ਸ਼ਿਲਪੀ ਦੇ ਆਉਂਦੇ ਹੀ ਰਾਬੀਆ ਅੰਮੀ ਨੂੰ ਸਲਾਮ ਕਰਕੇ ਉਸੇ ਦੀ ਸਾਈਕਲ ਤੇ ਪਿੱਛੇ ਬੈਠ ਕੇ ਸਕੂਲ ਦੇ ਲਈ ਚੱਲ ਪਈ ਸੀ। ਇਹ 5 ਸਤੰਬਰ 2016 ਦੀ ਗੱਲ ਹੈ, ਰਾਬੀਆ ਅਤੇ ਸ਼ਿਲਪੀ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਦੇਵਰੀਆ ਦੀ ਖਾਮਪਾਰ ਦੇ ਬਹਨੋਵਾ ਪਿੰਡ ਦੀ ਰਹਿਣ ਵਾਲੀ ਸੀ। ਦੋਵੇਂ ਖਾਮਪਾਰ ਦੇ ਬਖਰ ਚੌਹਾਰਾ ਸਥਿਤ ਸਰਵੋਦਿਆ ਇੰਟਰ ਕਾਲਜ ਵਿੱਚ 11ਵੀਂ ਵਿੱਚ ਪੜ੍ਹਦੀਆਂ ਸਨ।
ਦੋਵੇਂ ਘਰ ਤੋਂ ਕੁਝ ਦੂਰ ਗਈਆਂ ਸਨ ਕਿ ਇੱਕ ਮੋਟਰ ਸਾਈਕਲ ਉਹਨਾਂ ਦਾ ਪਿੱਛਾ ਕਰਨ ਲੱਗਿਆ। ਮੋਟਰ ਸਾਈਕਲ ‘ਤੇ 3 ਲੋਕ ਸਵਾਰ ਸਨ। ਮੋਟਰ ਸਾਈਕਲ ਚਲਾਉਣ ਵਾਲਾ ਹੈਲਮਟ ਪਹਿਨੀ ਸੀ ਅਤੇ ਪਿੱਛੇ ਬੈਠੇ ਲੜਕੇ ਨੇ ਵੀ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ। ਜਿੳੇਂ ਹੀ ਦੋਵੇਂ ਲੜਕੀਆਂ ਸੁੰਨਸਾਨ ਜਗ੍ਹਾ ਤੇ ਪਹੁੰਚੀਆਂ, ਪਿੱਛੇ ਚੱਲ ਰਹੀ ਮੋਟਰ ਸਾਈਕਲ ਉਹਨਾ ਦੀ ਬਰਾਬਰ ਵਿੱਚ ਆਈ। ਰਾਬੀਆ ਅਤੇ ਸ਼ਿਲਪੀ ਕੁਝ ਸਮਝ ਪਾਉਂਦੀਆਂ ਇਸ ਤੋਂ ਪਹਿਲਾਂ ਪਿੱਛੇ ਬੈਠੇ ਵਿਅਕਤੀ ਨੇ ਰਾਬੀਆ ਨੂੰ ਨਿਸ਼ਾਨਾ ਬਣਾ ਕੇ ਤੇਜਾਬ ਸੁੱਟ ਦਿੱਤਾ ਅਤੇ ਤੇਜ਼ ਗਤੀ ਨਾਲ ਮੋਟਰ ਸਾਈਕਲ ਚਲਾ ਕੇ ਉਥੋਂ ਫ਼ਰਾਰ ਹੋ ਗਿਆ।
ਤੇਜਾਬ ਪੈਂਦੇ ਹੀ ਰਾਬੀਆ ਜਲਣ ਨਾਲ ਬੁਰੀ ਤਰ੍ਹਾਂ ਤੜਙ ਗਈ। ਉਸ ਦਾ ਚਿਹਰਾ, ਗਰਦਨ ਅਤੇ ਪਿੱਠ ਬੁਰੀ ਤਰ੍ਹਾਂ ਝੁਲਸ ਗਈ ਸੀ। ਤੇਜਾਬ ਦੇ ਕੁਝ ਛਿੱਟੇ ਸ਼ਿਲਪੀ ਦੇ ਖੱਬੇ ਹੱਥ ਅਤੇ ਮੋਢੇ ਤੇ ਪਏ। ਤੇਜਾਬ ਦੀ ਜਲਣ ਕਾਰਨ ਸਾਈਕਲ ਦਾ ਬੈਲੈਂਸ ਵਿਗੜ ਗਿਆ। ਇਯ ਕਰਕੇ ਦੋਵੇਂ ਸਾਈਕਲਾਂ ਤੋਂ ਡਿੱਗ ਗਈਆਂ। ਦੋਵੇਂ ਤੇਜਾਬ ਦੀ ਜਲਣ ਨਾਲ ਚੀਖਣ ਲੱਗੀਆਂ ਤਾਂ ਆਸ ਪਾਸ ਭੀੜ ਇੱਕੱਠੀ ਹੋ ਗਈ।
ਰਾਬੀਆ ਤਾਂ ਬੇਹੋਸ਼ ਹੋ ਗਈ ਸੀ। ਸ਼ਿਲਪੀ ਨੇ ਜਦੋਂ ਦੱਸਿਆ ਕਿ ਮੋਟਰ ਸਾਈਕਲ ਤੇ ਸਵਾਰ ਲੋਕ ਉਹਨਾਂ ਤੇ ਤੇਜਾਬ ਸੁੱਟ ਕੇ ਭੱਜ ਗਏ ਹਨ ਤਾਂ ਲੋਕ ਰਾਬੀਆ ਨੂੰ ਚੁੱਕ ਕੇ ਹਸਪਤਾਲ ਲੈ ਗਏ। ਰਾਬੀਆ ਬੁਰੀ ਤਰ੍ਹਾਂ ਝੁਲਸੀ ਹੋਈ ਸੀ। ਇਸ ਕਰਕੇ ਉਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਵੱਡੇ ਹਸਪਤਾਲ ਰੈਫ਼ਰ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ।
ਸੂਚਨਾ ਮਿਲਦੇ ਹੀ ਪੁਲਿਸ ਵੀ ਪਹੁੰਚ ਗਈ। ਮਾਮਲਾ ਗੰਭੀਰ ਸੀ, ਇਸ ਕਰਕੇ ਇਸ ਘਟਨਾ ਦੀ ਸੂਚਨਾ ਉਚ ਅਫ਼ਸਰਾਂ ਤੱਕ ਪਹੁੰਚਾਈ ਗਈ। ਰਾਬੀਆ ਉਸ ਵਕਤ ਬਿਆਨ ਦੇਣ ਦੇ ਯੋਗ ਨਹੀਂ ਸੀ, ਇਸ ਕਰਕੇ ਸ਼ਿਲਪੀ ਤੋਂ ਪੁੱਛ ਕੇ ਪੁਲਿਸ ਨੇ ਸੂਚਨਾ ਉਹਨਾਂ ਦੇ ਘਰ ਵਾਲਿਆਂ ਤੱਕ ਪਹੁੰਚਾਈ। ਸੂਚਨਾ ਮਿਲਦੇ ਹੀ ਦੋਵਾਂ ਦੇ ਘਰ ਵਾਲੇ ਪਹੁੰਚ ਗਏ।
ਕੁਝ ਦੇਰ ਬਾਅਦ ਰਾਬੀਆ ਥੋੜ੍ਹੀ ਠੀਕ ਹੋਈ ਤਾਂ ਉਸ ਨੇ ਪੁਲਿਸ ਨੂੰ ਹੈਰਾਨ ਕਰਨ ਵਾਲੀ ਗੱਲ ਦੱਸੀ। ਰਾਬੀਆ ਮੁਤਾਬਕ ਪਿਛਲੇ ਇੱਕ ਮਹੀਨੇ ਤੋਂ ਉਸ ਦੇ ਮੋਬਾਇਲ ਤੇ ਕਿਸੇ ਅਣਜਾਣ ਆਦਮੀ ਦਾ ਲਗਾਤਾਰ ਫ਼ੋਨ ਆ ਰਿਹਾ ਸੀ, ਜੋ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਪ੍ਰੇਸ਼ਾਨ ਹੋ ਕੇ ਘਰ ਵਾਲਿਆਂ ਨੇ ਨੰਬਰ ਬਦਲ ਦਿੱਤੇ, ਫ਼ਿਰ ਵੀ ਪਤਾ ਨਹੀਂ ਕਿੱਥੋਂ ਨਵਾਂ ਨੰਬਰ ਮਿਲ ਗਿਆ ਅਤੇ ਫ਼ਿਰ ਹੋਰ ਜ਼ਿਆਦਾ ਧਮਕਾਉਣ ਅਤੇ ਪ੍ਰੇਸ਼ਾਨ ਕਰਨ ਲੱਗੇ।
ਰਾਬੀਆ ਦੇ ਅੱਬਾ ਮੁਹੰਮਦ ਆਲਮ ਅੰਸਾਰੀ ਅਤੇ ਭਰਾ ਵਿਦੇਸ਼ ਵਿੱਚ ਸਨ। ਇੱਥੇ ਰਾਬੀਆ ਅਤੇ ਉਸਦੀ ਮਾਂ ਹੀ ਰਹਿੰਦੇ ਸਨ, ਇਸ ਕਰਕੇ ਮਿਲਣ ਵਾਲੀਆਂ ਧਮਕੀਆਂ ਤੋਂ ਦੋਵੇਂ ਬੁਰੀ ਤਰ੍ਹਾਂ ਡਰ ਗਈਆਂ। ਰਾਬੀਆ ਨੇ ਫ਼ੋਨ ਕਰਕੇ ਇਹ ਗੱਲ ਅੱਬਾ ਨੂੰ ਦੱਸੀ ਤਾਂ ਉਸਨੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਸਲਾਹ ਦਿੱਤੀ ਪਰ ਉਸਦੀ ਮਾਂ ਪੁਲਿਸ ਕੋਲ ਜਾਣ ਤੋਂ ਡਰ ਗਈ।
ਰਾਬੀਆ ਦੇ ਬਿਆਨ ਤੇ ਪੁਲਿਸ ਨੂੰ ਲੱਗਿਆ ਕਿ ਇਸ ਘਟਨਾ ਵਿੱਚ ਇਹਨਾਂ ਦਾ ਕੋਈ ਰਿਸ਼ਤੇਦਾਰ ਸ਼ਾਮਲ ਹੈ। ਜਿਸ ਨੂੰ ਇਹਨਾਂ ਦੇ ਘਰ ਬਾਰੇ ਪੂਰੀ ਜਾਣਕਾਰੀ ਸੀ। ਪੁਲਿਸ ਨੇ ਪਰਚਾ ਦਰਜ ਕੀਤਾ ਅਤੇ ਜਾਂਚ ਆਰੰਭ ਕੀਤੀ। ਰਾਬੀਆ ਦੇ ਦੋਵੇਂ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਕਢਵਾਈ ਤਾਂ ਉਸ ਵਿੱਚੋਂ ਇੱਕ ਨੰਬਰ ਅਜਿਹਾ ਮਿਲਿਆ, ਜੋ ਦੋਵੇਂ ਨੰਬਰਾਂ ਦੀ ਕਾਲ ਡਿਟੇਲ ਵਿੱਚ ਸੀ। ਪੁਲਿਸ ਨੇ ਉਸ ਨੰਬਰ ਬਾਰੇ ਪਤਾ ਕੀਤਾ ਤਾਂ ਉਹ ਨੰਬਰ ਦੇਵਰੀਆ ਦੇ ਪੂਰਬ ਲਾਰ ਦੇ ਰਹਿਣ ਵਾਲੇ ਇਦਰੀਸ ਦੇ ਲੜਕੇ ਆਜ਼ਾਦ ਉਰਫ਼ ਡੱਲੂ ਦਾ ਨਿਕਲਿਆ।
ਪੁਲਿਸ ਨੇ ਰਾਬੀਆ ਦੀ ਮਾਂ ਤੋਂ ਆਜ਼ਾਦ ਦੇ ਬਾਰੇ ਪੁੱਛਿਆ ਤਾਂ ਉਸ ਦਾ ਨਾਂ ਸੁਣ ਕੇ ਉਹ ਹੈਰਾਨੀ ਨਾਲ ਪੁਲਿਸ ਦਾ ਮੂੰਹ ਤੱਕਦੀ ਰਹਿ ਗਈ। ਕਿਉਂਕਿ ਉਹ ਉਸ ਦਾ ਦੂਰ ਦਾ ਰਿਸ਼ਤੇਦਾਰ ਸੀ, ਜਿਸ ਕਾਰਨ ਉਹ ਉਸ ਦੇ ਘਰ ਵੀ ਆਉਂਦਾ-ਜਾਂਦਾ ਸੀ।
ਪੁਲਿਸ ਦੇ ਲਈ ਇੰਨੀ ਜਾਣਕਾਰੀ ਕਾਫ਼ੀ ਸੀ। ਪੁੱਛਗਿੱਛ ਦੇ ਲਈ ਉਸਨੂੰ ਥਾਣੇ ਲਿਜਾਇਆ ਗਿਆ। ਥਾਣੇ ਆਉਂਦੇ ਹੀ ਉਹ ਇੰਨਾ ਘਬਰਾ ਗਿਆ ਕਿ ਖੁਦ ਹੀ ਆਪਣਾ ਅਪਰਾਧ ਸਵੀਕਾਰ ਕਰਕੇ ਸ਼ੁਰੂ ਤੋਂ ਅੰਤ ਤੱਕ ਦੀ ਪੂਰੀ ਕਹਾਣੀ ਸੁਣਾ ਦਿੱਤੀ। ਉਸ ਨੇ ਆਪਣੇ ਸਾਥੀਆਂ ਦੇ ਨਾਲ ਰਾਬੀਆ ਤੇ ਤੇਜਾਬ ਸੁੱਟਿਆ ਸੀ। ਇਸਦਾ ਕਾਰਨ ਇਹ ਸੀ ਕਿ ਉਹੀ ਨਹੀਂ, ਉਸ ਦੇ ਦੋਵੇਂ ਸਾਥੀ ਵੀ ਰਾਬੀਆ ਨਾਲ ਪ੍ਰੇਮ ਕਰਦੇ ਸਨ ਪਰ ਰਾਬੀਆ ਉਹਨਾਂ ਤੋਂ ਦੂਰ ਰਹਿੰਦੀ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਉਸਦੀ ਇਹ ਦੁਰਗਤੀ ਕੀਤੀ।
ਆਜ਼ਾਦ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਉਸ ਦੇ ਦੋਵੇਂ ਸਾਥੀਆਂ ਰੱਤੀ ਤਿਵਾਰੀ ਅਤੇ ਆਨੰਦ ਕੁਸ਼ਵਾਹਾ ਨੂੰ ਵੀ ਪਕੜ ਲਿਆ। ਆਜਾਦ ਨੂੰ ਪੁਲਿਸ ਹਿਰਾਸਤ ਵਿੱਚ ਦੇਖ ਕੇ ਰਤੀ ਤਿਵਾਰੀ ਅਤੇ ਆਨੰਦ ਕੁਸ਼ਵਾਹਾ ਨੇ ਵੀ ਆਪਣਾ ਅਪਰਾਧ ਸਵੀਕਾਰ ਕਰ ਲਿਆ।
22 ਸਾਲ ਦਾ ਆਜਾਦ ਉਰਫ਼ ਡਬਲਿਊ ਦੇਵਰੀਆ ਜ਼ਿਲ੍ਹੇ ਦੀ ਲਾਰ ਦੇ ਪੂਰਬ ਲਾਰ ਮੁਹੱਲੇ ਦਾ ਰਹਿਣ ਵਾਲਾ ਸੀ। ਉਸ ਦਾ ਪਿਤਾ ਇਦਰੀਸ ਸਰਕਾਰੀ ਨੌਕਰੀ ਕਰਦਾ ਸੀ। ਨੌਕਰੀ ਕਾਰਨ ਉਹ ਪਰਿਵਾਰ ਨੂੰ ਜ਼ਿਆਦਾ ਵਕਤ ਨਹੀਂ ਦੇ ਪਾਉਂਦਾ ਸੀ, ਜਿਸ ਕਰਕੇ ਆਜਾਦ 10+2 ਤੋਂ ਅੱਗੇ ਨਾ ਪੜ੍ਹ ਸਕਿਆ। ਪੜ੍ਹਾਈ ਛੱਡ ਕੇ ਉਹ ਅਵਾਰਾਗਰਦੀ ਕਰਨ ਲੱਗਿਆ ਸੀ।
ਰਵੀ ਤਿਵਾਰੀ ਅਤੇ ਅਰਵਿੰਦ ਕੁਸ਼ਵਾਹਾ ਉਸ ਦੇ ਪੱਕੇ ਦੋਸਤ ਸਨ। ਇਹ ਦੋਵੇਂ ਵੀ ਉਸੇ ਵਾਂਗ ਅਵਾਰਾਗਰਦੀ ਕਰਦੇ ਸਨ। ਰਤੀ ਤਿਵਾਰੀ ਦੇ ਪਰਿਵਾਰ ਦੀ ਆਰਥਿਕ ਹਾਲਤ ਕਾਫ਼ੀ ਚੰਗੀ ਸੀ। ਉਸ ਦੇ ਕੋਲ ਮੋਟਰ ਸਾਈਕਲ ਸੀ। ਉਸ ਉਤੇ ਤਿੰਨੇ ਦਿਨ ਭਰ ਅਵਾਰਾਗਰਦੀ ਕਰਦੇ ਅਤੇ ਲੜਕੀਆਂ ਨੂੰ ਤੰਗ ਕਰਦੇ ਰਹਿੰਦੇ ਸਨ।
ਰਿਸ਼ਤੇਦਾਰ ਹੋਣ ਕਾਰਨ ਆਜਾਦ ਰਾਬੀਆ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਰਾਬੀਆ ਕਾਫ਼ੀ ਖੂਬਸੂਰਤ ਸੀ ਘਰ ਆਉਣ ਜਾਣ ਵਿੱਚ ਆਜਾਦ ਰਾਬੀਆ ਦੀ ਸੁੰਦਰਤਾ ਤੇ ਮਰ ਮਿਟਿਆ। ਜਦ ਰਤ ਅਤੇ ਅਰਵਿੰਦ ਨੇ ਰਾਬੀਆ ਨੂੰ ਦੇਖਿਆ ਤਾਂ ਉਹਨਾਂ ਦਾ ਵੀ ਦਿਲ ਉਸ ‘ਤੇ ਆ ਗਿਆ। ਆਜਾਦ ਦਿਲ ਦੀ ਗੱਲ ਰਾਬੀਆ ਨੂੰ ਕਹਿਣਾ ਚਾਹੁੰਦਾ ਪਰ ਉਸਨੂੰ ਮੌਕਾ ਨਹੀਂ ਮਿਲ ਰਿਹ ਸੀ। ਕੁਦਰਤੀ ਇੱਕ ਦਿਨ ਦੁਪਹਿਰ ਨੂੰ ਰਾਬੀਆ ਦੇ ਘਰ ਪਹੁੰਚਿਆ ਤਾਂ ਉਹ ਘਰ ਇੱਕੱਲੀ ਸੀ। ਉਸਦੀ ਅੰਮੀ ਪੜੌਸ ਵਿੱਚ ਗਈ ਸੀ।
ਰਾਬੀਆ ਨੇ ਆਜਾਦ ਨੂੰ ਚਲਾ ਪਰੋਸੀ। ਇਸ ਮੌਕੇ ਦਾ ਫ਼ਾਇਦਾ ਉਠਾ ਕੇ ਆਜਾਦ ਨੇ ਉਸ ਦਾ ਹੱਥ ਪਕੜ ਲਿਆ ਅਤੇ ਪਿਆਰ ਦੀ ਦੁਹਾਈ ਦੇਣ ਲੱਗਿਆ।
ਰਾਬੀਆ ਨੇ ਉਸ ਨੂੰ ਝਿੜਕਿਆ ਕਿ ਅਜਿਹੀ ਗਲਤ ਫ਼ਹਿਮੀ ਨਾ ਪਾਲ। ਮੈਨੂੰ ਆਪਣੇ ਮਾਪਿਆਂ ਦੀ ਬਦਨਾਮੀ ਦਾ ਫ਼ਿਕਰ ਹੈ। ਮੈਂ ਅਜਿਹੇ ਚੱਕਰਾਂ ਵਿੱਚ ਨਹੀਂ ਪਵਾਂਗੀ। ਰਾਬੀਆ ਨੇ ਤੈਸ਼ ਵਿੱਚ ਆ ਕੇ ਉਸ ਨੂੰ ਜਾਣ ਲਈ ਕਿਹਾ। ਰਾਬੀਆ ਦਾ ਜਵਾਬ ਸੁਣ ਕੇ ਉਹ ਬੁਖਲਾ ਗਿਆ। ਜਦੋਂ ਉਸਨੇ ਇਹ ਗੱਲ ਆਪਣੇ ਦੋਸਤਾਂ ਨੂੰ ਦੱਸੀ ਤਾਂ ਫ਼ਿਰ ਉਹ ਰਾਬੀਆ ਦੇ ਪਿੱਛੇ ਹੋ ਗਏ। ਉਹਨਾਂ ਨੇ ਸਮਝਿਆ ਕਿ ਰਾਬੀਆ ਆਜਾਦ ਨੂੰ ਪਿਆਰ ਨਹੀਂ ਕਰਦੀ ਅਤੇ ਉਹ ਟਰਾਈ ਕਰ ਸਕਦੇ ਹਨ। ਯੋਜਨਾ ਮੁਤਾਬਕ ਆਜਾਦ ਨੇ ਰਾਬੀਆ ਦੇ ਘਰ ਵਾਲੇ ਮੋਬਾਇਲ ਤੇ ਫ਼ੋਨ ਕਰਕੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਧਮਕੀ ਕਾਰਨ ਮਾਂ-ਬੇਟੀ ਡਰ ਗਈਆਂ ਪਰ ਉਹਨਾਂ ਨੂੰ ਲੱਗਿਆ ਕਿ ਕੋਈ ਸਿਰਫ਼ਿਰਿਆ ਸਿਰਫ਼ ਫ਼ੋਨ ਤੇ ਡਰਾ ਰਿਹਾ ਹੈ। ਇਸ ਕਰਕੇ ਉਹਨਾਂ ਨੇ ਜ਼ਿਆਦਾ ਧਿਆਨ ਨਾ ਦਿੱਤਾ ਪਰ ਜਦੋਂ ਉਸ ਨੇ ਦੁਬਾਰਾ ਫ਼ੋਨ ਕਰਕੇ ਧਮਕੀ ਦਿੱਤੀ ਤਾਂ ਮਾਂ-ਬੇਟੀ ਪ੍ਰੇਸ਼ਾਨ ਹੋ ਗਈਆਂ।
ਰਾਬੀਆ ਦੀ ਮਾਂ ਨੇ ਇਹ ਗੱਲ ਪਤੀ ਨੂੰ ਦੱਸੀ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਕਿਹਾ ਪਰ ਰਾਬੀਆ ਦੀ ਮਾਂ ਪੁਲਿਸ ਕੋਲ ਬਦਨਾਮੀ ਦੇ ਡਰੋਂ ਨਾ ਗਈ। ਆਜਾਦ ਅਤੇ ਉਸ ਦੇ ਦੋਸਤਾਂ ਨੇ ਜੋ ਸੋਚਿਆ ਸੀ, ਉਹ ਪੂਰਾ ਨਾ ਹੋਇਆ। ਆਜਾਦ ਨੂੰ ਰਾਬੀਆ ਦਾ ਨਵਾਂ ਨੰਬਰ ਵੀ ਮਿਲ ਗਿਆ ਸੀ। ਉਸ ਤੇ ਫ਼ਿਰ ਉਹ ਧਮਕੀਆਂ ਦੇਣ ਲੱਗਿਆ। ਰਾਬੀਆ ਅਤੇ ਉਸ ਦੀ ਮਾਂ ਨੇ ਇਹ ਗੱਲ ਆਪਣੇ ਤੱਕ ਹੀ ਸੀਮਤ ਰੱਖੀ। ਮਦਦ ਦੇ ਲਈ ਉਹਨਾਂ ਨੇ ਕਿਸੇ ਨੂੰ ਨਹੀਂ ਬੁਲਾਇਆ।
ਗੱਲ ਬਣਦੀ ਨਾ ਦੇਖ ਕੇ ਆਜਾਦ ਅਤੇ ਉਸ ਦੇ ਦੋਸਤਾਂ ਨੇ ਰਾਬੀਆ ਤੋਂ ਬਦਲਾ ਲੈਣ ਦੀ ਯੋਜਨਾ ਬਣਾਈ। ਯੋਜਨਾ ਤੋਂ ਬਾਅਦ ਆਜਾਦ ਨੇ ਬਖਰੀ ਚੌਂਕ ਕਸਬੇ ਤੋਂ ਇੱਕ ਵਾਕਫ਼ਕਾਰ ਦੀ ਦੁਕਾਨ ਤੋਂ ਤੇਜਾਬ ਦੀ 1 ਲੀਟਰ ਦੀ ਬੋਤਲ ਇਹ ਕਹਿ ਕੇ ਖਰੀਦੀ ਕਿ ਉਸਨੂੰ ਘਰ ਵਿੱਚ ਟਾਇਲਟ ਲਈ ਵਰਤਣਾ ਹੈ। ਦੁਕਾਨਦਾਰ ਵਾਕਫ਼ਕਾਰ ਸੀ, ਇਯ ਕਰਕੇ ਭਰੋਸਾ ਕਰਕੇ ਤੇਜਾਬ ਦੇ ਦਿੱਤਾ। ਤੇਜਾਬ ਦੀ ਵਿਵਸਥਾ ਹੋ ਗਈ ਤਾਂ ਤਿੰਨੇ ਰਾਬੀਆ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਲੱਗੇ।
ਸਾਰੀ ਜਾਣਕਾਰੀ ਪ੍ਰਾਪਤ ਕਰਕੇ 5 ਦਸੰਬਰ 2016 ਦੀ ਸਵੇਰ ਜਦੋਂ ਰਾਬੀਆ ਸ਼ਿਲਪੀ ਦੇ ਨਾਲ ਸਾਈਕਲ ਤੇ ਸਕੂਲ ਜਾ ਰਹੀ ਸੀ ਤਾਂ ਤਿੰਨਾਂ ਨੇ ਮੋਟਰ ਸਾਈਕਲ ਤੇ ਪਿੱਛਾ ਕਰਕੇ ਰਾਬੀਆ ਤੇ ਤੇਜਾਬ ਸੁੱਟ ਦਿੱਤਾ।
ਰਾਬੀਆ ਨੂੰ ਬਿਹਤਰ ਇਲਾਜ ਮਿਲ ਗਿਆ, ਇਸ ਕਰਕੇ ਉਹ ਠੀਕ ਹੋ ਗਈ ਪਰ ਰਾਬੀਆ ਅਤੇ ਸ਼ਿਲਪੀ ਕਾਫ਼ੀ ਡਰ ਗਈਆਂ ਹਨ। ਦੋਵੇਂ ਘਰ ਤੋਂ ਬਾਹਰ ਨਹੀਂ ਨਿਕਲਦੀਆਂ।