ਸਵਤੰਤਰਤਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨੇ ਨਿਭਾਇਆ ਆਪਣਾ ਵਾਅਦਾ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛਲੇ ਸਾਲ ਸਵਤੰਤਰਤਾ ਦਿਵਸ ‘ਤੇ ਇਤਿਹਾਸਕ ਲਾਲ ਕਿਲ੍ਹੇ ਤੋਂ ਸਭ ਤੋਂ ਲੰਬਾ ਭਾਸ਼ਣ ਦੇਣ ਤੋਂ ਬਾਅਦ ਇਸ ਸਾਲ ਆਪਣਾ ਹੁਣ ਤੱਕ ਦਾ ਸਭ ਤੋਂ ਛੋਟਾ ਭਾਸ਼ਣ ਦਿੱਤਾ। ਪਿੱਛਲੇ ਸਾਲ ਮੋਦੀ ਵਲੋਂ ਦਿੱਤਾ ਗਿਆ 96 ਮਿੰਟ ਦਾ ਭਾਸ਼ਣ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਦਿੱਤਾ ਗਿਆ ਹੁਣ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਵਲੋਂ ਦਿੱਤਾ ਗਿਆ ਸਭ ਤੋਂ ਲੰਬਾ ਭਾਸ਼ਣ ਸੀ। ਇਸ ਸਾਲ ਮੋਦੀ ਨੇ 57 ਮਿੰਟ ਦੇ ਸੰਬੋਧਨ ‘ਚ ਦੇਸ਼ਵਾਸੀਆਂ ਨੂੰ ਆਪਣੀ ਗੱਲ ਕਹੀ। ਪਿੱਛਲੇ ਚਾਰ ਸਾਲ ‘ਚ ਮੋਦੀ ਵਲੋਂ ਸਵਤੰਤਰਤਾ ਦਿਵਸ ‘ਤੇ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਛੋਟਾ ਭਾਸ਼ਣ ਸੀ।
ਮੋਦੀ ਤੋਂ ਪਹਿਲਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਲਾਹਰ ਲਾਲ ਨਹਿਰੂ ਨੇ ਪਹਿਲਾਂ ਸਵਤੰਤਰਤਾ ਦਿਵਸ ਸਮਾਰੋਹ ‘ਚ 15 ਅਗਸਤ 1947 ਨੂੰ 72 ਮਿੰਟ ਦਾ ਭਾਸ਼ਣ ਦਿੱਤਾ ਸੀ। ਪਿੱਛਲੇ ਮਹੀਨੇ ਮਨ ਕੀ ਬਾਤ ਪ੍ਰੋਗਰਾਮ ‘ਚ ਮੋਦੀ ਨੇ ਦੇਸ਼ ਵਾਸੀਆਂ ਦੀ ਸਲਾਹ ‘ਤੇ ਇਸ ਵਾਰ ਸਵਤੰਤਰਤਾ ਦਿਵਸ ‘ਤੇ ਆਪਣਾ ਸੰਬੋਧਨ ਜ਼ਿਆਦਾ ਲੰਬਾ ਨਾ ਕਰਦੇ ਹੋਏ ਇਸ ਨੂੰ ਸੰਖੇਪ ਰੱਖਣ ਦੀ ਗੱਲ ਕਹੀ। ਰੇਡੀਓ ‘ਤੇ ਪ੍ਰਸਾਰਿਤ ਮਨ ਕੀ ਬਾਤ ਪ੍ਰੋਗਰਾਮ ‘ਚ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੋਕਾਂ ਤੋਂ ਮਿਲ ਰਹੇ ਪੱਤਰਾਂ ‘ਚ ਕਿਹਾ ਗਿਆ ਹੈ ਕਿ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਦਿੱਤਾ ਜਾਣ ਵਾਲਾ ਭਾਸ਼ਣ ਕੁਝ ਜ਼ਿਆਦਾ ਹੀ ਲੰਬਾ ਹੋ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੇ ਇਸ ਸਾਲ ਛੋਟਾ ਭਾਸ਼ਣ ਦੇਣ ਦਾ ਭੋਰਸਾ ਦਿੱਤਾ ਸੀ।
ਸਾਲ 2014 ‘ਚ ਮੋਦੀ ਨੇ ਲਾਲ ਕਿਲੇ ਤੋਂ ਰਾਸ਼ਟਰ ਦੇ ਨਾਮ ਆਪਣੇ ਪਹਿਲੇ ਸੰਬੋਧਨ ‘ਚ 65 ਮਿੰਟ ਦਾ ਭਾਸ਼ਣ ਦਿੱਤਾ ਸੀ ਜਦੋਂਕਿ ਸਾਲ 2015 ‘ਚ ਉਨ੍ਹਾਂ ਦੇ ਭਾਸ਼ਣ ਦੀ ਮਿਆਦ 86 ਮਿੰਟ ਸੀ। ਇਸ ਤੋਂ ਪਹਿਲਾਂ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਪਣੇ ਦਸ ਸਾਲ ਦੇ ਕਾਰਜਕਾਲ ‘ਚ ਸਵਤੰਤਰਤਾ ਦਿਵਸ ਦੇ ਸੰਬੋਧਨ ਦੀ ਸਮਾਂ ਸੀਮਾ ਲਗਭਗ 50 ਮਿੰਟ ਤੱਕ ਸੀਮਤ ਰੱਖੀ ਸੀ। ਜਦੋਂਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਵਤੰਤਰਤਾ ਦਿਵਸ ਦੇ ਸੰਬੋਧਨ ਦੀ ਮਿਆਦ 30 ਤੋਂ 35 ਮਿੰਟ ਰਹਿੰਦੀ ਸੀ।