ਜੂਨ ਦਾ ਮਹੀਨਾ ਸੀ। ਬਿਜਲੀ ਨਾ ਹੋਣ ਕਾਰਨ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਸੀ। ਲੱਗਭੱਗ 2 ਘੰਟੇ ਬਾਅਦ ਬਿਜਲੀ ਆਈ ਸੀ ਤਾਂ ਪਰਮਜੀਤ ਕੌਰ ਦੇ ਘਰ ਦੇ ਤਾਰ ਵਿੱਚ ਅੱਗ ਲੱਗ ਜਾਣ ਕਾਰਨ ਪ੍ਰੇਸ਼ਾਨੀ ਘੱਟ ਹੋਣ ਦੀ ਬਜਾਏ ਹੋਰ ਵੱਧ ਗਈ। ਦਿਨ ਤਾਂ ਲੰਘ ਸਕਦਾ ਸੀ ਪਰ ਰਾਤ ਗੁਜ਼ਾਰਨਾ ਮੁਸ਼ਕਿਲ ਸੀ।ਇਸ ਕਰਕੇ ਪਰਮਜੀਤ ਕੌਰ ਨੇ ਆਪਣੀ 17 ਸਾਲ ਦੀ ਬੇਟੀ ਸੰਦੀਪ ਕੌਰ ਨੂੰ ਕਿਹਾ, ਦੇਖ ਬੇਟਾ, ਤੇਰਾ ਭਰਾ ਰਮਨ ਕਿੱਥੇ ਹੈ, ਉਸ ਨੂੰ ਕਹੋ ਕਿ ਬਿਜਲੀ ਮਿਸਤਰੀ ਨੂੰ ਲਿਆਵੇ।
ਮੰਮੀ, ਰਮਨ ਤਾਂ ਦੋਸਤਾਂ ਨਾਲ ਟਿਊਬਵੈਲ ਤੇ ਗਿਆ ਹੈ? ਫ਼ਿਰ ਬਿਜਲੀ ਕਿਵੇਂ ਠੀਕ ਹੋਵੇਗਾ?
ਮੈਂ ਜਾ ਕੇ ਕਿਸੇ ਮਿਸਤਰੀ ਨੂੰ ਦੇਖਦੀ ਹਾਂ। ਸੰਦੀਪ ਕੌਰ ਨੇ ਦੁਪੱਟਾ ਲਿਆ ਅਤੇ ਬਾਹਰ ਨਿਕਲ ਗਈ। ਬਿਜਲੀ ਦੀ ਦੁਕਾਨ ਪਿੰਡ ਤੋਂ ਬਾਹਰ ਸੜਕ ਕਿਨਾਰੇ ਸੀ, ਜਿਸ ਤੇ 2 ਲੜਕੇ ਰਹਿੰਦੇ ਸਨ। ਉਹਨਾਂ ਵਿੱਚੋਂ ਇੱਕ ਦਾ ਨਾਂ ਰਾਜਵੀਰ ਸਿੰਘ ਉਰਫ਼ ਰਾਜਾ ਸੀ।
ਉਹ ਰਣਜੀਤ ਸਿੰਘ ਦਾ ਮੁੰਡਾ ਸੀ। ਉਸਦਾ ਪਿਓ ਚਾਹੁੰਦਾ ਸੀ ਕਿ ਉਹ ਪੜ੍ਹ-ਲਿਖ ਕੇ ਕੋਈ ਚੰਗੀ ਨੌਕਰੀ ਕਰੇ ਪਰ ਕਿਸਮਤ ਅਜਿਹੀ ਨਹੀਂ ਸੀ ਅਤੇ ਦੋਵੇਂ ਮੁੰਡੇ ਪੜ੍ਹ ਨਹੀਂ ਸਕੇ। ਵੱਡੇ ਮੁੰਡੇ ਰਾਜਵੀਰ ਸਿਰਫ਼ ਉਰਫ਼ ਰਾਜਾ ਨੇ 8ਵੀਂ ਪਾਸ ਕੀਤੀ ਅਤੇ ਛੋਟਾ 8ਵੀਂ ਵੀ ਪਾਸ ਨਾ ਕਰ ਸਕਿਆ। ਪੜ੍ਹਾਈ ਛੱੜ ਕੇ ਰਾਜਾ ਨੇ ਬਿਜਲੀ ਮੁਰੰਮਤ ਦਾ ਕੰਮ ਆਰੰਭ ਕੀਤਾ ਅਤੇ ਪਿੰਡ ਤੋਂ ਬਾਹਰ ਦੁਕਾਨ ਖੋਲ੍ਹ ਲਈ। ਸੰਦੀਪ ਕੌਰ ਰਾਜਵੀਰ ਦੀ ਦੁਕਾਨ ਤੇ ਪਹੁੰਚੀ ਅਤੇ ਉਸਨੂੰ ਘਰ ਲੈ ਆਈ।ਉਸਨੇ ਕਿਹਾ ਕਿ ਤੁਹਾਡੀਆਂ ਤਾਰਾਂ ਖਰਾਬ ਹਨ, ਨਵੀਆਂ ਲਗਾਉਣੀਆਂ ਪੈਣਗੀਆਂ।
ਪਰਮਜੀਤ ਕੌਰ ਨੇ ਉਸਨੂੰ ਹੀ ਪੈਸੇ ਦੇ ਦਿੱਤੇ ਕਿ ਤੂੰ ਹੀ ਤਾਰਾਂ ਲੈ ਆ। ਰਾਜਵੀਰ ਪਰਮਜੀਤ ਕੌਰ ਨਾਲ ਗੱਲਾਂ ਕਰਦੇ ਕਰਦੇ ਸੰਦੀਪ ਕੌਰ ਨੂੰ ਵੀ ਚੋਰੀ ਜਿਹੇ ਦੇਖ ਰਿਹਾ ਸੀ।
ਸੰਦੀਪ ਕੌਰ 17 ਕੁ ਸਾਲ ਦੀ ਸੀ, ਜਦੋਂ ਰਾਜਵੀਰ ਨਾਲ ਉਸ ਦੀ ਨਜ਼ਦੀਕੀ ਵਧਣ ਲੱਗੀ। ਰਾਜਵੀਰ ਸੰਦੀਪ ਕੌਰ ਦੇ ਘਰ ਕਦੀ ਬਿਜਲੀ ਠੀਕ ਕਰਨ ਦੇ ਬਹਾਨੇ ਜਾਂ ਕਿਸੇ ਹੋਰ ਬਹਾਨੇ ਆਉਣ ਲੱਗਿਆ। ਪਿੰਡ ਦਾ ਹੋਣ ਕਾਰਨ ਪਰਮਜੀਤ ਕੌਰ ਨੇ ਵੀ ਇਤਰਾਜ਼ ਨਾ ਕੀਤਾ ਅਤੇ ਨਾ ਸ਼ੱਕ ਕੀਤਾ। ਕਿਉਂਕਿ ਰਾਜਵੀਰ ਉਮਰ ਵਿੱਚ ਸੰਦੀਪ ਕੌਰ ਤੋਂ ਵੱਡਾ ਸੀ। ਇਸ ਕਰਕੇ ਵਿਆਹ ਦੀ ਪਲਾਨਿੰਗ ਬਣਾਉਣ ਲੱਗੇ।
ਸੰਦੀਪ ਅਤੇ ਰਾਜਵੀਰ ਅਕਸਰ ਚੋਰੀ-ਛਿਪੇ ਮਿਲਦੇ ਰਹਿੰਦੇ ਸਨ। ਇਸੇ ਵਿਚਕਾਰ ਸੰਦੀਪ ਕੌਰ ਨੇ ਰਾਜਵੀਰ ਨੂੰ ਕਈ ਵਾਰ ਕਿਹਾ ਕਿ ਉਹ ਉਸ ਨਾਲ ਵਿਆਹ ਕਰ ਲਵੇ। ਇਸ ਤੇ ਰਾਜਵੀਰ ਨੇ ਸਮਝਾਉਂਦੇ ਕਿਹਾ, ਸੰਦੀਪ ਵਿਆਹ ਕੋਈ ਬੱਚਿਆਂ ਦੀ ਖੇਡ ਨਹੀਂ। ਵਿਆਹ ਤੋਂ ਬਾਅਦ ਜ਼ਿੰਦਗੀ ਗੁਜ਼ਾਰਨ ਲੈ ਪੈਸਿਆਂ ਦੀ ਲੋੜ ਪੈਂਦੀ ਹੈ। ਉਸ ਲਾਇੱਕ ਹੋ ਜਾਈਏ ਤਾਂ ਵਿਆਹ ਕਰਵਾ ਲਵਾਂਗੇ।
ਰਾਜਵੀਰ ਦੀਆਂ ਗੱਲਾਂ ਸੁਣ ਕੇ ਸੰਦੀਪ ਕੌਰ ਪ੍ਰੇਸ਼ਾਨ ਹੋ ਜਾਂਦੀ। ਪਰ ਹੁਣ ਉਸਨੂੰ ਰਾਜਵੀਰ ਬਿਨਾਂ ਰਹਿਣਾ ਮੁਸ਼ਕਿਲ ਲੱਗਦਾ ਸੀ, ਇਯ ਕਰਕੇ ਉਹ ਲਗਾਤਾਰ ਉਸ ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਦੋ ਦਿਨ ਬਾਅਦ ਸੰਦੀਪ ਕੌਰ ਨੇ ਧਮਕੀ ਦੇ ਦਿੱਤੀ ਕਿ ਜੇਕਰ ਉਸ ਨੇ ਵਿਆਹ ਨਾ ਕੀਤਾ ਤਾਂ ਉਹ ਉਸਨੂੰ ਪਿੰਡ ਵਾਲਿਆਂ ਦੇ ਸਾਹਮਣੇ ਬਦਨਾਮ ਕਰਕੇ ਜ਼ਹਿਰ ਖਾ ਲਵੇਗੀ।
ਸੰਦੀਪ ਕੌਰ ਦੀ ਇਸ ਧਮਕੀ ਤੋਂ ਰਾਜਵੀਰ ਡਰ ਗਿਆ। ਉਸਦੀ ਸਮਝ ਵਿੱਚ ਨਹੀਂ ਆ ਰਿਹਾਸੀ ਕਿ ਉਹ ਕੀ ਕਰੇ।22 ਦਸੰਬਰ 2016 ਨੂੰ ਸਵੇਰੇ ਰੋਜ਼ ਵਾਂਗ ਸੰਦੀਪ ਕੌਰ ਸਕੂਲ ਜਾਣ ਲਈ ਘਰ ਤੋਂ ਨਿਕਲੀ ਪਰ ਵਾਪਸ ਨਾ ਪਰਤੀ।
ਸੰਦੀਪ ਕੌਰ ਵਾਪਸ ਨਾ ਆਈ ਤਾਂ ਉਸਦੀ ਮਾਂ ਨੂੰ ਚਿੰਤਾ ਹੋਈ। ਜਲੰਧਰ ਦੇ ਥਾਣਾ ਲਾਂਬੜਾਂ ਦਾ ਇੱਕ ਪਿੰਡ ਹੈ ਕੋਹਾਲਾ। ਤਰਸੇਮ ਸਿੰਘ ਇਸੇ ਪਿੰਡ ਵਿੱਚ ਰਹਿੰਦੇ ਸਨ। ਉਸ ਕੋਲ ਖੇਤੀਬਾੜੀ ਲਈ ਜਮੀਨ ਸੀ, ਪੈਦਾਵਾਰ ਨਾਲ ਘਰ ਚਲਦਾ ਸੀ। ਪਰ ਉਹ ਸੰਤੁਸ਼ਟ ਨਹੀਂ ਸੀ, ਜਿਸ ਕਰਕੇ ਬਾਕੀ ਲੋਕਾਂ ਵਾਂਗ ਉਹ ਵੀ 3 ਸਾਲ ਪਹਿਲਾਂ ਸਾਊਦੀ ਅਰਬ ਚਲਾ ਗਿਆ ਤਾਂ ਜੋ ਹੋਰ ਕਮਾਈ ਕੀਤੀ ਜਾ ਸਕੇ।
ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਪਰਮਜੀਤ ਕੌਰ ਨੇ ਪਰਿਵਾਰ ਦੀ ਜ਼ਿੰਮੇਵਾਰ ਸੰਭਾਲ ਲਈ। ਉਹਨਾਂ ਦੇ ਪਰਿਵਾਰ ਵਿੱਚ ਇੱਕ ਲੜਕੀ ਸੰਦੀਪ ਕੌਰ ਅਤੇ ਲੜਕਾ ਰਮਨ ਸੀ। ਸੰਦੀਪ ਕੌਰ ਸਰਕਾਰੀ ਸਕੂਲ ਵਿੱਚ 11ਵੀਂ ਵਿੱਚ ਪੜ੍ਹਦੀ ਸੀ। ਉਹ ਸਵੇਰੇ ਸਕੂਲ ਜਾਂਦੀ ਅਤੇ ਸ਼ਾਮੀ 4 ਵਜੇ ਤੱਕ ਵਾਪਸ ਆ ਜਾਂਦੀ ਪਰ 22 ਦਸੰਬਰ 2016 ਨੂੰ ਉਹ ਸ਼ਾਮੀ 6 ਵਜੇ ਤੱਕ ਘਰ ਨਾ ਪਰਤੀ ਤਾਂ ਪਰਮਜੀਤ ਕੌਰ ਦੀ ਚਿੰਤਾ ਵਧੀ। ਉਹਨਾਂ ਨੇ ਸੰਦੀਪ ਦੀਆਂ ਸਹੇਲੀਆਂ ਬਾਰੇ ਘਰ ਜਾ ਕੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਸ ਦਿਨ ਤਾਂ ਉਹ ਸਕੂਲ ਗਈ ਹੀ ਨਹੀਂ।ਇਹ ਸੁਣ ਕੇ ਪਰਮਜੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਪਿੰਡ ਦੇ ਹੋਰ ਲੋਕ ਵੀ ਮਦਦ ਤੇ ਆ ਗਏ ਅਤੇ ਸੰਦੀਪ ਕੌਰ ਨੂੰ ਲੱਭਣ ਲੱਗੇ ਪਰ ਕੋਈ ਸੁਰਾਗ ਨਾ ਮਿਲਿਆ। ਪਰਮਜੀਤ ਕੌਰ ਨੇ ਸਾਊਦੀ ਅਰਬ ਫ਼ੋਨ ਕਰਕੇ ਪਤੀ ਨੂੰ ਬੇਟੀ ਦੇ ਲਾਪਤਾ ਹੋਣ ਬਾਰੇ ਦੱਸਿਆ। ਤਿੰਨ ਦਿਨ ਤੱਕ ਭਾਲ ਜਾਰੀ ਰਹੀ ਪਰ ਕੋਈ ਖਬਰ ਨਾ ਮਿਲੀ ਤਾਂ ਥਾਣੇ ਰਿਪੋਰਟ ਕਰਵਾ ਦਿੱਤੀ।
ਪੁਲਿਸ ਨੂੰ ਪਤਾ ਲੱਗਿਆ ਕਿ 22 ਦਸੰਬਰ ਨੂੰ ਸੰਦੀਪ ਕੌਰ ਕਿਸੇ ਲੜਕੇ ਨਾਲ ਸੀ। ਲੜਕੇ ਬਾਰੇ ਪਤਾ ਲਗਾਉਣ ਲਈ ਸੰਦੀਪ ਕੌਰ ਦੀਆਂ ਸਹੇਲੀਆਂ ਤੋਂ ਪੁੱਛਿਆ ਤਾਂ ਕੁਝ ਪਤਾ ਨਾ ਲੱਗਿਆ। ਪੁਲਿਸ ਨੇ ਮੁਖਬਰਾਂ ਦਾ ਸਹਾਰਾ ਲਿਆ।ਇਸੇ ਵਿਚਕਾਰ ਸੰਦੀਪ ਕੌਰ ਨੂੰ ਗਾਇਬ ਹੋਏ 8 ਦਿਨ ਬੀਤ ਗਏ। ਸੰਦੀਪ ਕੌਰ ਦੇ ਪਿਤਾ ਤਰਸੇਮ ਸਿੰਘ ਵੀ ਸਾਊਦੀ ਅਰਬ ਤੋਂ ਆ ਗੲੈ। ਆਖਿਰ ਪੁਲਿਸ ਦੀ ਮਿਹਨਤ ਰੰਗ ਲਿਆਈ ਅਤੇ ਕਿਸੇ ਮੁਖਬਰ ਤੋਂ ਪਤਾ ਲੱਗਿਆ ਕਿ ਸੰਦੀਪ ਕੌਰ ਦੇ ਗਾਇਬ ਹੋਣ ਵਿੱਚ ਪਿੰਡ ਦੇ ਹੀ ਰਾਜਵੀਰ ਸਿੰਘ ਦਾ ਹੱਥ ਹੈ।
ਰਾਜਵੀਰ ਨੂੰ ਪਕੜ ਲਿਆਂਦਾ। ਉਸ ਤੋਂ ਸੰਦੀਪ ਬਾਰੇ ਪੁੱਛਿਆ ਗਿਆ ਤਾਂ ਉਹ ਸਾਫ਼ ਮੁੱਕਰ ਗਿਆ ਪਰ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਭੇਦ ਸਾਹਮਣੇ ਲਿਆ ਦਿੱਤਾ ਅਤੇ ਜੋ ਕਹਾਣੀ ਸੁਣਾਈ, ਉਹ ਸਭ ਨੂੰ ਹੈਰਾਨ ਕਰਨ ਵਾਲੀ ਸੀ। ਉਸ ਨੇ ਦੱਸਿਆ ਕਿ ਸੰਦੀਪ ਕੌਰ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਗਿਆ ਹੈ।
3 ਜਨਵਰੀ 2017 ਨੂੰ ਰਾਜਵੀਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ। ਰਿਮਾਂਡ ਦੌਰਾਨ ਰਾਜਵੀਰ ਉਰਫ਼ ਰਾਜਾ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਐਸ. ਡੀ. ਐਮ., ਪਿੰਡ ਦੀ ਪੰਚਾਇਤ ਦੇ ਸਾਹਮਣੇ ਇੱਕ ਖੇਤ ਤੋਂ ਸੰਦੀਪ ਕੌਰ ਦੀ ਲਾਸ਼ ਬਰਾਮਦ ਕਰ ਲਈ। ਲਾਸ਼ ਕਾਫ਼ੀ ਸੜ ਚੁੱਕੀ ਸੀ। ਪੁਲਿਸ ਨੇ ਸੰਦੀਪ ਕੌਰ ਦੀ ਲਾਸ਼ ਦੀ ਸ਼ਨਾਖਤ ਕਰਵਾਉਣ ਤੋਂ ਬਾਅਦ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਗੁੰਮਸ਼ੁਦਗੀ ਦੀ ਥਾਂ ਹੱਤਿਆ ਦਾ ਪਰਚਾ ਦਰਜ ਕਰ ਲਿਆ। ਰਾਜਵੀਰ ਦੇ ਦੱਸੇ ਮੁਤਾਬਕ ਉਸਨੂੰ ਸੰਦੀਪ ਕੌਰ ਦੀ ਮੌਤ ਦਾ ਬਹੁਤ ਦੁੱਖ ਸੀ ਕਿਉਂਕਿ ਉਹ ਉਸਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਨਾ ਚਾਹੁੰਦੇ ਹੋਏ ਵੀ ਉਸਦੀ ਹੱਤਿਆ ਕਰਨੀ ਪਈ।
ਜਿਸ ਦਿਨ ਸੰਦੀਪ ਕੌਰ ਨੇ ਉਸਨੂੰ ਬਦਨਾਮ ਕਰਨ ਅਤੇ ਖੁਦ ਜ਼ਹਿਰ ਖਾਣ ਦੀ ਧਮਕੀ ਦਿੱਤੀ ਸੀ, ਉਸ ਦਿਨ ਉਹ ਕਾਫ਼ੀ ਡਰ ਗਿਆ ਸੀ ਅਤੇ ਰਾਤ ਭਰ ਸੌਂ ਨਹੀਂ ਸਕਿਆ। ਅਗਲੇ ਦਿਨ ਵੀ ਉਹ ਕਾਫ਼ੀ ਘਬਰਾ ਗਿਆ ਸੀ। ਉਹ ਪਿੰਡ ਦੇ ਬਾਹਰ ਖੇਤਾਂ ਵਿੱਚ ਘੁੰਮਦਾ ਰਿਹਾ ਅਤੇ ਸੋਚਦਾ ਰਿਹਾ ਕਿ ਇਸ ਮੁਸੀਬਤ ਤੋਂ ਕਿਵੇਂ ਛੁਟਕਾਰਾ ਮਿਲੇ, ਕਿਉਂਕਿ ਉਹ ਸੰਦੀਪ ਕੌਰ ਨੂੰ ਹਰ ਤਰ੍ਹਾਂ ਨਾਲ ਸਮਝਾ ਕੇ ਥੱਕ ਚੁੱਕਾ ਸੀ। ਉਹ ਵਿਆਹ ਦੀ ਆਪਣੀ ਜਿੱਦ ਤੇ ਅੜਿਆ ਸੀ। ਸ਼ਾਇਦ ਉਹ ਚਾਹੁੰਦੀ ਸੀ ਕਿ ਸਾਊਦੀ ਅਰਬ ਤੋਂ ਪਿਤਾ ਦੇ ਆਉਣ ਤੋਂ ਪਹਿਲਾਂ ਉਹ ਵਿਆਹ ਕਰ ਲਵੇ।ਰਾਜਵੀਰ ਨੇ ਇੱਕ ਵਾਰ ਫ਼ਿਰ ਸੰਦੀਪ ਕੌਰ ਨੂੰ ਸਮਝਾਇਆ ਕਿ ਉਹ ਕੁਝ ਦਿਨ ਰੁਕ ਜਾਵੇ ਪਰ ਸੰਦੀਪ ਕੌਰ ਰੁਕਣ ਲਈ ਤਿਆਰ ਨਾ ਹੋਈ। ਜਦੋਂ ਉਹ ਕਿਸੇ ਤਰ੍ਹਾਂ ਨਾ ਮੰਨੀ ਤਾਂ ਰਾਜਵੀਰ ਨੇ ਉਸਨੂੰ ਪਿੰਡ ਤੋਂ ਬਾਹਰ ਜਾਣ ਵਾਲੀ ਸੜਕ ਤੇ ਮਿਲਣ ਲਈ ਕਿਹਾ। ਉਸ ਨੇ ਕਿਹਾ ਕਿ ਦੋਵੇਂ ਘਰ ਤੋਂ ਭੱਜ ਕੇ ਵਿਆਹ ਕਰਨਗੇ। ਅਗਲੇ ਦਿਨ 22 ਦਸੰਬਰ 2016 ਨੂੰ ਸਵੇਰੇ ਸੰਦੀਪ ਕੌਰ ਸਕੂਲ ਜਾਣ ਲਈ ਘਰ ਤੋਂ ਨਿਕਲੀ ਅਤੇ ਰਾਜਵੀਰ ਦੇ ਕੋਲ ਪਹੁੰਚ ਗਈ। ਦਿਨ ਭਰ ਰਾਜਵੀਰ ਉਸਨੂੰ ਲਾਂਬੜਾਂ ਘੁੰਮਾਉਂਦਾ ਰਿਹਾ। ਸ਼ਾਮ ਨੂੰ ਉਹ ਉਸਨੂੰ ਪਿੰਡ ਦੇ ਬਾਹਰ ਇੱਕ ਸੁੰਨਸਾਨ ਖੇਤ, ਜਿਸ ਨੂੰ ਉਸਨੇ ਪਹਿਲਾਂ ਦੇਖ ਰੱਖਿਆ ਸੀ, ਵਿੱਚ ਲੈ ਆਇਆ। ਕੁਝ ਦੇਰ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਤੋ ਂਬਾਅਦ ਉਸ ਨੇ ਇੱਕ ਵਾਰ ਫ਼ਿਰ ਸੰਦੀਪ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੜੀ ਰਹੀ।
ਇਸ ਤੋਂ ਬਾਅਦ ਰਾਜਵੀਰ ਨੇ ਇੱਧਰ ਉਧਰ ਦੇਖਿਆ, ਦੂਰ-ਦੂਰ ਤੱਕ ਕੋਈ ਨਹੀਂ ਸੀ ਤਾਂ ਸੰਦੀਪ ਕੌਰ ਦੇ ਗਲੇ ਵਿੱਚ ਬਾਹਾਂ ਪਾ ਕੇ ਉਸਨੇ ਗਲਾ ਜ਼ੋਰ ਦੀ ਦਬਾਅ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਸੰਦੀਪ ਕੌਰ ਦੀਆਂ ਅੱਖਾਂ ਹੈਰਾਨੀ ਨਾਲ ਫ਼ਟੀਆਂ ਰਹਿ ਗਈਆਂ। ਉਹ ਕੁਝ ਕਰਦੀ, ਇਯ ਤੋਂ ਪਹਿਲਾਂ ਹੀ ਉਸ ਦੀ ਤੜਫ਼ ਕੇ ਮੌਤ ਹੋ ਗਈ।
ਕਿਤੇ ਉਹ ਜਿੰਦਾ ਨਾ ਰਹਿ ਜਾਵੇ, ਇਹ ਸੋਚ ਕਿੇ ਉਸਨੇ ਉਥੇ ਪਈ ਇੱਟ ਚੁੱਕੀ ਅਤੇ ਸੰਦੀਪ ਕੌਰ ਦੇ ਸਿਰ ਤੇ ਵਾਰ ਕਰ ਦਿੱਤਾ। ਜਦੋਂ ਉਸਨੂੰ ਯਕੀਨ ਹੋ ਗਿਆ ਕਿ ਉਹ ਮਰ ਗਈ ਹੈ ਤਾਂ ਉਸਨੂੰ ਬਾਹਾਂ ਵਿੱਚ ਲੈ ਕੇ ਕੁਝ ਦੇਰ ਰੋਂਦਾ ਰਿਹਾ ਕਿ ਕਾਸ਼ ਉਸ ਉਸਦੀ ਗੱਲ ਮੰਨ ਲੈਂਦੀ।
ਸੰਦੀਪ ਕੌਰ ਦੀ ਲਾਸ਼ ਠਿਕਾਣੇ ਲਗਾਉਣ ਲਈ ਰਾਜਵੀਰ ਨੇ ਖੇਤਾਂ ਵਿੱਚ ਫ਼ੌੜੇ ਨਾਲ ਇੱਕ ਡੂੰਘਾ ਟੋਆ ਪੁੱਟਿਆ ਅਤੇ ਲਾਸ਼ ਨੂੰ ਉਸ ਵਿੱਚ ਦਬਾਅ ਦਿੱਤਾ। ਫ਼ੌੜਾ ਉਹ ਪਹਿਲਾਂ ਹੀ ਖੇਤ ਵਿੱਚ ਲੈ ਕੇ ਆਇਆ ਸੀ। ਪੁਲਿਸ ਨੇ ਉਹ ਫ਼ੌੜਾ ਵੀ ਬਰਾਮਦ ਕਰ ਲਿਆ। ਸਾਰੇ ਸਬੂਤ ਜੁਟਾ ਕੇ ਪੁਲਿਸ ਨੇ ਰਾਜਵੀਰ ਸਿੰਘ ਨੂੰ ਫ਼ਿਰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਜੇਲ੍ਹ ਭੇਜ ਦਿੱਤਾ।