ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ ਕੁੰਬਲੇ: ਵਿਨੋਦ ਰਾਏ

ਨਵੀਂ ਦਿੱਲੀ : ਭਾਰਤੀ ਟੀਮ ਦੇ ਕੋਚ ਦੀ ਚੋਣ ‘ਤੇ ਸਸਪੈਂਸ ਫ਼ਿਲਹਾਲ ਖਤਮ ਹੋ ਗਿਆ ਹੈ। ਸੁਪਰੀਮ ਕੋਰਟ ਵਲੋਂ ਗਠਿਤ ਸਲਾਹਕਾਰ ਕਮੇਟੀ (ਸੀ. ਏ. ਸੀ) ਦੇ ਪ੍ਰਧਾਨ ਵਿਨੋਦ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਵੈਸਟਇੰਡੀਜ਼ ਦੌਰੇ ਲਈ ਅਨਿਲ ਕੁੰਬਲੇ ਟੀਮ ਦੇ ਕੋਚ ਬਣੇ ਰਹਿਣਗੇ। ਸੀ. ਏ. ਸੀ ਦਾ ਕਹਿਣਾ ਹੈ ਕਿ ਟੀਮ ਦੇ ਪ੍ਰਮੁੱਖ ਕੋਚ ਨੂੰ ਚੁਣੇ ਜਾਣ ਲਈ ਉਨ੍ਹਾਂ ਨੂੰ ਥੋੜਾ ਹੋਰ ਸਮੇਂ ਚਾਹੀਦਾ, ਇਸ ਲਈ ਕੁੰਬਲੇ ਦਾ ਅਜੇ ਕੋਚ ਬਣੇ ਰਹਿਣਾ ਹੀ ਠੀਕ ਹੋਵੇਗਾ। ਭਾਰਤੀ ਟੀਮ ਨੂੰ ਵੈਸਟਇੰਡੀਜ਼ ਦੇ ਦੌਰੇ ‘ਤੇ 5 ਰੋਜਾਂ ਮੈਚ ਖੇਡਣੇ ਹਨ। ਇਸ ਲਈ ਟੀਮ ਇੰਗਲੈਂਡ ਨਾਲ ਸਿੱਧੇ ਵੈਸਟਇੰਡੀਜ਼ ਲਈ ਰਵਾਨਾ ਹੋ ਜਾਵੇਗੀ। ਮੈਚ 23, 25, 30, ਜੂਨ, 2 ਅਤੇ 6 ਜੁਲਾਈ ਨੂੰ ਖੇਡੇ ਜਾਣਗੇ।
ਦੱਸਣਯੋਗ ਹੈ ਕਿ ਕਮੇਟੀ ਦੇ ਮੈਂਬਰ ਸੌਰਵ ਗਾਂਗੂਲੀ, ਵੀ. ਵੀ. ਐਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਨੇ ਲੰਡਨ ‘ਚ ਮੀਟਿੰਗ ਕੀਤੀ ਅਤੇ ਆਪਣਾ ਫ਼ੈਸਲਾ ਸੁਣਾਇਆ। ਇਹ ਪਹਿਲਾ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਕਮੇਟੀ ਕੁੰਬਲੇ ਨੂੰ ਹਟਾਏ ਜਾਣ ਦੇ ਪੱਖ ‘ਚ ਨਹੀਂ ਹੈ। ਉਥੇ ਵਿਰਾਟ ਕੋਹਲੀ ਨੇ ਸੀ. ਐਸ. ਸੀ. ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਕਿਹਾ ਸੀ ਕਿ ਉਹ ਰਵੀ ਸ਼ਾਸਤਰੀ ਨੂੰ ਕੋਚ ਦੇ ਰੂਪ ‘ਚ ਚਾਹੁੰਦੇ ਹਨ। ਸਾਬਕਾ ਟੈਸਟ ਓਪਨਰ ਵਰਿੰਦਰ ਸਹਿਵਾਗ ਸਮੇਤ ਦੇਸ਼-ਵਿਦੇਸ਼ ਦੇ 6 ਖਿਡਾਰੀਆਂ ਨੇ ਭਾਰਤੀ ਟੀਮ ਦਾ ਕੋਚ ਬਣਨ ਲਈ ਆਵੇਦਨ ਕੀਤਾ ਹੈ।
ਕੁੰਬਲੇ ਤੋਂ ਪਹਿਲਾ ਰਵੀ ਸ਼ਾਸਤਰੀ ਭਾਰਤੀ ਟੀਮ ਦੇ ਨਾਲ ਬਤੌਰ ਡਾਇਰੈਟਰ ਜੁੜੇ ਹੋਏ ਸਨ। ਹਾਲਾਂਕਿ, ਬੀ. ਸੀ. ਸੀ. ਆਈ. ਇਹ ਪਹਿਲਾ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਕਪਤਾਨ ਕੋਚ ਨਿਯੁਕਤੀ ਦੇ ਸੰਬੰਧ ‘ਚ ਆਪਣੀ ਰਾਏ ਰੱਖ ਸਕਦਾ ਹੈ। ਪਰ ਉਨ੍ਹਾਂ ਦੇ ਨਾਲ ਕੋਚ ਚੁਣਨ ਦਾ ਅਧਿਕਾਰ ਨਹੀਂ ਹੈ। ਬੀ. ਸੀ. ਸੀ. ਆਈ. ਦੇ ਕਾਰਜਵਾਹਕ ਪ੍ਰਧਾਨ ਸੀਕੇ ਖੰਨਾ ਦੇ ਅਨੁਸਾਰ ਜੋ ਵੀ ਭਾਰਤੀ ਟੀਮ ਦਾ ਕੋਚ ਬਣੇਗਾ, ਉਹ 2019 ਵਿਸ਼ਵ ਕੱਪ ਤੱਕ ਭਾਰਤੀ ਟੀਮ ਦੇ ਨਾਲ ਬਣਾ ਰਹੇਗਾ।