ਕੰਵਰ ਬਹਾਦਰ ਸਿੰਘ ਗਵਰਨਰ ਪੰਜਾਬ ਦੇ ਏ.ਡੀ.ਸੀ. ਨਿਯੁਕਤ

ਚੰਡੀਗੜ੍ਹ : ਸ੍ਰੀ ਕੰਵਰ ਬਹਾਦਰ ਸਿੰਘ ਆਈ.ਪੀ.ਐਸ, ਡੀ.ਆਈ.ਜੀ. ਨੂੰ ਪੰਜਾਬ ਦੇ ਗਵਰਨਰ ਦੇ ਏ.ਡੀ.ਸੀ. ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ. ਦੀ ਜਗ੍ਹਾ ਲੈਣਗੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਨਵੀਂ ਪੋਸਟਿੰਗ ‘ਤੇ ਤੁਰੰਤ ਹਾਜ਼ਿਰ ਹੋਣ।