ਮੰਡੀ-ਪਠਾਨਕੋਟ ਹਾਈਵੇ ‘ਤੇ ਜ਼ਮੀਨ ਖਿਸਕਣ ਨਾਲ ਹੋਇਆ ਰਸਤਾ ਬੰਦ, 1 ਦੀ ਮੌਤ

ਮੰਡੀ— ਹਿਮਾਚਲ ‘ਚ ਭਾਰੀ ਬਾਰਿਸ਼ ਦੇ ਕਹਿਰ ਸੜਕਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਜਾਰੀ ਬਾਰਿਸ਼ ਨਾਲ ਕਈ ਜਗ੍ਹਾ ‘ਤੇ ਜ਼ਮੀਨ ਖਿਸਕਣ ਨਾਲ ਨੈਸ਼ਨਲ ਹਾਈਵੇ ਬੰਦ ਹੋ ਗਏ ਸਨ। ਮੰਗਲਵਾਰ ਮੰਡੀ-ਪਠਾਨਕੋਟ ਐੈੱਨ. ਐੈੱਚ.-154 ਜੋਗਿੰਦਰ ਨਜ਼ਦੀਕ ਜ਼ਮੀਨੀ ਖਿਸਕਣ ਕਾਰਨ ਰਸਤਾ ਬੰਦ ਹੋ ਗਿਆ ਹੈ। ਇੱਥੇ ਸਵੇਰੇ ਹੀ ਪਹਾੜ ਤੋਂ ਮਲਬਾ ਡਿੱਗ ਗਿਆ।
ਲਡਭਡੋਲ ‘ਚ ਚਟਾਨਾਂ ਡਿੱਗਣ ਨਾਲ ਇਕ ਨੇਪਾਲੀ ਦੀ ਮੌਤ
ਲਡਭਡੋਲ ‘ਚ ਚੱਟਾਨਾਂ ਡਿੱਗਣ ਨਾਲ ਇਕ ਨੇਪਾਲੀ ਵਿਅਕਤੀ ਦੀ ਮੌਤ ਹੋ ਗਈ। ਹੋਲੀ-ਗਰੋਲੀ-ਖਡਾਮੁੱਖ ਮਾਰਗ ‘ਤੇ ਲਗਾਤਾਰ ਪੱਥਰ ਡਿੱਗਣ ਰਹੇ ਹਨ ਅਤੇ ਇਸ ਮਾਰਗ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ। ਸੜਕ ਨੂੰ ਸਾਫ ਕਰਨ ‘ਚ ਲੋਕ ਨਿਰਮਾਣ ਵਿਭਾਗ ਲੱਗਿਆ ਹੋਇਆ ਹੈ। ਉਮੀਦ ਹੈ ਕਿ ਦੋ ਘੰਟੇ ‘ਚ ਮਾਰਗ ਅਵਾਜਾਈ ਲਈ ਬਹਾਲ ਹੋ ਜਾਵੇਗਾ। ਮਾਰਗ ਬੰਦ ਹੋਣ ਨਾਲ ਦੋਵਾਂ ਸਾਈਡਾਂ ਵਾਹਨਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ।