ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਦੇ ਘਰ ਪਹੁੰਚੀ ਸੀਬੀਆਈ

ਨਵੀਂ ਦਿੱਲੀ : ਅੱਜ ਸੀਬੀਆਈ ਦੀ ਟੀਮ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦਿਆ ਦੇ ਘਰ ਪਹੁੰਚੀ । ਸੀਬੀਆਈ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਕੁੱਝ ਮਾਮਲਿਆਂ ਵਿੱਚ ਗਡ਼ਬਡ਼ੀ ਨੂੰ ਲੈ ਕੇ ਜਾਂਚ ਏਜੰਸੀ ਨੇ ਕੇਸ ਦਰਜ ਕੀਤੇ ਹਨ। ਇਸਦੇ ਸਿਲਸਿਲੇ ਵਿੱਚ ਜਾਣਕਾਰੀ ਲਈ ਸ਼ੁੱਕਰਵਾਰ ਨੂੰ ਟੀਮ ਨੇ ਸਿਸੋਦਿਆ ਤੋਂ ਪੁੱਛਗਿਛ ਕੀਤੀ। ਇਹ ਰੇਡ ਨਹੀਂ ਹੈ। 18 ਜਨਵਰੀ ਨੂੰ ਸੀਬੀਆਈ ਨੇ ਸਿਸੋਦਿਆ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਸੀਐਮ ਅਰਵਿੰਦ ਕੇਜਰੀਵਾਲ ਦੇ ਟਾਕ ਟੂ ਏਕੇ ਕੈਂਪੇਨ ਦੇ ਦੌਰਾਨ ਜਾਂਚ ਏਜੰਸੀ ਨੂੰ ਗਡ਼ਬਡ਼ੀ ਦੀ ਸ਼ਿਕਾਇਤ ਮਿਲੀ ਸੀ।