25 ਅਗਸਤ ਨੂੰ ਹਰਿਆਣਾ ‘ਚ ਬੰਦ ਰਹੇਗੀ ਬੱਸ ਸੇਵਾ

ਚੰਡੀਗੜ੍ਹ-25 ਅਗਸਤ ਨੂੰ ਹਰਿਆਣਾ ‘ਚ ਬੰਦ ਰਹੇਗੀ ਬੱਸ ਸੇਵਾ, ਪੈਰਾ ਮਿਲਟਰੀ ਦੀਆਂ 8 ਨਵੀਆਂ ਕੰਪਨੀਆਂ ਪਹੁੰਚੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਬਾਬਾ ਰਾਮ ਰਹੀਮ ‘ਤੇ ਫੈਸਲੇ ਦੇ ਕਾਰਨ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਸ ਪੂਰੀ ਤਰ੍ਹਾਂ ਅਲਰਟ ਹੈ। ਰਾਮਨਿਵਾਸ ਨੇ ਕਿਹਾ ਹੈ ਕਿ ਸਥਿਤੀ ‘ਤੇ ਕਾਬੂ ਰੱਖਣ ਲਈ ਪੁਖਤਾ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ 25 ਅਗਸਤ ਨੂੰ ਹਰਿਆਣਾ ‘ਚ ਬੱਸ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਿੱਜੀ ਬੱਸ ਜਾਂ ਫਿਰ ਰੋਡਵੇਜ਼ ਦੀ ਬੱਸ ਨਹੀਂ ਚਲੇਗੀ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਹੋਈ ‘ਤੇ ਕਰਫਿਊ ਤੱਕ ਲਗਾਇਆ ਜਾ ਸਕਦਾ ਹੈ ਅਤੇ ਫੌਜ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ 10 ਆਈ.ਪੀ.ਐਸ ਅਧਿਕਾਰੀਆਂ ਦੀ ਜੋਨ-ਵਾਈਸ ਡਿਊਟੀ ਲਗਾਈ ਗਈ ਹੈ। ਸਾਰੇ ਹਸਪਤਾਲਾਂ ‘ਚ ਵੀ ਐਮਰਜੈਂਸੀ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਅਤੇ ਪੰਚਕੂਲਾ ‘ਚ 25 ਐਂਬੁਲੈਂਸ ਦਾ ਇੰਤਜ਼ਾਮ ਕੀਤਾ ਗਿਆ ਹੈ।
ਪੰਚਕੂਲਾ ‘ਚ ਹਰ ਹਾਲਾਤ ਤੇ ਤਿੱਖੀ ਨਜ਼ਰ ਰੱਖਣ ਦੇ ਲਈ ਡ੍ਰੋਨ ਕੈਮਰਿਆਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਦੋ ਕੈਮਰੇ ਸੀ.ਬੀ.ਆਈ. ਕੋਰਟ ਦੇ ਆਸਪਾਸ ਦੀਆਂ ਗਤੀਵੀਧੀਆਂ ‘ਤੇ ਨਜ਼ਰ ਰੱਖਣ ਲਈ ਲਗਾਏ ਗਏ ਹਨ।
ਪੈਰਾ ਮਿਲਟਰੀ ਫੋਰਸ ਦੀਆਂ 8 ਹੋਰ ਕੰਪਨੀਆਂ ਹਰਿਆਣੇ ਪਹੁੰਚ ਗਈਆਂ ਹਨ। ਹਰਿਆਣਾ ਸਰਕਾਰ ਨੇ ਕੇਂਦਰ ਤੋਂ 150 ਪੈਰਾ ਮਿਲਟਰੀ ਕੰਪਨੀਆਂ ਦੀ ਮੰਗ ਕੀਤੀ ਹੈ ਜਿਨ੍ਹਾਂ ‘ਚੋਂ 43 ਕੰਪਨੀਆਂ ਨੇ ਹਰਿਆਣੇ ‘ਚ ਮੋਰਚਾ ਸੰਭਾਲ ਲਿਆ ਹੈ।
ਡੇਰਾ ਪ੍ਰਮੁੱਖ ਦੇ ਫੈਸਲੇ ਦੇ ਕਾਰਨ ਪੰਚਕੂਲਾ ਦੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀ.ਬੀ.ਆਈ.ਕੋਰਟ ਦੇ ਜੱਜਾਂ ਅਤੇ ਵਕੀਲਾਂ ਦੀ ਸੁਰੱਖਿਆ ‘ਚ ਵੀ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵ ਡੇਰਾ ਪ੍ਰੇਮੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।