ਨਵੀਂ ਦਿੱਲੀ— ਆਮ ਆਦਮੀ ਪਾਰਟੀ ‘ਚ ਵਿਵਾਦ ਵਧਦਾ ਜਾ ਰਿਹਾ ਹੈ। ਪਹਿਲੇ ਕੁਮਾਰ ਵਿਸ਼ਵਾਸ ਨੂੰ ਭਾਜਪਾ ਦਾ ਏਂਜੰਟ ਦੱਸਿਆ ਗਿਆ ਸੀ, ਹੁਣ ਉਨ੍ਹਾਂ ਖਿਲਾਫ ਪੋਸਟਰ ਲਗਾ ਕੇ ਉਨ੍ਹਾਂ ਨੂੰ ਗੱਦਾਰ ਕਿਹਾ ਗਿਆ ਹੈ। ਇਸ ਵਿਚਕਾਰ ਦਿੱਲੀ ‘ਚ ਕੁਮਾਰ ਵਿਸ਼ਵਾਸ ਨੇ ਰਾਜਸਥਾਨ ਵਿਧਾਨਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਸੀ। ਇਸ ਦੌਰਾਨ ਵਿਸ਼ਵਾਸ ਨੇ ਆਪਣੇ ਖਿਲਾਫ ਹੋ ਰਹੀ ਬਿਆਨਬਾਜ਼ੀ ‘ਤੇ ਵੀ ਪਲਟਵਾਰ ਕੀਤਾ। ਬੈਠਕ ‘ਚ ਉਨ੍ਹਾਂ ਨੇ ਕਿਹਾ ਕਿ ਅਯੋਧਿਆ ਦੇ ਯੁਵਰਾਜ ਸਭ ਨਾਲ ਵਧੀਆ ਸੀ ਪਰ ਉਨ੍ਹਾਂ ਦੇ ਤਬਾਦਲਾ ਮਹਿਲਾਂ ਦੇ ਯੋਜਨਾ ਰਚਣ ਵਾਲਿਆਂ ਵੱਲੋਂ ਕੀਤਾ ਗਿਆ ਸੀ। ਨਿਜੀ ਹਮਲਿਆਂ ਨੂੰ ਲੈ ਕੇ ਕੁਮਾਰ ਨੇ ਪੀ.ਐਮ ਮੋਦੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੋਦੀ ਨੇ ਦਿੱਲੀ ਚੋਣਾਂ ਦੌਰਾਨ ਸਾਨੂੰ ਅਰਾਜਕ ਅਤੇ ਨਕਸਲੀ ਕਿਹਾ, ਬਿਹਾਰ ‘ਚ ਨੀਤਿਸ਼ ਦੇ ਡੀ.ਐਨ.ਏ ‘ਤੇ ਸਵਾਲ ਚੁੱਕਿਆ ਤਾਂ ਜਨਤਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ।
ਕੁਮਾਰ ਨੇ ਕਿਹਾ ਕਿ ਸਾਡੇ ਖਿਲਾਫ ਜਿੰਨਾ ਦੁਰਪ੍ਰਚਾਰ ਕਰਨਾ ਹੈ, ਅਸੀਂ ਜਵਾਬ ਨਹੀਂ ਦਵਾਂਗੇ। ਉਹ ਬਾਕੀ ਚੀਜ਼ਾਂ ਵੀ ਕਰਨਗੇ, ਚਰਿੱਤਰ ਖਰਾਬ ਵੀ ਕਰਨਗੇ। ਅਸੀਂ ਚੁਣੌਤੀ ਦਾ ਸਾਹਮਣਾ ਕਰਨਾ ਹੈ ਅਤੇ ਇਸ ‘ਤੇ ਵਿਚਲਿਤ ਨਹੀਂ ਹੋਣਾ ਹੈ। ਕੁਮਾਰ ਨੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਲੈ ਕੇ ਦਿੱਤੇ ਗਏ ਆਪਣੇ ਬਿਆਨ ‘ਤੇ ਵੀ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੁਸ਼ਾਸਨ ਖਿਲਾਫ ਸੜਕਾਂ ‘ਤੇ ਉਤਰਾਂਗੇ ਪਰ ਉਹ ਆਪਣੇ ਨਿਜੀ ਜੀਵਨ ‘ਚ ਕੀ ਕਰਦੀ ਹੈ, ਅਸੀਂ ਇਸ ‘ਤੇ ਨਹੀਂ ਬੋਲਾਂਗੇ। ਉਨ੍ਹਾਂ ਨੇ ਦੋ ਸ਼ਬਦਾਂ ‘ਚ ਕਿਹਾ ਕਿ ਇਸ ‘ਤੇ ਜਿਸ ਨੂੰ ਇਤਰਾਜ਼ ਹੈ, ਉਹ ਆਪਣਾ ਇਤਰਾਜ਼ ਘਰ ਰੱਖਣ।