ਮਾਲਿਆ ਦੇ ਵਾਂਗੂ ਸਚਿਨ ਤੇ ਰੇਖਾ ਨੂੰ ਵੀ ਕੱਢੋ ਰਾਜਸਭਾ ‘ਚੋਂ : ਨਰੇਸ਼ ਅਗਰਵਾਲ

ਨਵੀਂ ਦਿੱਲੀ—ਰਾਜਸਭਾ ‘ਚ ਸਮਾਜਵਾਦੀ ਪਾਰਟੀ ਨੇ ਸੰਸਦ ਮੈਂਬਰ ਨਰੇਸ਼ ਅਗਰਵਾਲ ਨੇ ਨਾਮਜ਼ਦ ਸੰਸਦ ਮੈਂਬਰ ਸਚਿਨ ਤੇਂਦੁਲਕਰ ਅਤੇ ਰੇਖਾ ਦੀ ਗੈਰ-ਮੌਜੂਦਗੀ ਦਾ ਜ਼ਿਕਰ ਕੀਤਾ। ਨਰੇਸ਼ ਨੇ ਕਿਹਾ ਕਿ ਜਦੋਂ ਸਚਿਨ ਅਤੇ ਰੇਖਾ ਸਦਨ ‘ਚ ਆਉਂਦੇ ਹੀ ਨਹੀਂ ਹਨ, ਤਾਂ ਕਿਉਂ ਨਹੀਂ ਉਨ੍ਹਾਂ ਦੀ ਮੈਂਬਰੀ ਰੱਦ ਕਰ ਉਨ੍ਹਾਂ ਨੂੰ ਸਦਨ ‘ਚੋਂ ਕੱਢ ਦਿੱਤਾ ਜਾਵੇ। ਤੁਹਾਨੂੰ ਦੱਸ ਦਈਏ ਕਿ ਸਚਿਨ ਅਤੇ ਰੇਖਾ ਦੀ ਗੈਰ-ਮੌਜੂਦਗੀ ਬਹੁਤ ਘੱਟ ਰਹੀ ਹੈ। ਨਰੇਸ਼ ਨੇ ਕਿਹਾ ਕਿ ਜੇਕਰ ਅਸੀਂ ਵਿਜੈ ਮਾਲਿਆ ਨੂੰ ਸਦਨ ‘ਚੋਂ ਕੱਢ ਸਕਦੇ ਹਾਂ ਤਾਂ ਇਨ੍ਹਾਂ ਨੂੰ ਕਿਉਂ ਨਹੀਂ।
ਨਰੇਸ਼ ਨੇ ਮਾਰਚ ‘ਚ ਸਦਨ ‘ਚ ਕਿਹਾ ਕਿ ਕ੍ਰਿਕਟ ਅਤੇ ਫਿਲਮ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਪਰ ਇੰਝ ਕੋਈ ਸਦਨ ‘ਚ ਨਹੀਂ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਨ੍ਹਾਂ ਦੀ ਰੁਝਾਣ ਇਸ ‘ਚ ਨਾ ਹੋਵੇ ਅਤੇ ਜੇਕਰ ਉਨ੍ਹਾਂ ਦਾ ਰੁਝਾਣ ਨਹੀਂ ਹੈ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਬਹੁਤ ਘੱਟ ਰਹੀ ਸਦਨ ‘ਚ ਮੌਜੂਦਗੀ
ਸਚਿਨ ਤੇਂਦੁਲਕਰ ਅਤੇ ਰੇਖਾ ਦੋਵੇਂ ਹੀ 2012 ‘ਚ ਸਦਨ ‘ਚ ਨਾਮਜ਼ਦ ਹੋਏ ਸਨ, ਜਿਸ ਤੋਂ ਬਾਅਦ ਲਗਭਗ 348 ਦਿਨਾਂ ‘ਚ ਸਚਿਨ ਸਿਰਫ 23 ਦਿਨ ਅਤੇ ਰੇਖਾ ਸਿਰਫ 18 ਦਿਨ ਹੀ ਸਦਨ ‘ਚ ਰਹੇ। ਹੁਣ ਹਾਲ ਹੀ ‘ਚ ਵੀ ਮਾਨਸੂਨ ਸੈਸ਼ਨ ‘ਚ ਵੀ ਦੋਵੇਂ ਮੌਜੂਦ ਨਹੀਂ ਰਹੇ ਹਨ। ਉੱਥੇ ਹੀ ਪਿਛਲੇ ਬਜਟ ਸੈਸ਼ਨ ‘ਚ 31-1-2017 ਤੋਂ 9-2-2017 ‘ਚ ਵੀ ਦੋਵੇਂ ਸਿਰਫ ਇਕ -ਇਕ ਦਿਨ ਹੀ ਸਦਨ ‘ਚ ਰਹੇ।