ਮੁਹੱਬਤ ਦਾ ਖੂਨੀ ਅੰਤ
ਮੱਧ ਪ੍ਰਦੇਸ਼ ਦੇ ਇੰਦੌਰ ਦੇ ਥਾਣਾ ਚੰਦਨ ਨਗਰ ਦੇ ਰਹਿਣ ਵਾਲੇ 21 ਸਾਲ ਦੇ ਸਲਮਾਨ ਸ਼ੇਖ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਉਸ ਦੇ ਘਰ ਵਾਲੇ ਕਾਫ਼ੀ ਪ੍ਰੇਸ਼ਾਨ ਸਨ। ਉਹ ਫ਼ੈਬਰੀਕੇਸ਼ਨ ਦਾ ਕੰਮ ਕਰਦਾ ਸੀ। ਘਰ ਤੋਂ ਕੰਮ ਦੇ ਲਈ ਨਿਕਲਿਆ ਸਲਮਾਨ ਘਰੇ ਵਾਪਸ ਨਾ ਆਇਆ ਤਾਂ 9 ਜਨਵਰੀ 2017 ਨੁੰ ਉਸ ਦੇ ਵੱਡੇ ਭਰਾ ਤੌਕੀਰ ਸ਼ੇਖ ਨੇ ਥਾਣਾ ਚੰਦਰਨਗਰ ਵਿੱਚ ਉਸ ਦੀ ਗੁੰਮਸ਼ੁਦਗੀ ਦਰਜ ਕਰਵਾ ਦਿੱਤੀ।ਗੁੰਮਸ਼ੁਦਗੀ ਦਰਜ ਕਰਾਉਂਦੇ ਵਕਤ ਉਸ ਨੇ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਰਊਫ਼ ਖਾਨ ਅਤੇ ਉਸ ਦੇ ਡਰਾਈਵਰ ਸੱਦਾਮ ਤੇ ਭਰਾ ਨੂੰ ਗਾਇਬ ਕਰਨ ਦਾ ਸ਼ੱਕ ਜ਼ਾਹਿਰ ਕੀਤਾ।
ਰਾਊਫ਼ ਖਾਨ ਵੱਡੀਆਂ-ਵੱਡੀਆਂ ਬਿਲਡਿੰਗਾਂ ਦੀ ਮੁਰੰਮਤ ਅਤੇ ਰੰਗ-ਰੰਗਾਈ ਦਾ ਠੇਕਾ ਲੈਂਦਾ ਸੀ। ਉਸ ਦੇ ਕੋਲ ਕਾਫ਼ੀ ਮਜ਼ਦੂਰ ਕੰਮ ਕਰਦੇ ਸਨ। ਸਲਮਾਨ ਵੀ ਪਹਿਲਾਂ ਉਸ ਕੋਲ ਨੌਕਰੀ ਕਰਦਾ ਸੀ ਪਰ ਸਾਲ ਭਰ ਪਹਿਲਾਂ ਉਸ ਨੇ ਸਲਮਾਨ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਸੀ।
ਰਾਊਫ਼ ਖਾਨ ਚੰਗਾ ਖਾਂਦਾ-ਪੀਂਦਾ ਆਦਮੀ ਸੀ। ਉਹ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਵਿਧਾਨ ਸਭਾ ਚੋਣ ਵੀ ਲੜ ਚੁੱਕਾ ਸੀ। ਉਸ ਦੀ ਪਹੁੰਚ ਵੀ ਉਚੀ ਸੀ, ਇਸ ਕਰਕੇ ਬਿਨਾਂ ਕਿਸੇ ਠੋਸ ਸਬੂਤ ਦੇ ਪੁਲਿਸ ਉਸ ਨੂੰ ਪਕੜਨ ਤੋਂ ਕਤਰਾ ਰਹੀ ਸੀ।
ਪੁਲਿਸ ਨੇ ਲਾਪਤਾ ਸਲਮਾਨ ਸ਼ੇਖ ਦੇ ਨੰਬਰ ਦੀ ਕਾਲ ਡਿਟੇਲ ਕਢਵਾਈ ਤਾਂ ਉਸ ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਇਹ ਮਿਲੀ ਕਿ ਸਲਮਾਨ ਦੀ ਸਭ ਤੋਂ ਜ਼ਿਆਦਾ ਅਤੇ ਲੰਮੀਆਂ ਗੱਲਾਂ ਰਾਊਫ਼ ਦੀ ਪਤਨੀ ਸ਼ਬਨਮ ਨਾਲ ਹੋਈਆਂ ਸਨ। ਰਾਊਫ਼ ਦੁਆਰਾ ਨੌਕਰੀ ਤੋਂ ਕੱਢ ਦੇਣ ਬਾਅਦ ਵੀ ਉਸ ਦੀਆਂ ਸ਼ਬਨਮ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਇਹਨਾਂ ਗੱਲਾਂ ਤੋਂ ਥਾਣਾ ਚੰਦਨ ਨਗਰ ਦੀ ਪੁਲਿਸ ਨੂੰ ਲੱਗਿਆ ਕਿ ਸ਼ਾਇਦ ਇਸੇ ਕਾਰਨ ਸਲਮਾਨ ਦੇ ਘਰ ਵਾਲੇ ਰਾਊਫ਼ ਖਾਨ ਤੇ ਸ਼ੱਕ ਜਾਹਿਰ ਕਰ ਰਹੇ ਸਨ।
ਉਹਨਾਂ ਨੇ ਸਲਮਾਨ ਦੇ ਭਰਾ ਤੌਕੀਰ ਤੋਂ ਰਾਊਫ਼ ਅਤੇ ਉਸ ਦੇ ਰਿਸ਼ਤੇਦਾਰਾਂ ਬਾਰੇ ਪੁੱਛਿਆ ਤਾਂ ਉਸ ਨੈ ਦੱਸਿਆ ਕਿ ਉਸ ਦੇ ਕਈ ਨਜ਼ਦੀਕੀ ਰਿਸ਼ਤੇਦਾਰ ਧਾਰ ਜ਼ਿਲ੍ਹੇ ਦੇ ਧਰਮਪੁਰੀ ਵਿੱਚ ਰਹਿੰਦੇ ਹਨ। ਤੌਕੀਰ ਦੀ ਇਸ ਗੱਲ ਤੇ ਉਹਨਾਂ ਨੂੰ 5 ਦਿਨਟ ਪਹਿਲਾਂ ਧਰਮਪੁਰੀ ਵਿੱਚ ਮਿਲੀ ਲਾਸ਼ ਦੀ ਗੱਲ ਯਾਦ ਆ ਗਈ।
ਦਰਅਸਲ 10 ਜਨਵਰੀ 2017 ਨੂੰ ਧਾਰ ਜ਼ਿਲ੍ਹੇ ਦੀ ਧਰਮਪੁਰੀ ਪੁਲਿਸ ਦੁਆਰਾ ਬੈਂਟ ਸੰਸਥਾ ਦੇ ਜੰਗਲ ਵਿੱਚ ਲਾਸ਼ ਪਈ ਹੋਣ ਦੀ ਖਬਰ ਮਿਲੀ ਸੀ। ਅਧਿਕਾਰੀਆਂ ਨੂੰ ਸੂਚਨਾ ਦੇ ਕੇ ਉਹ ਪੁਲਿਸ ਅਫ਼ਸਰ ਉਥੇ ਪਹੁੰਚੇ, ਉਥੇ ਇੱਕ ਲਾਸ਼ ਪਈ ਸੀ, ਜਿਸ ਦਾ ਸਿਰ ਕਾਫ਼ੀ ਖਰਾਬ ਹਾਲਤ ਵਿੱਚ ਸੀ। ਸ਼ਾਇਦ ਜੰਗਲੀ ਜਾਨਵਰਾਂ ਨੇ ਉਸਨੂੰ ਨੋਚ ਦਿੱਤਾ ਸੀ। ਉਸ ਦਾ ਗੁਪਤ ਅੰਗ ਵੀ ਕੱਟਿਆ ਹੋਇਆ ਸੀ। ਲਾਸ਼ ਦੀ ਸਥਿਤੀ ਦੇਖ ਕੇ ਪੁਲਿਸ ਨੂੰ ਮਹਿਸੂਸ ਹੋਇਆ ਕਿ ਹੱਤਿਆ ਪ੍ਰੇਮ ਪ੍ਰਸੰਗ ਵਿੱਚ ਕੀਤੀ ਗਈ ਹੈ ਕਿਉਂਕਿ ਪ੍ਰੇਮ ਪ੍ਰਸੰਗ ਵਿੱਚ ਅਕਸਰ ਇਸੇ ਤਰ੍ਹਾਂ ਹੱਤਿਆਵਾਂ ਹੁੰਦੀਆਂ ਹਨ।
ਪੁਲਿਸ ਨੇ ਲਾਸ਼ ਦੀ ਸ਼ਨਾਖਤ ਲਈ ਜਦੋਂ ਮ੍ਰਿਤਕ ਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਪੈਂਟ ਦੀ ਜੇਬ ਤੋਂ ਇੱਕ ਪਰਸ ਮਿਲਿਆ, ਜਿਸ ਵਿੱਚ ਇੱਕ ਲੜਕੇ ਅਤੇ ਲੜਕੀ ਦੀ ਤਸਵੀਰ ਤੋਂ ਇਲਾਵਾ ਹਿਸਾਬ ਦੀ ਡਾਇਰੀ ਅਤੇ ਤੰਬਾਕੂ ਦੀ ਇੱਕ ਪੁੜੀ ਮਿਲੀ। ਉਸ ਵਿੱਚ ਕੁਝ ਅਜਿਹਾ ਨਹੀਂ ਸੀ, ਜਿਸ ਤੋਂ ਮ੍ਰਿਤਕ ਦੀ ਪਛਾਣ ਹੋ ਸਕੇ।
ਮ੍ਰਿਤਕ ਦੇ ਗਲੇ ਵਿੱਚ ਤੁਲਸੀ ਦੀ ਇੱਕ ਮਾਲਾ ਪਈ ਸੀ, ਜਿਸ ਤੋਂ ਅੰਦਾਜ਼ਾ ਸੀ ਕਿ ਲਾਸ਼ ਕਿਸੇ ਹਿੰਦੂ ਦੀ ਹੈ। ਲਾਸ਼ ਦੀ ਸ਼ਨਾਖਤ ਨਾ ਹੋਸਕੀ ਤਾਂ ਪੁਲਿਸ ਨੇ ਘਟਨਾ ਸਥਾਨ ਤੇ ਸਾਰੀ ਕਾਰਵਾੲ. ਨਿਪਟਾ ਕੇ ਉਸਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ। ਇਸ ਤੋਂ ਬਾਅਦ ਲਾਸ਼ ਦੀ ਸ਼ਨਾਖਤ ਦੇ ਲਈ ਇਹ ਜਾਣਕਾਰੀ ਆਪਣੇ ਜ਼ਿਲ੍ਹੇ ਵਿੱਚ ਹੀ ਨਹੀਂ, ਆਸ ਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਭੇਜ ਦਿੱਤੀ। ਉਸ ਜਾਣਕਾਰੀ ਦੇ ਆਧਾਰ ਤੇ ਥਾਣਾ ਚੰਦਨਨਗਰ ਦੇ ਪੁਲਿਸ ਮੁਖੀ ਨੂੰ ਜਦੋਂ ਪਤਾ ਲੱਗਿਆ ਕਿ ਰਾਊਫ਼ ਦੀ ਰਿਸ਼ਤੇਦਾਰੀ ਧਰਮਪੁਰੀ ਵਿੱਚ ਹੈ ਤਾਂ ਉਸਨੂੰ ਲੱਗਿਆ ਕਿ ਉਹ ਲਾਸ਼ ਸਲਮਾਨ ਸ਼ੇਖ ਦੀ ਹੋ ਸਕਦੀ ਹੈ।
ਉਹਨਾ ਨੇ ਤੁਰੰਤ ਲਾਪਤਾ ਸਲਮਾਨ ਸ਼ੇਖ ਦੇ ਘਰ ਵਾਲਿਆ ਨੂੰ ਥਾਣਾ ਧਰਮਪੁਰੀ ਜਾਣ ਦੀ ਸਲਾਹ ਦਿੱਤੀ। ਤੌਕੀਰ ਪਿਤਾ ਦੇ ਨਾਲ ਥਾਣੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਲਾਸ਼ ਤਾਂ ਦਫ਼ਨਾ ਦਿੱਤੀ ਹੈ। ਪੁਲਿਸ ਨੇ ਉਹਨਾਂ ਨੂੰ ਲਾਸ਼ ਕੋਲੋਂ ਮਿਲਿਆ ਕੁਝ ਸਮਾਨ ਦਿਖਾਇਆ ਤਾਂ ਉਹਨਾਂ ਨੇ ਉਸ ਵਿੱਚ ਰੱਖੀ ਇੱਕ ਅੰਗੂਠੀ ਦੇਖ ਕੇ ਕਿਹਾ ਕਿ ਉਹ ਲਾਸ਼ ਸਲਮਾਨ ਸ਼ੇਖ ਦੀ ਸੀ, ਪਰ ਇਹ ਤੁਲਸੀ ਦੀ ਮਾਲਾ ਉਹਨਾਂ ਦਾ ਮੁੰਡਾ ਕਿਉਂ ਪਾਵੇਗਾ?
ਪੁਲਿਸ ਸਮਝ ਗਈ ਕਿ ਹੱਤਿਆਰੇ ਨੇ ਪੁਲਿਸ ਨੂੰ ਗੁਮਰਾਹ ਕਰਨ ਲਈ ਤੁਲਸੀ ਦੀ ਮਾਲਾ ਪਾ ਕੇ ਉਸ ਦਾ ਗੁਪਤ ਅੰਗ ਕੱਟ ਦਿੱਤਾ ਸੀ। ਪੁਲਿਸ ਨੂੰ ਭਰਮਾਉਣ ਲਈ ਹਤਿਆਰੇ ਨੇ ਜੇਬ ਵਿੱਚ ਲੜਕੀ ਅਤੇ ਲੜਕੇ ਦੀ ਤਸਵੀਰ ਵੀ ਰੱਖੀ ਸੀ। ਹੱਤਿਆਰਿਆਂ ਨੇ ਗਲਤੀ ਇਹ ਕੀਤੀ ਸੀ ਕਿ ਉਹ ਸਲਮਾਨ ਸ਼ੇਖ ਦੀ ਅੰਗੂਠੀ ਕੱਢਣਾ ਭੁੱਲ ਗਏ। ਅੰਗੂਠੀ ਤੋਂ ਹੀ ਉਸ ਦੀ ਲਾਸ਼ ਦੀ ਪਛਾਣ ਹੋ ਗਈ ਸੀ।
ਲਾਸ਼ ਦੀ ਪਛਾਣ ਹੋਣ ਤੋਂ ਅਗਲੇ ਦਿਨ ਉਪ ਜ਼ਿਲ੍ਹਾ ਅਧਿਕਾਰੀ ਦੇ ਆਦੇਸ਼ ਤੇ ਸਲਮਾਨ ਸ਼ੇਖ ਦੀ ਲਾਸ਼ ਕਢਵਾ ਕੇ ਉਸ ਦੇ ਘਰ ਵਾਲਿਆਂ ਨੂੰ ਸੌਂਪ ਦਿੱਤਾ। ਘਰ ਵਾਲਿਆਂ ਨੇ ਸਲਮਾਨ ਦੀ ਲਾਸ਼ ਲਿਆ ਕੇ ਇੰਦੌਰ ਦੇ ਇੱਕ ਕਬਰਿਸਤਾਨ ਵਿੱਚ ਦਫ਼ਨਾ ਦਿੱਤੀ। ਸਲਮਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ ਤੇ ਉਸਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਥਾਣਾ ਚੰਦਨਨਗਰ ਵਿੱਚ ਧਰਨਾ ਦੇ ਕੇ ਹੱਤਿਆਰਿਆਂ ਨੂੰ ਜਲਦੀ ਪਕੜਨ ਦੀ ਮੰਗ ਕੀਤੀ।
ਇੱਕ ਪਾਸੇ ਜਿੱਥੇ ਮ੍ਰਿਤਕ ਸਲਮਾਨ ਸ਼ੇਖ ਦੇ ਘਰ ਵਾਲਿਆਂ ਅਤੇ ਵਾਕਫ਼ਕਾਰਾਂ ਨੇ ਪੁਲਿਸ ਤੇ ਹੱਤਿਆਰਿਆ ਨੂੰ ਗ੍ਰਿਫ਼ਤਾਰ ਕਰਨ ਦਾ ਦਬਾਅ ਪਾਇਆ, ਇੱਥੇ ਮੁਖਬਰ ਤੋਂ ਮਿਲੀ ਜਾਣਕਾਰੀ ਨੇ ਪੁਲਿਸ ਨੂੰ ਹੈਰਾਨ ਕਰ ਦਿੱਤਾ। ਮੁਖਬਰ ਨੇ ਦੱਸਿਆ ਕਿ ਸਲਮਾਨ ਨੂੰ ਆਖਰੀ ਵਾਰ ਰਾਊਫ਼ ਖਾਨ ਦੇ ਡਰਾਈਵਰ ਸੱਦਾਮ ਦੇ ਨਾਲ ਦੇਖਿਆ ਗਿਆ ਸੀ।
ਇਸ ਤੋਂ ਬਾਅਦ ਥਾਣਾ ਚੰਦਨ ਨਗਰ ਪੁਲਿਸ ਨੇ ਸ਼ਬਨਮ ਅਤੇ ਸੱਦਾਮ ਨੂੰ ਹਿਰਾਸਤ ਵਿੱਚ ਲਿਆ ਪਰ ਦੋਵੇਂ ਹੀ ਕੁਝ ਦੱਸਣ ਲਈ ਤਿਆਰ ਨਹੀਂ ਸਨ, ਕਿਉਂਕ ਪੁਲਿਸ ਦੇ ਕੋਲ ਦੋਵਾਂ ਦੇ ਖਿਲਾਫ਼ ਠੋਸ ਸਬੂਤ ਸਨ, ਇਸ ਕਰਕੇ ਪੁਲਿਸ ਨੇ ਦੋਵਾਂ ਨਾਲ ਥੋੜ੍ਹੀ ਸਖਤੀ ਕੀਤੀ ਅਤੇ ਕਾਲ ਡਿਟੇਲ ਦਿਖਾਈ ਤਾਂ ਉਹਨਾਂ ਨੇ ਅਸਲੀਅਤ ਉਗਲ ਦਿੱਤੀ।
ਸੱਦਾਮ ਨੇ ਸਵੀਕਾਰ ਕਰ ਲਿਆ ਕਿ ਸ਼ਬਨਮ ਭਾਬੀ ਨਾਲ ਸਲਮਾਨ ਸ਼ੇਖ ਦੇ ਸਬੰਧ ਸਨ, ਜਿਸ ਤੋਂ ਨਰਾਜ਼ ਹੋ ਕੇ ਰਾਊਫ਼ ਖਾਨ ਨੇ ਸਲਮਾਨ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਇਸ ਯੋਜਨਾ ਵਿੱਚ ਉਸ ਤੋਂ ਇਲਾਵਾ ਰਾਊਫ਼ ਦੇ ਭਤੀਜੇ ਗੋਲੂ ਉਰਫ਼ ਜਫ਼ਰ ਅਤੇ ਜਾਵੇਦ ਵੀ ਸ਼ਾਮਲ ਸਨ।
ਇਸ ਤੋਂ ਬਾਅਦ ਉਸ ਨੇ ਸਲਮਾਨ ਸ਼ੇਖ ਦੀ ਹੱਤਿਆ ਦੀ ਜੋ ਕਹਾਦੀ ਸੁਣਾਈ, ਉਸ ਦੇ ਆਧਾਰ ਤੇ ਪੁਲਿਸ ਨੇ ਜਾਵੇਦ, ਰਾਊਫ਼ ਖਾਨ, ਗੋਲੂ ਉਰਫ਼ ਜਫ਼ਰ ਤੋਂ ਇਲਾਵਾ ਧਰਮਪੁਰੀ ਪੁਲਿਸ ਦੀ ਮਦਦ ਨਾਲ ਧਰਮਪੁਰੀ ਦੇ ਰਹਿਣ ਵਾਲੇ ਰਾਊਫ਼ ਦੇ ਇੱਕ ਰਿਸ਼ਤੇਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਇਹਨਾਂ ਸਾਰਿਆਂ ਨੂੰ ਧਰਮਪੁਰੀ ਪੁਲਿਸ  ਹਵਾਲੇ ਕਰ ਦਿੱਤਾ।
ਇੰਦੌਰ ਦੇ ਥਾਣਾ ਚੰਦਨਨਗਰ ਵਿੱਚ ਰਹਿਣ ਵਾਲਾ 21 ਸਾਲ ਦਾ ਸਲਮਾਨ ਅਬਦੁਲ ਲਤੀਫ਼ ਸ਼ੇਖ ਦਾ ਮੁੰਡਾ ਸੀ। ਉਸ ਦੇ ਘਰ ਦੇ ਸਾਹਮਣੇ ਰਾਊਫ਼ ਦਾ ਘਰ ਸੀ, ਜੋ ਬਿਲਡਿੰਗਾਂ ਦੀ ਮੁਰੰਮਤ ਦਾ ਠੇਕਾ ਲੈਂਦਾ ਸੀ। ਸਲਮਾਨ ਪੜ੍ਹ ਲਿਖ ਕੇ ਕਮਾਉਣ ਲਾਇੱਕ ਹੋਇਟਾ ਤਾਂ ਅਬਦੁਲ ਲਤੀਫ਼ ਸ਼ੇਖ ਦੇ ਕਹਿਣ ਤੇ ਰਾਊਫ਼ ਖਾਨ ਨੇ ਉਸਨੂੰ ਵੀ ਕੰਮ ਤੇ ਲਗਾ ਲਿਆ।
ਸਲਮਾਨ ਰਾਊਫ਼ ਦਾ ਪੜੌਸੀ ਸੀ, ਇਯ ਕਰਕੇ ਉਸ ਦਾ ਰਾਊਫ਼ ਦੇ ਘਰ ਪਹਿਲਾਂ ਵੀ ਆਉਣਾ-ਜਾਣਾ ਸੀ ਪਰ ਜਦੋਂ ਉਹ ਉਸ ਦੇ ਕੋਲ ਕੰਮ ਕਰਨ ਲੱਗਿਆ ਤਾਂ ਆਵਾਜਾਈ ਹੋਰ ਵੱਧ ਗਈ, ਜਿਸ ਕਾਰਨ ਰਾਊਫ਼ ਦੀ ਪਤਨੀ ਸ਼ਬਨਮ ਨਾਲ ਉਸਦੀ ਜ਼ਿਆਦਾ ਹੀ ਬਣਨ ਲੱਗੀ। ਉਹਨਾਂ ਦਾ ਰਿਸ਼ਤਾ ਵੀ ਕੁਝ ਅਜਿਹਾ ਸੀ। ਸਲਮਾਨ ਸ਼ਬਨਮ ਨੂੰ ਭਾਬੀ ਕਹਿੰਦਾ ਸੀ, ਇਸ ਕਰਕੇ ਖੁੱਲ੍ਹ ਕੇ ਹਾਸਾ ਮਜ਼ਾਕ ਕਰਦਾ ਸੀ।
ਰਾਊਫ਼ ਖਾਨ ਦਾ ਕੰਮ ਚੰਗਾ ਸੀ, ਉਸਦਾ ਸਾਰਾ ਦਿਨ ਭੱਜ ਦੌੜ ਵਿੱਚ ਬੀਤਦਾ। ਕਿਉਂਕਿ ਸਲਮਾਨ ਪੜੌਸੀ ਸੀ, ਇਸ ਕਰਕੇ ਘਰ ਦੇ ਕੰਮਾਂ ਲਈ ਉਹ ਜ਼ਿਆਦਾਤਰ ਉਸੇ ਨੂੰ ਭੇਜਦਾ। ਘਰ ਦੇ ਕੰਮਾਂ ਨਾਂਲ ਸਲਮਾਨ ਸ਼ਬਦਮ ਦੇ ਛੋਟੇ-ਮੋਟੇ ਨਿੱਜੀ ਕੰਮ ਵੀ ਕਰ ਦਿੰਦਾ। ਸ਼ਬਨਮ ਖੂਬਸੂਰਤ ਵੀ ਸੀ ਅਤੇ ਉਮਰ ਵਿੱਚ ਰਾਊਫ਼ ਤੋਂ ਛੋਟੀ ਸੀ। ਸਲਮਾਨ ਉਸ ਦਾ ਹਮਸਫ਼ਰ ਸੀ। ਉਹ ਸ਼ਬਨਮ ਨਾਲ ਅਜਿਹਾ ਮਜ਼ਾਕ ਕਰਦਾ ਕਿ ਉਹ ਸ਼ਰਮ ਨਾਲ ਲਾਲ ਹੋ ਜਾਂਦੀ। ਔਰਤਾਂ ਨੂੰ ਮਰਦਾਂ ਦੀਆਂ ਨਜ਼ਰਾਂ ਪਛਾਣਦਿਆਂ ਦੇਰ ਨਹੀਂ ਲੱਗਦੀ। ਸ਼ਬਨਮ ਨੇ ਵੀ ਸਲਮਾਨ ਦੀਆਂ ਨਜ਼ਰਾਂ ਤੋਂ ਉਸ ਦਾ ਇਰਾਦਾ ਭਾਂਪ ਲਿਆ।
ਪਹਿਲਾਂ ਤਾਂ ਸ਼ਬਨਮਾ ਨੇ ਉਸ ਤੋਂ ਨਜ਼ਰਾਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਖੁਦ ਘੱਟ ਉਮਰ ਦੇ ਆਸ਼ਕ ਦੀ ਦੀਵਾਨਗੀ ਨੇ ਉਸਨੂੰ ਬਚਣ ਨਾ ਦਿੱਤਾ। ਉਸ ਦੀ ਦੀਵਾਨਗੀ ਉਸਨੂੰ ਚੰਗੀ ਲੱਗਣ ਲੱਗੀ ਤਾਂ ਉਹ ਉਸ ਦੇ ਸਾਹਮਣੇ ਆਪਣੇ ਲੁਕੇ ਅੰਗਾਂ ਨੂੰ ਇਸ ਤਰ੍ਹਾਂ ਦਿਖਾਉਣ ਲੱਗੀ, ਜਿਵੇਂ ਸਲਮਾਨ ਜੋਦੇਖ ਰਿਹਾ ਹੈ, ਉਸ ਤੋਂ ਉਹ ਅਣਜਾਣ ਹੈ।
ਸਲਮਾਨ ਨੇ ਜੋ ਕੁਝ ਹੁਣ ਤੱਕ ਨਹੀਂ ਦੇਖਿਆ ਸੀ, ਸ਼ਬਨਮ ਨੇ ਉਹ ਸਭ ਦਿਖਾ ਦਿੱਤਾ। ਸਲਮਾਨ ਦੀ ਚਾਹਤ ਦੀ ਅੱਗ ਵਿੱਚ ਸ਼ਬਨਮ ਕੁਝ ਜ਼ਿਆਦਾ ਹੀ ਪਿਘਲਣ ਲੱਗੀ ਅਤੇ ਹੌਲੀ-ਹੌਲੀ ਖੁਦ ਹੀ ਉਸ ਦੀ ਹੁੰਦੀ ਚਲੀ ਗਈ। ਉਸੇ ਵਿੱਚਕਾਰ ਰਾਊਫ਼ ਖਾਨ ਵਿਧਾਨ ਸਭਾ ਦੀ ਚੋਣ ਲੜ ਰਿਹਾ ਸੀ। ਇਯ ਕਰਕੇ ਉਹ ਚੋਣ ਵਿੱਚ ਇੰਨੇ ਬਿਜ਼ੀ ਹੋ ਗਿਆ ਕਿ ਉਸਨੂੰ ਕੰਮ ਅਤੇ ਪਤਨੀ ਦਾ ਖਿਆਲ ਨਾ ਰਿਹਾ।
ਉਸਨੇ ਸਾਰੇ ਕਰਮਚਾਰੀਆਂ ਨੂੰ ਪ੍ਰਚਾਰ ਵਿੱਚ ਲਗਾ ਦਿੱਤਾ। ਇਸ ਕਰਕੇ ਉਸ ਨੇ ਸਲਮਾਨ ਨੂੰ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਵਿੱਚਕਾਰ ਉਸ ਨੇ ਸਲਮਾਨ ਨੂੰ ਘਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਸਲਮਾਨ ਹੁਣ ਦਿਨ ਰਾਤ ਸ਼ਬਨਮ ਕੋਲ ਸੀ। ਇੱਕ ਦਿਨ ਸਲਮਾਨ ਨੇ ਸ਼ਬਨਮ ਨੂੰ ਬਾਹਾਂ ਵਿੱਚ ਲੈ ਲਿਆ ਤਾਂ ਸ਼ਬਨਮ ਨੇ ਉਸਦੀ ਦਲੇਰੀ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਦੋਵਾਂ ਦੇ ਨਜਾਇਜ਼ ਸਬੰਧ ਆਰੰਭ ਹੋ ਗੲੈ। ਸਲਮਾਨ ਨੂੰ ਹੁਣ ਸ਼ਬਨਮ ਤੋਂ ਜੁਦਾਈ ਬਿਲਕੁਲ ਬਰਦਾਸ਼ਤ ਨਹੀਂ ਹੁੰਦੀ ਸੀ। ਉਹ ਚਾਹੁੰਦਾ ਸੀ ਕਿ ਸ਼ਬਨਮ ਹਮੇਸ਼ਾ ਉਸ ਦੀਆਂ ਅੱਖਾਂ ਦੇ ਸਾਹਮਣੇ ਰਹੇ। ਪਰ ਇਹ ਸੰਭਵ ਨਹੀਂ ਸੀ। ਫ਼ਿਰ ਵੀ ਉਹ ਹਰ ਪਲ ਉਸੇ ਦੀਆਂ ਯਾਦਾਂ ਵਿੱਚ ਗੁਆਚਿਆ ਰਹਿੰਦਾ ਅਤੇ ਉਸ ਨੂੰ ਮਿਲਣ ਦਾ ਮੌਕਾ ਲੱਭਦਾ ਰਹਿੰਦਾ। ਅਕਸਰ ਉਹ ਦੁਪਹਿਰੇ ਕੰਮ ਛੱਡ ਕੇ ਸ਼ਬਨਮ ਨੂੰ ਮਿਲਣ ਪਹੁੰਚ ਜਾਂਦਾ।
ਸਲਮਾਨ ਦੇ ਇਸ ਤਰ੍ਹਾਂ ਕੰਮ ਛੱਡ ਕੇ ਆਉਣ ਤੇ ਰਾਊਫ਼ ਨੂੰ ਸ਼ੱਕ ਹੋਇਆ ਤਾਂ ਉਸਨੇ ਕਰਮਚਾਰੀਆਂ ਤੋਂ ਉਸ ਬਾਰੇ ਪਤਾ ਕੀਤਾ। ਪਤਾ ਲੱਗਿਆ ਕਿ ਸਲਮਾਨ ਉਸਦੀ ਪਤਨੀ ਨਾਲ ਫ਼ੋਨ ਤੇ ਘੰਟਿਆਂ ਬੱਧੀ ਗੱਲਾਂ ਕਰਦਾ ਹੈ। ਅਕਸਰ ਦੁਪਹਿਰ ਨੂੰ ਉਸਨੂੰ ਮਿਲਣ ਵੀ ਜਾਂਦਾ ਹੈ। ਰਾਊਫ਼ ਨੇ ਨਜ਼ਰ ਰੱਖਣੀ ਆਰੰਭ ਕਰ ਦਿੱਤੀ। ਆਖਿਰ ਇੱਕ ਦਿਨ ਉਸ ਨੇ ਸਲਮਾਨ ਨੂੰ ਪਤਨੀ ਨਾਲ ਫ਼ੋਨ ਤੇ ਗੱਲਾਂ ਕਰਦੇ ਪਕੜ ਲਿਆ ਤਾਂ ਉਸਨੇ ਸਲਮਾਨ ਦੀ ਕੁੱਟਮਾਰ ਕਰਕੇ ਕੰਮ ਤੋਂ ਕੱਢ ਦਿੱਤਾ।
ਸਲਮਾਨ ਨੂੰ ਇਸ ਨਾਲ ਕੋਈ ਫ਼ਰਕ ਨਾ ਪਿਆ। ਉਹ ਰਾਊਫ਼ ਦੇ ਘਰ ਦੇ ਠੀਕ ਸਾਹਮਣੇ ਰਹਿੰਦਾ ਸੀ। ਮੌਕਾ ਕੱਢ ਕੇ ਉਹ ਸ਼ਬਨਮ ਨੂੰ ਮਿਲ ਹੀ ਲੈਂਦਾ ਸੀ। ਫ਼ੋਨ ਤੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਜਦੋਂ ਰਾਊਫ਼ ਨੂੰ ਪਤਾ ਲੱਗਿਆ ਕਿ ਹੁਣ ਵੀ ਸਲਮਾਨ ਅਤੇ ਸ਼ਬਨਮ ਮਿਲਦੇ ਹਨ ਤਾਂ ਉਸਨੂੰ ਡਰ ਲੱਗਣ ਲੱਗਿਆ ਕਿ ਕਿਤੇ ਸਲਮਾਨ ਉਸਦੀ ਪਤਨੀ ਨੂੰ ਭਜਾ ਕੇ ਨਾ ਲੈ ਜਾਵੇ। ਇਸ ਕਰਕੇ ਉਸਨੇ ਸਲਮਾਨ ਨੂੰ ਰਸਤੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ।
ਰਾਊਫ਼ ਨੇ ਸਲਮਾਨ ਨੂੰ ਇੰਦੌਰ ਤੋਂ ਕਰੀਬ 150 ਕਿਲੋਮੀਟਰ ਦੂਰ ਲਿਜਾ ਕੇ ਧਾਰ ਜ਼ਿਲ੍ਹੇ ਦੇ ਧਰਮਪੁੀ ਇਲਾਕੇ ਦੇ ਜੰਗਲ ਵਿੱਚ ਹੱਤਿਆ ਕਰਨ ਦੀ ਯੋਜਨਾ ਬਣਾਈ ਤਾਂ ਜੋ ਪੁਲਿਸ ਉਸਦੀ ਲਾਸ਼ ਨਾ ਲੱਭ ਸਕੇ। ਆਪਣੀ ਯੋਜਨਾ ਵਿੱਚ ਉਸ ਨੇ ਆਪਣੇ ਡਰਾਈਵਰ ਸੱਦਾਮ, ਭਤੀਜੇ ਗੋਲੂ ਉਰਫ਼ ਜਫ਼ਰ ਅਤੇ ਜਾਵੇਦ ਨੂੰ ਸ਼ਾਮਲ ਕੀਤਾ।
ਯੋਜਨਾ ਤਾਂ ਬਣ ਗਈ ਪਰ ਹੁਣ ਸਲਮਾਨ ਨੂੰ ਧਰਮਪੁਰੀ ਦੇ ਜੰਗਲ ਤੱਕ ਕਿਵੇਂ ਲਿਜਾਇਆ ਜਾਵੇ, ਇਸ ਤੇ ਵਿੱਚਾਰ ਕੀਤਾ ਗਿਆ। ਉਹ ਆਸਾਨੀ ਨਾਲ ਜਾਣ ਵਾਲਾ ਨਹੀਂ ਸੀ। ਆਖਿਰ ਸਕੀਮ ਬਣਾਈ ਅਤੇ ਇਸ ਕੰਮ ਲਈ ਡਰਾਈਵਰ ਸੱਦਾਮ ਨੂੰ ਤਿਆਰ ਕੀਤਾ। ਉਸ ਨੇ ਸੱਦਾਮ ਨੂੰ ਕਿਹਾ ਕਿ ਉਹ ਸਲਮਾਨ ਨੂੰ ਸ਼ਬਨਮ ਨੂੰ ਮਿਲਾਉਣ ਦੇ ਬਹਾਨੇ ਧਰਮਪੁਰੀ ਦੇ ਜੰਗਲ ਤੱਕ ਲੈ ਜਾਵੇ।
ਯੋਜਨਾ ਮੁਤਾਬਕ 8 ਜਨਵਰੀ 2017 ਨੂੰ ਸੱਦਾਮ ਸਲਮਾਨ ਨੂੰ ਮਿਲਿਆ। ਸੱਦਾਮ ਨੇ ਉਸ ਨੂੰ ਸ਼ਬਨਮ ਨੂੰ ਮਿਲਾਉਣ ਲਈ ਕਿਹਾ ਤਾਂ ਉਹ ਫ਼ੌਰਨ ਤਿਆਰ ਹੋ ਗਿਆ। ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਉਹ ਸ਼ਬਨਮ ਨੂੰ ਨਹੀਂ ਮਿਲਿਆ ਸੀ। ਸੱਦਾਮ ਸਲਮਾਨ ਨੂੰ ਆਪਣੇ ਨਾਲ ਲੈ ਕੇ ਚੱਲਿਆ ਤਾਂ ਕਈ ਲੋਕਾਂ ਨੇ ਉਸ ਨੂੰ ਸਲਮਾਨ ਦੇ ਨਾਲ ਦੇਖ ਲਿਆ। ਧਰਮਪੁਰੀ ਦੇ ਜੰਗਲ ਵਿੱਚ ਪਹੁੰਚ ਕੇ ਸਲਮਾਨ ਨੇ ਸ਼ਬਨਮ ਦੀ ਬਜਾਏ ਗੋਲੂ, ਜਾਵੇਦ ਅਤੇ ਰਾਊਫ਼ ਖਾਨ ਨੂੰ ਦੇਖਿਆ ਤਾਂ ਸਮਝ ਗਿਆ ਕਿ ਉਸ ਨਾਲ ਧੋਖਾ ਹੋਇਆ ਹੈ।
ਉਹ ਕੁਝ ਕਹਿੰਦਾ ਜਾਂ ਭੱਜਦਾ, ਉਸ ਤੋਂ ਪਹਿਲਾਂ ਸਾਰਿਆਂ ਨੇ ਉਸਨੂੰ ਪਕੜ ਲਿਆ ਅਤੇ ਉਸਦੀ ਕੁੱਟਮਾਰ ਆਰੰਭ ਕਰ ਦਿੱਤੀ। ਕੁੱਟਮਾਰ ਕਰਨ ਤੋਂ ਬਾਅਦ ਉਸਦੇ ਗਲੇ ਵਿੱਚ ਰੱਸੀ ਪਾ ਕੇ ਕਸ ਦਿੱਤੀ ਤਾਂ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਪਛਾਣ ਲੁਕੋਣ ਦੇ ਲਈ ਉਸਦਾ ਚਿਹਰਾ ਇੱਟ ਨਾਲ ਕੁਚਲ ਦਿੱਤਾ। ਉਸ ਦੇ ਕੱਪੜੇ ਉਤਾਰ ਕੇ ਗੁਪਤ ਅੰਗ ਕੱਟ ਦਿੱਤਾ ਤਾਂ ਜੋ ਉਸ ਦੇ ਧਰਮ ਦਾ ਪਤਾ ਨਾ ਲੱਗੇ।  ਗਲੇ ਵਿੱਚ ਤੁਲਸੀ ਦੀ ਮਾਲਾ ਪਾ ਕੇ ਉਸ ਦੀ ਪੈਂਟ ਦੀ ਜੇਬ ਵਿੱਚ ਇੱਕ ਲੜਕੇ ਅਤੇ ਲੜਕੀ ਦੀ ਤਸਵੀਰ ਪਾ ਦਿੱਤੀ। ਉਹਨਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਕੀਤਾ ਬਹੁਤ ਕੁਝ ਪਰ ਅਪਰਾਧ ਲੁਕ ਨਾ ਸਕਿਆ। ਸਲਮਾਨ ਦੀ ਹੱਤਿਆ ਕਰਨ ਤੋਂ ਬਾਅਦ ਰਾਊਫ਼ ਨੇ ਗੋਲੂ ਅਤੇ ਸੱਦਾਮ ਨੂੰ ਰਾਤ ਨੂੰ ਇੰਦੌਰ ਭੇਜ ਦਿੱਤਾ, ਜਦਕਿ ਖੁਦ ਜਾਵੇਦ ਦੇ ਨਾਲ ਆਪਣੀ ਭੈਣ ਕੋਲ ਧਰਮਪੁਰੀ ਰੁਕ ਗਿਆ ਤਾਂ ਜੋ ਕਿਸੇ ਨੂੰ ਸ਼ੱਕਾ ਨਾ ਹੋਵੇ। ਉਹ ਅਗਲੇ ਦਿਨ ਇੰਦੌਰ ਆ ਗਿਆ ਅਤੇ ਆਪਣੇ ਕੰਮ ਵਿੱਚ ਲੱਗ ਗਿਆ।