ਸਵੇਰ ਦੇ ਕਰੀਬ 9 ਵਜੇ ਸਨ। ਰਾਜੇ ਆਪਣੀ ਪਤਨੀ ਧਰਮਵਤੀ ਦੇ ਨਾਲ ਕਮਰੇ ਵਿੱਚ ਬੈਠਿਆ ਗੱਲਾਂ ਕਰ ਰਿਹਾ ਸੀ। ਉਹਨਾਂ ਦੀ 20 ਸਾਲ ਦੀ ਲੜਕੀ ਪ੍ਰੀਤੀ ਆਪਣੀ ਭਾਬੀ ਸ਼ੀਤਲ ਦੇ ਨਾਲ ਕਿਚਨ ਵਿੱਚ ਕੰਮ ਕਰ ਰਹੀ ਸੀ। ਕੰਮ ਕਰਦੇ ਕਰਦੇ ਅਚਾਨਕ ਪ੍ਰੀਤੀ ਦੀਆਂ ਅੱਖਾਂ ਚੜ੍ਹ ਗਈਆਂ ਅਤੇ ਉਹ ਹੇਠਾਂ ਬੈਠ ਕੇ ਆਪਣਾ ਸਿਰ ਘੁੰਮਾਉਣ ਲੱਗੀ। ਇਹ ਦੇਖ ਕੇ ਸ਼ੀਤਲ ਘਬਰਾ ਗਈ। ਕੰਮ ਛੱਡ ਕੇ ਪ੍ਰੀਤੀ ਦੇ ਨੇੜੇ ਆਈ ਅਤੇ ਤਬੀਅਤ ਬਾਰੇ ਪੁੱਛਿਆ।
ਪ੍ਰੀਤੀ ਤੇਜ਼ੀ ਨਾਲ ਸਿਰ ਘੁੰਮਾਉਣ ਲੱਗੀ। ਸ਼ੀਤਲ ਨੇ ਘਬਰਾਉਂਦੇ ਹੋਏ ਆਪਣੀ ਸੱਸ ਅਤੇ ਸਹੁਰੇ ਨੂੰ ਬੁਲਾਇਆ। ਰਾਜੇ ਅਤੇ ਉਸਦੀ ਪਤਨੀ ਤੇਜ਼ੀ ਨਾਲ ਕਿਚਨ ਵਿੱਚ ਆਏ। ਉਸ ਵਕਤ ਪ੍ਰੀਤੀ ਦੇ ਵਾਲ ਖੁੱਲ੍ਹੇ ਸਨ ਅਤੇ ਉਹ ਫ਼ਰਸ਼ ਤੇ ਬੈਠੀ ਆਪਣੇ ਸਿਰ ਨੂੰ ਗੋਲ-ਮੋਲ ਘੁੰਮਾਈ ਜਾ ਰਹੀ ਸੀ। ਪ੍ਰੀਤੀ ਇੱਕ ਵਾਰ ਵੀ ਨਾ ਬਰੋਲੀ ਤਾਂ ਰਾਜੇ ਨੂੰ ਵਿਸ਼ਵਾਸ ਹੋ ਗਿਆ ਕਿ ਜ਼ਰੂਰ ਇਯ ਦੇ ਉਪਰ ਕਿਸੇ ਪ੍ਰੇਤ ਆਤਮਾ ਦਾ ਸਾਇਆ ਹੈ। ਜਾਨਣ ਲਈ ਪੁੱਛਣ ਲੱਗੇ, ਕੌਣ ਹੋ, ਮੇਰੀ ਲੜਕੀ ਨੂੰ ਕਿਉਂ ਭ੍ਰੇਸ਼ਾਨ ਕਰ ਰਹੇ ਹੋ। ਪ੍ਰੀਤੀ ਬੋਲੀ, ਮੈਂ ਪਿੱਪਲ ਵਾਲਾ ਬਾਬਾ ਹਾਂ। ਇਯ ਲੜਕੀ ਨੇ ਮੇਰੇ ਤੇ ਥੁੱਕਿਆ ਸੀ, ਇਸ ਕਰਕੇ ਇਸਨੂੰ ਸਜ਼ਾ ਮਿਲੇਗੀ। ਉਹਨਾਂ ਨੂੰ ਯਕੀਨ ਹੋ ਗਿਆ ਕਿ ਪ੍ਰੀਤੀ ਤੇ ਪ੍ਰੇਤ ਆਤਮਾ ਦਾ ਸਾਇਆ ਹੈ। ਉਦੋਂ ਹੀ ਕਿਸੇ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਉਹ ਤਾਂਤਰਿਕ ਸਲੀਮ ਨੂੰ ਬੁਲਾਵੇ। ਸਲੀਮ ਮੂਲ ਤੌਰ ਤੇ ਛੋਲਸ ਪਿੰਡ ਦਾ ਰਹਿਣ ਵਾਲਾ ਸੀ। ਉਹ ਆਸ ਪਾਸ ਦੇ ਪਿੰਡ ਵਾਲਿਆਂ ਦੇ ਲਈ ਤੰਤਰ-ਮੰਤਰ ਦਾ ਕੰਮ ਕਰਦਾ ਸੀ।
ਰਾਜੇ ਸਿੰਘ ਇੱਕ ਅੰਧ ਵਿਸ਼ਵਾਸਸੀ ਸੀ, ਦੂਜਾ ਉਹ ਲੜਕੀ ਨੂੰ ਠੀਕ ਕਰਨਾ ਚਾਹੁੰਦਾ ਸੀ, ਇਯ ਕਰਕੇ ਉਹਨਾਂ ਨੇ ਆਪਣੇ ਬੇਟੇ ਲਲਿਤ ਨੂੰ ਤਾਂਤਰਿਕ ਸਲੀਮ ਨੂੰ ਬੁਲਾਉਣ ਭੇਜ ਦਿੱਤਾ। ਤਾਂਤਰਿਕ ਪਹੁੰਚਿਆ ਤਾਂ ਉਸ ਨੇ ਪ੍ਰੀਤੀ ਦੀ ਹਾਲਤ ਦੇਖੀ। ਇਸ ਤੋਂ ਬਾਅਦ ਉਹ ਇੱਕ ਗਿਲਾਸ ਵਿੱਚ ਪਾਣੀ ਲੈ ਕੇ ਕੁਝ ਬੋਲਿਆ ਅਤੇ ਪਾਣੀ ਪ੍ਰੀਤੀ ਦੇ ਚਿਹਰੇ ਤੇ ਛਿੱਟੇ ਮਾਰੇ। ਉਸ ਨੇ 3 ਵਾਰ ਅਜਿਹਾ ਕੀਤਾ ਤਾਂ ਪ੍ਰੀਤੀ ਸ਼ਾਂਤ ਹੋ ਗਈ। ਮਾਪਿਆਂ ਨੇ ਰਾਹਤ ਦਾ ਸਾਹ ਲਿਆ।
ਰਾਜੇ ਨੇ ਕਿਹਾ, ਹਾਂ ਜਦੋਂ ਇਹ ਝੂੰਮ ਰਹੀ ਸੀ ਤਾਂ ਇਸ ਦੇ ਮੂੰਹ ਤੋਂ ਆਵਾਜ਼ ਨਿਕਲੀ, ਪਿੱਪਲ ਵਾਲਾ ਬਾਬਾ। ਸਲੀਮ ਵੀ ਹੈਰਾਨ ਹੋਇਆ, ਜ਼ਰੂਰ ਇਸ ਤੋਂ ਕੋਈ ਗਲਤੀ ਹੋ ਗਈ ਹੈ।
ਨਵਾਦਲ ਪਿੰਡ ਦੇ ਬਾਹਰ ਪਿੱਪਲ ਦਾ ਇੱਕ ਪੁਰਾਣਾ ਦਰਖਤ ਹੈ। ਪਿੰਡ ਵਾਲਿਆਂ ਦੀ ਸ਼ਰਧਾ ਹੈ ਕਿ ਉਸ ਦਰਖਤ ਤੇ ਇੱਕ ਬਾਬੇ ਦਾ ਵਾਸ ਹੈ। ਪਿੰਡ ਦੇ ਲੋਕ ਲੰਮੇ ਸਮੇਂ ਤੋਂ ਉਸ ਪਿੱਪਲ ਦੀ ਪੂਜਾ ਕਰਦੇ ਹਨ। ਜੋ ਗਲਤੀ ਇਸ ਬੱਚੀ ਤੋਂ ਹੋਈ, ਉਸ ਲਈ ਮੁਆਫ਼ੀ ਮੰਗਣਾ ਜ਼ਰੂਰੀ ਹੈ। ਤਾਂਤਰਿਕ ਦੀ ਗੱਲ ਸੁਣ ਕੇ ਰਾਜੇ ਹੈਰਾਨ ਹੋਏ, ਇਹ ਛੋਟੇ ਸਰਕਾਰ ਅਤੇ ਵੱਡੇ ਸਰਕਾਰ ਕੌਣ ਹਨ?
ਦਰਅਸਲ ਉਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਛੋਟੇ ਸਰਕਰ ਅਤੇ ਵੱਡੇ ਸਰਕਾਰ ਦੀਆਂ ਜ਼ਿਆਰਤਾਂ ਹਨ। ਜਿਸ ਕਿਸੇ ਦੇ ਉਪਰ ਉਪਰਲੀਹਵਾ ਆਦਿ ਦਾ ਕੋਈ ਚੱਕਰ ਹੁੰਦਾ ਹੈ, ਉਥੇ ਜਾ ਕੇ ਹਾਜ਼ਰੀ ਲਗਾਈ ਜਾਂਦੀ ਹੈ।
ਪ੍ਰੀਤੀ ਰਾਜੇ ਦੀ ਜਵਾਨ ਲੜਕੀ ਸੀ, ਕੁਝ ਦਿਨਾਂ ਵਿੱਚ ਉਸਦਾ ਵਿਆਹ ਕਰਨਾ ਹੈ। ਇਸ ਕਰਕੇ ਇੱਕ ਦਿਨ ਤਹਿ ਕਰਕੇ ਉਹਨਾਂ ਨੇ ਬਦਾਯੂੰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਤਹਿ ਤਾਰੀਖ ਤੇ ਉਹ ਤਾਂਤਰਿਕ ਸਲੀਮ ਦੇ ਨਾਲ ਪ੍ਰੀਤੀ ਨੂੰ ਲੈ ਕੇ ਬਦਾਯੂੰ ਚਲਾ ਗਿਆ। ਇਹ ਕਰੀਬ 6 ਮਹੀਨੇ ਪਹਿਲਾਂ ਦੀ ਗੱਲ ਹੈ। ਇਸ ਤੋਂ ਬਾਅਦ ਉਹ ਹਰ ਮਹੀਨੇ ਪ੍ਰੀਤੀ ਨੂੰ ਬਦਾਯੂੰ ਲਿਜਾਣ ਲੱਗੇ।
ਰਾਜੇ ਦੀ ਕੁਝ ਖੇਤੀ ਦੀ ਜ਼ਮੀਨ ਸੀ, ਜੋ ਗ੍ਰੇਟਰ ਨੋਇਡਾ ਅਥਾਰਟੀ ਦੁਆਰਾ ਐਕਵਾਇਰ ਕਰ ਲਈ ਗਈ ਸੀ, ਜਿਸ ਕਾਰਨ ਉਸ ਨੂੰ ਮੁਆਵਜ਼ਾ ਵੀ ਮੋਟਾ ਮਿਲਿਆ ਸੀ। ਕੁੱਲ ਮਿਲਾ ਕੇ ਉਹਨਾਂ ਦਾ ਘਰ-ਗ੍ਰਹਿਸਥੀ ਸੁਖੀ ਸਨ।
25 ਅਗਸਤ ਨੂੰ ਰਾਜੇ ਨੇ ਪ੍ਰੀਤੀ ਨੂੰ ਬਦਾਯੂੰ ਲਿਜਾਣਾਸੀ। ਉਸ ਦਿਨ ਰਾਜੇ ਨੂੰ ਬਦਾਯੂੰ ਵਿੱਚ ਮਜਾਰ ਦੇ ਸਾਹਮਣੇ ਲੰਗਰ ਕਰਾਉਣਾ ਸੀ, ਇਯ ਕਰਕੇ ਉਸ ਦਿਨ ਮਾਰੂਤੀ ਇੱਕੋ ਕਾਰ ਵਿੱਚ ਪ੍ਰੀਤੀ ਦੇ ਨਾਲ ਮਾਪੇ, ਭਰਾ ਲਲਿਤ ਅਤੇ ਉਸ ਦੀ ਪਤਨੀ ਸ਼ੀਤਲ, ਮਾਮਾ ਰਾਜਿੰਦਰ, ਭਾਬੀ ਪ੍ਰੀਤੀ ਤੋਂ ਇਲਾਵਾ ਤਾਂਤਰਿਕ ਸਲੀਮ ਵੀ ਸੀ। ਸਾਰੇ ਚੱਲ ਪਏ। ਰਾਜੇ ਜਦੋਂ ਵੀ ਪ੍ਰੀਤੀ ਨੂੰ ਲੈ ਕੇ ਬਦਾਯੂੰ ਜਾਂਦੇ ਸਨ, ਉਸੇ ਦਿਨ ਦੇਰ ਰਾਤ ਘਰ ਵਾਪਸ ਆਉਂਦੇ ਸਨ ਪਰ ਉਸ ਦਿਨ ਉਹ ਨਹੀਂ ਮੁੜੇ, ਕਪਿਲ ਨੂੰ ਚਿੰਤਾ ਹੋਈ ਤਾਂ ਉਸ ਨੇ ਪਿਤਾ ਨੂੰ ਫ਼ੋਨ ਕੀਤਾ। ਫ਼ੋਨ ਕਵਰੇਜ਼ ਖੇਤਰ ਤੋਂ ਬਾਹਰ ਮਿਲਿਆ। ਉਸ ਨੇ ਪੜੌਸੀਆਂ ਨੂੰ ਦੱਸਿਆ ਤਾਂ ਉਹ ਸਾਰੇ ਸੋਚਣ ਲੱਗੇ ਕਿ ਸ਼ਾਇਦ ਕੱਲ੍ਹ ਤੱਕ ਆ ਜਾਣ, ਉਡੀਕ ਕਰ ਲਓ।
ਉਸੇ ਰਾਤ ਕਰੀਬ ਸਾਢੇ 3 ਵਜੇ ਕਪਿਲ ਦੇ ਮੋਬਾਇਲ ਤੇ ਉਸ ਦੇ ਵੱਡੇ ਭਰਾ ਲਲਿਤ ਦਾ ਫ਼ੋਨ ਆਇਆ। ਉਸ ਨੇ ਪੁੱਛਿਆ, ਮੰਮੀ-ਪਾਪਾ, ਪ੍ਰਤੀ ਵਗੈਰਾ ਘਰ ਪਹੁੰਚ ਗਏ?
ਨਹੀਂ ਭਾਈ, ਹੁਣ ਤੱਕ ਤਾਂ ਇੱਥੇ ਨਹੀਂ ਆਏ, ਪਰਉਹ ਸਭ ਤਾਂ ਤੁਹਾਡੇ ਹੀ ਨਾਲ ਸਨ। ਕਪਿਲ ਬੋਲਿਆ। ਹਾਂ, ਨਾਲ ਤਾਂ ਸਨ, ਪਰ ਹੁਣ ਉਹਨਾਂ ਵਿੱਚੋਂ ਇੱਥੇ ਕੋਈ ਨਹੀਂ ਅਤੇ ਨਾ ਹੀ ਗੱਡੀ ਇੱਥੇ ਆਈ ਹੈ। ਪਤਾ ਨਹੀਂ ਸਭ ਕਿੱਥੇ ਚਲੇ ਗਏ। ਲਲਿਤ ਨੇ ਕਿਹਾ।
ਇ ਹਸੁਣ ਕੇ ਕਪਿਲ ਘਬਰਾ ਗਿਆ। ਉਸ ਨੇ ਰਿਸ਼ਤੇਦਾਰਾਂ ਨੂੰ ਫ਼ੋਨ ਕੀਤੇ। ਜਿਸ ਗੱਡੀ ਵਿੱਚ ਸਾਰੇ ਲੋਕ ਬਦਾਯੂੰ ਗਏ ਸਨ, ਉਹ ਕਾਰ ਲਲਿਤ ਦੇ ਭਣੋਈਏ ਬੇਦਰਾਮ ਨਾਗਰ ਦੇ ਪਿੰਡ ਦੇ ਹੀ ਰਹਿਣ ਵਾਲੇ ਓਮਪਾਲ ਦੀ ਸੀ। ਓਮਪਾਲ ਆਪਣੇ ਪਿੰਡ ਪਹੁੰਚਿਆ ਹੈ ਜਾਂ ਨਹੀਂ, ਇਹ ਜਾਨਣ ਲਈ ਲਲਿਤ ਨੇ ਆਪਣੇ ਭਣੋਈਏ ਬੇਦਰਾਮ ਨਾਗਰ ਨੂੰ ਫ਼ੋਨ ਕੀਤਾ।
ਬੇਦਰਾਮ ਰਾਤ ਵਿੱਚ ਹੀ ਓਮਪ੍ਰਕਾਸ਼ ਦੇ ਘਰ ਪਹੁੰਚੇ ਤਾਂ ਪਤਾ ਲੱਗਿਆ ਕਿ ਓਮਪਾਲ ਆਪਣੇ ਘਰ ਨਹੀਂ ਪਹੁੰਚਿਆ ਹੈ। ਇਸ ਤੋਂ ਬਾਅਦ ਬੇਦਰਾਮ ਵੀ ਚਿੰਤਤ ਹੋ ਗਏ। ਉਹਨਾਂ ਨੇ ਲਲਿਤ ਨੂੰ ਕਿਹਾ ਕਿ ਉਹ ਬਦਾਯੂੰ ਵਿੱਚ ਹੀ ਰਹੇ, ਉਹ ਘਰ ਤੋਂ ਕਾਰ ਲੈ ਕੇ ਬਦਾਯੂੰ ਪਹੁੰਚ ਰਹੇ ਹਨ।
ਵੇਦਰਾਮ ਆਪਣੀ ਸਵਿਫ਼ਟ ਕਾਰ ਤੇ ਬਦਾਯੂੰ ਦੇ ਲਈ ਨਿਕਲ ਪਏ। ਉਹਨਾਂ ਨੇ ਆਪਣੇ ਨਾਲ 2 ਲੋਕਾਂ ਨੂੰ ਲਿਆ। ਜਦੋਂ ਉਹ ਨਰੌਰਾ ਸਥਿਤ ਨਹਿਰ ਦੇ ਨਜ਼ਦੀਕ ਪਹੁੰਚੇ ਤਾਂ ਨਹਿਰ ਦੇ ਪੁਲ ਤੇ ਭੀੜ ਲੱਗੀ ਸੀ ਅਤੇ ਉਥੇ ਪੁਲਿਸ ਵੀ ਮੌਜੂਦ ਸੀ। ਭੀੜ ਦੇਖ ਕੇ ਵੇਦਰਾਮ ਨੇ ਵੀ ਕਾਰ ਰੋਕੀ। ਰਸਤੇ ਵਿੱਚ ਵੇਦਰਾਮ ਨੇ ਪੁਲਿਸ ਨੂੰ ਆਪਣੇ ਰਿਸ਼ਤੇਦਾਰਾਂ ਦੇ ਗੁੰਮ ਹੋਏ ਰਿਸ਼ਤੇਦਾਰਾਂ ਬਾਰੇ ਦੱਸਿਆ। ਵੇਦਰਾਮ ਉਥੋਂ ਬਦਾਯੂੰ ਚਲਿਆ ਗਿਆ। ਲਲਿਤ ਬਦਾਯੂੰ ਵਿੱਚ ਛੋਟੇ ਸਰਕਾਰ ਦੀ ਮਜ਼ਾਰ ਦੇ ਕੋਲ ਆਪਣੇ ਭਣੋਈਏ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਵੇਦਰਾਮ ਨਾਗਰ ਇੱਕ ਡੇਢ ਘੰਟੇ ਵਿੱਚ ਬਦਾਯੂੰ ਪਹੁੰਚ ਗਿਆ, ਉਹ ਲਲਿਤ ਨਾਲ ਗੱਲ ਕਰਨ ਵਾਲ ਸੀ ਕਿ ਉਸਦੇ ਮੋਬਾਇਲ ਤੇ ਘੰਟੀ ਵੱਜੀ। ਉਹ ਫ਼ੋਨ ਨਰੋਰਾ ਦੇ ਉਸੇ ਸਬ ਇੰਸਪੈਕਟਰ ਦਾ ਸੀ, ਜਿਸ ਨੂੰ ਵੇਦਰਾਮ ਹੁਣੇ ਹੁਣੇ ਸੂਚਨਾ ਦੇ ਕੇ ਆਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਕਾਰ ਦਾ ਨੰਬਰ ਤੁਸੀਂ ਦੱਸਿਆ ਸੀ ਉਹ ਗੱਡੀ ਨਦੀ ਵਿੱਚ ਮਿਲੀ ਹੈ ਅਤੇ ਉਸ ਵਿੱਚੋਂ 4 ਲਾਸ਼ਾਂ ਮਿਲੀਆਂ ਹਨ।
ਖਬਰ ਮਿਲਦੇ ਹੀ ਵੇਦਰਾਮ ਆਪਣੇ ਸਾਲੇ ਲਲਿਤ ਨੂੰ ਲੈ ਕੇ ਨਰੋਰਾ ਵੱਲ ਤੁਰ ਪਿਆ। ਜਦੋਂ ਉਹ ਨਰੋਰਾ ਪਹੁੰਚੇ ਤਾਂ ਨਹਿਰ ਦੇ ਕਿਨਾਰੇ 4 ਲਾਸ਼ਾਂ ਪਈਆਂ ਸਨ ਅਤੇ ਉਹਨਾਂ ਦੀ ਚੀਖ ਨਿਕਲ ਗਈ। ਉਹ ਲਾਸ਼ਾਂ ਲਲਿਤ ਦੇ ਪਿਤਾ ਰਾਜੇ, ਮਾਂ ਧਰਮਵਤੀ, ਡ੍ਰਾਈਵਰ ਓਮਪਾਲ ਅਤੇ ਪ੍ਰੀਤੀ ਦੀਆਂ ਸਨ। ਅਤੇ ਨਹਿਰ ਤੋਂ ਜੋ ਕਾਰ ਕੱਢੀ ਸੀ, ਉਹ ਓਮਪਾਲ ਦੀ ਹੀ ਸੀ। 4 ਲੋਕਾਂ ਦੀ ਲਾਸ਼ ਮਿਲਣ ਅਤੇ ਬਾਕੀ ਦੇ ਗਾਇਬ ਹੋਣ ਦੀ ਖਬਰ ਜਦੋਂ ਰਾਜੇ ਦੇ ਪਿੰਡ ਨਵਾਦਾ ਪਹੁੰਚੀ ਤਾਂ ਪੂਰੇ ਪਿੰਡ ਵਿੱਚ ਸ਼ੋਕ ਫ਼ੈਲ ਗਿਆ।
ਪਿੰਡ ਦੇ ਲੋਕ ਨਰੇਰਾ ਪਹੁੰਚਣ ਲੱਗੇ। ਪੁਲਿਸ ਨੇ ਸਾਰੀਆਂ ਲਾਸ਼ਾਂ ਬੁਲੰਦ ਸ਼ਹਿਰ ਭੇਜ ਦਿੱਤੀਆਂ। 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ ਅਤੇ 3 ਲੋਕ ਲਲਿਤ, ਉਸਦੀ ਪਤਨੀ ਸ਼ੀਤਲ ਅਤੇ ਉਸ ਦੇ ਮਾਮਾ ਰਾਜਿੰਦਰ ਬਦਾਯੂੰ ਵਿੱਚ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ। ਜਦਕਿ ਤਾਂਤਰਿਕ ਸਲੀਮ, ਰਾਜੇ ਦੀ ਬੇਟੀ ਪ੍ਰੀਤੀ ਗਾਇਬ ਸਨ। ਇਸ ਕਰਕੇ ਸ਼ੰਕਾ ਹੋ ਗਈ। ਲੋਕ ਪੁਲਿਸ ਕੋਲ ਪਹੁੰਚੇ ਅਤੇ ਇਸ ਬਾਰੇ ਸ਼ੰਕੇ ਪ੍ਰਗਟ ਕੀਤੇ।
ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੇ ਉਚ ਅਫ਼ਸਰਾਂ ਨੂੰ ਸੂਚਨਾ ਦਿੱਤੀ। ਮਾਮਲਾ ਸਿੱਧੇ ਤੌਰ ਤੇ ਸ਼ੱਕੀ ਸੀ। ਤੁਰੰਤ ਪਰਚਾ ਦਰਜ ਕੀਤਾ ਗਿਆ। ਲਾਪਤਾ ਲੋਕਾਂ ਦਾ ਪਤਾ ਲਗਾਉਣ ਅਤੇ ਕੇਸ ਦੇ ਖੁਲਾਸੇ ਲਈ ਪੁਲਿਸ ਅਧਿਕਾਰੀਆਂ ਨੇ ਇੱਕ ਟੀਮ ਬਣਾਈ, ਜਿਸ ਵਿੱਚ ਕਈ ਅਹਿਮ ਅਫ਼ਸਰ ਸਨ। ਸਭ ਤੋਂ ਪਹਿਲਾਂ ਰਾਜੇ ਦੇ ਮੁੰਡੇ ਲਲਿਤ ਅਤੇ ਉਸ ਦੀ ਪਤਨੀ ਤੋਂ ਪੁੱਛਗਿੱਛ ਕੀਤੀ। ਲਲਿਤ ਨੇ ਦੱਸਿਆ ਕਿ 25 ਅਗਸਤ ਦੀ ਸ਼ਾਮ ਨੂੰ ਜਦੋਂ ਉਹ ਸਭ ਛੋਟੇ ਸਰਕਾਰ ਦੀ ਮਜਾਰ ਤੇ ਚਾਦਰ ਚੜ੍ਹਾ ਕੇ ਕਾਰ ਦੇ ਨਜ਼ਦੀਕ ਪਹੁੰਚੇ ਤਾਂ ਪ੍ਰੀਤੀ ਨੇ ਸਭ ਨੂੰ ਕੋਲਡ ਡ੍ਰਿੰਕ ਪੀਣ ਲਈ ਦਿੱਤਾ। ਇਸ ਤੋਂ ਬਾਅਦ ਸਾਰੇ ਬੇਹੋਸ਼ ਹੋ ਗਏ।
ਪੁਲਿਸ ਨੇ ਹੁਣ ਇਸ ਮਾਮਲੇ ਨੂੰ ਦੂਜੇ ਤਰੀਕੇ ਨਾਲ ਦੇਖਣਾ ਆਰੰਭ ਕਰ ਦਿੱਤਾ। ਜਾਂਚ ਪ੍ਰੀਤੀ ਨੂੰ ਫ਼ੋਕਸ ਕਰਕੇ ਕੀਤੀ। ਪੁਲਿਸ ਜਾਨਣਾ ਚਾਹੁੰਦੀ ਸੀ ਕਿ ਕਿਤੇ ਪ੍ਰੀਤੀ ਦਾ ਕਿਸੇ ਲੜਕੇ ਨਾਲ ਸਬੰਧ ਤਾਂ ਨਹੀਂ। ਮੁਖਬਰਾਂ ਦੀ ਸਲਾਹ ਲਈ ਗਈ। ਪੁਲਿਸ ਨੂੰ ਪ੍ਰੀਤੀ ਤੇ ਜੋ ਸ਼ੱਕ ਸੀ, ਉਹ ਸਹੀ ਨਿਕਲਿਆ। ਜਾਣਕਾਰੀ ਮਿਲੀ ਕਿ ਪ੍ਰੀਤੀ ਦਾ ਪਿੰਡ ਵਿੱਚ ਹੀ ਕਾਰ ਗੈਰਾਜ ਚਲਾਉਣ ਵਾਲੇ ਮੁਗੀਸ ਉਰਫ਼ ਸ਼ਾਨੂੰ ਨਾਲ ਚੱਕਰ ਸੀ। 25 ਅਗਸਤ ਤੋਂ ਉਸ ਦੀ ਗੈਰਾਜ ਬੰਦ ਸੀ। ਇਸ ਕਰਕੇ ਪੁਲਿਸ ਦਾ ਸ਼ੰਕਾ ਵੱਧ ਗਿਆ। ਪ੍ਰੀਤੀ ਅਤੇ ਮੁਗੀਸ ਦੇ ਫ਼ੋਨ ਨੰਬਰ ਪੁਲਿਸ ਨੇ ਸਰਵਿਲਾਂਸ ਤੇ ਲਗਾ ਦਿੱਤੇ। ਮੁਗੀਸ ਮੇਰਠ ਦੇ ਪਿੰਡ ਕਿਲੌਰ ਦਾ ਰਹਿਣ ਵਾਲਾ ਸੀ। ਸੁਧੀਰ ਕੁਮਾਰ ਤਿਆਗੀ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਉਸ ਦੇ ਪਿੰਡ ਕਿਠੌਰ ਪਹੁੰਚੀ। ਉਹ ਤਾਂ ਘਰੇ ਨਹੀਂ ਸੀ ਪਰ ਉਸਦੀ ਪਤਨੀ ਅਤੇ ਪਰਿਵਾਰ ਦੇ ਹੋਰ ਲੋਕ ਮਿਲ ਗਏ। ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਉਹ ਕਿੱਥੇ ਗਿਆ। ਇਸੇ ਵਿੱਚਕਾਰ ਮੁਖਬਰ ਤੋਂ ਸੂਚਨਾ ਮਿਲੀ ਕਿ ਉਹ ਦੋਵੇਂ ਵਿਆਹ ਕਰਨ ਦੇ ਚੱਕਰ ਵਿੱਚ ਇਲਾਹਾਬਾਦ ਹਾਈਕੋਰਟ ਗਏ ਹਨ ਅਤੇ 2 ਸਤੰਬਰ 2016 ਨੂੰ ਉਹ ਸੰਗਮ ਐਕਸਪ੍ਰੈਸ ਤੇ ਇਲਾਹਾਬਾਦ ਤੋਂ ਆ ਰਹੇ ਹਨ। ਇੱਥੇ ਇਹਨਾਂ ਦੋਵਾਂ ਨੂੰ ਪਕੜ ਲਿਆ ਗਿਆ। 20 ਸਾਲਾ ਪ੍ਰੀਤੀ ਗ੍ਰੇਟਰ ਨੋਇਡਾ ਦੇ ਪਿੰਡ ਨਵਾਦਾ ਦੇ ਰਹਿਣ ਵਾਲੇ ਰਾਜੇ ਦੀ ਦੂਜੀ ਲੜਕੀ ਸੀ। 10+2 ਪਾਸ ਪ੍ਰੀਤੀ ਹੁਣ ਘਰੇ ਹੀ ਵਿਹਲੀ ਸੀ। ਇਸੇ ਪਿੰਡ ਦੇ ਮੁੱਖ ਗੇਟ ਦੇ ਕੋਲ ਮੁਗੀਸ ਉਰਫ਼ ਸ਼ਾਨੂੰ ਦੀ ਕਾਰ ਗੈਰਾਜ ਸੀ।
ਮੁਗੀਸ ਵੈਸੇ ਤਾਂ ਮੇਰਠ ਦੇ ਕਿਠੌਰੀ ਪਿੰਡ ਦਾ ਰਹਿਣ ਵਾਲਾ ਸੀ ਅਤੇ 2 ਬੱਚਿਆਂ ਦਾ ਪਿਓ ਸੀ। ਉਹ ਗ੍ਰੇਟਰ ਨੋਇਡਾ ਵਿੱਚ 5-6 ਸਾਲਾਂ ਤੋਂ ਕਾਰ ਗੈਰਾਜ ਚਲਾ ਰਿਹਾ ਸੀ। ਪ੍ਰੀਤੀ ਦੇ ਮਾਪੇ ਉਸ ਤੇ ਵਿਸ਼ਵਾਸ ਕਰਦੇ ਸਨ, ਇਸ ਕਰਕੇ ਦੋਵਾਂ ਵਿੱਚਕਾਰ ਨੇੜਤਾ ਬਣੀ ਅਤੇ ਉਹ ਘਰ ਆਉਣ ਲੱਗਿਆ। ਜਦੋਂ ਘਰ ਦੇ ਸਾਰੇ ਲੋਕ ਸੌਂ ਜਾਂਦੇ ਸਨ ਤਾਂ ਪ੍ਰੀਤੀ ਆਪਣੇ ਪ੍ਰੇਮੀ ਮੁਗੀਸ ਨਾਲ ਫ਼ੋਨ ਤੇ ਗੱਲਾਂ ਕਰਦੀ ਸੀ। ਇਸ ਤਰ੍ਹਾਂ ਦਿਨ ਰਾਤ ਉਹਨਾਂ ਦਾ ਪਿਆਰ ਪ੍ਰਵਾਨ ਚੜ੍ਹਦਾ ਗਿਆ। ਪ੍ਰੀਤੀ ਨੇ ਆਪਣੀ ਭਾਬੀ ਨੂੰ ਵੀ ਵਿਸ਼ਵਾਸ ਵਿੱਚ ਲੈ ਲਿਆ। ਸ਼ੀਤਲ ਨੂੰ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਉਹ ਸਮਝਦੀ ਸੀ ਕਿ ਮੁਗੀਸ਼ ਕੁਆਰਾ ਹੈ। ਮੁਗੀਸ਼ ਦਾ ਇੱਕ ਦੋਸਤ ਸੀ ਤਾਂਤਰਿਕ ਸਲੀਮ। ਉਸ ਦੇ ਜ਼ਰੀਏ ਇਹਨਾਂ ਨੇ ਇੱਕ ਵੱਡੀ ਅਤੇ ਖਤਰਨਾਕ ਸਕੀਮ ਬਣਾਈ। ਤਾਂਤਰਿਕ ਦਾ ਬਹਾਨਾ ਬਣਾਇਆ ਗਿਆ ਅਤੇ ਹਾਲਾਤ ਪਰਿਵਾਰ ਦਾ ਨਾਸ਼ ਕਰਨ ਤੱਕ ਪਹੁੰਚ ਗਏ। ਇਸ ਦਰਮਿਆਨ ਪ੍ਰੀਤੀ ਨੇ ਆਪਣੇ ਪਰਿਵਾਰ ਨਾਲ ਗੱਲ ਵੀ ਕੀਤੀ ਪਰ ਘਰ ਵਿੱਚ ਕਲੇਸ਼ ਹੋ ਗਿਆ ਕਿ ਇਹ ਲੜਕੀ ਬਦਤਮੀਜ਼ ਹੋ ਗਈ ਹੈ, ਇਸ ਨੂੰ ਪਤਾ ਨਹੀਂ ਕਿ ਸਾਡੀ ਔਕਾਤ ਕੀ ਹੈ ਅਤੇ ਇੱਕ ਕਾਰ ਮਕੈਨਿਕ ਦੀ ਔਕਾਤ ਕੀ ਹੈ ਅਤੇ ਉਹ ਪਹਿਲਾਂ ਤੋਂ ਵਿਆਹਿਆ ਵੀ ਹੈ।
25 ਅਗਸਤ ਨੂੰ ਪ੍ਰੀਤੀ ਨੂੰ ਬਦਾਯੂੰ ਲਿਜਾਣ ਦਾ ਪ੍ਰੋਗਰਾਮ ਸੀ, ਤਾਂਤਰਿਕ ਸਲੀਮ ਦੇ ਕਹਿਣ ਤੇ ਰਜੇ ਨੇ ਲੰਗਰ ਦਾ ਇੰਤਜ਼ਾਮ ਕਰ ਲਿਆ ਸੀ। ਸਾਰੇ ਲੋਕਾਂ ਨੇ ਬਦਾਯੂੰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਰਾਜੇ ਦੀ ਕਾਰ ਛੋਟੀ ਸੀ, ਇਸ ਕਰਕੇ ਜਵਾਈ ਵੇਦਰਾਮ ਨਾਗਰ ਨੇ ਆਪਣੇ ਪਿੰਡ ਲਖਨਾਵਲੀ ਦੇ ਓਮਪਾਲ ਨੂੰ ਕਾਰ ਲੈ ਕੇ ਆਪਣੇ ਸਹੁਰੇ ਨਵਾਦਾ ਭੇਜ ਦਿੱਤਾ। ਓਮਪਾਲ ਆਪਣੀ ਮਾਰੂਤੀ ਇੱਕੋ ਕਾਰ ਲੈ ਕੇ ਨਵਾਦਾ ਪਹੁੰਚਿਆ ਅਤੇ ਸਾਰਿਆਂ ਨੂੰ ਬਦਾਯੂੰ ਲੈ ਗਿਆ।
ਉਸ ਦਿਨ ਕੀ ਕਰਨਾ ਹੈ ਪ੍ਰੀਤੀ ਅਤੇ ਮੁਗੀਸ਼ ਨੇ ਪਹਿਲਾਂ ਹੀ ਯੋਜਨਾ ਬਣਾ ਲਈ ਸੀ। ਯੋਜਨਾ ਮੁਤਾਬਕ ਮੁਗੀਸ਼ ਨੇ ਪ੍ਰੀਤੀ ਨੂੰ 30 ਨਸ਼ੇ ਦੀਆਂ ਗੋਲੀਆਂ ਖਰੀਦ ਕੇ ਦਿੱਤੀਆਂ। ਸਾਰੇ ਬਦਾਯੂੰ ਪਹੁੰਚੇ, ਜ਼ਿਆਰਤ ਕੀਤੀ, ਪੂਜਾ ਪਾਠ ਕੀਤਾ। ਇਸ ਦਰਮਿਆਨ ਪ੍ਰੀਤੀ ਨੇ 2 ਲੀਟਰ ਕੋਲਡ ਡ੍ਰਿੰਕ ਲਿਆ ਅਤੇ ਸਾਰੀਆਂ ਗੋਲੀਆਂ ਘੋਲ ਦਿੱਤੀਆਂ। ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਦੇ ਦਿੱਤਾ। ਲਲਿਤ ਦਾ ਗਿਲਾਸ ਹੇਠਾਂ ਡਿੱਗ ਪਿਆ ਪਰ ਉਸਦੀ ਪਤਨੀ ਪੀ ਗਈ। ਪਰ ਜਦੋਂ ਦੂਜਾ ਗਿਲਾਸ ਪੀਤਾ ਤਾਂ ਉਲਟੀਆਂ ਆ ਗਈਆਂ।
ਪ੍ਰੀਤੀ ਨੇ ਲਲਿਤ ਨੇ ਦੁਬਾਰਾ ਚਾਦਰ ਚੜ੍ਹਾਉਣ ਲਈ ਭੇਜ ਦਿੱਤਾ। ਲਲਿਤ ਨਾਲ ਤਾਂਤਰਿਕ ਸਲੀਮ ਵੀ ਸੀ। ਮਜਾਰ ਦੇ ਕੋਲ ਪਹੁੰਚਦੇ ਹੀ ਤਾਂਤਰਿਕ ਡਿੱਗ ਪਿਆ। ਲਲਿਤ ਸਲੀਮ ਨੂੰ ਗੱਡੀ ਕੋਲ ਲੈ ਆਇਆ ਪਰ ਉਹ ਹਸਪਤਾਲ ਜਾਣ ਦਾ ਕਹਿ ਕੇ ਨਿਕਲ ਗਿਆ। ਪ੍ਰੀਤੀ ਦਾ ਪ੍ਰੇਮੀ ਉਥੋਂ ਕੁਝ ਦੂਰੀ ਤੇ ਖੜ੍ਹਾ ਸੀ। ਪ੍ਰੀਤੀ ਨੇ ਇਸ਼ਾਰਾ ਕਰਕੇ ਮੁਗੀਸ਼ ਨੂੰ ਬੁਲਾ ਲਿਆ। ਯੋਜਨਾ ਦੇ ਪਹਿਲੇ ਪੜਾਅ ਵਿੱਚ ਸਫ਼ਲਤਾ ਤੋਂ ਦੋਵੇਂ ਖੁਸ਼ ਸਨ। ਦੋਵਾਂ ਨੇ ਉਥੇ ਬੰਟੀ ਦੇ ਹੋਟਲ ਤੇ ਖਾਣਾ ਖਾਧਾ।ਪ੍ਰੀਤੀ ਨੇ ਕਾਰ ਦੀ ਚਾਬੀ ਹਾਸਲ ਕੀਤੀ ਅਤੇ ਪ੍ਰੇਮੀ ਨੂੰ ਦੇ ਦਿੱਤੀ।
ਇਸ ਤੋਂ ਬਾਅਦ ਰਾਤੀ 2 ਵਜੇ ਓਮਪਾਲ ਕਾਰ ਲੈ ਕੇ ਚੱਲ ਪਿਆ। ਜਿਸ ਵਿੱਚ 5 ਲੋਕ ਬੇਹੋਸ਼ੀ ਦੀ ਹਾਲਤ ਵਿੱਚ ਸਨ। ਪ੍ਰੀਤੀ ਵੀ ਮੁਗੀਸ਼ ਦੇ ਨਾਲ ਬੈਠੀ ਸੀ। ਉਹ ਗਨੌਰ ਹੁੰਦੇ ਹੋਏ ਨਰੌਰਾ ਪਹੁੰਚੇ ਅਤੇ ਆਪ ਉਤਰ ਗਏ ਅਤੇ ਕਾਰ ਨਹਿਰ ਵਿੱਚ ਸੁੱਟ ਦਿੱਤੀ। ਉਸ ਵਕਤ 2 ਲੋਕ ਨੇੜਿਉਂ ਲੰਘ ਰਹੇ ਸਨ। ਉਹਨਾਂ ਲੋਕਾਂ ਨੇ ਡੁੱਬ ਗਏ ਲੋਕਾਂ ਦੀ ਮਦਦ ਕੀਤੀ ਅਤੇ 2 ਲੋਕਾਂ ਨੂੰ ਕੱਢ ਲਿਆ। ਪੁਲਿਸ ਨੂੰ ਸੂਚਨਾ ਦਿੱਤੀ ਤਾਂ ਗੋਤਾਖੋਰਾਂ ਦੀ ਮਦਦ ਨਾਲ ਕਾਰ ਲੱਭ ਕੇ ਕੱਢ ਲਈ ਗਈ। ਕਾਰ ਵਿੱਚ 2 ਔਰਤਾਂ ਅਤੇ 2 ਪੁਰਸ਼ ਰਹਿ ਗਏ ਸਨ, ਜਿਹਨਾਂ ਦੀ ਮੌਤ ਹੋ ਗਈ।