ਨਵੀਂ ਦਿੱਲੀ—ਪਿਛਲੇ ਕੁਝ ਦਿਨਾਂ ਤੋਂ ਸਚਿਨ ਤੇਂਦੁਲਕਰ ਅਤੇ ਫਿਲਮ ਅਭਿਨੇਤਰੀ ਰੇਖਾ ਦੀ ਰਾਜਸਭਾ ‘ਚ ਗੈਰ ਮੌਜੂਦਗੀ ਨੂੰ ਲੈ ਕੇ ਮਾਮਲਾ ਉੱਠਿਆ ਸੀ, ਜਿਸ ਤੋਂ ਬਾਅਦ ਤੇਂਦੁਲਕਰ ਅਤੇ ਰੇਖਾ ਨੂੰ ਅਲੋਚਨਾ ਝਲਣੀ ਪਈ ਸੀ, ਪਰ ਵੀਰਵਾਰ ਨੂੰ ਸਚਿਨ ਰਾਜ ਸਭਾ ਦੀ ਕਾਰਵਾਈ ‘ਚ ਮੌਜੂਦ ਰਹੇ।ਹਾਲਾਂਕਿ ਉਨ੍ਹਾਂ ਨੇ ਕੋਈ ਵੀ ਸਵਾਲ ਨਹੀਂ ਪੁੱਛਿਆ ਪਰ ਉਹ ਸਦਨ ਦੀ ਕਰਵਾਈ ‘ਚ ਮੌਜੂਦ ਰਹੇ। ਸਚਿਨ ਤੋਂ ਇਲਾਵਾ ਮੈਰੀਕਾਮ ਵੀ ਸਦਨ ‘ਚ ਮੌਜੂਦ ਰਹੀ। ਦੱਸ ਦਈਏ ਕਿ ਹਾਲ ਹੀ ‘ਚ ਸਪਾ ਨੇਤਾ ਨਰੇਸ਼ ਅਗ੍ਰਵਾਲ ਨੇ ਰਾਜਸਭਾ ‘ਚ ਸਚਿਨ ਅਤੇ ਰੇਖਾ ਦੀ ਗੈਰ ਮੌਜੂਦਗੀ ਦਾ ਮੁੱਦਾ ਚੁੱਕਿਆ ਸੀ।
ਸਚਿਨ ਉੱਚ ਸਦਨ ਦੇ ਨਾਮਜ਼ਦ ਮੈਂਬਰ ਹਨ। ਨਰੇਸ਼ ਅਗ੍ਰਵਾਲ ਨੇ ਸਦਨ ‘ਚ ਕਿਹਾ ਸੀ ਕਿ ਕ੍ਰਿਕਟ ਅਤੇ ਫਿਲਮ ਸਮੇਤ ਕਈ ਖੇਤਰਾਂ ਦੇ ਲੋਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ, ਪਰ ਅਜਿਹਾ ਕੋਈ ਮੈਂਬਰ ਸਦਨ ‘ਚ ਨਹੀਂ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਨ੍ਹਾਂ ਦਾ ਰੁਝਾਣ ਇਸ ‘ਚ ਨਹੀਂ ਹੈ ਅਤੇ ਜੇਕਰ ਰੁਝਾਣ ਨਹੀਂ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।ਸਚਿਨ ਤੇਂਦੁਲਕਰ ਅਤੇ ਰੇਖਾ ਦੋਵੇਂ ਹੀ 2012 ‘ਚ ਸਦਨ ‘ਚ ਨਾਮਜ਼ਦ ਹੋਏ ਸੀ। ਜਿਸ ਤੋਂ ਬਾਅਦ ਲਗਭਗ 348 ਦਿਨਾਂ ‘ਚ ਸਚਿਨ ਸਿਰਫ 23 ਦਿਨ ਅਤੇ ਰੇਖਾ ਸਿਰਫ 18 ਦਿਨ ਹੀ ਸਦਨ ‘ਚ ਰਹੇ।