ਕੁਪਵਾੜਾ ‘ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ 2 ਅੱਤਵਾਦੀ ਮਾਰੇ ਗਏ| ਇਹ ਮੁਕਾਬਲਾ ਕੁਪਵਾੜਾ ਵਿਖੇ ਹੋਇਆ, ਜਿਥੇ ਕੁਝ ਅੱਤਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲੀ ਸੀ| ਇਸ ਤੋਂ ਬਾਅਦ ਸੈਨਾ ਨੇ ਆਪ੍ਰੇਸ਼ਨ ਕਰਕੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ|