ਨਵੀਂ ਦਿੱਲੀ : ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਇਕ ਕਮਜ਼ੋਰ ਪ੍ਰਧਾਨ ਮੰਤਰੀ ਕਰਾਰ ਦਿੱਤਾ| ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਹਮਣੇ ਐਚ ਵਨ ਬੀ ਵੀਜ਼ਾ ਮੁੱਦਾ ਨਾ ਉਠਾਏ ਜਾਣ ਅਤੇ ਯੂ.ਐਸ ਵੱਲੋਂ ਕਸ਼ਮੀਰ ਨੂੰ ਭਾਰਤ ਸ਼ਾਸਿਤ ਦੱਸਣ ਦੀਆਂ ਖਬਰਾਂ ਉਤੇ ਟਵੀਟ ਕਰਕੇ ਇਹ ਟਿਪਣੀ ਕੀਤੀ|