ਪੱਟੀ – ਹਰਮਿੰਦਰ ਸਿੰਘ ਗਿੱਲ ਨੇ ਮਾਝੇ ‘ਚ ਵਿਧਾਨਸਭਾ ਚੋਣਾਂ ‘ਚ ਅਕਾਲੀ ਦਲ ‘ਤੇ ਤੋਪ ਢੇਗ ਦਿੱਤੀ ਹੈ। ਹੁਣ ਸਾਡਾ ਭਰਾ ਲੋਕਾਂ ਦੀ ਆਉਣ ਵਾਲੇ ਪੰਜਾਂ ਸਾਲਾ ਵਿਚ ਇੰਨੀ ਸੇਵਾ ਕਰੇਗਾ ਕਿ ਫਿਰ ਇਸ ਦੀ ਕੋਈ ਥਾਂ ਨਹੀਂ ਲੈ ਸਕੇਗਾ। ਇਹ ਗੱਲ ਨਵਜੋਤ ਸਿੰਘ ਸਿੱਧੂ ਨੇ ਰੈਸਟ ਹਾਊਸ ਪੱਟੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਕਹੀ।
ਉਨ੍ਹਾਂ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਨੇ ਪੱਟੀ ‘ਚ ਬਾਦਲ ਦੇ ਜਵਾਈ ਨੂੰ ਹਰਾ ਕੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਨਿਜਾਤ ਦਿਵਾਈ ਹੈ। ਅੱਜ ਮੈਂ ਇੱਥੇ ਆਇਆ ਹਾਂ ਤੇ ਇਹ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਹਰਮਿੰਦਰ ਸਿੰਘ ਗਿੱਲ ਜੋ ਵੀ ਮੈਨੂੰ ਕਹੇਗਾ ਮੈਂ ਉਸ ਨੂੰ ਪੂਰਾ ਕਰਾਂਗਾ ਤੇ ਇਸ ਸੂਰਮੇ ਦੀ ਪਿੱਠ ਨਹੀਂ ਲੱਗਣ ਦੇਵਾਂਗਾ। ਉਨ੍ਹਾਂ ਕਿਹਾ ਕਿ ਅੱਜ ਮੈਂ ਰੋਹੀ ਦੇ ਦੋਵੇਂ ਪਾਸੇ 8.50 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਪਾਰਕ ਤੇ ਪਿਛਲੇ 25 ਸਾਲਾਂ ਤੋਂ ਬੰਦ ਪਈ ਸ਼ਹਿਰ ਦੀ ਪਾਣੀ ਵਾਲੀ ਟੈਂਕੀ ਨੂੰ ਚਲਾਉਣ ਦੀ ਪ੍ਰਵਾਨਗੀ ਦਿੰਦਾ ਹਾਂ। ਬਾਕੀ ਪੁਰਾਣੇ ਕਿਲੇ ਨੂੰ ਹੈਰੀਟੇਜ ਦਾ ਰੂਪ ਦਿੱਤਾ ਜਾਵੇਗਾ ਤਾਂ ਜੋ ਇੱਥੇ ਸੱਭਿਆਚਾਰਕ ਗਤੀਵਿਧੀਆਂ ਚਲਾਈਆ ਜਾ ਸਕਣ ਅਤੇ ਪੱਟੀ ਸ਼ਹਿਰ ਨੂੰ 2-3 ਸਾਲ ਵਿਚ ਫਾਇਰ ਬ੍ਰਿਗੇਡ ਵੀ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਇਸ ਸਮੇਂ ਨਵਜੋਤ ਸਿੰਘ ਸਿੱਧੂ ਨੂੰ ਹਲਕੇ ਦੇ ਲੋਕਾਂ ਤੇ ਹਰਮਿੰਦਰ ਸਿੰਘ ਗਿੱਲ ਨੇ ਸਨਮਾਨਿਤ ਕੀਤਾ। ਇਸ ਦੌਰਾਨ ਡੀ. ਸੀ. ਖਰਬੰਦਾ ਤਰਨਤਾਰਨ, ਹਰਜੀਤ ਸਿੰਘ ਐੱਸ. ਐੱਸ. ਪੀ., ਗੁਰਨਾਮ ਸਿੰਘ ਐੱਸ. ਪੀ. ਟ੍ਰੈਫਿਕ, ਪਿਆਰਾ ਸਿੰਘ ਡੀ. ਐੱਸ. ਪੀ. ਪੱਟੀ, ਸੁਖਖਿੰਦਰ ਸਿੰਘ ਸਿੱਧੂ, ਮੱਖਛ ਸਿੰਘ ਸ਼ਕਰੀ, ਦਲਬੀਰ ਸਿੰਘ ਸ਼ੇਖੋ, ਜਗਤਾਰ ਸਿੰਘ ਬੁਰਜ, ਦਲੀਪ ਸ਼ਰਮਾ ਜਸਤੀ ਸ਼ੇਖੋ, ਨੀਰਵ ਸਿੰਘ ਸ਼ਕਰੀ, ਹਰਪ੍ਰੀਤ ਸਿੰਘ, ਪਿੰ੍ਰਸੀਪਲ ਹਰਦੀਪ ਸਿੰਘ, ਚੰਦਨ ਭਾਰਦਵਾਜ, ਰਵੀ ਕੁਮਾਰ, ਗੋਪੀ ਬੁਰਜ, ਕਾਲਾ ਮਹਿਤਾ, ਸੰਜੀਵ ਬਧਵਾਰ, ਹਰਜਿੰਦਰ ਸਿੰਘ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।