ਪਾਕਿ ਵੱਲੋਂ ਜੰਗਬੰਦੀ ਦਾ ਉਲੰਘਣ, ਹੁਸ਼ਿਆਰਪੁਰ ਦਾ ਜਵਾਨ ਬਖਤਾਵਰ ਸਿੰਘ ਸ਼ਹੀਦ

ਸ੍ਰੀਨਗਰ : ਪਾਕਿਸਤਾਨ ਵੱਲੋਂ ਜੰਗਬੰਦੀ ਦਾ ਉਲੰਘਣ ਲਗਾਤਾਰ ਜਾਰੀ ਹੈ| ਇਸ ਦੌਰਾਨ ਅੱਜ ਪਾਕਿਸਤਾਨ ਵੱਲੋਂ ਨੌਸ਼ਹਿਰਾ ਸੈਕਟਰ ਵਿਚ ਕੀਤੀ ਗਈ ਗੋਲੀਬਾਰੀ ਵਿਚ ਭਾਰਤੀ ਫੌਜ ਦੇ ਜਵਾਨ ਨਾਇਕ ਬਖਤਾਵਰ ਸਿੰਘ ਸ਼ਹੀਦ ਹੋ ਗਏ| 34 ਸਾਲਾ ਬਖਤਾਵਰ ਸਿੰਘ ਗੋਲੀ ਲੱਗਣ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਹਸਪਤਾਲ ਵਿਚ ਮੌਤ ਹੀ ਗਈ|
ਬਖਤਾਵਰ ਸਿੰਘ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਾਜੀਪੁਰ ਨਾਲ ਹੈ| ਉਹ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ|