ਮੋਦੀ ਸਰਕਾਰ ਦਾ ਗੁਣਗਾਨ ਕਰਦੇ ਹੋਏ ਪੀਊਸ਼ ਗੋਇਲ ਕਰ ਬੈਠੇ ਗਲਤੀ

ਨਵੀਂ ਦਿੱਲੀ— ਕੇਂਦਰੀ ਊਰਜਾ ਪੀਊਸ਼ ਗੋਇਲ ਦੇ ਇਕ ਟਵੀਟ ‘ਤੇ ਵਿਵਾਦਾਂ ‘ਚ ਫਸ ਗਏ ਹਨ। ਦਰਅਸਲ ਮੰਤਰੀ ਪੀਊਸ਼ ਗੋਇਲ ਨੇ ਐਤਵਾਰ ਨੂੰ ਇਕ ਤਸਵੀਰ ਪੋਸਟ ਕਰ ਕੇ ਦਾਅਵਾ ਕੀਤਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਬਦੌਲਤ ਅਸੀਂ ਭਾਰਤੀ ਸੜਕਾਂ ‘ਤੇ ਜਗਮਗਾਉਣ ‘ਚ ਸਫ਼ਲ ਹੋ ਸਕੇ ਹਾਂ ਪਰ ਪੀਊਸ਼ ਗੋਇਲ ਨੇ ਆਪਣੇ ਦਾਅਵੇ ‘ਚ ਜਿਸ ਤਸਵੀਰ ਦੀ ਵਰਤੋਂ ਕੀਤੀ ਉਹ ਭਾਰਤ ਦੀ ਨਹੀਂ ਸਗੋਂ ਰੂਸ ਦੀ ਹੈ। ਪੀਊਸ਼ ਗੋਇਲ ਨੇ ਰੂਸ ਦੀ ਇਸ ਤਸਵੀਰ ਨੂੰ ਭਾਰਤ ਦਾ ਦੱਸ ਕੇ ਆਪਣੇ ਟਵੀਟ ‘ਚ ਲਿਖਿਆ- ਸਰਕਾਰ ਨੇ 50 ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਨੂੰ 30 ਲੱਖ ਐੱਲ.ਡੀ. ਲਾਈਟਸ ਨਾਲ ਚਮਕਾਉਣ ਦਾ ਕੰਮ ਕਰ ਕੇ ਦਿਖਾਇਆ ਹੈ।
ਸੋਸ਼ਲ ਮੀਡੀਆ ‘ਤੇ ਤਸਵੀਰ ਵਾਇਰਲ ਹੁੰਦੇ ਹੀ ਯੂਜ਼ਰਸ ਨੇ ਤੰਜ਼ ਕੱਸਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਇਸ ਤਸਵੀਰ ਦੀ ਸੱਚਾਈ ਬਿਆਨ ਕਰਦੇ ਹੋਏ ਟਵੀਟ ਕੀਤਾ ਕਿ ਕੈਨੇਡਾ ‘ਚ ਐੱਲ.ਈ.ਡੀ. ਲਾਈਟ ਰਿਪਲੇਸ ਕਰਨ ਤੋਂ ਬਾਅਦ ਹੁਣ ਭਾਜਪਾ ਨੇ ਰੂਸ ਦੀ ਲਾਈਟਸ ਵੀ ਰਿਪਲੇਸ ਕਰ ਦਿੱਤੀ। ਦੇਖਦੇ ਹੀ ਦੇਖਦੇ ਲਗਭਗ 2200 ਲੋਕਾਂ ਨੇ ਇਸ ਤਸਵੀਰ ਨੂੰ ਰੀਟਵੀਟ ਕੀਤਾ। ਜਿਵੇਂ ਹੀ ਫੇਕ ਤਸਵੀਰ ਦੀ ਵਰਤੋਂ ਦੀ ਖਬਰ ਮੰਤਰੀ ਪੀਊਸ਼ ਗੋਇਲ ਤੱਕ ਵੀ ਪੁੱਜੀ ਉਨ੍ਹਾਂ ਨੇ ਤੁਰੰਤ ਇਸ ਤਸਵੀਰ ਨੂੰ ਹਟਾ ਦਿੱਤਾ।