ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਭਾਰੀ ਮਾਤਰਾ ‘ਤ ਹਥਿਆਰ ਅਤੇ ਵਿਸਫੋਟਕ ਬਰਾਮਦ

ਮੁਜੱਫਰਨਗਰ — ਉੱਤਰ ਪ੍ਰਦੇਸ਼ ਦੀ ਮੁਜੱਫਰਨਗਰ ਜ਼ਿਲਾ ਪੁਲਸ ਨੇ ਭੋਪਾ ਖੇਤਰ ‘ਚ ਇਕ ਮਕਾਨ ‘ਤੇ ਛਾਪਾ ਮਾਰ ਕੇ ਬੰਬ ਅਤੇ ਹਥਿਆਰ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਮੌਕੇ ‘ਤੇ ਪੁੱਜੀ ਪੁਲਸ ਨੇ 38 ਦੇਸੀ ਬੰਬ, 17 ਧਾਰ ਦਾਰ ਹਥਿਆਰ ਅਤੇ ਵਿਫੋਟਕ ਸਮੱਗਰੀ ਬਰਮਾਦ ਕੀਤੀ ਹੈ।
ਪੁਲਸ ਸੂਤਰਾਂ ਨੇ ਦੱਸਿਆ ਹੈ ਕਿ ਗੈਰ ਕਾਨੂੰਨੀ ਹਥਿਆਰ ਬਣਾਉਣ ਦੀ ਸੂਚਨਾ ਮਿਲਣ ‘ਤੇ ਪੁਲਸ ਨੇ ਰਾਤ ਭੋਪਾ ਇਲਾਕੇ ‘ਚ ਗੜਵਾਰਾ ਪਿੰਡ ਨਿਵਾਸੀ ਯੁਸੂਫਦੀਨ ਦੇ ਮਕਾਨ ‘ਤੇ ਛਾਪਾ ਮਾਰਿਆ। ਮੌਕੇ ‘ਤੋਂ ਵੱਡੀ ਗਿਣਤੀ ‘ਚ ਬਣੇ ਅਤੇ ਅੱਧੇ ਬਣੇ ਹਥਿਆਰਾਂ ਤੋਂ ਇਲਾਵਾ ਹਥਿਆਰ ਬਣਾਉਣ ਦਾ ਸਮਾਨ ਅਤੇ ਉਪਕਰਣ ਬਰਾਮਦ ਕੀਤੇ।
ਉਨ੍ਹਾਂ ਨੇ ਦੱਸਿਆ ਕਿ ਤਲਾਸ਼ੀ ਦੇ ਦੌਰਾਨ ਇਕ ਕਮਰੇ ਚੋਂ 500 ਗ੍ਰਾਮ ਵਿਸਫੋਟਕ, 10 ਕਿਲੋ ਕੱਚ ਦੇ ਟੁਕੜੇ ਅਤੇ ਬੰਬ ਬਣਾਉਣ ਦੀ ਸਮੱਗਰੀ ਬਰਾਮਦ ਕੀਤੀ ਹੈ। ਛਾਪੇ ਦੇ ਦੌਰਾਨ ਯੁਸੂਫਦੀਨ ਦੇ ਪੁੱਤਰ ਮੁੱਖ ਦੋਸ਼ੀ ਆਬਿਦ ਅਤੇ ਤਾਹੀਰ ਫਰਾਰ ਹੋ ਗਏ। ਪੁਲਸ ਨੇ ਮੌਕੇ ਤੋਂ ਮਹਿਲਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਸ ਫਰਾਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ।