ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਉਤਰੀ ਪੂਰਬੀ ਰਾਜਾਂ ਲਈ 2350 ਕਰੋੜ ਦੀ ਮਦਦ ਦਾ ਐਲਾਨ

ਗੁਹਾਟੀ : ਉਤਰ ਪੂਰਬੀ ਰਾਜਾਂ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ| ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹੜ੍ਹ ਨਾਲ ਪ੍ਰਭਾਵਿਤ ਸੂਬਿਆਂ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਵੀ ਲਿਆ| ਦੱਸਣਯੋਗ ਹੈ ਕਿ ਆਸਾਮ ਸਮੇਤ ਕਈ ਸੂਬੇ ਭਾਰੀ ਹੜ੍ਹ ਦੀ ਲਪੇਟ ਵਿਚ ਹਨ|
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪੂਰਬੀ ਉਤਰੀ ਰਾਜਾਂ ਲਈ 2350 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ| ਇਸ ਰਾਸ਼ੀ ਨਾਲ ਲੋਕਾਂ ਦੀ ਮਦਦ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪੁਨਰਵਾਸ ਵਾਸਤੇ ਇਹ ਰਾਸ਼ੀ ਖਰਚ ਕੀਤੀ ਜਾਵੇਗੀ|