40 ਸਾਲ ਤੋਂ ਵੱਧ ਉਮਰ ਦੇ ਲਗਭਗ 50 ਫ਼ੀਸਦੀ ਮਰਦ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਹਕੀਮਾਂ ਜਾਂ ਡਾਕਟਰਾਂ ਦੇ ਗੇੜੇ ਕੱਢਣੇ ਪੈਂਦੇ ਹਨ। ਜਰਨਲ ਔਫ਼ ਸੈਕਸ਼ੂਅਲ ਮੈਡੀਸਨ ਅਨੁਸਾਰ 40 ਸਾਲ ਤੋਂ ਘੱਟ ਉਮਰ ਦੇ ਲਗਭਗ 26 ਫ਼ੀਸਦੀ ਮਰਦ ਵੀ ਮਰਦਾਨਾ ਕਮਜ਼ੋਰੀ ਤੋਂ ਪੀੜਤ ਪਾਏ ਗਏ ਹਨ।
ਇਸੇ ਖੋਜ ਨੂੰ ਆਧਾਰ ਬਣਾ ਕੇ ਬਲੱਡ ਸਰਕੂਲੇਸ਼ਨ ਵਧਾਉਣ ਵਾਲੀਆਂ ਦਵਾਈ ਕੰਪਨੀਆਂ ਖ਼ਰਬਾਂ ਡਾਲਰਾਂ ਦੀ ਕਮਾਈ ਕਰ ਰਹੀਆਂ ਹਨ ਜਿਵੇਂ ਕਿ ਵਿਆਗਰਾ, ਸਿਆਲਿਸ, ਲਵੀਟਰਾ, ਸਟੈਂਡਰਾ, ਆਦਿ।
ਅੰਗ੍ਰੇਜ਼ੀ ਦਵਾਈਆਂ ਦੇ ਸੰਸਾਰ ਵਿੱਚ ਕਾਫ਼ੀ ਅਰਸੇ ਤਕ ਮਰਦਾਨਾ ਕਮਜ਼ੋਰੀ ਦਾ ਕਾਰਨ ਸਿਰਫ਼ ਮਾਨਸਿਕ ਤਨਾਅ ਹੀ ਮੰਨਿਆ ਜਾਂਦਾ ਸੀ ਜਿਸ ਦਾ ਫ਼ਾਇਦਾ ਉਠਾ ਕੇ ਨੀਮ ਹਕੀਮਾਂ ਨੇ ਸੜਕਾਂ ਕਿਨਾਰੇ ਸ਼ਿਲਾਜੀਤ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ ਅਤੇ ਅਨੇਕਾਂ ਨੌਜਵਾਨ ਸ਼ਰਮ ਦੇ ਮਾਰੇ, ਓਹਲਾ ਰੱਖਣ ਲਈ, ਸਪੈਸ਼ਲਿਸਟ ਡਾਕਟਰਾਂ ਕੋਲ ਜਾਣ ਦੀ ਬਜਾਏ ਇਨ੍ਹਾਂ ਸੜਕ ਛਾਪ ਡਾਕਟਰਾਂ ਦੇ ਗੇੜੇ ਕੱਢਣ ਲੱਗਦੇ ਹਨ। ਮਰਦਾਨਾ ਕਮਜ਼ੋਰੀ ਕਈ ਕਾਰਨਾਂ ਕਰ ਕੇ ਹੋ ਸਕਦੀ ਹੈ ਜਿਨ੍ਹਾਂ ਵਿਚੋਂ ਕੁਝ ਕਾਰਨ ਹੇਠ ਲਿਖੇ ਹਨ:
ਤਨਾਅ: ਵੀਹ ਤੋਂ ਤੀਹ ਸਾਲ ਦੇ ਨੌਜਵਾਨਾਂ ਵਿੱਚ ਆਪਣੀ ਸ਼ਰੀਰਿਕ ਸਮਰੱਥਾ ਨੂੰ ਲੈ ਕੇ ਇੰਨਾ ਗੰਭੀਰ ਤਨਾਅ ਦੇਖਣ ਵਿੱਚ ਆਇਆ ਕਿ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਬਿਨਾਂ ਇਲਾਜ ਕਰਾਏ ਹੀ ਆਪਣਾ ਜੀਵਨ ਬਤੀਤ ਕਰਦੇ ਰਹਿੰਦੇ ਹਨ। ਬਹੁਤ ਸਾਰੇ ਗੱਭਰੂ ਹਸਤਮੈਥੁਨ ਨੂੰ ਬਿਮਾਰੀ ਮੰਨ ਕੇ ਆਪੇ ਹੀ ਕਮਜ਼ੋਰ ਬਣ ਬੈਠਦੇ ਹਨ। ਇਹ ਸਭ ਮਾਨਸਿਕ ਤਨਾਅ ਹੀ ਹੈ ਹੋਰ ਕੁਝ ਨਹੀਂ। ਯੂਰੌਲੋਜੀ ਦੇ ਸਹਾਇਕ ਪ੍ਰੋਫ਼ੈਸਰ ਜੋਜ਼ੇਫ ਨੇ ਪੈਨੀਸਿਲਵੇਨੀਆ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਨੌਜਵਾਨ ਮਰੀਜ਼ਾਂ ਵਿੱਚ ਤਨਾਅ ਹੀ ਸਭ ਤੋਂ ਵੱਡਾ ਡਰ ਦਾ ਕਾਰਨ ਪਾਇਆ ਗਿਆ ਹੈ ਜਿੱਥੇ ਪਹਿਲੀ ਵਾਰ ਸਹਿਵਾਸ ਦੀ ਘਬਰਾਹਟ ਸਦਕਾ ਮਜ਼ਾਕ ਉੱਡ ਜਾਣ ਨਾਲ ਆਪਣੇ ਆਪ ਨੂੰ ਸਦੀਵੀ ਤੌਰ ਉੱਤੇ ਨਾਮਰਦ ਮੰਨ ਕੇ ਬਹਿ ਗਏ।
ਬਹੁਤ ਜ਼ਿਆਦਾ ਸਾਈਕਲ ਚਲਾਉਣ ਕਾਰਨ: ਹਰ ਸਾਈਕਲ ਚਲਾਉਣ ਵਾਲੇ ਨਾਲ ਅਜਿਹਾ ਨਹੀਂ ਹੁੰਦਾ, ਪਰ ਜੇ ਕੁਝ ਮੀਲ ਸਾਈਕਲ ਚਲਾਉਣ ਬਾਅਦ ਮਰਦਾਨਾ ਗੁਪਤ ਅੰਗ ਜਾਂ ਉਸ ਦੇ ਦੁਆਲੇ ਦਾ ਹਿੱਸਾ ਸੁੰਨ ਜਿਹਾ ਹੁੰਦਾ ਜਾਪੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਹਿੱਸੇ ਦੀ ਨਸ ਉੱਤੇ ਦਬਾਅ ਪੈ ਰਿਹਾ ਹੈ। ਅਜਿਹੇ ਕੇਸਾਂ ਵਿੱਚ ਗਦੂਦ ਹੇਠੋਂ ਲੰਘ ਰਹੀਆਂ ਨਸਾਂ ਸਾਈਕਲ ਦੀ ਸੀਟ ਨਾਲ ਫ਼ਿਸ ਕੇ ਉਸ ਹਿੱਸੇ ਨੂੰ ਸੁੰਨ ਕਰ ਦਿੰਦੀਆਂ ਹਨ। ਸਾਈਕਲ ਦੀ ਸੀਟ ਬਦਲਣ ਨਾਲ ਵੀ ਜੇ ਆਰਾਮ ਨਾ ਜਾਪੇ ਤਾਂ ਸਾਈਕਲ ਚਲਾਉਣਾ ਛੱਡਣ ਵਿੱਚ ਹੀ ਭਲਾਈ ਹੈ।

ਸ਼ਰਾਬ ਅਤੇ ਨਸ਼ਾ: ਬਹੁਤ ਜਣੇ ਪੱਕਾ ਭਰਮ ਪਾਲੀ ਬੈਠੇ ਹਨ ਕਿ ਉਨ੍ਹਾਂ ਨੂੰ ਸ਼ਰਾਬ ਪੀਣ ਨਾਲ ਚੰਗਾ ਮਹਿਸੂਸ ਹੁੰਦਾ ਹੈ ਅਤੇ ਸ਼ਰੀਰਕ ਤਾਕਤ ਵਧੀ ਹੋਈ ਲਗਦੀ ਹੈ। ਅੰਗ ਦੀ ਸੁਡੌਲਤਾ ਉੱਤੇ ਇਸ ਦਾ ਉੱਕਾ ਕੋਈ ਅਸਰ ਨਹੀਂ ਹੁੰਦਾ। ਨਸ਼ਾ ਜਾਂ ਸ਼ਰਾਬ ਦਿਮਾਗ ਉੱਤੇ ਜ਼ਰੂਰ ਵਕਤੀ ਅਸਰ ਪਾਉਂਦੇ ਹਨ ਜਿਵੇਂ ਬੰਦਾ ਸੁਰਖ਼ਰੂ ਹੋ ਕੇ ਉੱਚੀ ਉਡਾਣ ਭਰ ਰਿਹਾ ਹੋਵੇ। ਮਰਦਾਨਗੀ ਨਾਲ ਇਸ ਦਾ ਉੱਕਾ ਹੀ ਕੋਈ ਸਬੰਧ ਨਹੀਂ। ਸ਼ਰਾਬ ਤਾਂ ਸਗੋਂ ਬੰਦੇ ਨੂੰ ਢਹਿੰਦੀ ਕਲਾ ਵੱਲ ਲੈ ਜਾਂਦੀ ਹੈ। ਦੋ ਪੈੱਗ ਤੋਂ ਵੱਧ ਲੈ ਚੁੱਕੇ ਅਨੇਕ ਮਰਦਾਂ ਦੀ ਇਹੋ ਸ਼ਿਕਾਇਤ ਰਹੀ ਹੈ ਕਿ ਉਨ੍ਹਾਂ ਤੋਂ ਸਰੀਰਕ ਸਬੰਧ ਬਣਾਏ ਨਹੀਂ ਜਾਂਦੇ।
ਕੋਕੀਨ ਲੈਣ ਦੇ ਸ਼ੌਕੀਨ ਇਹ ਸਮਝ ਲੈਣ ਕਿ ਉਨ੍ਹਾਂ ਦੇ ਸ਼ਰੀਰ ਅੰਦਰਲੀ ਟੈਸਟਸਟਰੋਨ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਨਾਲ ਸ਼ਰੀਰਕ ਕਮਜ਼ੋਰੀ ਆਉਣੀ ਸੁਭਾਵਿਕ ਹੈ। ਇਸ ਦੀ ਵਰਤੋਂ ਨਾਲ ਉਹ ਨਿਪੁੰਸਕ ਵੀ ਬਣ ਸਕਦੇ ਹਨ। ਇਹੋ ਕਾਰਨ ਹੈ ਕਿ ਨਸ਼ੇ ਦੀ ਵਧਦੀ ਵਰਤੋਂ ਸਦਕਾ ਹਜ਼ਾਰਾਂ ਨੌਜਵਾਨ ਨਿਪੁੰਸਕ ਬਣਦੇ ਜਾ ਰਹੇ ਹਨ।
ਸ਼ੱਕਰ ਰੋਗ: ਸ਼ੱਕਰ ਰੋਗ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸ਼ੱਕਰ ਰੋਗ ਦਾ ਠੀਕ ਤਰ੍ਹਾਂ ਇਲਾਜ ਨਾ ਕਰਵਾਉਣ ਸਦਕਾ ਬਥੇਰੇ ਰੋਗੀ ਹੌਲੀ ਹੌਲੀ ਨਾਮਰਦ ਬਣਦੇ ਜਾ ਰਹੇ ਹਨ। ਇਸੇ ਲਈ ਸ਼ੱਕਰ ਰੋਗੀਆਂ ਨੂੰ ਲਹੂ ਵਿੱਚ ਨਿਰਣੇ ਕਾਲਜੇ ਸ਼ੱਕਰ ਦੀ ਮਾਤਰਾ ਨੂੰ 110 ਤਕ ਰੱਖਣ ਦੀ ਸਲਾਹ ਦਿੱਤੀ ਗਈ ਹੈ। ਜੇ ਗੋਲੀਆਂ ਨਾਲ ਸ਼ੂਗਰ 110 ਤੋਂ ਉੱਪਰ ਹੋਵੇ ਤਾਂ ਝਟਪਟ ਇਨਸਲਿਨ ਦੇ ਟੀਕਿਆਂ ਨੂੰ ਸ਼ੁਰੂ ਕਰ ਲੈਣਾ ਚਾਹੀਦਾ ਹੈ। ਇੰਝ ਮਰੀਜ਼ ਆਪਣੀ ਮਰਦਾਨਗੀ ਬਰਕਰਾਰ ਰੱਖ ਸਕਦੇ ਹਨ। ਸ਼ੂਗਰ ਦੀ ਬਿਮਾਰੀ ਵਿੱਚ ਸ਼ਰੀਰ ਅੰਦਰ ਨਾਇਟਰਿਕ ਐਸਿਡ ਘੱਟ ਬਣਨ ਲੱਗਦਾ ਹੈ। ਨਾਈਟਰਿਕ ਐਸਿਡ ਦਾ ਕੰਮ ਸਕਿੰਟਾਂ ਵਿੱਚ ਮਰਦਾਨਾ ਗੁਪਤ ਅੰਗ ਨੂੰ ਲਹੂ ਪਹੁੰਚਾਉਣਾ ਹੈ। ਇਸੇ ਲਈ ਸ਼ੂਗਰ ਦੀ ਬਿਮਾਰੀ ਦਾ ਸਹੀ ਇਲਾਜ ਹੋਣਾ ਜ਼ਰੂਰੀ ਹੈ ਅਤੇ ਲਹੂ ਵਿੱਚ ਸ਼ੱਕਰ ਦੀ ਮਾਤਰਾ 110 ਤੋਂ ਉੱਪਰ ਕਿਸੇ ਹਾਲ ਵਿੱਚ ਵੀ ਨਹੀਂ ਜਾਣ ਦੇਣੀ ਚਾਹੀਦੀ।
ਸਿਗਰਟਨੋਸ਼ੀ: ਸਿਗਰਿਟ ਦੀ ਵਰਤੋਂ ਵੀ ਹੌਲੀ ਹੌਲੀ ਮਰਦਾਨਾ ਤਾਕਤ ਘਟਾ ਦਿੰਦੀ ਹੈ।
ਮੋਟਾਪਾ: ਮੋਟੇ ਤੌਰ ਉੱਤੇ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਹਰ ਉਹ ਨੁਕਸ ਜੋ ਦਿਲ ਲਈ ਹਾਨੀਕਾਰਕ ਹੈ, ਮਰਦਾਨਾ ਤਾਕਤ ਉੱਤੇ ਵੀ ਸੱਟ ਮਾਰਦਾ ਹੈ। ਜੇ ਸ਼ਰੀਰ ਦੀਆਂ ਹੋਰ ਨਸਾਂ ਵਿੱਚ ਰੋਕੇ ਦੀ ਬਿਮਾਰੀ ਹੈ ਅਤੇ ਥਿੰਦਾ ਜੰਮ ਚੁੱਕਿਆ ਹੈ ਤਾਂ ਇਸ ਦਾ ਮਤਲਬ ਹੈ ਮਰਦਾਨਾ ਤਾਕਤ ਵੀ ਘਟ ਜਾਣਾ ਹੋਈ। ਲਹੂ ਦਾ ਤੇਜ਼ ਵਹਾਅ ਅਤੇ ਇੱਕੋ ਥਾਂ ਕੁਝ ਸਮੇਂ ਲਈ ਇਕੱਠਾ ਹੋਣਾ ਹੀ ਵਧੀਆ ਸੈਕਸ਼ੂਅਲ ਲਾਈਫ਼ ਦੀ ਗੈਰੰਟੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਇੰਦਰੀ ਵਰਧਕ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਬਿਤਾ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।