸਲਾ ਆਉਣ ਦੇ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਇਕ ਝਲਕ ਦੇਖ ਸਕਣ। ਚਾਹੇ ਇਸ ਦੇ ਲਈ ਪੁਲਸ ਵੱਲੋਂ ਕੀਤੇ ਗਏ ਸਾਰੇ ਇੰਤਜਾਮਾਂ ਨੂੰ ਤੋੜਨਾ ਕਿਉਂ ਨਾ ਪਵੇ? ਲੱਖਾਂ ਸਮਰਥਕਾਂ ਦੇ ਸਾਹਮਣੇ ਪੁਲਸ ਵੀ ਬੇਬਸ ਦਿਖਾਈ ਦੇ ਰਹੀ ਹੈ। ਮਨਸਾ ਦੇਵੀ ‘ਚ ਰੁਕੇ ਹੋਏ ਡੇਰਾ ਸਮਰਥਕ ਵੀਰਵਾਰ ਸਵੇਰੇ ਬੈਰੀਕੇਟਸ ਤੋੜ ਕੇ ਪੰਚਕੂਲਾ ਦੇ ਸ਼ਾਲੀਮਾਰ ਸ਼ਾਪਿੰਗ ਮਾਲ ਤੱਕ ਪਹੁੰਚ ਗਏ।