ਪਾਕਿ ਦਾ ਦਾਅਵਾ : ਜਾਧਵ ਕੇਸ ‘ਚ ਭਾਰਤ ਨੂੰ ਲੱਗਾ ਝਟਕਾ, ਆਈ.ਸੀ.ਜੇ ਨੇ ਰੱਦ ਕੀਤੀ ਪਟੀਸ਼ਨ ਦਾਇਰ ਕਰਨ ਦੀ ਅਪੀਲ

ਕਰਾਚੀ— ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕੁਲਭੂਸ਼ਣ ਜਾਧਵ ਮਾਮਲੇ ‘ਚ ਆਈ.ਸੀ.ਜੇ ਨੇ ਭਾਰਤ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਭਾਰਤ ਨੇ ਕੌਮਾਂਤਰੀ ਕੋਰਟ ‘ਚ ਪਟੀਸ਼ਨ ਦਾਇਰ ਕਰਨ ਲਈ 6 ਮਹੀਨੇ ਦਾ ਸਮਾਂ ਮੰਗਿਆ ਸੀ। ਹਾਲਾਂਕਿ ਪਾਕਿ ਮੀਡੀਆ ਅਤੇ ਸਰਕਾਰ ਦੇ ਇਸ ਦਾਅਵੇ ਦੀ ਨਵੀਂ ਦਿੱਲੀ ਨੇ ਪੁਸ਼ਟੀ ਨਹੀਂ ਕੀਤੀ ਹੈ। ਪਾਕਿ ਨੇ ਕਿਹਾ ਕਿ ਆਈ.ਸੀ.ਜੇ ਨੇ ਭਾਰਤ ਨੂੰ 13 ਸਤੰਬਰ ਤੱਕ ਆਪਣੀ ਪਟੀਸ਼ਨ ਦਾਇਰ ਕਰਨ ਨੂੰ ਕਿਹਾ ਹੈ। ਪਾਕਿ ਮੀਡੀਆ ਨੇ ਸਰਕਾਰ ਦੇ ਹਵਾਲੇ ਤੋਂ ਕਿਹਾ ਕਿ ਆਈ.ਸੀ.ਜੇ ਇਸ ਮਾਮਲੇ ‘ਚ ਅਗਲੀ ਸੁਣਵਾਈ ਜਨਵਰੀ ‘ਚ ਕਰੇਗਾ। ਪਾਕਿ ਮੀਡੀਆ ਮੁਤਾਬਕ, ਆਈ.ਸੀ.ਜੇ ਨੇ ਪਾਕਿਸਤਾਨ ਨੂੰ 13 ਸਤੰਬਰ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਪਾਕਿਸਤਾਨ ਦੇ ਅਟਾਰਨੀ ਜਨਰਲ ਅਸ਼ਤਰ ਔਸਫ ਅਲੀ ਨੇ ਕਿਹਾ ਕਿ ਹੇਗ ਸਥਿਤ ਅਦਾਲਤ ਦੇ ਰਜਿਸਟਰਾਰ ਨੇ ਇਸਲਾਮਾਬਾਦ ਨੂੰ ਇਹ ਜਾਣਕਾਰੀ ਉਸ ਦੇ ਦੂਤਾਵਾਸ ਰਾਹੀਂ ਦਿੱਤੀ ਹੈ।