4 ਮਾਰਚ 2017 ਦੀ ਰਾਤ ਲੈਂਡਲਾਈਨ ਫ਼ੋਨ ਦੀ ਘੰਟੀ ਵੱਜੀ ਤਾਂ ਨਾਈਟ ਡਿਊਟੀ ਤੇ ਤਾਇਨਾਤ ਐਸ. ਆਈ. ਸੁਰੇਸ਼ ਕਸਵਾਂ ਨੇ ਰਿਸੀਵਰ ਚੁੱਕ ਕੇ ਕਿਹ, ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ।
ਸਾਹਿਬ, ਮੈਂ ਖੇਰੂਵਾਲਾ ਤੋਂ ਯੂਨਸ ਖਾਨ ਬੋਲ ਰਿਹਾ ਹਾਂ। ਮੇਰੇ ਦੋਸਤ ਜਸਵੰਤ ਮੇਘਵਾਲ ‘ਤੇ ਅਣਪਛਾਤੇ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਹੈ। ਸਾਹਿਬ ਕੁਝ ਕਰੋ, ਉਸ ਦੇ ਨਾ ਔਰਤਾਂ ਅਤੇ ਬੱਚਾ ਵੀ ਹੈ। ਡਰੇ-ਸਹਿਮੇ ਸੁਰ ਵਿੱਚ ਯੂਸਫ਼ ਖਾਨ ਨੇ ਕਿਹਾ ਸੀ।
ਠੀਕ ਹੈ, ਆਪਣੇ ਦੋਸਤ ਦੀ ਲੁਕੇਸ਼ਨ ਦੱਸੋ, ਪੁਲਿਸ ਹਰ ਸੰਭਵ ਮਦਦ ਕਰੇਗੀ, ਸੁਰੇਸ਼ ਕਸਵਾਂ ਨੇ ਕਿਹਾ।
ਯੂਨਸ ਖਾਨ ਨੇ ਲੁਕੇਸ਼ਨ ਦੱਸੀ ਤਾਂ 5 ਮਿੰਟ ਵਿੱਚ ਹੀ ਸੁਰੇਸ਼ ਕਸਵਾਂ ਸਿਪਾਹੀਆਂ ਨਾਲ ਹਾਥੀਆਂਵਾਲਾ ਖੈਰੂਵਾਲਾ ਮਾਰਗ ਸਥਿਤ ਘਟਨਾ ਸਥਾਨ ਤੇ ਪਹੁੰਚ ਗਏ। ਪੁਲਿਸ ਦੀ ਗੱਡੀ ਦੇਖ ਕੇ ਸਰ੍ਹੋਂ ਦੇ ਖੇਤ ਵਿੱਚ ਲੁਕਿਆ ਆਦਮੀ ਭੱਜਦਾ ਹੋਇਆ ਸੁਰੇਸ਼ ਕਸਵਾਂ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ, ਸਾਹਿਬ ਸਾਨੂੰ ਬਚਾਅ ਲਓ, ਉਹ ਦੋਵੇਂ ਮੇਰੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੇ ਹਨ। ਉਹਨਾਂ ਨੇ ਸਾਡੇ ਤੇ ਬਰਛੇ-ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਮੈਂ ਤਾਂ ਉਹਨਾਂ ਨੂੰ ਚਕਮਾ ਦੇ ਕੇ ਨਿਕਲ ਗਿਆ ਪਰ ਮੇਰੀ ਸੱਸ, ਪਤਨੀ ਅਤੇ ਲੜਕਾ ਉਹਨਾਂ ਦੇ ਕਬਜੇ ਵਿੱਚ ਹੈ।
ਮਾਮਲਾ ਕਾਫ਼ੀ ਗੰਭੀਰ ਸੀ। ਪੁਲਿਸ ਦੇ ਸਾਹਮਣੇ 2 ਔਰਤਾਂ ਅਤੇ ਇੱਕ ਬੱਚੇ ਦੀ ਬਰਾਮਦਗੀ ਦੀ ਚੁਣੌਤੀ ਸੀ। ਇੱਕ ਪਲ ਗਵਾਏ ਬਿਨਾਂ ਸੁਰੇਸ਼ ਕਸਵਾਂ ਨੇ ਉਸ ਰਸਤੇ ਤੇ ਗੱਡੀ ਖੜ੍ਹੀ ਕਰ ਲੱਭੀ, ਜਿਸ ਵਿੱਚ ਪਿੱਛੇ ਦੀ ਸੀਟ ਤੇ 28-29 ਸਾਲ ਦੀ ਇੱਕ ਲੜਕੀ ਗੰਭੀਰ ਹਾਲਤ ਵਿੱਚ ਜ਼ਖਮੀ ਪਈ ਸੀ। ਅਗਲੀ ਸੀਟ ਤੇ ਦੋ ਢਾਈ ਸਾਲ ਦਾ ਬੱਚਾ ਸੀ। ਉਦੀਆਂ ਭਰੀਆਂ ਅੱਖਾਂ ਦੱਸ ਰਹੀਆਂ ਸਨ ਕਿ ਉਹ ਕਿਵੇਂ ਜ਼ਾਰ ਜ਼ਾਰ ਰੋਇਆ ਹੋਵੇਗਾ।
ਸੁਰੇਸ਼ ਕਸਵਾਂ ਨੇ ਜ਼ਖਮੀ ਲੜਕੀ ਦੀ ਨਬਜ਼ ਦੇਖੀ ਤਾਂ ਉਸ ਦੀ ਸਾਹ ਚਲਦੀ ਮਿਲੀ। ਜ਼ਖਮੀ ਆਦਮੀ ਅਤੇ ਲੜਕੀ ਨੂੰ ਲੈ ਕੇ ਪੁਲਿਸ ਟੀਮ ਤੁਰੰਤ ਸਿਹਤ ਕੇਂਦਰ ਪਹੁੰਚੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀ ਵਿਅਕਤੀ ਨੂੰ ਭਰਤੀ ਕਰਕੇ ਉਸਦਾ ਇਲਾਜ ਆਰੰਭ ਕਰ ਦਿੱਤਾ।
ਇਹ ਘਟਨਾ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀਗੰਗਾਨਗਰ ਦੀ ਸਾਦੁਲ ਸ਼ਹਿਰ ਤਹਿਸੀਲ ਵਿੱਚ 4 ਮਾਰਚ 2017 ਨੂੰ ਅੱਧੀ ਰਾਤ ਨੂੰ ਵਾਪਸੀ ਸੀ। ਜ਼ਖਮੀ ਵਿਅਕਤੀ ਦਾ ਨਾਂ ਜਸਵੰਤ ਮੇਘਵਾਲ ਸੀ, ਜੋ ਔਰਤ ਮਰ ਚੁੱਕੀ ਸੀ, ਉਹ ਉਸਦੀ ਪਤਨੀ ਰਾਜਬਾਲਾ ਸੀ। ਕਾਰ ਵਿੱਚ ਮਿਲਿਆ ਬੱਚਾ ਵੀ ਉਸੇ ਦਾ ਸੀ।
ਜਸਵੰਤ ਦੀ ਸੱਸ ਪਰਮੇਸ਼ਵਰੀ ਦਾ ਹੁਣ ਤੱਕ ਕੋਈ ਅਤਾ-ਪਤਾ ਨਹੀਂ ਸੀ। ਸਵੇਰੇ ਉਸ ਦੀ ਭਾਲ ਵਿੱਚ ਪੁਲਿਸ ਟੀਮ ਘਟਨਾ ਸਥਾਨ ਤੇ ਪਹੁੰਚੀ ਤਾਂ ਸੜਕ ਤੇ ਖੜ੍ਹੀ ਕਾਰ ਤੋਂ ਲੱਗਭੱਗ 200 ਮੀਟਰ ਦੂਰ ਪਰਮੇਸ਼ਵਰੀ ਦੀ ਲਹੂ ਲੁਹਾਣ ਲਾਸ਼ ਮਿਲੀ।ਦੋਵੇਂ ਹੱਤਿਆਵਾਂ ਦੀ ਜਾਣਕਾਰੀ ਪੁਲਿਸ ਦੇ ਉਚ ਅਧਿਕਾਰੀਆਂ ਤੱਕ ਪਹੁੰਚ ਗਈ। ਜਾਂਚ ਡੀ. ਐਸ. ਪੀ. ਨੂੰ ਸੌਂਪੀ ਗਈ।
ਸਿਹਤ ਮੰਦਰ ਵਿੱਚ ਇਲਾਜ ਕਰਵਾ ਰਹੇ ਜਸਵੰਤ ਮੇਘਵਾਲ ਨੇ ਦੱਸਿਆ ਕਿ ਉਸ ਨੇ ਸਾਲਾਸਰ ਬਾਲਾਜੀ ਧਾਮ ਵਿੱਚ ਲੜਕੇ ਰੁਦਰ ਮੇਘਵਾਲ ਦਾ ਮੁੰਡਨ ਕਰਾਉਣ ਦੀ ਮੰਨਤ ਮੰਗੀ ਸੀ। ਇਸ ਕਰਕੇ 2 ਮਾਰਚ ਦੀ ਸਵੇਰ ਉਸ ਨੇ ਆਪਣੀ ਸੱਸ ਪਰਮੇਸ਼ਵਰੀ ਨੂੰ ਫ਼ੋਨ ਕਰਕੇ ਇਸ ਬਾਰੇ ਦੱਸਿਆ। ਉਦੋਂ ਹੀ ਉਹ 3 ਮਾਰਚ ਦੀ ਰਾਤ ਆਪਣੀ ਕਾਰ ਤੇ ਸੱਸ ਪਰਮੇਸ਼ਵਰੀ, ਪਤਨੀ ਰਾਜਬਾਲਾ ਅਤੇ ਬੇਟੇ ਰੁਦਰ ਨੂੰ ਲੈ ਕੇ ਚੱਲ ਪਿਆ।
ਲੱਗਭੱਗ 10 ਕਿਲੋਮੀਟਰ ਚੱਲਣ ਤੇ 2 ਲੋਕਾਂ ਨੇ ਹੱਥ ਦਾ ਇਸ਼ਾਰਾ ਕਰਕੇ ਕਾਰ ਰੋਕਣ ਲਈ ਕਿਹਾ ਤਾਂ ਉਸ ਦੀ ਸੱਸ ਨੇ ਉਹਨਾਂ ਲੋਕਾਂ ਨੂੰ ਵਾਕਫ਼ਕਾਰ ਦੱਸ ਕੇ ਕਾਰ ਰੁਕਵਾ ਦਿੱਤੀ। ਉਸ ਦੀ ਸੱਸ ਨੇ ਦੋਵਾਂ ਨੂੰ ਪਿਛਲੀ ਸੀਟ ਤੇ ਆਪਣੇ ਕੋਲ ਬਿਠਾ ਲਿਆ। ਉਹ ਕੁਝ ਦੂਰ ਹੀ ਗਿਆ ਸੀ ਕਿ ਉਹਨਾਂ ਅਣਪਛਾਤੇ ਲੋਕਾਂ ਨੇ ਖੰਜਰ ਕੱਢਿਆ ਅਤੇ ਉਸ ਉਤੇ ਅਤੇ ਉਸਦੀ ਪਤਨੀ ਰਾਜਬਾਲਾ ਤੇ ਹਮਲਾ ਕਰ ਦਿੱਤਾ।
ਅਚਾਨਕ ਹੋਏ ਹਮਲੇ ਵਿੱਚ ਉਹ ਘਰਾ ਗਿਆ ਅਤੇ ਡ੍ਰਾਈਵਿੰਗ ਸੀਟ ਤੋਂ ਛਾਲ ਮਾਰ ਕੇ ਨਜ਼ਦੀਕ ਖੇਤਾਂ ਵਿੱਚ ਜਾ ਲੁਕਿਆ। ਇਸ ਤੋ ਂਬਾਅਦ ਉਸ ਨੇ ਆਪਣੇ ਮਿੱਤਰ ਯੂਨਸ ਖਾਨ ਨੂੰ ਮੋਬਾਇਲ ਫ਼ੋਨ ਕਰਕੇ ਘਟਨਾ ਲਈ ਮਦਦ ਮੰਗੀ। ਉਸਨੇ ਰੋਂਦੇ ਹੋਏ ਕਿਹਾ ਸੀ, ਸਾਹਿਬ ਕੁਝ ਦਨਿ ਪਹਿਲਾਂ ਵੀ ਮੇਰੀ ਸੱਸ ਨੇ ਮੇਰੇ ਤੇ ਹਮਲਾ ਕਰਵਾਇਆ ਸੀ। ਉਦੋਂ ਮੈਂ ਬਚ ਗਿਆ ਸੀ। ਕੱਲ੍ਹ ਰਾਤ ਹੋਇਆ ਹਮਲਾ ਵੀ ਮੇਰੀ ਸੱਸ ਦੁਆਰਾ ਕਰਵਾਇਆ ਗਿਆ ਸੀ। ਉਹ ਮੇਰੀ ਜਾਇਦਾਦ ਹੜੱਪਣ ਲਈ ਮੈਨੂੰ ਮਰਵਾਉਣਾ ਚਾਹੁੰਦੀ ਸੀ।
ਇਸ ਗੱਲ ਤੇ ਸ਼ੰਕਾ ਹੋਈ ਕਿ ਜਸਵੰਤ ਸੱਸ ਨੂੰ ਸਾਜਸ਼ੀ ਦੱਸ ਰਿਹਾ ਸੀ, ਜਦਕਿ ਉਹ ਤਾਂ ਖੁਦ ਮਰ ਚੁੱਕੀ ਸੀ। ਇਸ ਗੱਲ ਤੋਂ ਘਟਨਾ ਦੀ ਕਹਾਣੀ ਬੇਬੁਨਿਆਦ ਲੱਗਣ ਲੱਗੀ। ਉਸ ਦੇ ਸੱਜੇ ਹੱਣ ਤੇ ਮਾਮੂਲੀ ਖਰੋਚ ਸੀ, ਜਦਕਿ ਖੱਬੇ ਹੱਥ ਤੇ ਥੋੜ੍ਹੇ ਗਹਿਰੇ ਜ਼ਖਮ ਸਨ।
ਜਸਵੰਤ ਦੇ ਜ਼ਖਮਾਂ ਦੀ ਡਾਕਟਰਾਂ ਤੋਂ ਸਲਾਹ ਲਈ ਤਾਂ ਸ਼ੱਕ ਹੋਰ ਵੱਧ ਗਿਆ। ਡਾਕਟਰਾਂ ਦਾ ਕਹਿਣਾ ਸੀ ਕਿ ਖੰਜਰ ਦੇ ਵਾਰ ਤਿਰਛੇ ਸਨ, ਜੋ ਕੇਵਲ ਖੱਬੇ ਹੱਥ ਤੇ ਸਨ। ਸੱਜੇ ਹੱਥ ਤੇ ਖਰੋਚ ਦਾ ਨਿਸ਼ਾਨ ਸੀ। ਜੇਕਰ ਕੋਈ ਵਾਰ ਕਰਦਾ ਤਾਂ ਡੂੰਘੇ ਜ਼ਖਮ ਹੁੰਦੇ, ਜ਼ਖਮਾਂ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਖੁਦ ਹੀ ਵਾਰ ਕੀਤੇ ਸਨ।
ਪੁਲਿਸ ਨੂੰ ਮਾਮਲਾ ਜਰ, ਜੋਰੂ ਅਤੇ ਜ਼ਮੀਨ ਦਾ ਲੱਗਿਆ। ਕਤਲ ਦੇ ਪਿੱਛੇ ਪਰਮੇਸ਼ਵਰੀ ਦੀ ਕੀਮਤੀ ਖੇਤੀ ਵਾਲੀ ਜ਼ਮੀਨ ਸੀ। ਰਾਜਬਾਲਾ ਦੇ ਕਤਲ ਦਾ ਕਾਰਨ ਉਸ ਦਾ ਅਨਪੜ੍ਹ, ਸਧਾਰਨ ਰੰਗ ਰੂਪ ਅਤੇ ਭੋਲੀ ਹੋਣਾ ਸੀ। ਪੜ੍ਹਿਆ ਲਿਖਿਆ ਜਸਵੰਤ ਰਾਜਬਾਲਾ ਦੀ ਮੌਤ ਤੋਂ ਬਾਅਦ ਕਿਸੇ ਸੁੰਦਰ ਪੜ੍ਹੀ-ਲਿਖੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ।
ਪੁਲਿਸ ਨੇ ਉਸ ਕੋਲ ਹਸਪਤਾਲ ਵਿੱਚ ਗੰਨਮੈਨ ਲਗਾ ਦਿੱਤੇ ਤਾਂ ਜੋ ਜਾਣਕਾਰੀ ਮਿਲਦੀ ਰਹੇ। ਪੁਲਿਸ ਨੂੰ ਯਕੀਨ ਹੋ ਗਿਆ ਸੀ ਕਿ ਦੂਹਰੇ ਕਤਲ ਕਾਂਡ ਦਾ ਦੋਸ਼ੀ ਪਕੜ ਲਿਆ। ਹੈ। ਅਗਲੇ ਦਿਨ ਜਸਵੰਤ ਨੂੰ ਸਿਹਤ ਕੇਂਦਰ ਤੋਂ ਡਿਸਚਾਰਜ ਕਰ ਦਿੱਤਾ। ਦਿਨੇਸ਼ ਮੀਣਾ ਨੇ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਆਖਿਰ ਉਸ ਨੇ ਬਿਨਾਂ ਹੀਲ-ਹੁੱਜਤ ਆਪਣਾ ਅਪਰਾਧ ਕਬੂਲ ਲਿਆ।
ਰਿਮਾਂਡ ਦੌਰਾਨ ਜਸਵੰਤ ਮੇਘਵਾਲ ਤੋਂ ਕੀਤੀ ਵਿਸਥਾਰਿਤ ਪੁੱਛਗਿੱਛ ਵਿੱਚਉਸ ਨੇ ਦੱਸਿਆ ਕਿ ਉਸ ਨੇ ਆਪਣੀ ਸੱਸ ਦੀ ਜਮੀਨ ਹੜੱਪਣ ਅਤੇ ਅਨਪੜ੍ਹ ਪਤਨੀ ਤੋਂ ਛੁਟਕਾਰਾ ਪਾਉਣ ਲਈ ਆਪਣਿਆਂ ਦੇ ਹੀ ਖੂਨ ਨਾਲ ਹੱਥ ਰੰਗ ਲਏ। ਸਾਦੁਲ ਸ਼ਹਿਰ ਤਹਿਸੀਲ ਦੇ 2 ਪਿੰਡ ਅਲੀਪੁਰਾ ਅਤੇ ਨੂਰਪੁਰਾ ਆਸ ਪਾਸ ਵੱਸੇ ਹਨ। ਅਲੀਪੁਰਾ ਵਿੱਚ ਜਸਵੰਤ ਰਹਿੰਦਾ ਸੀ ਅਤੇ ਨੂਰਪੁਰਾ ਵਿੱਚ ਪਰਮੇਸ਼ਵਰੀ। ਦੋਵੇਂ ਪਿੰਡ ਵਿੱਚਕਾਰ ਲੱਗਭੱਗ 5 ਕਿਲੋਮੀਟਰ ਦੂਰੀ ਤੇ ਹਨ। ਜਸਵੰਤ 20 ਵਿੱਘੇ ਸਿੰਚਾਈ ਵਾਲੀ ਜਮੀਲ ਦਾ ਇੱਕਲੌਤਾ ਵਾਰਸ ਸੀ ਅਤੇ ਪਰਮੇਸ਼ਵਰੀ ਵੀ 35 ਵਿੱਘੇ ਦੀ ਜ਼ਮੀਨ ਦੀ ਮਾਲਕਣਸੀ।
ਦੋਵੇਂ ਹੀ ਪਰਿਵਾਰ ਬੇਸ਼ੱਕ ਹਰੀਜਨ ਵਰਗ ਦੇ ਸਨ ਪਰ ਦੋਵੇਂ ਹੀ ਪਰਿਵਾਰਾਂ ਦੀ ਗਿਣਤੀ ਚੰਗੇ ਖਾਂਦੇ ਪੀਂਦੇ ਪਰਿਵਾਰਾਂ ਵਿੱਚ ਹੁੰਦੀ ਸੀ। ਪਰਮੇਸ਼ਵਰੀ ਦੀ ਇੱਕਲੌਤੀ ਸੰਤਾਨ ਰਾਜਬਾਲਾ ਸੀ। ਰਾਜਬਾਲਾ ਪੜ੍ਹੀ ਲਿਖੀ ਨਹੀਂ ਸੀ। ਜਦਕਿ ਜਸਵੰਤ ਪੜ੍ਹਿਆ ਹੋਇਆ ਸੀ। ਉਸ ਨੇ ਐਮ. ਏ., ਬੀ. ਐਡ ਤੱਕ ਦੀ ਪੜ੍ਹਾਈ ਕੀਤੀ ਸੀ।
ਵਿਧਵਾ ਪਰਮੇਸ਼ਵਰੀ ਜਵਾਨ ਹੋ ਚੁੱਕੀ ਲੜਕੀ ਰਾਜਬਾਲਾ ਲਈ ਵਰ ਲੱਭ ਰਹੀ ਸੀ ਤਾਂ ਉਸ ਨੂੰ ਅਲੀਪੁਰਾ ਨਿਵਾਸੀ ਪੜ੍ਹਿਆ-ਲਿਖਿਆ ਜਸਵੰਤ ਮਿਲ ਗਿਆ। ਜਸਵੰਤ ਨੂੰ ਲਾਲਚ ਦੇ ਕੇ ਤਿਆਰ ਕਰ ਲਿਆ। ਇਸ ਤੋਂ ਬਾਅਦ ਮਾਰਚ 2012 ਵਿੱਚ ਰਾਜਬਾਲਾ ਅਤੇ ਜਸਵੰਤ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਜਸਵੰਤ ਅਧਿਆਪਕ ਲੱਗ ਗਿਆ। ਕਾਰ ਅਤੇ ਪੈਸੇ ਹੋਣ ਕਾਰਨ ਉਸ ਦੇ ਦੋਸਤਾਂ ਦਾ ਦਾਇਰਾ ਵੱਧ ਗਿਆ। ਰਾਜਬਾਲਾ ਸਧਾਰਨ ਸੀ, ਇਸ ਕਰਕੇ ਉਸ ਨੂੰ ਜਚ ਨਹੀਂ ਰਹੀ ਸੀ। ਇਸ ਕਰਕੇ ਜਸਵੰਤ ਉਸ ਤੋਂ ਦੂਰ ਰਹਿਣ ਲੱਗਿਆ। ਰਾਜਬਾਲਾ ਨੇ ਗੱਲ ਮਾਂ ਨੂੰ ਦੱਸੀ ਤਾਂ ਉਸਨੇ ਪੁੱਛਗਿੱਛ ਕੀਤੀ ਕਿ ਕਿਉਂ ਪਰਾਈਆਂ ਔਰਤਾਂ ਦੇ ਚੱਕਰ ਵਿੱਚ ਆਪਣਾ ਘਰ ਖਰਾਬ ਕਰਦਾ ਹੈ। ਤਾਂ ਉਹ ਸਾਫ਼ ਮੁੱਕਰ ਗਿਆ।
ਇਸ ਗੱਲ ਤੇ ਜਸਵੰਤ ਅਤੇ ਰਾਜਬਾਲਾ ਵਿੱਚਕਾਰ ਝਗੜੇ ਹੋਣਲੱਗੇ। ਗੱਲ ਹੋਰ ਅੱਗੇ ਵੱਧ ਗਈ ਤਾਂ ਜਸਵੰਤ ਦੇ ਦਿਮਾਗ ਵਿੱਚ ਪਰਮੇਸ਼ਵਰੀ ਅਤੇ ਰਾਜਬਾਲਾ ਖਟਕਣ ਲੱਗੀਆਂ। ਖੁਰਾਫ਼ਾਤੀ ਅਤੇ ਉਮਰ ਦਿਮਾਗ ਦੇ ਜਸਵੰਤ ਨੇ ਮਾਂ-ਬੇਟੀ ਦੀ ਹੋਂਦ ਹੀ ਮਿਟਾਉਣ ਦਾ ਖਤਰਨਾਕ ਫ਼ੈਸਲਾ ਲਿਆ। ਆਪਣੇ ਇਸ ਫ਼ੈਸਲੇ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਉਸ ਨੇ ਹਰ ਪਹਿਲੂ ਨੂੰ ਨਫ਼ੇ-ਨੁਕਸਾਨ ਦੇ ਤਰਾਜੂ ਤੇ ਤੋਲਿਆ। ਇਸ ਤੋਂ ਬਾਅਦ ਕਿਸੇ ਪੇਸ਼ੇਵਰ ਬਦਮਾਸ਼ ਦੀ ਦੋਵਾਂ ਨੂੰ ਸੁਪਾਰੀ ਦੇ ਕੇ ਮਰਵਾਉਣ ਦਾ ਵਿੱਚਾਰ ਕੀਤਾ। ਜਸਵੰਤ ਨੇ ਸੋਚਿਆ ਕਿ ਜੇਕਰ ਉਹ ਦੋਵਾਂ ਨੂੰ ਮਰਵਾ ਦੇਵੇਗਾ ਤਾਂ ਦੁਬਾਰਾ ਕਿਸੇ ਨਾਲ ਵਿਆਹ ਵੀ ਕਰਵਾ ਲਵੇਗਾ ਅਤੇ ਪਰਮੇਸ਼ਵਰੀ ਦੀ 35 ਵਿੱਘੇ ਜ਼ਮੀਨ ਵੀ ਉਸਦੀ ਹੋ ਜਾਵੇਗੀ।
ਉਸਨੇ ਸੋਚਿਆ ਕਿ ਜੇਕਰ ਉਹ ਪਕੜਿਆ ਗਿਆ ਤਾਂ ਵੀ 18 ਸਾਲ ਜੇਲ੍ਹ ਦੀ ਸਜ਼ਾ ਕੱਟ ਕੇ ਬਾਹਰ ਆ ਜਾਵੇਗਾ। ਉਦੋਂ ਤੱਕ ਉਸਦਾ ਬਾਲਗ ਹੋਣ ਵਾਲਾ ਲੜਕਾ ਮੌਜ ਕਰੇਗਾ। ਜਸਵੰਤ ਨੂੰ ਲੱਗਿਆ ਕਿ ਉਸਦੇ ਦੋਵੇਂ ਹੱਥਾਂ ਵਿੱਚ ਲੱਡੂ ਹਨ।
ਉਸਨੇ ਪੇਸ਼ੇਵਰ ਹੱਤਿਆਰਿਆਂ ਦੀ ਭਾਲ ਆਰੰਭ ਕਰ ਦਿੱਤੀ। ਕਾਫ਼ੀ ਦਿਨਾਂ ਬਾਅਦ ਨੂਪੁਰ ਦਾ ਰਹਿਣ ਵਾਲਾ ਜਸਵੰਤ ਦਾ ਖਾਸ ਮਿੱਤਰ ਤੂਫ਼ੈਲ ਖਾਂ ਮਿਲਿਆ ਤਾਂ ਉਸ ਨੇ ਆਪਣੀ ਇੱਛਾ ਜਾਹਿਰ ਕੀਤੀ। ਤੂਫ਼ੈਲ 2 ਦਿਨ ਬਾਅਦ ਕੀਕਰਵਾਲੀ ਨਿਵਾਸੀ ਹੈਦਰ ਅਲੀ ਨੂੰ ਨਾਲ ਲੈ ਕੇ ਜਸਵੰਤ ਨੂੰ ਮਿਲਿਆ। ਤਿੰਨਾਂ ਵਿੱਚਕਾਰ ਪੈਸਿਆਂ ਦੀ ਗੱਲਬਾਤ ਹੋ ਗਈ ਤਾਂ ਤੂਫ਼ੈਲ ਨੇ 3 ਲੱਖ ਮੰਗੇ, ਜਦਕਿ ਜਸਵੰਤ ਇੱਕ ਲੱਖ ਦੇਣ ਲਈ ਤਿਆਰ ਸੀ। ਆਖਿਰ ਡੇਢ ਲੱਖ ਵਿੱਚ ਸੌਦਾ ਤਹਿ ਹੋ ਗਿਆ ਅਤੇ ਚੈਕ ਤੂਫ਼ੈਲ ਅਤੇ ਹੈਦਰ ਨੂੰ ਦੇ ਦਿੱਤਾ। ਕੰਮ ਹੋਣ ਤੋਂ ਬਾਅਦ ਜਸਵੰਤ ਨੂੰ ਨਕਦ ਪੈਸੇ ਦੇਣੇ ਸਨ।
ਵਿਵਸਥਾ ਲਈ ਹੈਦਰ ਅਲੀ ਨੇ ਜਸਵੰਤ ਤੋਂ 20 ਹਜ਼ਾਰ ਲਏ। ਕੰਮ ਕਦੋਂ ਕਰਨਾ ਹੈ, ਇਹ ਜਸਵੰਤ ਨੇ ਤਹਿ ਕਰਨਾ ਸੀ। ਇਸ ਤੋਂ ਬਾਅਦ ਹਨੂੰਮਾਨਗੜ੍ਹ ਦੀ ਇੱਕ ਦੁਕਾਨ ਤੋਂ ਜਸਵੰਤ ਨੇ 2 ਖੰਜਰ ਖਰੀਦ ਕੇ ਉਹਨਾਂ ਦੀ ਧਾਰ ਤੇਜ਼ ਕਰਵਾਈ ਅਤੇ ਹੈਦਰ ਅਲੀ ਨੂੰ ਸੌਂਪ ਦਿੱਤੀ।
ਇਸ ਤੋਂ ਬਾਅਦ ਜਸਵੰਤ ਦਾ ਜ਼ਿਆਦਾਤਰ ਵਕਤ ਟੀ. ਵੀ. ਤੇ ਚੱਲਣ ਵਾਲੇ ਅਪਰਾਧਿਕ ਸੀਰੀਅਲਾਂ ਨੂੰ ਦੇਖਣ ਵਿੱਚ ਬੀਤਦਾ। ਉਹ ਸੋਚਦਾ ਕਿ ਅਪਰਾਧੀ ਆਪਣੀ ਗਲਤੀ ਕਾਰਨ ਪਕੜੇ ਜਾਂਦੇ ਹਨ ਪਰ ਉਹ ਅਜਿਹਾ ਕੰਮ ਕਰੇਗਾ ਕਿ ਪੁਲਿਸ ਉਸ ਨੂੰ ਪਕੜ ਨਾ ਸਕੇ।
ਆਖਿਰਕਾਰ ਜਸਵੰਤ ਨੇ ਪਤਨੀ ਅਤੇ ਸੱਸ ਦੀ ਹੱਤਿਆ ਦੀ ਯੋਜਨਾ ਬਣਾ ਲਈ। ਇਸ ਤੋ ਂਬਾਅਦ ਉਸ ‘ਤੇ ਖੂਬ ਸੋਚ ਵਿੱਚਾਰ ਹੋਇਆ। ਉਸ ਦੀ ਨਜ਼ਰ ਵਿੱਚ ਯੋਜਨਾ ਫ਼ੂਲ ਪਰੂਫ਼ ਲੱਗੀ। ਆਪਣੀ ਇਯੇ ਯੋਜਨਾ ਮੁਤਾਬਕ 3 ਮਾਰਚ ਦੀ ਸਵੇਰ ਮਿੱਠੀਆਂ ਗੱਲਾਂ ਕਰਕੇ ਉਸਨੇ ਆਪਣੀ ਸੱਸ ਨੂੰ ਸਾਲਾਸਰ ਜਾਣ ਦਾ ਬਹਾਨਾ ਬਣਾ ਕੇ ਘਰ ਬੁਲਾਇਆ। ਜਦੋਂ ਸਾਰੀ ਤਿਆਰੀ ਹੋ ਗਈ ਤਾਂ ਜਸਵੰਤ ਨੇ ਫ਼ੋਨ ਕਰਕੇ ਤੂਫ਼ੈਲ ਨੂੰ ਰਾਤੀ 10 ਵਜੇ ਸਾਲਾਸਰ ਜਾਣ ਬਾਰੇ ਦੱਸਿਆ ਅਤੇ ਮੁੱਖ ਸੜਕ ਤੇ ਕੰਮ ਨਿਪਟਾਉਣ ਲਈ ਕਿਹਾ। ਤਹਿ ਵਕਤ ਤੇ ਜਸਵੰਤ ਪਤਨੀ ਰਾਜਬਾਲਾ, ਸੱਸ ਪਰਮੇਸ਼ਵਰੀ ਅਤੇ ਲੜਕੇ ਰੁਦਰ ਨੂੰ ਲੈ ਕੇ ਕਾਰ ਵਿੱਚ ਚੱਲ ਪਿਆ।
ਮੁੱਖ ਸੜਕ ਤੇ ਮੋਟਰ ਸਾਈਕਲ ਤੇ ਆਏ ਤੂਫ਼ੈਲ ਅਤੇ ਹੈਦਰ ਅਲੀ ਮਿਲ ਗਏ। ਦੋਵਾਂ ਨੇ ਇਸ਼ਾਰੇ ਨਾਲ ਕਾਰ ਰੁਕਵਾਈ ਅਤੇ ਕਾਰ ਵਿੱਚ ਬੈਠ ਗਏ। ਕੁਝ ਦੂਰ ਜਾਣ ਤੋਂ ਬਾਅਦ ਹੈਦਰ ਅਤੇ ਤੂਫ਼ੈਲ ਨੇ ਖੰਜਰ ਕੱਢ ਕੇ ਪਰਮੇਸ਼ਵਰੀ ਤੇ ਵਾਰ ਕੀਤਾ ਤਾਂ ਉਹ ਜਾਨ ਬਚਾਉਣ ਲਈ ਦਰਵਾਜ਼ਾ ਖੋਲ੍ਹ ਕੇ ਦੌੜਨ ਲੱਗੀ।
ਜਸਵੰਤ ਨੇ ਵੀ ਕਾਰ ਰੋਕ ਦਿੱਤੀ। ਤੂਫ਼ੈਲ ਅਤੇ ਹੈਦਰ ਅਲੀ ਨੇ ਹੇਠਾਂ ਆ ਕੇ ਉਸਨੂੰ ਮਾਰ ਦਿੱਤਾ। ਇਸ ਤੋਂ ਬਾਅਦ ਰਾਜਬਾਲਾ ਦਾ ਵੀ ਕੰਮ ਤਮਾਮ ਕਰ ਦਿੱਤਾ। ਦੋਵਾਂ ਨੂੰ ਮਾਰ ਕੇ ਜਸਵੰਤ ਨੇ ਆਪਣੇ ਦੋਸਤ ਯੂਨਸ ਨੂੰ ਫ਼ੋਨ ਕਰਕੇ ਮਨਘੜਤ ਕਹਾਣੀ ਸੁਣਾ ਕੇ ਪੁਲਿਸ ਮਦਦ ਦੀ ਬੇਨਤੀ ਕੀਤੀ।
ਰਿਮਾਂਡ ਦੌਰਾਨ ਪੁਲਿਸ ਨੇ ਜਸਵੰਤ ਦੇ ਦੋਵੇਂ ਸਾਥੀਆਂ ਤੂਫ਼ੈਲ ਅਤੇ ਹੈਦਰ ਅਲੀ ਨੂੰ ਗ੍ਰਿਫ਼ਤਾਰ ਕਰਕੇ ਖੰਜਰ, ਕਾਰ ਅਤੇ ਚੈਕ ਬਰਾਮਦ ਕਰ ਲਿਆ। ਰਿਮਾਂਡ ਖਤਮ ਹੋਣ ਤੋਂ ਬਾਅਦ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ।