ਸਿਰਫ ਮੌਲਵੀ ਦੇ ਕਹਿਣ ‘ਤੇ ਮਸਜਿਦਾਂ ਕਿਸੇ ਦੇ ਹਵਾਲੇ ਨਹੀਂ ਕੀਤੀਆਂ ਜਾ ਸਕਦੀਆਂ : ਓਵੈਸੀ

ਹੈਦਰਾਬਾਦ— ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਹੈ ਕਿ ਸਿਰਫ ਕਿਸੇ ਮੌਲਵੀ ਦੇ ਕਹਿਣ ‘ਤੇ ਹੀ ਮਸਜਿਦਾਂ ਕਿਸੇ ਦੇ ਹਵਾਲੇ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਇਬਾਦਤਗਾਹ ਦਾ ਮਾਲਕ ਅੱਲ੍ਹਾ ਹੈ। ਉੱਤਰ ਪ੍ਰਦੇਸ਼ ਦੇ ਸ਼ੀਆ ਕੇਂਦਰੀ ਵਕਫ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਅਯੁੱਧਿਆ ‘ਚ ਵਾਦ-ਵਿਵਾਦ ਵਾਲੀ ਥਾਂ ਤੋਂ ਢੁਕਵੀਂ ਦੂਰੀ ‘ਤੇ ਕਿਸੇ ਮੁਸਲਿਮ ਬਹੁ-ਗਿਣਤੀ ਇਲਾਕੇ ‘ਚ ਮਸਜਿਦ ਬਣਾਈ ਜਾ ਸਕਦੀ ਹੈ।
ਇਸੇ ਨੂੰ ਧਿਆਨ ‘ਚ ਰੱਖਦਿਆਂ ਓਵੈਸੀ ਨੇ ਕਿਹਾ ਹੈ ਕਿ ਮਸਜਿਦਾਂ ਸਿਰਫ ਕਿਸੇ ਮੌਲਵੀ ਦੇ ਕਹਿਣ ‘ਤੇ ਨਹੀਂ ਦਿੱਤੀਆਂ ਜਾ ਸਕਦੀਆਂ। ਇਕ ਵਾਰ ਬਣੀ ਮਸਜਿਦ ਹਮੇਸ਼ਾ ਮਸਜਿਦ ਹੀ ਰਹਿੰਦੀ ਹੈ।