ਸ੍ਰੀਨਗਰ — ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਆਈ.ਸੀ.ਸੀ. ਚੈਂਪਿਅਨਸ ਟ੍ਰਾਫੀ ਦਾ ਫਾਈਨਲ ਮੈਚ ਅੱਜ ਲੰਦਨ ‘ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਲੈ ਕੇ ਜਿਥੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਦੂਸਰੇ ਪਾਸੇ ਅੱਤਵਾਦੀ ਇਸ ਮੌਕੇ ‘ਤੇ ਕਸ਼ਮੀਰ ‘ਤੇ ਹਮਲਾ ਕਰ ਦੀ ਕੋਸ਼ਿਸ਼ ‘ਚ ਹੈ। ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਰਾਜਧਾਨੀ ਸ੍ਰੀਨਗਰ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖੁਫੀਆ ਜਾਣਕਾਰੀ ਦੇ ਮੁਤਾਬਕ ਭਾਰਤ-ਪਾਕਿ ਦੇ ਵਿਚਕਾਰ ਹੋਣ ਵਾਲੇ ਇਸ ਮੈਚ ਦੇ ਦੌਰਾਨ ਇਥੇ ਫਿਦਾਇਨ ਹਮਲਾ ਹੋ ਸਕਦਾ ਹੈ। ਇਸ ਲਈ ਸੁਰੱਖਿਆ ਫੌਰਸ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਖੁਫੀਆ ਏਜੰਸੀਆਂ ਦੀ ਸੂਚਨਾ ਦੇ ਮੁਤਾਬਕ ਸ੍ਰੀਨਗਰ ਦੇ ਡਾਊਨ-ਟਾਊਨ ਇਲਾਕੇ ‘ਚ ਅੱਤਵਾਦੀਆਂ ਦੀ ਹਲਚਲ ਦੇਖੀ ਗਈ ਹੈ ਜਿਸ ਦੇ ਅਧਾਰ ‘ਤੇ ਆਈਜੀਪੀ ਨੇ ਹਾਈ ਅਲਰਟ ਜਾਰੀ ਕੀਤਾ ਹੈ। ਸ੍ਰੀਨਗਰ ਦੇ ਨੌਹੱਟਾ, ਨੂਰਬਾਗ ਅਤੇ ਈਦਗਾਹ ਇਲਾਕੇ ‘ਚ ਹਮਲਾ ਹੋਣ ਦਾ ਖਦਸ਼ਾ ਹੈ।