ਰਾਤ ਨੂੰ ਘਰ ਦੇ ਸਾਰੇ ਕੰਮ ਨਿਪਟਾ ਕੇ ਰੀਤੂ ਫ਼ੇਸਬੁੱਕ ਖੋਲ੍ਹ ਕੇ ਚੈਟਿੰਗ ਕਰਨ ਬੈਠਦੀ ਤਾਂ ਦੂਜੇ ਪਾਸਿਉਂ ਵਿਨੋਦ ਆਨਲਾਈਨ ਮਿਲਦਾ। ਜਿਵੇਂ ਉਹ ਪਹਿਲਾਂ ਹੀ ਰੀਤੂ ਦਾ ਇੰਤਜ਼ਾਰ ਕਰ ਰਿਹਾ ਹੋਵੇ। ਉਸ ਨਾਲ ਚੈਟਿੰਗ ਕਰਨ ਵਿੱਚ ਵਿਨੋਦ ਨੂੰ ਵੀ ਬੜਾ ਆਨੰਦ ਆਉਂਦਾ ਸੀ। ਰੀਤੂ ਦੀਆਂ ਪਿਆਰ ਭਰੀਆਂ ਗੱਲਾਂ ਨਾਲ ਵਿਨੋਦ ਦੀ ਦਿਨ ਭਰ ਦੀ ਥਕਾਵਟ ਦੂਰ ਹੋ ਜਾਂਦੀ ਸੀ। ਉਹ ਇੱਕ ਪ੍ਰਾਇਮਰੀ ਸਕੂਲ ਵਿੱਚ ਸਹਾਇੱਕ ਅਧਿਆਪਕ ਸੀ। ਉਥੇ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਉਸ ਦਾ ਦਿਮਾਗ ਅਤੇ ਸਰੀਰ ਥੱਕ ਜਾਂਦਾ ਸੀ। ਰੀਤੂ ਨਾਲ ਚੈਟਿੰਗ ਕਰਕੇ ਉਹ ਤਰੋ-ਤਾਜ਼ਾ ਮਹਿਸੂਸ ਕਰਦਾ ਸੀ।
ਵਿਨੋਦ ਦੀ ਪਤਨੀ ਪੇਕੇ ਗਈ ਹੋਈ ਸੀ। ਇਸ ਕਰਕੇ ਘਰ ਦਾ ਇੱਕੱਲਾਪਣ ਉਸਨੂੰ ਤੰਗ ਕਰਦਾ ਸੀ। ਇਸ ਕਰਕੇ ਉਸਨੂੰ ਰੀਤੂ ਨਾਲ ਭਰਪੂਰ ਚੈਟਿੰਗ ਕਰਨ ਦਾ ਵਕਤ ਮਿਲ ਜਾਂਦਾ ਸੀ। ਰੀਤੂ ਵੀ ਚੈਟਿੰਗ ਦੁਆਰਾ ਇੱਕ ਹਫ਼ਤੇ ਵਿੱਚ ਹੀ ਵਿਨੋਦ ਨਾਲ ਕਾਫ਼ੀ ਘੁਲ ਮਿਲ ਗਈ ਸੀ। ਉਸ ਦਿਨ ਵੀ ਉਹ ਉਸ ਨਾਲ ਚੈਟਿੰਗ ਕਰ ਰਿਹਾ ਸੀ। ਉਦੋਂ ਹੀ ਉਸ ਦੇ ਮੋਬਾਇਲ ਦੀ ਘੰਟੀ ਵੱਜੀ, ਉਸਨੇ ਪੁੱਛਿਆ, ਹੈਲੋ ਕੌਣ?
ਹੈਲੋ, ਵਿਨੋਦ ਜੀ, ਮੈਂ ਰੀਤੂ ਬੋਲ ਰਹੀ ਹਾਂ। ਉਹੀ ਰੀਤੂ, ਜਿਸ ਨਾਲ ਤੁਸੀਂ ਚੈਟ ਕਰ ਰਹੇ ਹੋ। ਦੂਜੇ ਪਾਸਿਉਂ ਕਿਹਾ ਗਿਆ। ਵਾਹ ਰੀਤੂ ਜੀ, ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲ ਗਿਆ? ਖੁਸ਼ ਹੋ ਕੇ ਵਿਨੋਦ ਨੇ ਪੁੱਛਿਆ।
ਲਗਨ ਸੱਚੀ ਹੋਵੇ ਅਤੇ ਦਿਲ ਵਿੱਚ ਪਿਆਰ ਹੋਵੇ ਤਾਂ ਸਭ ਕੁਝ ਮਿਲ ਜਾਂਦਾ ਹੈ। ਨੰਬਰ ਕੀ ਚੀਜ਼ ਹੈ। ਰੀਤੂ ਨੇ ਕਿਹਾ।
ਬੜੀ ਮਿੱਠੀ ਆਵਾਜ਼ ਸੀ ਰੀਤੂ ਦੀ। ਉਸ ਨਾਲ ਗੱਲਾਂ ਕਰਦੇ ਹੋਏ ਵਿਨੋਦ ਨੂੰ ਬਹੁਤ ਚੰਗਾ ਲੱਗ ਰਿਹਾ ਸੀ। ਇਸ ਕਰਕੇ ਉਸ ਨੇ ਚੈਟਿੰਗ ਬੰਦ ਕਰਕੇ ਪੁੱਛਿਆ, ਰੀਤੂ ਜੀ, ਤੁਸੀਂ ਰਹਿੰਦੀ ਕਿੱਥੇ ਹੋ?
ਵਾਰਾਨਸੀ ਵਿੱਚ, ਰੀਤੂ ਨੇ ਕਿਹਾ।
ਵਾਰਾਨਸੀ ਵਿੱਚ ਤੁਸੀਂ ਕਿੱਥੇ ਰਹਿੰਦੀ ਹੋ?
ਸਿਗਰਾ ਵਿੱਚ।
ਰੀਤੂ ਜੀ, ਤੁਸੀਂ ਕਰਦੀ ਕੀ ਹੋ?
ਮੈਂ ਇੱਕ ਨਰਸਿੰਗ ਹੋਮ ਵਿੱਚ ਨਰਸ ਹਾਂ।
ਤੁਸੀਂ ਤਾਂ ਨੌਕਰੀ ਦੇ ਨਾਲ ਸਮਾਜ ਸੇਵਾ ਵੀ ਕਰ ਰਹੀ ਹੋ। ਤੁਸੀਂ ਮੈਰਿਡ ਹੋ ਜਾਂ?
ਹਾਂ, ਮੈਂ ਮੈਰਿਡ ਹਾਂ ਅਤੇ ਤੁਸੀਂ? ਰੀਤੂ ਨੇ ਪੁੱਛਿਆ।
ਵਿਆਹ ਤਾਂ ਮੇਰਾ ਵੀ ਹੋ ਚੁੱਕਾ ਹੈ, ਪਰ
ਪਰ ਕੀ?
ਕੁਝ ਖਾਸ ਨਹੀਂ, ਦਰਅਸਲ ਪਤਨੀ ਪੇਕੇ ਗਈ ਹੈ, ਇਸ ਕਰਕੇ ਘਰ ਵਿੱਚ ਉਦਾਸੀ ਛਾਈ ਹੈ।
ਓਹ, ਮੈਂ ਤਾਂ ਅਣਹੋਣੀ ਸਮਝ ਕੇ ਘਬਰਾ ਗਈ ਸੀ। ਸਹੀ ਗੱਲ ਤਾਂ ਇਹ ਹੈ ਕਿ ਮੇਰਾ ਵਿਆਹ ਤਾਂ ਹੋਇਆ ਜ਼ਰੂਰ, ਪਰ ਪਤੀ ਦੇ ਹੁੰਦਿਆਂ ਵੀ ਮੈਂ ਇੱਕੱਲੀ ਹਾਂ। ਮੇਰੀ ਸਥਿਤੀ ਤਾਂ ਉਸ ਧੋਬੀ ਵਰਗੀ ਹੈ ਜੋ ਪਾਣੀ ਵਿੱਚ ਖੜ੍ਹਾ ਹੁੰਦਾ ਵੀ ਪਿਆਸਾ ਰਹਿੰਦਾ ਹੈ। ਕਹਿੰਦੇ-ਕਹਿੰਦੇ ਰੀਤੂ ਉਦਾਸ ਹੋ ਗਈ।
ਰੀਤੂ ਦੀ ਕਹਣੀ ਸੁਣ ਕੇ ਵਿਨੋਦ ਪਸੀਸ ਗਿਆ। ਗੱਲਬਾਤ ਤੋਂ ਬਾਅਦ ਦੋਵਾਂ ਨੇ ਵਟਸਅਪ ਤੇ ਇੱਕ ਦੂਜੇ ਨੂੰ ਆਪਣੇ-ਆਪਣੇ ਫ਼ੋਟੋ ਭੇਜੇ। ਰੀਤੂ ਬਹੁਤ ਸੁੰਦਰ ਸੀ। ਗੋਲ ਮਟੋਲ ਚਿਹਰੇ ਤੇ ਵੱਡੀਆਂ ਵੱਡੀਆਂ ਅੱਖਾਂ, ਘੁੰਗਰਾਲੇ ਵਾਲੇ, ਉਸ ਦੀ ਮੋਹਣੀ ਸੂਰਤ ਤੇ ਵਿਨੋਦ ਮੁਗਧ ਹੋ ਗਿਆ।
ਹੁਣ ਉਹ ਰੋਜ਼ਾਨਾ ਰੀਤੂ ਨਾਲ ਗੱਲਾਂ ਕਰਨ ਲਈ ਬੇਚੈਨ ਰਹਿਣ ਲੱਗਿਆ। ਮੋਬਾਇਲ ਤੇ ਜੋ ਗੱਲ ਉਹ ਖੁੱਲ੍ਹ ਕੇ ਨਾ ਕਹਿ ਪਾਉਂਦਾ, ਉਸਨੂੰ ਫ਼ੇਸਬੁਕ ਤੇ ਚੈਟਿੰਗ ਦੌਰਾਨ ਕਹਿ ਦਿੰਦਾ। ਵਿਨੋਦ ਨੂੰ ਰੀਤੂ ਨੇ ਦੱਸਿਆ ਕਿ ਉਸ ਦਾ ਪਤੀ ਮਨੋਹਰ ਲਾਲ ਸ਼ਰਾਬੀ ਹੈ।
ਉਹ ਜੂਆ ਖੇਡਦਾ ਹੈ ਅਤੇ ਸ਼ਰਾਬੀਆਂ ਦੇ ਨਾਲ ਅਵਾਰਾਗਰਦੀ ਕਰਦਾ ਹੈ। ਰਾਤ ਨੂੰ ਨਸ਼ੇ ਵਿੱਚ ਝੂੰਮਦਾ ਹੋਇਆ ਘਰ ਆਉਂਦਾ ਹੈ ਅਤੇ ਉਸ ਨਾਲ ਝਗੜਾ ਕਰਦਾ ਹੈ। ਰੀਤੂ ਨੂੰ ਜੋ ਤਨਖਾਹ ਮਿਲਦੀ, ਉਸ ਨੂੰ ਉਹ ਖੋਹ ਲੈਂਦਾ। ਨਾ ਦਿੰਦਾ ਤਾਂ ਮਾਰ-ਕੁੱਟ ਕਰਦਾ ਹੈ। ਕੁੱਟਮਾਰ ਦੇ ਡਰ ਕਾਰਨ ਉਹ ਸਾਰੀ ਤਨਖਾਹ ਉਸ ਨੂੰ ਦੇ ਦਿੰਦੀ ਸੀ।
ਰੀਤੂ ਵਿਨੋਦ ਤੋਂ ਆਪਣੀ ਕੋਈ ਗੱਲ ਨਹੀਂ ਲੁਕੋਂਦੀ ਸੀ। ਇਸ ਤਰ੍ਹਾਂ ਵਿਨੋਦ ਨੂੰ ਰੀਤੂ ਨਾਲ ਅਪਣਾ ਪਣ ਜਿਹਾ ਮਹਿਸੂਸ ਹੋਇਆ। ਇੱਕ ਰਾਤ ਵਿਨੋਦ ਨੇ ਫ਼ੋਨ ਕਰਕੇ ਪੁੱਛਿਆ, ਕੀ ਕਰ ਰਹੀ ਹੋ?
ਤੇਰੀ ਯਾਦ ਵਿੱਚ ਬੇਚੈਨ ਹਾਂ ਅਤੇ ਤੈਨੂੰ ਮਿਲਣ ਲਈ ਤੜਫ਼ ਰਹੀ ਹਾਂ ਅਤੇ ਤੁਸੀਂ?  ਉਸ ਨੇ ਵਿਨੋਦ ਤੋਂ ਪੁੱਛਿਆ।
ਮੇਰੀ ਹਾਲਤ ਵੀ ਇਹੀ ਹੈ। ਵਿਨੋਦ ਨੇ ਕਿਹਾ।
ਜਦੋਂ ਅਜਿਹੀ ਗੱਲ ਹੈ ਤਾਂ ਮੇਰੇ ਕੋਲ ਆ ਜਾਓ। ਦੋਵਾਂ ਦਾ ਇੱਕੱਲਾਪਣ ਦੂਰ ਹੋ ਜਾਵੇਗਾ।
ਰੀਤੂ ਦੀ ਗੱਲ ਸੁਣ ਕੇ ਵਿਨੋਦ ਦੇ ਸਰੀਰ ਵਿੱਚ ਤਰੰਗ ਜਿਹੀ ਪੈਦਾ ਹੋਈ। ਮਨ ਬੇਚੈਨ ਹੋ ਗਿਆ। ਪਰ ਕਿਹਾ ਘਰੇ ਤੁਹਾਡਾ ਪਤੀ ਹੋਵੇਗਾ।
ਤਾਂ ਕੀ ਹੋਇਆ, ਤੁਸੀਂ ਆਓ ਤਾਂ ਸਹੀ। ਮੈਂ ਕਹਿ ਦਿਆਂਗੀ ਕਿ ਤੁਸੀਂ ਮੇਰੇ ਮਾਸੀ ਦੇ ਭਰਾ ਹੋ। ਵੈਸੇ ਵੀ ਉਹ ਕੱਲ੍ਹ ਪਿੰਡ ਜਾ ਰਿਹਾ ਹੈ। ਪਿੰਡ ਤੋਂ ਮੁੜਨ ਵਿੱਚ ਕਈ ਦਿਨ ਲੱਗਣਗੇ। ਪਰਸੋਂ ਐਤਵਾਰ ਹੈ। ਤੁਸੀਂ ਕੱਲ੍ਹ ਜ਼ਰੂਰ ਆਉਣਾ। ਅਜਿਹਾ ਮੌਕਾ ਜਲਦੀ ਨਹੀਂ ਮਿਲੇਗਾ, ਮੈਂ ਤੇਰਾ ਇੰਤਜ਼ਾਰ ਕਰਾਂਗੀ।
ਗੱਲਾਂ ਹੁੰਦੀਆਂ ਸਨ, ਉਹ ਵੀ ਆਉਣ ਲਈ ਲਗਾਤਾਰ ਫ਼ੋਨ ਕਰਦੀ। ਪਤਨੀ ਦੀ ਮਾਂ ਸੀਰੀਅਸ ਬਿਮਾਰ ਨਾ ਹੁੰਦਾ ਤਾਂ ਉਹ ਕਦੋਂ ਦੀ ਆ ਗਈ ਹੁੰਦੀ।
ਵਿਨੋਦ ਦੀ ਹਾਲਤ ਅਜਿਹੀ ਹੋ ਗਈ ਕਿ ਉਹ ਲਲਚਾ ਰਿਹਾ ਸੀ। ਇਸ ਕਰਕੇ ਉਸਨੇ ਮਨ ਬਣਾ ਲਿਆ ਕਿ ਅਤੇ ਉਹ ਰੀਤੂ ਨੂੰ ਮਿਲਣ ਲਈ ਵਾਰਾਨਸੀ ਜਾ ਪਹੁੰਚਿਆ। ਰੀਤੂ ਦੇ ਦੱਸੇ ਐਡਰੈਸ ਤੇ ਪਹੁੰਚਣ ਵਿੱਚ ਕੋਈ ਦਿੱਕਤ ਨਹੀਂ ਸੀ। ਥੋੜ੍ਹੀ-ਬਹੁਤੀ ਪ੍ਰੇਸ਼ਾਨੀ ਹੋਈ ਤਾਂ ਉਸ ਨੇ ਰੀਤੂ ਨੂੰ ਫ਼ੋਨ ਕਰਕੇ ਰਸਤਾ ਪੁੱਛ ਲਿਆ।
ਰੀਤੂ ਦੇ ਘਰ ਵਿੱਚ ਆਉਂਦੇ ਹੀ ਵਿਨੋਦ ਦੇ ਮਨ ਵਿੱਚ ਜੋ ਡਰ ਅਤੇ ਝਿਜਕ ਸੀ, ਉਹ ਵੀ ਖਤਮ ਹੋ ਗਿਆ। ਉਸ ਦੇ ਮਨ ਵਿੱਚ ਸਵਾਲ ਹਿ ਸੀ ਕਿ ਨਾ ਜਾਣ ਨਾ ਪਛਾਣ, ਕੇਵਲ ਫ਼ੇਸਬੁੱਕ ਦੀ ਦੋਸਤੀ ਹੈ। ਕਿਤੇ ਉਸ ਨਾਲ ਧੋਖਾ ਨਾ ਹੋ ਜਾਵੇ। ਉਸੇ ਪਲ ਉਸ ਨੇ ਇਹ ਵੀ ਸੋਚਿਆ ਕਿ ਜੇਕਰ ਅਜਿਹਾ ਹੁੰਦਾ ਤਾਂ ਇਸ ਤਰ੍ਹਾਂ ਖੁੱਲ੍ਹ ਕੇ ਰੀਤੂ ਆਪਣੀ ਤਕਲੀਫ਼ ਬਿਆਨ ਨਾ ਕਰਦੀ।
ਇਹਨਾਂ ਸਭ ਉਲਝਣਾਂ ਵਿੱਚਕਾਰ ਵਿਨੋਦ ਨੇ ਜਦੋਂ ਰੀਤੂ ਦੇ ਘਰ ਦੀ ਘੰਟੀ ਵਜਾਈ ਤਾਂ ਰੀਤੂ ਨਾ ਕੇਵਲ ਤੁਰੰਤ ਬਾਹਰ ਆਈ, ਬਲਕਿ ਸਵਾਗਤ ਕਰਦੀ ਹੋਈ ਉਸ ਉਸ ਦੇ ਹੱਥ ਪਕੜ ਕੇ ਅੰਦਰ ਲੈ ਗਈ। ਉਸ ਦੇ ਇਸ ਵਿਵਹਾਰ ਨਾਲ ਵਿਨੋਦ ਦਾ ਡਰ ਨਿਕਲ ਗਿਆ।
ਦੂਜੀ ਮੰਜ਼ਿਲ ਤੇ ਜਿੱਥੇ ਰੀਤੂ ਰਹਿੰਦੀ ਸੀ, ਉਹ 2 ਕਮਰਿਆਂ ਦਾ ਸੈਟ ਸੀ। ਪੂਰਾ ਮਕਾਨ ਸਜਿਆ ਸੀ। ਵਿਨੋਦ ਦਾ ਮਨ ਖਿੜ ਗਿਆ। ਘਰ ਵਿੱਚ ਰੀਤੂ ਇੱਕੱਲੀ ਸੀ। ਕਮਰਾ ਟਿਊਬਲਾਈਟਾਂ ਦੀ ਰੌਸ਼ਨੀ ਨਾਲ ਜਗਮਗਾ ਰਿਹਾ ਸੀ। ਇਸ ਤੋਂ ਪਹਿਲਾਂ ਵਿਨੋਦ ਕੁਝ ਕਰਦਾ, ਪਤਾ ਨਹੀਂ ਕਿੱਥੋਂ ਮਨੋਹਰ ਉਸ ਕਮਰੇ ਵਿੱਚ ਆ ਗਿਆ। ਉਸਨੂੰ ਦੇਖਦੇ ਹੀ ਵਿਨੋਦ ਡਰ ਗਿਆ, ਉਹ ਵਿਨੋਦ ਨੂੰ ਘੂਰਦਿਆਂ ਬੋਲਿਆ, ਤੂੰ ਕੌਣ ਹੈਂ। ਮੇਰੇ ਘਰ ਵਿੱਚ ਮੇਰੀ ਪਤਨੀ ਨਾਲ ਬਲਾਤਕਾਰ ਕਰ ਰਿਹਾ ਹੈਂ।
ਵਿਨੋਦ ਡਰ ਗਿਆ, ਉਸਦਾ ਸਾਰਾ ਰੋਮਾਂਸ ਗਾਇਬ ਹੋ ਗਿਆ। ਰੀਤੂ ਇੱਕ ਪਾਸੇ ਬੈਠ ਗਈ। ਮਨੋਹਰ ਨੇ ਪਹਿਲਾਂ ਵਿਨੋਦ ਨੂੰ ਝਾੜ ਪਾਈ, ਫ਼ਿਰ ਰੀਤੂ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਫ਼ੋਨ ਕਰਨ ਲੱਗਿਆ।
ਉਸ ਨੇ ਮਨੋਹਰ ਨੂੰ ਦੱਸਿਆ ਕਿ ਉਸ ਦਾ ਕਸੂਰ ਨਹੀਂ, ਬਲਕਿ ਮੈਨੂੰ ਤਾਂ ਰੀਤੂ ਨੇ ਹੀ ਬੁਲਾਇਆ ਸੀ। ਆਪਦੀ ਨੌਕਰੀ ਅਤੇ ਇੱਜਤ ਬਚਾਉਣਾ ਚਾਹੁੰਦਾ ਹੈਂ ਤਾਂ 2 ਲੱਖ ਰੁਪਏ ਦੇ, ਨਹੀਂ ਤਾਂ ਪੁਲਿਸ ਦੇ ਹਵਾਲੇ ਕਰ ਦਿਆਂਗਾ।
ਤੇਰੀ ਸਾਰੀ ਹਰਕਤ ਇਸ ਕੈਮਰੇ ਵਿੱਚ ਕੈਦ ਹੋ ਗਈ ਹੈ, ਇਸ ਕਰਕੇ ਪੈਸੇ ਜਲਦੀ ਦੇ। ਇੰਨੇ ਪੈਸੇ ਮੈਂ ਕਿੱਥੋਂ ਲਿਆਵਾਂ, ਮੇਰੇ ਕੋਲ ਤਾਂ ਸਿਰਫ਼ 70 ਹਜ਼ਾਰ ਹਨ। ਉਸ ਨੇ ਮਨੋਹਰ ਦੇ ਸਾਹਮਣੇ ਰੱਖ ਦਿੱਤੇ।
ਇਸ ਤੋਂ ਬਾਅਦ ਤਹਿ ਹੋਇਆ ਕਿ ਏ. ਟੀ. ਐਮ. ਤੋਂ ਪੈਸੇ ਕਢਵਾ ਕੇ ਦੇ। ਵਿਨੋਦ ਨੇ 24 ਹਜ਼ਾਰ ਏ. ਟੀ. ਐਮ. ਤੋਂ ਕਢਵਾ ਦਿੱਤੇ। ਇਸ ਤੋਂ ਵੱਧ ਪੈਸੇ ਨਿਕਲਦੇ ਨਹੀਂ ਸਨ।
24 ਹਜ਼ਾਰ ਆਪਣੇ ਕੋਲ ਰੱਖ ਕੇ ਮਨੋਹਰ ਨੇ ਵਿਨੌਦ ਨੂੰ ਚਿਤਾਵਨੀ ਦਿੱਤੀ ਕਿ 1 ਲੱਖ 6 ਹਜ਼ਾਰ ਜਲਦੀ ਦੇ ਜਾਣਾ, ਵਰਨਾ ਮੇਰੇ ਕੋਲ ਵੀਡੀਓ ਹੈ। ਇਹ ਤੈਨੂੰ ਕਦੀ ਵੀ ਜੇਲ੍ਹ ਪਹੁੰਚਾ ਸਕਦੀ ਹੈ।
ਵਿਨੋਦ ਉਥੋਂ ਚਲਿਆ ਗਿਆ ਅਤੇ ਅਗਲੇ ਦਿਨ ਆਪਣੇ ਦੋਸਤ ਤੋਂ 1 ਲੱਖ 6 ਹਜ਼ਾਰ ਰੁਪਏ ਲੈ ਕੇ ਮਨੋਹਰ ਨੂੰ ਦਿੱਤੇ। ਤਾਂ ਮਨੋਹਰ ਨੇ ਕੈਮਰੇ ਤੋਂ ਉਸਦੀ ਵੀਡੀਓ ਡਿਲੀਟ ਕਰ ਦਿੱਤੀ। ਵੀਡੀਓ ਡਿਲੀਟ ਹੋਣ ਤੋਂ ਬਾਅਦ ਵਿਨੋਦ ਨੇ ਰਾਹਤ ਦੀ ਸਾਹ ਲਈ। ਇਸ ਫ਼ੇਸਬੁੱਕ ਪਿਆਰ ਨੇ ਵਿਨੋਦ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ। ਨਾਲ ਹੀ 2 ਲੱਖ ਵੀ ਦੇਣੇ ਪਏ। ਇਸ ਫ਼ੇਸਬੁੱਕ ਪਿਆਰ ਨੂੰ ਉਹ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ।
ਆਖਿਰ ਉਸ ਤੋਂ ਇਹ ਗੱਲ ਹਜਮ ਨਾ ਹੋਈ ਤਾਂ ਉਹ ਪੁਲਿਸ ਕੋਲ ਪਹੁੰਚਿਆ। ਪੁਲਿਸ ਨੇ ਇੱਕ ਟੀਮ ਬਣਾਈ ਅਤੇ ਰੀਤੂ ਅਤੇ ਉਸ ਦੇ ਨਕਲੀ ਪਤੀ ਨੂੰ ਪਕੜ ਲਿਆ। ਬਾਅਦ ਵਿੱਚ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਕਈ ਲੋਕਾਂ ਨੂੰ ਠੱਗ ਚੁੱਕੇ ਹਨ।