ਸ਼੍ਰੀਨਗਰ : ਕਸ਼ਮੀਰ ਦੇ ਸ਼ੋਪੀਆ ਜ਼ਿਲੇ ‘ਚ ਅੱਤਵਾਦੀਆਂ ਵੱਲੋਂ ਮਾਰੇ ਗਏ ਇਕ ਕੇਬਲ ਆਪਰੇਟਰ ਦੇ ਜਨਾਜੇ ‘ਚ ਭਾਰੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਿਲਾਲ ਅਹਿਮਦ ਮੱਲਿਕ ਦਾ ਜਨਾਜਾ ਉਸ ਦੇ ਘਰ ਤੋਂ ਸ਼ੁਰੂ ਹੋ ਕੇ ਸ਼ੋਪੀਆ ਸ਼ਹਿਰ ਤੱਕ ਨਿੱਕਲਿਆ। ਜਨਾਜੇ ਦੀ ਨਮਾਜ ਇੱਥੇ ਜਾਮਿਆ ਮਸਜਿਦ ਦੇ ਬਾਹਰ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਮਾਹੌਲ ਆਮ ਤੌਰ ‘ਤੇ ਅੱਤਵਾਦੀਆਂ ਦੇ ਜਨਾਜੇ ‘ਚ ਦੇਖਣ ਨੂੰ ਮਿਲਿਆ। ਇਸ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਲੋਕ ਨਿਰਦੋਸ਼ਾਂ ਦੀ ਹੱਤਿਆ ਦੇ ਵਿਰੁੱਧ ਹਨ।
ਮੱਲਿਕ ਨੂੰ ਬੀਤੀ ਰਾਤ ਉਨ੍ਹਾਂ ਦੇ ਬਾਹਰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਹਸਪਤਾਲ ਲੈ ਕੇ ਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਮਲੇ ‘ਚ ਸ਼ਾਮਲ ਅੱਤਵਾਦੀਆਂ ਦੀ ਪਛਾਣ ਜੁਬੀਰ ਅਹਿਮਦ ਤੁਰਰ ਅਤੇ ਉਮਰ ਨਜ਼ੀਰ ਦੇ ਰੂਪ ‘ਚ ਕੀਤੀ ਗਈ। ਪੁਲਸ ਬੁਲਾਰਿਆਂ ਨੇ ਦੱਸਿਆ ਕਿ ਕਾਤਲਾਂ ਨੂੰ ਫੜਨ ਲਈ ਅਭਿਆਨ ਚਲਾਇਆ ਗਿਆ ਹੈ।