4 ਸਤੰਬਰ ਤੋਂ ਪਹਿਲਾਂ ਹੋ ਸਕਦੈ ਮੋਦੀ ਕੈਬਨਿਟ ‘ਚ ਵਾਧਾ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਵਿਚ 4 ਸਤੰਬਰ ਤੋਂ ਪਹਿਲਾਂ ਵਾਧਾ ਹੋ ਸਕਦਾ ਹੈ| ਇਸ ਤੋਂ ਪਹਿਲਾਂ ਇਹ ਕਿਆਸ ਸਨ ਕਿ ਇਹ ਵਾਧਾ 15 ਅਗਸਤ ਤੋਂ ਬਾਅਦ ਹੋ ਜਾਵੇਗਾ|
ਦੱਸਣਯੋਗ ਹੈ ਕਿ ਬਿਹਾਰ ਵਿਚ ਨਿਤਿਸ਼ ਕੁਮਾਰ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਗਠਜੋੜ ਕੀਤੇ ਜਾਣ ਤੋਂ ਬਾਅਦ ਮੋਦੀ ਕੈਬਨਿਟ ਵਿਚ ਫੇਰਬਦਲ ਹੋਣ ਜਾ ਰਿਹਾ ਹੈ|