ਵਿਧਾਨ ਸਭਾ ਵਿਚ ਵਿਘਨ ਪਾਉਣ ਵਾਲੇ ਵਿਰੋਧੀ ਦਲ ਦੀ ਕੈਪਟਨ ਨੇ ਕੀਤੀ ਤਿੱਖੀ ਨਿੰਦਾ

ਚੰਡੀਗਡ਼੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵਲੋਂ ਵਿਧਾਨ ਸਭਾ ਵਿਚ ਵਿਘਨ ਪਾਉਣ ਵਾਲੇ ਵਿਰੋਧੀ ਦਲ ਦੀ ਤਿੱਖੀ ਨਿੰਦਾ ਕੀਤੀ।ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਆਮ ਲੋਕਾਂ ਨਾਲ ਸਬੰਧਿਤ ਮੁੱਦਿਆਂ ‘ਤੇ ਵਚਾਰ ਕਰਨ ਵਾਲਾ ਪਵਿੱਤਰ ਸਥਾਨ ਹੈ ਪਾਰ ਜੇਕਰ ਵਿਰੋਧੀ ਦਲ ਇਸ ਵਿਚ ਰੁਕਾਵਟ ਪਾਵੇਗਾ ਤਾਂ ਆਮ ਲੋਕਾਂ ਦੀ ਆਵਾਜ਼ ਦੱਬ ਜਾਵੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਵਿਧਾਨ ਸਭਾ ‘ਚ ਕੀਤੇ ਰੱਵਈਏ ਦੀ ਕੈਪਟਨ ਨੇ ਸੰਵਿਧਾਨ ਦੀ ਬੇਅਦਬੀ ਦੱਸਿਆ ਹੈ। ਉਨ੍ਹਾਂ ਕਿਹਾ ਕਿ 50 ਸਾਲ ਅੰਦਰ ਹੁਣ  ਤਕ ਪਹਿਲਾ ਅਜਿਹਾ ਨਹੀਂ ਹੋਇਆ ਜਦੋ ਸਪੀਕਰ ਦੀ ਕੁਰਸੀ ਦਾ ਇਨਾ ਨਿਰਾਦਰ ਹੋਇਆ ਹੋਵੇ।