ਚੰਡੀਗਡ਼੍ਹ ਕਾਰਪੋਰੇਸ਼ਨ ‘ਚ ਨੋਮੀਨੇਟਿਡ ਕੌਂਸਲਰਾਂ ਦੀ ਵੋਟਿੰਗ ਦਾ ਅਧਿਕਾਰ ਖਤਮ

ਚੰਡੀਗਡ਼੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਚੰਡੀਗਡ਼੍ਹ ਕਾਰਪੋਰੇਸ਼ਨ ‘ਚ ਨੋਮੀਨੇਟਿਡ ਕੌਂਸਲਰਾਂ ਦੀ ਵੋਟਿੰਗ ਦਾ ਅਧਿਕਾਰ ਖਤਮ ਕਰ ਦਿੱਤਾ ਹੈ। ਅਦਾਲਤ ਨੇ ਇਕ ਜਨਹਿਤ ਪਟੀਸ਼ਨ ‘ਤੇ ਆਪਣਾ ਇਹ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ‘ਚ ਵੀ ਨੋਮੀਨੇਟਿਡ ਮੈਂਬਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਇਸ ਦੇ ਬਾਵਜੂਦ ਚੰਡੀਗਡ਼੍ਹ ਨਗਰ ਨਿਗਮ ‘ਚ ਨੋਮੀਨੇਟਿਡ ਕੌਂਸਲਰਾਂ ਨੂੰ ਮੇਅਰ ਦੀ ਚੋਣ ‘ਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਹੈ।