ਅੱਤਵਾਦੀਆਂ ਲਈ ‘ਸਵਰਗ’ ਹੈ ਪਾਕਿਸਤਾਨ : ਡੋਨਲਡ ਟਰੰਪ

ਵਾਸ਼ਿੰਗਟਨ : ਅੱਤਵਾਦ ਦੇ ਮੁੱਦੇ ਉਤੇ ਪਾਕਿਸਤਾਨ ਦੁਨੀਆ ਭਰ ਵਿਚ ਘਿਰਦਾ ਜਾ ਰਿਹਾ ਹੈ| ਇਸ ਦੌਰਾਨ ਅਮਰੀਕਾ ਨੇ ਸਾਫ ਕਰ ਦਿੱਤਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਲਈ ‘ਸਵਰਗ’ ਹੈ| ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅੱਤਵਾਦੀਆਂ ਲਈ ਪਾਕਿਸਤਾਨ ਮਨਪਸੰਦ ਥਾਂ ਹੈ| ਉਨ੍ਹਾਂ ਕਿਹਾ ਕਿ ਅੱਤਵਾਦੀਆਂ ਲਈ ਪਾਕਿਸਤਾਨ ‘ਸਵਰਗ’ ਦੇ ਬਰਾਬਰ ਹੈ|
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ| ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਵੱਲੋਂ ਅਮਰੀਕਾ ਹੀ ਨਹੀਂ ਦੁਨੀਆ ਅੱਗੇ ਇਹ ਗੱਲ ਰੱਖੀ ਜਾ ਚੁੱਕੀ ਹੈ ਕਿ ਪਾਕਿਸਤਾਨ ਵਿਚ ਕਈ ਅੱਤਵਾਦੀ ਸੰਗਠਨ ਸਰਗਰਮ ਹਨ| ਹੁਣ ਅਮਰੀਕਾ ਨੇ ਵੀ ਭਾਰਤ ਦੀ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ|