ਆਰ. ਸੀ. ਪੀ. ਸਿੰਘ ਨੇ ਲਾਲੂ ‘ਤੇ ਕੱਸਿਆ ਨਿਸ਼ਾਨਾ ਕਿਹਾ ਕਿ ‘ਲਾਲੂ ਦਾ ਇਕ ਪੈਰ ਜ਼ੇਲ ਅਤੇ ਦੂਜਾ ਪੈਰ ਕਬਰ ‘ਚ’

ਪਟਨਾ : ਜਨਤਾ ਦਲ ਦੇ ਜਨਰਲ ਸਕੱਤਰ ਨਿਤੀਸ਼ ਦੇ ਕਰੀਬੀ ਆਰ. ਸੀ. ਪੀ. ਸਿੰਘ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ‘ਤੇ ਨਿਸ਼ਾਨਾ ਕੱਸ ਦੇ ਹੋਏ ਲਾਲੂ ਨੂੰ ‘ਲਫਾਜੀਰਾਮ’ ਕਿਹਾ ਹੈ। ਉਸ ਦਾ ਕਹਿਣਾ ਹੈ ਕਿ ਲਾਲੂ ਪ੍ਰਸਾਦ ਦਾ ਇਕ ਪੈਰ ਜ਼ੇਲ ‘ਚ ਅਤੇ ਦੂਜਾ ਪੈਰ ਕਬਰ ‘ਚ ਹੈ, ਨਾਲ ਹੀ ਉਸ ਨੇ ਕਿਹਾ ਕਿ ਲਾਲੂ ਦਾ ਭਵਿੱਖ ਨਹੀਂ ਹੈ। ਲਾਲੂ ਦੇ ਬਿਆਨ ‘ਚ ਨਿਤੀਸ਼ ਕੁਮਾਰ ਦਾ ਪੱਖ ਲੈਂਦੇ ਹੋਏੇ ਉਨ੍ਹਾਂ ਨੇ ਕਿਹਾ ਹੈ ਕਿ ਨਿਤੀਸ਼ ਦੀ ਡਿਕਨਸ਼ਰੀ ‘ਚ ਗਿੜਗਿੜਾਉਣਾ ਨਾਮ ਦਾ ਕੋਈ ਸ਼ਬਦ ਨਹੀਂ ਹੈ। ਬਿਹਾਰ ਦੀ ਜਨਤਾ ਜਾਣਦੀ ਹੈ ਕਿ ਨਿਤੀਸ਼ ਕੁਮਾਰ ਦਾ ਹਰ ਇਕ ਕਦਮ ਸੂਬੇ ਨੂੰ ਵਿਕਾਸ ਦੇ ਪੱਧਰ ਵੱਲ ਲੈ ਕੇ ਜਾਵੇਗਾ। ਉਨ੍ਹਾਂ ਦੀ ਅਗਵਾਈ ‘ਚ ਬਿਹਾਰ ਦਾ ਵਿਕਾਸ ਹੋਇਆ ਹੈ ਅਤੇ ਅੱਗੇ ਵੀ ਹੁੰਦਾ ਰਹੇਗਾ।
ਆਰ. ਸੀ. ਪੀ. ਸਿੰਘ ਨੇ ਲਾਲੂ ‘ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਪ੍ਰਸ਼ਾਸ਼ਨ ਦੇ ਮੁੱਦੇ ‘ਚ ਦਖਲਅੰਦਾਜ਼ੀ ਦੇਣਾ ਲਾਲੂ ਪ੍ਰਸਾਦ ਦਾ ਹਮੇਸ਼ਾ ਕੰਮ ਰਿਹਾ ਹੈ। ਭਾਵੇਂ ਉਹ ਕਿਸੇ ਵੀ ਤਬਾਦਲੇ ਦਾ ਮਾਮਲਾ ਹੋਵੇ ਜਾਂ ਪੋਸਟਿੰਗ ਦਾ, ਉਨ੍ਹਾਂ ਨੇ ਰਾਜਦ ਪਾਰਟੀ ਨੂੰ ਇਹ ਚੁਣੌਤੀ ਵੀ ਦਿੱਤੀ ਹੈ ਕਿ ਉਹ ਸਾਬਿਤ ਕਰਕੇ ਦਿਖਾਵੇ ਕਿ ਜਨਤਾ ਦਲ ਨੇ ਕਦੀ ਵੀ ਸਰਕਾਰ ਦੇ ਕਿਸੇ ਕੰਮ ‘ਚ ਦਖਲਅੰਦਾਜ਼ੀ ਦਿੱਤੀ ਹੋਵੇ। ਲਾਲੂ ਵੱਲੋ ਦਿੱਤੇ ਗਏ ਸ਼ਰਾਬ ਦੀ ਹੋਮ ਡਿਲੀਵਰੀ ਵਾਲੇ ਬਿਆਨ ‘ਤੇ ਚਰਚਾ ਕਰਦੇ ਹੋਏ ਆਰ. ਸੀ. ਪੀ. ਸਿੰਘ ਕਹਿੰਦੇ ਕਿ ਸਰਕਾਰ ‘ਚ ਰਹਿੰਦੇ ਹੋਏ ਵੀ ਲਾਲੂ ਜੀ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ। ਰਾਜਦ ਨਾਲ ਜਨਤਾ ਦੇ ਗੰਠਜੋੜ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤਿਕ ‘ਚ ਗਲਤੀਆਂ ਹੋ ਜਾਂਦੀਆਂ ਹਨ।