ਪੁਲਵਾਮਾ ‘ਚ ਲਸ਼ਕਰ ਦੇ ਕਮਾਂਡਰ ਅਬੁ ਦੁਜਾਨਾ ਸਮੇਤ ਮਾਰੇ ਗਏ 2 ਅੱਤਵਾਦੀ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਹਰਕੀਪੋਰਾ ਵਿਚ ਭਾਰਤੀ ਸੈਨਾ ਨੇ ਮੁਕਾਬਲੇ ਦੌਰਾਨ ਲਸ਼ਕਰ ਦੇ ਕਮਾਂਡਰ ਅਬੂ ਦੁਜਾਨਾ ਨੂੰ ਮਾਰ ਦਿੱਤਾ ਹੈ| ਦੱਸਣਯੋਗ ਹੈ ਕਿ ਅਬੂ ਦੁਜਾਨਾ ਕਈ ਮਾਮਲਿਆਂ ਵਿਚ ਲੋੜੀਂਦਾ ਸੀ| ਮੁਕਾਬਲੇ ਦੌਰਾਨ ਲਸ਼ਕਰ ਦੇ 2 ਹੋਰ ਅੱਤਵਾਦੀ ਵੀ ਮਾਰੇ ਗਏ|
ਇਸ ਦੌਰਾਨ ਸੈਨਾ ਮਕਾਨ ਵਿਚੋਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ| ਸੈਨਾ ਦਾ ਕਹਿਣਾ ਹੈ ਕਿ ਅਬੁ ਦੁਜਾਨਾ ਨੇ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਸੀ|