ਮਾਰਚ 2017 ਦੇ ਤੀਜੇ ਜਾਂ ਚੌਥੇ ਹਫ਼ਤੇ ਦੀ ਗੱਲ ਹੈ। ਛੁੱਟੀ ਦਾ ਦਿਨ ਹੋਣ ਦੇ ਕਾਰਨ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਪ੍ਰਮੁੱਖ ਅਧਿਕਾਰੀ ਜੇ. ਸੀ. ਮੋਹੰਤੀ ਦੁਪਹਿਰ ਨੂੰ ਆਪਣੇ ਸਰਕਾਰੀ ਬੰਗਲੇ ਵਿੱਚ ਬਣੇ ਆਫ਼ਿਸ ਵਿੱਚ ਬੈਠੇ ਫ਼ਾਈਲਾਂ ਦੇਖ ਰਹੇ ਸਨ। ਉਹਨਾਂ ਦੇ ਮੇਜ ਤੇ ਫ਼ਾਈਲਾਂ ਦਾ ਢੇਰ ਲੱਗਿਆ ਹੋਇਆ ਸੀ। ਉਹ ਰਾਜਸਥਾਨ ਦੇ ਜਨ ਸਿਹਤ ਇੰਜੀਨੀਅਰਿੰਗ ਦੇ ਭੂਮ ਜਲ ਵਿਭਾਗ ਵਿੱਚ ਮੁੱਖ ਸਕੱਤਰ ਹਨ। ਉਹ ਪਾਣੀ ਦੇ ਮਹਿਕਮੇ ਨਾਲ ਜੁੜੇ ਹਨ ਅਤੇ ਇਸ ਵਕਤ ਗਰਮੀ ਦਾ ਮੌਸਮ ਚੱਲ ਰਿਹਾ ਸੀ। ਇਸ ਕਰਕੇ ਫ਼ਾਈਲਾਂ ਦੀ ਗਿਣਤੀ ਕਾਫ਼ੀ ਹੋ ਗਈ ਸੀ। ਉਹ ਫ਼ਾਈਲ ਤੇ ਸਬੰਧਤੀ ਅਧਿਕਾੀਆਂ ਦੁਆਰਾ ਲਿਖੀਆਂ ਗਈਆਂ ਟਿੱਪਣੀਆਂ ਨੂੰ ਧਿਆਨ ਨਾਲ ਪੜ੍ਹ ਰਹੇ ਸਨ ਕਿ ਅਚਾਨਕ ਉਹਨਾ ਦੇ ਮੋਬਾਇਲ ਤੇ ਘੰਟੀ ਵੱਜੀ। ਉਹਨਾਂ ਨੇ ਮੋਬਾਇਲ ਤੇ ਸਕ੍ਰੀਨ ਉਤੇ ਆਉਣ ਵਾਲੇ ਨੰਬਰਾਂ ਨੂੰ ਸਰਸਰੀ ਤੌਰ ਤੇ ਦੇਖਿਆ ਅਤੇ ਫ਼ਿਰ ਸਵਿੱਚ ਔਨ ਕਰਕੇ ਹੈਲੋ ਕਿਹਾ।
ਸਰ ਮੈਂ ਸਟੇਟ ਬੈਂਕ ਆਫ਼ ਇੰਡੀਆ ਤੋਂ ਬੋਲ ਰਿਹਾ ਹੈ, ਫ਼ੋਨ ਕਰਨ ਵਾਲੇ ਨੇ ਕਿਹਾ।
ਹਾਂ ਦੱਸੋ, ਮੋਹੰਤੀ ਨੇ ਫ਼ਾਈਲ ਤੇ ਨਜ਼ਰਾਂ ਲਗਾਉਂਦੇ ਹੋਏ ਹੀ ਕਿਹਾ।
ਸਰ, ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਕ ਅਪ੍ਰੈਲ ਤੋਂ ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ ਸਮੇਤ ਦੇਸ਼ ਦੇ 5 ਬੈਂਕਾਂ ਦਾ ਐਸ. ਬੀ. ਆਈ. ਵਿੱਚ ਰਲੇਵਾਂ ਹੋ ਰਿਹਾ ਹੈ। ਤੁਹਾਡਾ ਖਾਤਾ ਐਸ. ਬੀ. ਬੀ. ਜੇ. ਵਿੱਚ ਹੈ। ਤੁਹਾਡੇ ਐਸ. ਬੀ. ਬੀ. ਜੇ. ਦੇ ਏ. ਟੀ. ਐਮ. ਕਾਰਡ ਦਾ ਵੈਰੀਫ਼ਿਕੇਸ਼ਨ ਕਰਨਾ ਹੈ ਤਾਂ ਜ ਉਸਨੂੰ ਐਸ. ਬੀ. ਆਈ. ਨਾਲ ਜੋੜਿਆ ਜਾ ਸਕੇ। ਦੂਜੇ ਪਾਸਿਉਂ ਫ਼ੋਨ ਕਰਨ ਵਾਲੇ ਨੇ ਨਪੇ-ਤੁਲੇ ਸ਼ਬਦਾਂ ਵਿੱਚ ਕਿਹਾ।
ਗੱਲ ਕਰਨ ਵਾਲੇ ਦਾ ਲਹਿਜ਼ਾ ਸਭਿਆ ਅਤੇ ਪ੍ਰੋਫ਼ੈਸ਼ਨਲ ਲੱਗਦਾ ਸੀ, ਇਸ ਕਰਕੇ ਜੇ. ਸੀ. ਮੁਹੰਤੀ ਨੇ ਪੁੱਛਿਆ, ਉਹ ਤਾਂ ਠੀਕ ਹੈ ਪਰ ਇਸ ਲਈ ਮੈਂ ਕੀ ਕਰਨਾ ਹੈ?
ਸਰ, ਤੁਸੀਂ ਤੁਹਾਡੇ ਏ. ਟੀ. ਐਮ. ਕਾਰਡ ਦਾ ਨੰਬਰ ਦੱਸ ਦਿਓ, ਫ਼ੋਨ ਕਰਨ ਵਾਲੇ ਨੇ ਕਿਹਾ।
ਬੈਂਕਾਂ ਦੇ ਰਲੇਵੇਂ ਦੀ ਗੱਲ ਤਾਂ ਮੋਹੰਤੀ ਨੂੰ ਪਤਾ ਸੀ ਕਿਉਂਕਿ ਰੋਜ਼ ਹੀ ਖਬਰਾਂ ਆ ਰਹੀਆਂ ਸਨ। ਇਸ ਕਰਕੇ ਉਹਨਾਂ ਨੇ ਟੇਬਲ ਤੇ ਰੱਖੇ ਆਪਣੇ ਪਰਸ ਤੋਂ ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ ਦਾ ਏ. ਟੀ. ਐਮ. ਕਾਰਡ ਕੱਢ ਕੇ ਉਸ ਤੇ ਸਾਹਮਣੇ ਲਿਖੇ 12 ਅੰਕ ਫ਼ੋਨ ਕਰਨ ਵਾਲੇ ਨੂੰ ਦੱਸ ਦਿੱਤੇ। ਦੂਜੇ ਪਾਸਿਉਂ ਫ਼ੋਨ ਕਰਨ ਵਾਲੇ ਨੇ ਏ. ਟੀ. ਐਮ. ਕਾਰਡ ਨੰਬਰ ਨੋਟ ਕਰਦੇ ਹੋਏ ਦੁਬਾਰਾ ਬੋਲ ਕੇ ਕਨਫ਼ਰਮ ਕਰਦੇ ਹੋਏ ਕਿਹਾ, ਥੈਂਕਿਊ ਸਰ, ਤੁਹਾਡਾ ਇੱਕ ਮਿੰਟ ਹੋਰ ਲਿਆਂਗਾ। ਤੁਹਾਨੂੰ ਏ. ਟੀ. ਐਮ. ਕਾਰਡ ਦੇ ਪਿੱਛੇ ਲਿਖਿਆ ਸੀ. ਵੀ ਵੀ ਨੰਬਰ ਵੀ ਦੱਸਣਾ ਹੋਵੇਗਾ।
ਮੋਹੰਤੀ ਨੇ ਸੀਵੀਵੀ ਨੰਬਰ ਵੀ ਦੱਸ ਦਿੱਤਾ। ਇਸ ਤੋਂ ਬਾਅਦ ਫ਼ੋਨ ਕੱਟਿਆ ਗਿਆ ਤਾਂ ਉਹ ਫ਼ਿਰ ਤੋਂ ਆਪਣੇ ਕੰਮ ਵਿੱਚ ਰੁੱਝ ਗਿਆ। ਕੁਝ ਦੇਰ ਬਾਅਦ ਹੀ ਉਸ ਦੇ ਮੋਬਾਇਲ ਤੇ ਇੱਕ ਮੈਸੇਜ ਆਇਆ, ਉਸਨੇ ਮੈਸੇਜ ਦੇਖਿਆ ਤਾਂ ਉਸ ਵਿੱਚ ਓ. ਟੀ. ਪੀ. ਨੰਬਰ ਸੀ। ਉਸਨੂੰ ਉਸਨੇ ਆਪਣੀ ਡਾਇਰੀ ਵਿੱਚ ਨੋਟ ਕਰ ਲਿਆ।
ਮੈਸੇਜ ਆਉਣ ਤੋਂ ਕਰੀਬ 10 ਮਿੰਟ ਬਾਅਦ ਉਹਨਾਂ ਦੇ ਮੋਬਾਇਲ ਤੇ ਇੱਕ ਵਾਰ ਫ਼ਿਰ ਉਸ ਵਿਅਕਤੀ ਦਾ ਫ਼ੋਨ ਆਇਆ। ਉਸ ਨੇ ਕਿਹਾ, ਸਰ ਤੁਹਾਨੂੰ ਇੱਕ ਵਾਰ ਹੋਰ ਕਸ਼ਟ ਦੇ ਰਿਹਾ ਹਾਂ, ਤੁਹਾਡੇ ਮੋਬਾਇਲ ਤੇ ਓ. ਟੀ. ਪੀ. ਨੰਬਰ ਦਾ ਮੈਸੇਜ ਆਇਆ ਹੋਵੇਗਾ। ਇਸੇ ਓ. ਟੀ. ਪੀ. ਨੰਬਰ ਤੋਂ ਤੁਹਾਡੇ ਏ. ਟੀ. ਐਮ. ਕਾਰਡ ਅਤੇ ਬੈਂਕ ਖਾਤੇ ਦਾ ਵੈਰੀਫ਼ਿਕੇਸ਼ਨ ਕੀਤਾ ਜਾਵੇਗਾ। ਕਿਰਪਾ ਕਰਕੇ ਤੁਸੀਂ ਉਹ ਓ. ਟੀ. ਪੀ. ਨੰਬਰ ਦੱਸ ਦਿਓ ਤਾਂ ਜੋ ਤੁਹਾਡੇ ਖਾਤੇ ਅਤੇ ਏ. ਟੀ. ਐਮ. ਕਾਰਡ ਨੂੰ ਵੈਰੀਫ਼ਾਈ ਕਰਕੇ ਸਟੇਟ ਬੈਂਕ ਆਫ਼ ਇੰਡੀਆ ਨਾਲ ਜੋੜ ਕੇ ਅਪਡੇਟ ਕੀਤਾ ਜਾ ਸਕੇ।
ਕੁਝ ਦੇਰ ਪਹਿਲਾਂ ਹੀ ਆਪਣੀ ਪ੍ਰਸਨਲ ਡਾਇਰੀ ਵਿੱਚ ਲਿਖਿਆ ਓ. ਟੀ. ਪੀ. ਨੰਬਰ ਜੇ. ਸੀ. ਮੋਹੰਤੀ ਨੇ ਫ਼ੋਨ ਕਰਨ ਵਾਲੇ ਨੂੰ ਦੱਸ ਦਿੱਤਾ ਅਤੇ ਆਪਣੇ ਕੰਮ ਵਿੱਚ ਰੁੱਝ ਗਿਆ। ਸਕੱਤਰੇਤ ਵਿੱਚ ਆਈ. ਏ. ਐਸ. ਅਧਿਕਾਰੀ ਦਾ ਜੀਵਨ ਬਹੁਤ ਬਿਜ਼ੀ ਹੁੰਦਾ ਹੈ। ਦਿਨ ਭਰ ਮੀਟਿੰਗਾਂ ਅਤੇ ਫ਼ਾਈਲਾਂ ਨਾਲ ਸਿਰ ਖਪਾਉਣਾ ਪੈਂਦਾ ਹੈ।
ਕਦੀ ਸਬੰਧਤ ਮੰਤਰੀ ਬੁਲਾ ਲੈਂਦੇ ਹਨ ਅਤੇ ਕਦੀ ਮੁੱਖ ਸਕੱਤਰ, ਮੁੱਖ ਮੰਤਰੀ ਆਫ਼ਿਸ ਨਾਲ ਵੀ ਦਿਨ ਵਿੱਚ 2-4 ਵਾਰ ਕਿਸੇ ਨਾ ਕਿਸੇ ਫ਼ਾਈਲ ਦੇ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ। ਵੈਸੇ ਵੀ ਉਹਨਾਂ ਦਿਨਾਂ ਵਿੱਚ ਰਾਜਸਥਾਨ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਸੀ, ਇਸ ਕਰਕੇ ਭੂਮੀ ਜਲ ਵਿਭਾਗ ਦੇ ਸਵਾਲਾਂ ਦੇ ਜਵਾਬ ਦੇ ਲਈ ਉਹਨਾਂ ਦਾ ਵਿਧਾਨ ਸਭਾ ਵਿੱਚ ਹਾਜ਼ਰ ਰਹਿਣਾ ਜ਼ਰੂਰੀ ਸੀ।
ਇਹਨਾਂ ਰੁਝੇਵਿਆਂ ਵਿੱਚਕਾਰ ਜੇ. ਸੀ. ਮੋਹੰਤੀ ਦੇ ਮੋਬਾਇਲ ਤੇ 50 ਦੇ ਕਰੀਬ ਮੈਸੇਜ ਅਜਿਹੇ ਆਏ, ਜਿਹਨਾਂ ਨੂੰ ਉਹ ਖੋਲ੍ਹ ਕੇ ਦੇਖ ਜਾਂ ਪੜ੍ਹ ਨੀਂ ਸਕੇ। 3 ਅਪ੍ਰੈਲ ਨੂੰ ਉਹ ਸਕੱਤਰੇਤ ਦੇ ਆਪਣੇ ਆਫ਼ਿਸ ਵਿੱਚ ਬੈਠੇ ਸਨ, ਜਿਸ ਵਕਤ ਉਹ ਥੋੜ੍ਹਾ ਫ਼ੁਰਸਤ ਵਿੱਚ ਸਨ, ਉਦੋਂ ਹੀ ਉਹਨਾਂ ਦੇ ਮੋਬਾਇਲ ਤੇ ਇੱਕ ਮੈਸੇਜ ਆਇਆ। ਉਹਨਾਂ ਨੇ ਉਹ ਮੈਸੇਜ ਪੜ੍ਹਿਆ ਤਾਂ ਹੈਰਾਨ ਰਹਿ ਗਏ। ਮੈਸੇਜ ਮੁਤਾਬਕ ਉਹਨਾਂ ਦੇ ਬੈਂਕ ਖਾਤੇ ਤੋਂ 30 ਹਜ਼ਾਰ ਰੁਪਏ ਕਢਵਾਏ ਗਏ ਸਨ।
ਜਦਕਿ ਬੈਂਕ ਤੋਂ ਜਾਂ ਏ. ਟੀ. ਐਮ. ਤੋਂ ਉਹਨਾਂ ਨੇ ਕੋਈ ਪੈਸੇ ਨਹੀਂ ਕਢਵਾਏ ਸਨ, ਇਸ ਕਰਕੇ ਉਹ ਪ੍ਰੇਸ਼ਾਨ ਹੋ ਗਿਆ। ਉਹ ਤੁਰੰਤ ਸਕੱਤਰੇਤ ਵਿੱਚ ਸਥਿਤ ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ ਦੀ ਬਰਾਂਚ ਪਹੁੰਚਿਆ ਅਤੇ ਬੈਂਕ ਮੈਨੇਜਰ ਨੂੰ ਪੂਰੀ ਗੱਲ ਦੱਸੀ। ਬੈਂਕ ਮੈਨੇਜਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਜੇ. ਸੀ. ਮੋਹੰਤੀ ਦੇ ਬੈਂਥ ਖਾਤੇ ਦੀ ਡਿਟੇਲ ਕਢਵਾਈ, ਜਿਸਨੂੰ ਦੇਖ ਕੇ ਸ੍ਰੀ ਮੋਹੰਤੀ ਨੂੰ ਝਟਕਾ ਜਿਹਾ ਲੱਗਿਆ। ਉਹਨਾਂ ਦੇ ਬੈਂਕ ਖਾਤੇ ਤੋਂ 22 ਮਾਰਚ ਤੋਂ 3 ਅਪ੍ਰੈਲ ਵਿੱਚਕਾਰ ਅਲੱਗ ਅਲੱਗ ਸਮੇਂ ਵਿੱਚ 73 ਹਜ਼ਾਰ ਰੁਪਏ ਕਢਵਾਏ ਗੲੈ ਸਨ।
ਉਹਨਾਂ ਦੇ ਮੋਬਾਇਲ ਤੇ ਬੈਂਕ ਵੱਲੋਂ ਇਸ ਨਿਕਾਸੀ ਦੇ ਮੈਸੇਜ ਵੀ ਭੇਜੇ ਗੲੈ ਸਨ। ਪਰ ਰੁਝੇਵਿਆਂ ਦੇ ਕਾਰਨ ਉਹ ਮੈਸੇਜ ਦੇਖ ਨਾ ਸਕਿਆ। ਖਾਤੇ ਤੋਂ ਕਰੀਬ ਪੌਣੇ 3 ਲੱਖ ਕਢਵਾਉਣ ਦੀ ਡਿਟੇਲ ਦੇਖ ਕੇ ਜੇ. ਸੀ. ਮੋਹੰਤੀ ਨੂੰ ਕਰੀਬ 15 ਦਿਨ ਪਹਿਲਾਂ ਮੋਬਾਇਲ ਤੇ ਆਏ ਉਸ ਫ਼ੋਨ ਦੀ ਯਾਦ ਆਈ, ਜਿਸ ਵਿੱਚ ਖੁਦ ਨੂੰ ਬੈਂਥ ਅਧਿਕਾਰੀ ਦੱਸ ਕੇ ਕਿਸੇ ਆਦਮੀ ਨੇ ਉਹਨਾਂ ਦਾ ਏ. ਟੀ. ਐਮ. ਕਾਰਡ ਦਾ ਨੰਬਰ, ਸੀ. ਵੀ. ਸੀ. ਨੰਬਰ ਅਤੇ ਓ. ਟੀ. ਪੀ. ਨੰਬਰ ਮੰਗਿਆ ਸੀ।
ਮੋਹੰਤੀ ਸਮਝ ਗਿਆ ਕਿ ਉਹ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਉਹਨਾਂ ਦੇ ਨਾਲ ਆਨਲਾਈਨ ਠੱਗੀ ਹੋ ਗਈ ਹੈ। ਉਹਨਾਂ ਨੂੰ ਦੁੱਖ ਇਸ ਗੱਲ ਦਾ ਸੀ ਕਿ ਸਤੰਬਰ 2016 ਵਿੱਚ ਇੱਕ ਵਾਰ ਹੋਰ ਉਸ ਨਾਲ ਸਾਈਬਰ ਠੱਗੀ ਲੱਗ ਚੁੱਕੀ ਸੀ। ਉਸ ਵਕਤ ਉਹਨਾਂ ਦੇ ਕ੍ਰੈਡਿਟ ਕਾਰਡ ਤੋਂ ਵਿਦੇਸ਼ ਵਿੱਚ 86 ਹਜ਼ਾਰ ਦੀ ਸ਼ਾਪਿੰਗ ਕੀਤੀ ਗਈ ਸੀ। ਜੈਪੁਰ ਦੇ ਥਾਣਾ ਅਸ਼ੋਕ ਨਗਰ ਵਿੱਚ ਇਯ ਦੀ ਰਿਪੋਰਟ ਦਰਜ ਕਰਵਾਈ ਗਈ ਪਰ ਠੱਗਾਂ ਦਾ ਪਤਾ ਨਹੀਂ ਲੱਗ ਸਕਿਆ ਸੀ।
ਇਸ ਆਨਲਾਈਨ ਲੱਗੀ ਤੋਂ ਉਹ ਪ੍ਰੇਸ਼ਾਨ ਹੋ ਗਿਆ। ਉਹਨਾਂ ਨੇ ਬੈਂਕ ਮੈਨੇਜਰ ਨੂੰ ਪੈਸਿਆਂ ਦੀ ਨਿਕਾਸੀ ਰੋਕਣ ਲਈ ਕਿਹਾ ਹੀ ਨਹੀਂ, ਬਲਕਿ ਬੈਂਕ ਦੀ ਜ਼ਰੂਰੀ ਕਾਗਜ਼ੀ ਖਾਨਾਪੂਰਤੀ ਵੀ ਕੀਤੀ ਤਾਂ ਜੋ ਆਨਲਾਈਨ ਠੱਗੀ ਕਰਨ ਵਾਲੇ ਭਵਿੱਖ ਵਿੱਚ ਉਸਦੇ ਖਾਤੇ ਤੋਂ ਪੈਸਾ ਨਾ ਕਢਵਾ ਸਕਣ। ਇਸ ਤੋਂ ਬਾਅਦ ਆਪਣੇ ਦਫ਼ਤਰ ਪਹੁੰਚ ਕੇ ਉਸਨੇ ਪੁਲਿਸ ਕਮਿਸ਼ਨਰ ਨੂੰ ਫ਼ੋਨ ਕਰਕੇ ਆਪਣੇ ਨਾਲ ਹੋਈ ਸਾਈਬਰ ਠੱਗੀ ਦੀ ਜਾਣਕਾਰੀ ਦਿੱਤੀ।
ਪੁਲਿਸ ਵੀ ਹੈਰਾਨ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਰਾਜਸਥਾਨ ਪੁਲਿਸ ਅਤੇ ਵੱਖ ਵੱਖ ਬੈਂਕਾਂ ਵੱਲੋਂ ਅਕਸਰ ਅਖਬਾਰਾਂ, ਇਲੈਕਟ੍ਰਾਨਿਕ ਅਤੇ ਡਿਜ਼ੀਟਲ ਮੀਡੀਆ ਦੁਆਰਾ ਰੋਜ਼ਾਨਾ ਲੋਕਾਂ ਨੂੰ ਆਨਲਾਈਨ ਠੱਗੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਫ਼ੋਨ ਤੇ ਆਪਣਾ ਏ. ਟੀ. ਐਮ. ਕਾਰਡ ਬੈ ਬੈਂਕ ਖਾਤੇ ਦੀ ਡਿਟੇਲ ਬਿਲਕੁਲ ਨਾ ਦਿਓ।
ਪੁਲਿਸ ਅਤੇ ਬੈਂਕਾਂ ਦੀ ਇੰਨੀ ਕੋਸ਼ਿਸ਼ ਦੇ ਬਾਵਜੂਦ ਵੀ ਆਮ ਆਦਮੀ ਰੋਜ਼ਾਨਾ ਇਹਨਾਂ ਠੱਗਾਂ ਦਾ ਸ਼ਿਕਾਰ ਹੋ ਰਹੇ ਹਨ ਪਰ ਜੇਕਰ ਕੋਈ ਸੀਨੀਅਰ ਆਈ. ਏ. ਐਸ. ਅਫ਼ਸਰ ਇਸ ਕਿਸਮ ਦੀ ਠੱਗੀ ਦਾ ਸ਼ਿਕਾਰ ਹੋ ਜਾਵੇ ਤਾਂ ਹੈਰਾਨੀ ਹੁੰਦੀ ਹੈ। ਸੰਜੇ ਅੱਗਰਵਾਲ ਨੇ ਮੋਹੰਤੀ ਨੂੰ ਰਿਪੋਰਟ ਦਰਜ ਕਰਾਉਣ ਦੀ ਸਲਾਹ ਦਿੰਦੇ ਹੋਏ ਸਾਈਬਰ ਠੱਗਾਂ ਨੂੰ ਜਲਦੀ ਪਕੜਨ ਦਾ ਭਰੋਸਾ ਦਿੱਤਾ।
ਮੂਲ ਤੌਰ ਤੇ ਉੜੀਸਾ ਦੇ ਰਹਿਣ ਵਾਲੇ ਰਾਜਸਥਾਨ ਕੈਡਰ ਦੇ ਸੰਨ 1985 ਬੈਚ ਦੇ ਆਈ. ਐਸ. ਅਧਿਕਾਰੀ ਮੋਹੰਤੀ ਨੇ ਉਸੇ ਦਿਨ ਜੈਪੁਰ ਦੇ ਸਕੱਤਰੇਤ ਕੋਲ ਸਥਿਤ ਥਾਣਾ ਅਸ਼ੋਕਨਗਰ ਵਿੱਚ ਆਪਣੇ ਨਾਲ ਹੋਈ ਠੱਗੀ ਦੀ ਰਿਪੋਰਟ ਦਰਜ ਕਰਵਾਈ। ਆਨਲਾਈਨ ਠੱਗੀ ਦਾ ਇਹ ਇੱਕ ਉਦਾਹਰਣ ਹੈ। ਅਜਿਹੀ ਠੱਗੀ ਰਾਜਸਥਾਨ ਸਮੇਤ ਭਾਰਤ ਦੇ ਲੱਗਭੱਗ ਹਰ ਸੂਬੇ ਵਿੱਚ ਰੋਜ਼ਾਨਾ ਸੌ-ਪੰਜਾਹ ਲੋਕਾਂ ਨਾਲ ਹੋ ਰਹ ਹੈ। ਰਾਜਸਥਾਨ ਵਿੱਚ ਸੰਨ 2016 ਵਿੱਚ ਸਾਈਬਰ ਕ੍ਰਾਈਮ ਦੇ 907 ਮੁਕੱਦਮੇ ਦਰਜ ਹੋਏ ਸਨ, ਜਿਹਨਾਂ ਵਿੱਚ 530 ਮੁਕੱਦਮੇ ਸਿਰਫ਼ ਜੈਪੁਰ ਸ਼ਹਿਰ ਵਿੱਚ ਦਰਜ ਹੋਏ ਸਨ।
ਮੁਕੱਦਮਿਆਂ ਦੇ ਦਰਜ ਹੋਣ ਤੋਂ ਬਾਅਦ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਈਬਰ ਠੱਗ ਖੁਦ ਨੂੰ ਬੈਂਕ ਮੈਨੇਜਰ ਦੱਸ ਕੇ ਲੋਕਾਂ ਦੇ ਮੋਬਾਇਲ ਤੇ ਫ਼ੋਨ ਕਰਕੇ ਕਹਿੰਦੇ ਹਨ ਕਿ ਤੁਹਾਡਾ ਏ. ਟੀ. ਐਮ. ਕਾਰਡ ਬੰਦ ਹੋ ਰਿਹਾ ਹੈ ਜਾਂ ਤੁਹਾਡੇ ਏ. ਟੀ. ਐਮ. ਕਾਰਡ ਚਲਾਉਣ ਦੀ ਸੀਮਾ ਵਧਵਾਓ ਅਤੇ ਇਸਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਓ। ਕਿਸੇ ਵੀ ਵਿਅਕਤੀ ਨੂੰ ਇਹ ਠੱਗ ਮੋਬਾਇਲ ਤੇ ਕਹਿੰਦੇ ਹਨ ਕਿ ਤੁਹਾਡਾ ਏ. ਟੀ. ਐਮ. ਕਾਰਡ ਪੁਰਾਣਾ ਹੋ ਗਿਆ ਹੈ। ਉਸ ਦੇ ਬਦਲੇ ਨਵਾਂ ਕਾਰਡ ਜਾਰੀ ਕੀਤਾ ਜਾ ਰਿਹਾ ਹੈ। ਇਸ ਕਰਕੇ ਨਵਾਂ ਪਾਸਵਰਡ ਦਿੱਤਾ ਜਾ ਰਿਹਾ ਹੈ। ਤੁਸੀਂ ਪਿਛਲੀ ਵਾਰ ਏ. ਟੀ. ਐਮ. ਤੋਂ ਕਦੋਂ ਰਕਮ ਕਢਵਾਈ ਸੀ? ਕੀ ਤੁਸੀਂ ਨਵੇਂ ਕੇ. ਵਾਈ. ਸੀ. ਜਾਂ ਆਧਾਰ ਕਾਰਡ ਨੂੰ ਲਿੰਕ ਨਹੀਂ ਕੀਤਾ ਹੈ?
ਬੈਂਕ ਵਾਲਿਆਂ ਵਾਂਗ ਤਕਨੀਕੀ ਗੱਲਾਂ ਕਹਿ ਕੇ ਇਹ ਠੱਗ ਮੋਬਾਇਲ ਤੇ ਹੀ ਲੋਕਾਂ ਦੇ ਏ. ਟੀ. ਐਮ. ਕਾਰਡ ਦਾ ਨੰਬਰ, ਸੀ. ਵੀ. ਸੀ. ਨੰਬਰ ਅਤੇ ਓ. ਟੀ. ਪੀ. ਨੰਬਰ ਪੁੱਛ ਲੈਂਦੇ ਹਨ। ਇਸ ਤੋਂ ਬਾਅਦ ਇਹ ਸਾਈਬਰ ਠੱਗ ਸਮਾਰਟ ਫ਼ੋਨ ਜਾਂ ਕੰਪਿਊਟਰ ਦੇ ਜ਼ਰੀਏ ਮਨੀ ਟ੍ਰਾਂਸਫ਼ਰ ਸਾਫ਼ਟਵੇਅਰ ਦੁਆਰਾ ਉਸ ਵਿਅਕਤੀ ਦੇ ਖਾਤੇ ਦੀ ਰਕਮ ਕਢਵਾ ਲੈਂਦੇ ਹਨ।
ਰਾਜਸਥਾਨ ਵਿੱਚ ਇਯ ਕਿਸਮ ਦੀਆਂ ਲਗਾਤਾਰ ਹੋ ਰਹੀਆਂ ਠੱਗੀ ਦੀਆਂ ਵਾਰਦਾਤਾਂ ਕਰਨ ਵਾਲੇ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਤਲੇਗਾਉਂ ਇਲਾਕੇ ਵਿੱਚ ਰਹਿ ਰਹੇ ਹਨ। ਟੀਮ ਨੇ ਉਹਨਾਂ ਨੂੰ ਪਛਾਣ ਕੇ ਨਿਗਰਾਨੀ ਆਰੰਭ ਕੀਤੀ ਤਾਂ ਪਤਾ ਲੱਗਿਆ ਕਿ ਇਹ ਠੱਗ ਕਾਲ ਸੈਂਟਰ ਦੀ ਤਰਜ ਤੇ ਬੈਂਕ ਅਧਿਕਾਰੀ ਬਣ ਕੇ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਫ਼ੋਨ ਕਰਦੇ ਹਨ ਅਤੇ ਉਹਨਾਂ ਦੇ ਏ. ਟੀ. ਐਮ. ਕਾਰਡ ਦਾ ਨੰਬਰ ਆਦਿ ਪੁੱਛ ਕੇ ਆਨਲਾਈਨ ਠੱਗੀ ਮਾਰਦੇ ਹਨ।
ਕਈ ਦਿਨਾਂ ਦੀ ਨਿਗਰਾਨੀ ਤੋਂ ਬਾਅਦ ਕ੍ਰਾਈਮ ਬਰਾਂਚ ਨੇ ਮਹਾਰਾਸ਼ਟਰ ਦੇ ਪੁਣੇ ਦੇ ਐਸ.ਪੀ. ਸੁਵੇਜ ਹੱਕ ਅਤੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਦੀ ਮਦਦ ਨਾਲ 27 ਮਾਰਚ ਨੂੰ 5 ਲੋਕਾਂ ਨੂੰ ਮਹਾਰਾਸ਼ਟਰ ਦੇ ਤਲੇਗਾਉਂ ਦਾਭਾੜੇ ਤੋਂ ਗ੍ਰਿਫ਼ਤਾਰ ਕੀਤਾ। ਇਹਨਾਂ ਵਿੱਚ ਝਾਰਖੰਡ ਦੇ ਜ਼ਿਲ੍ਹਾ ਜਾਮਤਾੜਾ ਦੇ ਕਰਮਾਟਾਂਡ ਨਿਵਾਸੀ 3 ਸਕੇ ਭਰੇ ਯੂਸਫ਼, ਮੁਖਤਾਰ ਅਤੇ ਅਖਤਰ ਸ਼ਾਮਲ ਸਨ। ਯੂਨਸ ਦੇ ਇਹਨਾਂ ਤਿੰਨੇ ਬੇਟਿਆਂ ਵਿੱਚ ਯੂਸਫ਼ ਸਭ ਤੋਂ ਵੱਡਾ ਅਤੇ ਅਖਤਰ ਸਭ ਤੋਂ ਛੋਟਾ ਸੀ।
ਇਹਨਾਂ ਤੋਂ ਇਲਾਵਾ ਮਹਾਰਾਸ਼ਟਰ ਦੇ ਪੁਣੇ ਦੇ ਤਲੇਗਾਉਂ ਦਾਭਾੜੇ ਨਿਵਾਸੀ ਸੰਜੇ ਸਿੰਧੇ ਅਤੇ ਸ਼ੈਲੇਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਦੇ ਕੋਲੋਂ ਪੁਲਿਸ ਨੇ 10 ਛੋਟੇ ਅਤੇ 4 ਵੱਡੇ ਮੋਬਾਇਲ ਫ਼ੋਨ, 15 ਸਿਮ, 7 ਏ. ਟੀ. ਐਮ. ਕਾਰਡ ਅਤੇ 9 ਲੱਖ 86 ਹਜ਼ਾਰ 500 ਰੁਪਏ ਬਰਾਮਦ ਕੀਤੇ ਸਨ। ਇਹਨਾਂ ਲੋਕਾਂ ਨੇ ਪਿਛਲੇ ਸਾਲ ਜੈਪੁਰ ਦੇ ਰਹਿਣ ਵਾਲੇ ਗੋਪਾਲ ਬੈਰਵਾ ਨੂੰ ਫ਼ੋਨ ਕਰਕੇ ਉਸ ਤੋਂ 29 ਹਜ਼ਾਰ 600 ਰੁਪਏ ਠੱਗੇ ਸਨ। ਇਸ ਦਾ ਮੁਕੱਦਮਾ ਜੈਪੁਰ ਪੂਰਬ ਦੇ ਥਾਣਾ ਬੱਸੀ ਵਿੱਚ ਦਰਜ ਸੀ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਪੁਲਿਸ ਜੈਪੁਰ ਲੈ ਆਈ। ਇਹਨਾਂ ਤੋਂ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਝਾਰਖੰਡ ਦੇ ਜਾਮਤਾੜਾ ਜ਼ਿਲ੍ਹੇ ਦੇ ਕਰਮਾਟਾਂਡ ਦੇ ਰਹਿਣ ਵਾਲੇ ਤਿੰਨ ਠੱਗ ਭਰਾਵਾਂ ਨੇ ਆਪਣੇ ਪਿੰਡ ਦੇ ਹੀ ਦੂਜੇ ਲੋਕਾਂ ਤੋਂ ਬੈਂਕ ਅਧਿਕਾਰੀ ਬਣ ਕੇ ਆਨਲਾਈਨ ਠੱਗੀ ਮਾਰਨਾ ਸਿੱਖਿਆ ਅਤੇ ਨਕਲੀ ਆਈ. ਡੀ. ਤੇ ਦਰਜਨਾਂ ਸਿਮ ਹਾਸਲ ਕਰਕੇ ਆਸਾਨ ਤਰੀਕੇ ਨਾਲ ਮੋਟਾ ਪੈਸਾ ਕਮਾਉਣ ਲੱਗੇ।
ਇਹ ਲੋਕ ਠੱਗੀ ਦੇ ਲਈ ਨਕਲੀ ਆਈ. ਡੀ. ਤੋਂ ਲਏ ਗਏ ਸਿਮ ਅਤੇ ਦਰਜਨਾਂ ਮੋਬਾਇਲਾਂ ਦੀ ਵਰਤੋਂ ਕਰਦੇ ਸਨ ਤਾਂ ਜੋ ਪੁਲਿਸ ਇਹਨਾਂ ਤੱਕ ਨਾ ਪਹੁੰਚ ਸਕੇ। ਇਹਨਾਂ ਲੋਕਾਂ ਨੇ ਨਕਲੀ ਮੋਬਾਇਲ ਸਿਮਾਂ ਤੇ ਈ-ਵਾਲੇਟ ਵੀ ਰਜਿਸਟਰਕ ਕਰਵਾ ਰੱਖੇ ਸਨ, ਜਿਹਨਾਂ ਵਿੱਚ ਸ਼ਿਕਾਰ ਹੋਏ ਵਿਅਕਤੀ ਦੇ ਬੈਂਕ ਖਾਤੇ ਤੋਂ ਆਨਲਾਈਨ ਪੈਸੇ ਟ੍ਰਾਂਸਫ਼ਰ ਕਰਦੇ ਸਨ। ਇਸ ਤੋਂ ਬਾਅਦ ਇਹ ਆਨਲਾਈਨ ਸ਼ਾਪਿੰਗ ਕਰਦੇ ਜਾਂ ਈ-ਵਾਲੇਟ ਦੇ ਜ਼ਰੀਏ ਉਸ ਪੈਸੇ ਨੂੰ ਆਪਣੇ ਬੈਂਕ ਖਾਤੇ ਵਿੱਚ ਭੇਜ ਦਿੰਦੇ। ਇਹ ਠੱਗੀ ਗਈ ਰਕਮ ਨਾਲ ਈ-ਵਾਲੇਟ ਦੇ ਜ਼ਰੀਏ ਮੋਬਾਇਲ ਵੀ ਰਿਚਾਰਜ ਕਰਦੇ ਸਨ। ਇਸ ਦੇ ਲਈ ਇਹ ਮੋਬਾਇਲ ਦੀ ਦੁਕਾਨ ਚਲਾਉਣ ਵਾਲਿਆਂ ਨਾਲ ਮਿਲੀਭੁਗਤ ਕਰਕੇ ਉਹਨਾਂ ਨੂੰ 30 ਤੋਂ 40 ਪ੍ਰਤੀਸ਼ਤ ਤੱਕ ਕਮਿਸ਼ਨ ਦਾ ਲਾਲਚ ਦਿੰਦੇ ਸਨ। ਇਸ ਤਰ੍ਹਾਂ ਮੋਬਾਇਲ ਰਿਚਾਰਜ ਕਰਕੇ ਦੁਕਾਨਦਾਰਾਂ ਤੋਂ ਮਿਲਣ ਵਾਲੀ ਰਕਮ ਨੂੰ ਇਹ ਲੋਕ ਆਪਣੇ ਘਰ ਵਾਲਿਆਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕਰਾਉਂਦੇ ਸਨ।
ਦੇਸ਼ ਭਰ ਵਿੱਚ ਹੋ ਰਹੀ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਝਾਰਖੰਡ ਸਮੇਤ ਵੱਖ ਵੱਖ ਸੂਬਿਆਂ ਦੀ ਪੁਲਿਸ ਨੇ ਝਾਰਖੰਡ ਦੇ ਜਾਮਤਾੜਾ ਇਲਾਕੇ ਵਿੱਚ ਰਹਿਣ ਵਾਲੇ ਸਾਈਬਰ ਠੱਗਾਂ ਤੇ ਸ਼ਿਕੰਜਾ ਕਸਿਆ ਤਾਂ ਕਰਮਾਟਾਂਡ ਦੇ ਰਹਿਣ ਵਾਲੇ ਤਿੰਨੇ ਠੱਗ ਭਰਾ ਆਪਣੇ ਸਾਥੀਆਂ ਸੰਜੇ ਸਿੰਧੈ ਅਤੇ ਸ਼ੈਲੇਸ਼ ਦੀ ਮਦਦ ਨਾਲ ਇਸ ਸਾਲ ਫ਼ਰਵਰੀ ਤੋਂ ਪੁਣੇ ਦੇ ਤਲੇਗਾਉਂ ਇਲਾਕੇ ਵਿੱਚ ਕਿਰਾਏ ਦੇ ਇੱਕ ਮਕਾਨ ਵਿੱਚ ਰਹਿਣ ਲੱਗੇ। ਉਸੇ ਮਕਾਨ ਤੋਂ ਪੰਜੇ ਠੱਗੀ ਦੀਆਂ ਵਾਰਦਾਤਾਂ ਕਰਦੇ ਸਨ।
ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਇਹਨਾਂ ਪੰਜੇ ਦੋਸ਼ੀਆਂ ਨੇ ਪਿਛਲੇ ਇੱਕ ਸਾਲ ਵਿੱਚ ਰਾਜਸਥਾਨ ਸਮੇਤ ਦੇਸ਼ ਦੇ 23 ਸੂਬਿਆਂ ਵਿੱਚ 85 ਹਜ਼ਾਰ ਤੋਂ ਜ਼ਿਆਦਾ ਫ਼ੋਨ ਕੀਤੇ। ਪਰ ਇਹ ਮੁੱਖ ਤੌਰ ਤੇ ਰਾਜਸਥਾਨਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਇਸ ਦਾ ਪਤਾ ਇਸੇ ਤੋਂ ਲੱਗਦਾ ਹੈ ਕਿ85 ਹਜ਼ਾਰ ਫ਼ੋਨਾਂ ਵਿੱਚੋਂ ਲੱਗਭੱਗ 50 ਹਜ਼ਾਰ ਫ਼ੋਨ ਰਾਜਸਥਾਨ ਦੇ ਸਾਰੇ 33 ਜ਼ਿਲ੍ਹਿਆਂ ਵਿੱਚ ਕੀਤੇ ਗਏ ਸਨ।
ਰਾਜਸਥਾਨ ਦਾ ਅਜਿਹਾ ਕੋਈ ਜ਼ਿਲ੍ਹਾ ਨਹੀਂ ਬਚਿਆ ਸੀ, ਜਿੱਥੇ ਇਹਨਾਂ ਲੋਕਾਂ ਨੇ ਠੱਗੀ ਨਾ ਕੀਤੀ ਹੋਵੇ। ਇੱਕੱਲੇ ਜੈਪੁਰ ਸ਼ਹਿਰ ਵਿੱਚ ਹੀ ਇਹਨਾਂ ਲੋਕਾਂ ਨੇ ਕਰੀਬ 5 ਹਜ਼ਾਰ ਫ਼ੋਨ ਕੀਤੇ ਸਨ। ਪੁਲਿਸ ਨੇ ਇਹਨਾਂ ਤੋਂ ਜੋ ਕਰੀਬ 10 ਲੱਖ ਬਰਾਮਦ ਕੀਤੇ ਸਨ। ਇਹ ਪੈਸੇ ਇੱਕ ਮਹੀਨਾ ਦਾ ਕਲੈਕਸ਼ਨ ਦੱਸਿਆ ਗਿਆ ਸੀ। ਤਿੰਨੇ ਠੱਗ ਭਰਾਵਾਂ ਨੇ ਧੋਖਾਦੇਹੀ ਨਾਲ ਕਰੋੜਾਂ ਰੁਪਏ ਕਮਾਏ ਹਨ। ਠੱਗੀ ਦੀ ਰਕਮ ਨੂੰ ਇਹਨਾਂ ਨੇ ਕਰੀਬ 25 ਬੈਂਕ ਖਾਤਿਆਂ ਅਤੇ 50 ਤੋਂ ਜ਼ਿਆਦਾ ਈ-ਵਾਲੇਟ ਵਿੱਚ ਜਮ੍ਹਾ ਕਰਵਾਈ ਸੀ। ਇਹਨਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਕਢਵਾਈ ਜਾ ਰਹ ਹੈ। ਇਹਨਾਂ ਵਿੱਚੋਂ 4 ਖਾਤੇ ਪ੍ਰਾਈਵੇਟ ਬੈਂਕਾਂ ਅਤੇ 6 ਸਰਕਾਰੀ ਬੈਂਕਾਂ ਵਿੱਚ ਹਨ। ਇਹਨਾਂ ਵਿੱਚੋਂ 4 ਬੈਂਕ ਖਾਤੇ ਕੇਰਲ ਵਿੱਚ ਹਨ। ਇਹਨਾਂ ਸਾਰੇ ਖਾਤਿਆਂ ਵਿੱਚ 58 ਲੱਖ 18 ਹਜ਼ਾਰ ਰੁਪਏ ਜਮ੍ਹਾ ਹੋਏ ਸਨ। ਪਰ ਇਹਨਾਂ ਵਿੱਚੋਂ ਇੱਕ ਜਨਵਰੀ 2017 ਤੋਂ 24 ਮਾਰਚ ਤੱਕ 8 ਲੱਖ 49 ਹਜ਼ਾਰ ਰੁਪਏ ਹੀ ਬਚੇ ਸਨ।
ਜੈਪੁਰ ਪੁਲਿਸ ਨੇ ਇਸ ਤੋਂ ਪਹਿਲਾਂ ਆਨਲਾਈਨ ਠੱਗੀ ਦੇ ਇੱਕ ਹੋਰ ਮਾਮਲੇ ਵਿੱਚ 23 ਮਾਰਚ ਨੂੰ ਇੱਕ ਦੋਸ਼ੀ ਦਿਨੇਸ਼ ਮੰਡਲ ਨੂੰ ਮੁੰਬਈ ਤੋਂ ਉਥੋਂ ਦੀ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਸੀ। ਮੂਲ ਤੌਰ ਤੇ ਜਾਮਤਾੜਾ ਦਾ ਰਹਿਣ ਵਾਲਾ ਦਿਨੇਸ਼ ਮੰਡਲ ਮੁੰਬਈ ਵਿੱਚ ਵਰਲੀ ਸਥਿਤ ਜਨਤਾ ਕਾਲੋਨੀ ਦੇ ਕੋਲੀਕਮ ਵਿੱਚ ਰਹਿ ਕੇ ਆਨਲਾਈਨ ਠੱਗੀ ਕਰ ਰਿਹਾ ਸੀ।
ਉਸ ਨੇ ਪਿਛਲੇ ਸਾਲ ਜੈਪੁਰ ਦੇ ਵਿਨੋਦ ਕੁਮਾਰ ਪਾਲ ਨੂੰ ਫ਼ੋਨ ਕਰਕੇ ਖੁਦ ਨੂੰ ਬੈਂਕ ਅਧਿਕਾਰੀ ਦੱਸ ਕੇ ਏ. ਟੀ. ਐਮ. ਕਾਰਡ ਅਤੇ ਓ. ਪੀ. ਟੀ. ਨੰਬਰ ਪੁੱਛ ਕੇ ਉਹਨਾਂ ਦੇ ਖਾਤਿਆਂ ਤੋਂ 7 ਹਜ਼ਾਰ ਰੁਪਏ ਆਨਲਾਈਨ ਕਢਵਾਏ ਸਨ। ਇਸ ਦਾ ਮੁਕੱਦਮਾ ਜੈਪੁਰ ਪੱਛਮ ਦੇ ਥਾਣਾ ਸਦਰ ਵਿੱਚ ਦਰਜ ਸੀ। ਪੁਲਿਸ ਨੇ ਦਿਨੇਸ਼ ਮੰਡਲ ਤੋਂ 4 ਮੋਬਾਇਲ ਫ਼ੋਨ ਅਤੇ 7 ਸਿਮ ਬਰਾਮਦ ਕੀਤੇ ਸਨ। ਉਸ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਉਸ ਨੇ ਠੱਗੀ ਦੇ ਲਈ ਮੋਬਾਇਲ ਫ਼ੋਨ ਤੋਂ ਲੱਗਭੱਗ 29 ਸੌ ਲੋਕਾਂ ਨੂੰ ਫ਼ੋਨ ਕੀਤੇ ਸਨ।
ਜੈਪੁਰ ਪੁਲਿਸ ਨੇ ਪਹਿਲਾਂ ਹੀ ਅਜਿਹੀਆਂ ਠੱਗੀਆਂ ਦੀ ਸੂਚਨਾ ਮਿਲਣ ਤੇ ਵਿਸ਼ੇਸ਼ ਚੌਕਸੀ ਸੈਲ ਕਾਇਮ ਕੀਤਾ ਸੀ। ਇਸ ਟੀਮ ਨੇ ਠੱਗੀ ਦੇ ਇੱਕ-ਇੱਕ ਮਾਮਲੇ ਦਾ ਅਧਿਐਨ ਕਰਕੇ ਅਪਰਾਧੀਆਂ ਦਾ ਤਰੀਕਾ ਸਮਝਿਆ। ਉਸ ਤੋਂ ਬਾਅਦ ਤਕਨੀਕੀ ਜ਼ਰੀਏ ਉਹਨਾਂ ਮੋਬਾਇਲ ਨੰਬਰਾਂ ਦਾ ਪਤਾ ਲਗਾਇਆ, ਜਿਹਨਾਂ ਤੋਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀ। ਫ਼ਿਰ 3 ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਇਯੇ ਸਾਲ 24 ਫ਼ਰਵਰੀ ਨੂੰ ਸਭ ਤੋਂ ਪਹਿਲਾਂ ਸਤਿਅਮ ਰਾਏ ਨੂੰ ਪਕੜਿਆ ਗਿਆ। ਉਹ ਝਾਰਖੰਡ ਦੇ ਦੇਵਘਰ ਦੇ ਖਜੂਰੀਆ ਬੱਸ ਸਟੈਂਡ ਦੇ ਕੋਲ ਸਥਿਤ ਵਿਕਾਸ ਨਗਰ ਦਾ ਰਹਿਣ ਵਾਲਾ ਸੀ। ਫ਼ਿਲਹਾਲ ਉਹ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਟਾਲੀਗੰਜ ਵਿੱਚ ਕੇ. ਐਮ. ਲਕਸ਼ਕਰ ਰੋਡ ਤੇ ਰਹਿ ਰਿਹਾ ਸੀ। ਉਸ ਨੇ ਪਿਛਲੇ ਸਾਲ ਜੈਪੁਰ ਦੇ ਰਾਜਿੰਦਰ ਗਹਿਲੋਤ ਨੂੰ ਆਪਣਾ ਸ਼ਿਕਾਰ ਬਣਾਇਆ ਸੀ।
ਆਮ ਆਦਮੀ ਨੂੰ ਤਾਂ ਇਹ ਠੱਗ ਕੁਝ ਹੀ ਮਿੰਟਾਂ ਵਿੱਚ ਗੱਲ ਕਰਕੇ ਉਲਝਾ ਕੇ ਉਸਦਾ ਏ. ਟੀ. ਐਮ. ਕਾਰਡ ਅਤੇ ਓ. ਟੀ. ਪੀ. ਨੰਬਰ ਆਦਿ ਹਾਸਲ ਕਰ ਲੈਂਦੇ ਹਨ। ਇਹਨਾਂ ਠੱਗਾਂ ਨੇ ਕੇਂਦਰੀ ਖੇਤੀ ਰਾਜ ਮੰਤਰੀ, ਬਾਂਕਾਂ ਜ਼ਿਲ੍ਹੇ ਦੇ ਜੱਜ, ਏਅਰਪੋਰਟ ਅਥਾਰਟੀ ਦੇ ਏ.ਜੀ. ਐਮ. ਸਮੇਤ ਬਹੁਤ ਵੱਡੇ ਵੱਡੇ ਅਧਿਕਾਰੀਆਂ ਨੂੰ ਵੀ ਠੱਗਿਆ ਹੈ। ਸਾਈਬਰ ਠੱਗੀ ਵਿੱਚ ਲੱਗੇ ਸਾਰੇ ਲੜਕੇ ਉਚ ਸਿੱਖਿਆ ਵੀ ਹਾਸਲ ਕਰਕੇ ਸੂਚਨਾ ਤਕਨੀਕ ਵਿੱਚ ਮਾਹਿਰ ਹੋ ਰਹੇ ਹਨ ਤਾਂ ਜੋ ਲੋਕਾਂ ਨੂੰ ਉਹਨਾਂ ਦੇ ਹਿਸਾਬ ਨਾਲ ਹੈਂਡਲ ਕੀਤਾ ਜਾ ਸਕੇ। ਜਾਮਤਾੜਾ ਵਿੱਚ ਸਾਈਬਰ ਕ੍ਰਾਈਮ ਦੀ ਸ਼ੁਰੂਆਤ ਐਸ. ਐਮ. ਐਸ. ਨਾਲ ਮੋਬਾਇਲ ਫ਼ੋਨ ਦਾ ਬੈਲੈਂਸ ਉਡਾ ਕੇ ਦੂਜਿਆਂ ਨੂੰ ਸਸਤੀ ਦਰ ਤੇ ਮੋਬਾਇਲ ਫ਼ੋਨ ਦਾ ਬੈਲੈਂਸ ਵੇਚਣ ਤੋਂ ਹੋਈ ਸੀ। ਇਸ ਤੋਂ ਬਾਅਦ 8-9 ਸਾਲਾਂ ਵਿੱਚ ਇਹ ਜ਼ਿਲ੍ਹਾ ਪੂਰੇ ਦੇਸ਼ ਵਿੱਚ ਚਰਚਿਤ ਹੋ ਚੁੱਕਾ ਹੈ।  ਜਾਮਤਾੜਾ ਇਲਾਕੇ ਤੋਂ ਜਦੋਂ ਮੋਬਾਇਲ ਫ਼ੋਨ ਤੇ ਬਹੁਤ ਜ਼ਿਆਦਾ ਫ਼ੋਨ ਕੀਤੇ ਜਾਣ ਲੱਗੇ ਤਾਂ ਮੋਬਾਇਲ ਕੰਪਨੀਆਂ ਨੂੰ ਵੀ ਚੰਗੀ ਕਮਾਈ ਹੋਣ ਲੱਗੀ। ਨੈਟਵਰਕ ਦੀ ਸਮੱਸਿਆ ਦੂਰ ਕਰਨ ਲਈ ਮੋਬਾਇਲ ਕੰਪਨੀਆਂ ਨੇ ਉਥੇ ਨਵੇਂ ਟਾਵਰ ਲਗਵਾਏ, ਤਾਂ ਜੋ ਨੈਟਵਰਕ ਸਹੀ ਰਹੇ। ਇਸ ਨਾਲ ਠੱਗਾਂ ਦਾ ਕੰਮ ਹੋਰ ਆਸਾਨ ਹੋ ਗਿਆ।
ਠੱਗੀ ਦੀ ਰਕਮ ਨਾਲ ਠੱਗ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਂਦੇ ਹਨ। ਉਹਨਾਂ ਦੇ ਕੋਲ ਆਲੀਸ਼ਾਨ ਮਕਾਨ ਅਤੇ ਲਗਜ਼ਰੀ ਗੱਡੀਆਂ ਹਨ। ਸੜਕਾਂ ਖਰਾਬ ਹੋਣ ਕਾਰਨ ਗੱਡੀਆਂ ਚਲਾਉਣ ਵਿੱਚ ਪ੍ਰੇਸ਼ਾਨ ਹੋਈ ਤਾਂ ਇਹਨਾਂ ਠੱਗਾਂ ਨੇ ਸੜਕਾਂ ਵੀ ਖੁਦ ਬਣਵਾ ਲਈਆਂ। ਹੁਣ ਇਹ ਅਪਰਾਧੀ ਖੁਦ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਅਧਿਕਾਰੀ ਦੱਸ ਕੇ ਠੱਗੀ ਕਰਨ ਲੱਗੇ ਹਨ। ਏ. ਟੀ. ਐਮ. ਰਿਨਿਊ ਕਰਨ, ਉਸ ਦੀ ਵੈਲੀਡਿਟੀ ਵਧਾਉਣ ਅਤੇ ਆਧਾਰ ਕਾਰਡ ਨਾਲ ਜੋੜਨ ਦੇ ਬਹਾਨੇ ਤਾਂ ਕਈ ਸਾਲਾਂ ਤੋਂ ਚੱਲ ਰਹੇ ਹਨ।
ਜਾਮਤਾੜਾ ਇਲਾਕੇ ਵਿੱਚ ਰੋਜ਼ਾਨਾ ਕਿਸੇ ਨਾ ਕਿਸੇ ਰਾਜ ਦੀ ਪੁਲਿਸ ਸਾਈਬਰ ਠੱਗਾਂ ਦੀ ਭਾਲ ਵਿੱਚ ਪਹੁੰਚਦੀ ਰਹਿੰਦੀ ਹੈ। ਇਸ ਕਰਕੇ ਹੁਣ ਇੱਥੋਂ ਦੇ ਠੱਗ ਥੋੜ੍ਹੇ ਥੋੜ੍ਰੇ ਸਮੇਂ ਦੇ ਲਈ ਦੂਜੇ ਰਾਜਾਂ ਵਿੱਚ ਜਾ ਕੇ ਆਪਣਾ ਠੱਗੀ ਦਾ ਧੰਦਾ ਕਰਦੇ ਹਨ। ਜਾਮਤਾੜਾ ਤੋਂ ਪਿਛਲੇ 2 ਸਾਲਾਂ ਵਿੱਚ 268 ਸਾਈਬਰ ਅਪਰਾਧੀ ਗ੍ਰਿਫ਼ਤਾਰ ਕੀਤੇ ਗੲੈ। ਇਹਨਾਂ ਵਿੱਚੋਂ 16 ਸੌ ਤੋਂ ਜ਼ਿਆਦਾ ਮੋਬਾਇਲ ਫ਼ੋਨ, 176 ਲਗਜ਼ਰੀ ਕਾਰਾਂ ਅਤੇ ਕਰੋੜਾਂ ਰੁਪਏ ਬਰਾਮਦ ਕੀਤੇ ਗਏ ਹਨ।
ਜੈਪੁਰ ਪੁਲਿਸ ਵੱਲੋਂ ਦੇਵਘਰ ਤੋਂਗ੍ਰਿਫ਼ਤਾਰ ਮਿਥਲੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣਾ ਐਸ. ਬੀ. ਆੲਹੀ. ਦਾ ਬੈਂਕ ਅਕਾਊਂਟ ਸਾਈਬਰ ਠੱਗਾਂ ਨੂੰ ਕਿਰਾਏ ਤੇ ਦਿੰਦਾ ਸੀ। ਇਸ ਦੇ ਬਦਲੇ ਉਹ ਖਾਤੇ ਵਿੱਚ ਜਮ੍ਹਾ ਹੋਣ ਵਾਲੀ ਰਕਮ ਵਿੱਚੋਂ 20 ਪ੍ਰਤੀਸ਼ਤ ਹਿੱਸਾ ਲੈਂਦਾ ਸੀ।
ਬੇਸ਼ੱਕ ਹੀ ਅਪਰਾਧੀ ਪਕੜੇ ਜਾ ਰਹੇ ਹਨ ਪਰ ਸਾਈਬਰ ਠੱਗੀ ਬੰਦ ਹੋਣ ਦਾ ਨਾਂ ਨਹੀ ਲੈ ਰਹੀ। ਪੜ੍ਹ ਲਿਖ ਕੇ ਆਦਮੀ ਬੁੱਧੀਮਾਨ ਹੋ ਜਾਂਦਾ ਹੈ ਪਰ ਜਾਮਤਾੜਾ ਦੇ ਅਨਪੜ੍ਹ ਜਾਂ ਮਾਮੂਲੀ ਸਿੱਖਿਅਤ ਅਪਰਾਧੀ ਉਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਜਾਂਦੇ ਹਨ, ਜੋ ਖੁਦ ਨੂੰ  ਜ਼ਿਆਦਾ ਸਮਝਦਾਰ ਸਮਝਦੇ ਹਨ।