ਸ੍ਰੀਨਗਰ — ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਅੱਤਵਾਦੀਆਂ ਨੇ ਫੌਜ ਦੇ ਗਸ਼ਤੀ ਦਲ ‘ਤੇ ਹਮਲਾ ਕਰ ਦਿੱਤਾ ਹੈ। ਅੱਤਵਾਦੀਆਂ ਵਲੋਂ ਗੱਡੀਆਂ ‘ਤੇ ਅਨ੍ਹੇਵਾਹ ਗੋਲੀਆਂ ਚਲਾਉਣ ‘ਤੇ ਫੌਜ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਹਮਲੇ ਤੋਂ ਬਾਅਦ ਬਿਜਬੇਹਰਾ ਸ਼ਹਿਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਖੇਡੇ ਜਾਣ ਵਾਲੇ ਮੈਚ ਨੂੰ ਲੈ ਕੇ ਖੁਫੀਆਂ ਏਜੰਸੀਆਂ ਨੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਇਸ ਲਈ ਸੁਰੱਖਿਆ ਫੌਰਸ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਚ ਦੇ ਦੌਰਾਨ ਸ੍ਰੀਨਗਰ ਦੇ ਨੌਹੱਟਾ, ਨੂਰਬਾਗ ਅਤੇ ਈਦਗਾਹ ਇਲਾਕੇ ‘ਚ ਹਮਲਾ ਹੋਣ ਦਾ ਖਦਸ਼ਾ ਹੈ।